FMCSA ਦੇ ਡਾਇਰੈਕਟਰ ਨੇ ਕਿਹਾ: ELD ਦੀ ਧਾਰਾ ਦੇ ਲਾਗੂ ਹੋਣ ਦੀ ਤਿਆਰੀ ਹੁਣੇ ਤੋਂ ਰੱਖੋ !

252

ਫ਼ੀਓਨਿਕ੍ਸ,ਆਰੀਜ਼ੋਨਾ – ਅਮਰੀਕਾ ਦੇ ਵਿਚ ਇਲੈਕਟ੍ਰਾਨਿਕ ਲਾਗਿੰਗ ਜੰਤਰ ਕ਼ਾਨੂਨ ਇਸੇ ਹੀ ਸਾਲ ਦਸੰਬਰ ਮਹੀਨੇ ਲਾਗੂ ਹੋਣ ਜਾ ਰਿਹਾ ਹੈ ਅਤੇ FMCSA ਨੇ ਸਭ ਨੂੰ ਆਗਾਹ ਕੀਤਾ ਹੈ ਕਿ ਪੇਪਰ ਲੋਗ ਬੁਕ ਨੂੰ ਛੱਡ ਕਿ ਹੁਣੇ ਤੋਂ ਹੀ ਇਲੈਕਟ੍ਰਾਨਿਕ ਲੋਗ ਜੰਤਰ ਇਸਤੇਮਾਲ ਕਰਨ ਦੀ ਤਿਆਰੀ ਰੱਖੋ ਅਤੇ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਅਤੇ ਕੰਮ ਦੇ ਘੰਟਿਆਂ ਦਾ ਕਿਸ ਤਰੀਕੇ ਹਿਸਾਬ ਇਸ ਡਿਵਾਈਸ ਵਿਚ ਰੱਖਣਾ ਹੈ ਹੁਣੇ ਤੋਂ ਹੀ ਜਾਣਕਾਰੀ ਰੱਖੋ I ਇਹ ਸੰਦੇਸ਼ ਸੀ ਫ਼ੇਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨਸਟਰੇਸ਼ਨ ਦੇ ਡਾਇਰੈਕਟਰ Joe Delorenzo ਦਾ Omnitracs Outlook 2017 ਦੀ ਇਕ ਕਾਨਫਰੰਸ ਦੇ ਦੌਰਾਨ ਜਿਹਨਾਂ ਨੇ ਅਗਲੇ ਕੁਝ ਮਹੀਨਿਆਂ ਵਿਚ ਲਾਗੂ ਹੋਣ ਜਾ ਰਹੇ ELD ਕ਼ਾਨੂਨ ਬਾਰੇ ਚਿਤਾਵਨੀ ਦਿਤੀ I
ਉਨ੍ਹਾਂ ਕਿਹਾ ਕਿ ਸਭ ਤੋਂ ਨਾਜ਼ੁਕ ਪਹਿਲੂ ਹੈ ਪੇਪਰ ਲੌਗਬੁੱਕ ਤੋਂ ਇਲੈਕਟ੍ਰਾਨਿਕ ਲੋਗ ਬੁਕ ਤਬਦੀਲੀ ਅਤੇ ਬਿਨਾ ਕਿਸੇ ਜ਼ਿਆਦਾ ਕਠਨਾਈ ਅਤੇ ਮਨੁੱਖੀ ਗ਼ਲਤੀਆਂ ਤੋਂ ਬਗੈਰ ਇਸ ਨੂੰ ਅਮਲੀ ਰੂਪ ਪਹਿਨਾਇਆ ਜਾਵੇ ਅਤੇ ਸਾਡੀ ਇਕ ਆਮ ਆਦਤ ਹੈ ਕਿ ਕੰਮ ਨੂੰ ਅਗੈ ਪਾਉਣ ਜਾ ਦੇਰੀ ਨਾਲ ਸ਼ੁਰੂ ਕਰਨ ਦੀI ਇਸ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ timeline ਦਿਤੀ ਗਈ ਹੈ ਤਾਂ ਕਿ ਇਸ mandate ਨੂੰ ਸਮੇਂ ਸਿਰ ਅਤੇ ਸੱਬ ਲਈ ਇੱਕੋ ਸਮੇਂ ਸ਼ੁਰੂ ਕੀਤਾ ਜਾ ਸਕੇ I
DeLorenza ਨੇ ਕਿਹਾ “ਜੇਕਰ ਤੁਸੀਂ ਇਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਹੋ ਤਾਂ ਤਹਾਨੂੰ ਹਰ ਹਾਲ ਵਿਚ ELD ਇਸਤੇਮਾਲ ਕਰਨਾ ਹੀ ਹੋਵੇਗਾ” ਉਨ੍ਹਾਂ ਕਿਹਾ ਕਿ ਅਸੀਂ ਲੋਕ ਤਦ ਤਕ ਕਿਸੇ ਵੀ ਚਿਤਾਵਨੀ ਨੂੰ ਅਸਲੀ ਰੂਪ ਵਿਚ ਨਹੀਂ ਅਪਣਾਉਦੇ ਜਦ ਤਕ ਤੇ ਉਹ ਸਾਡੇ ਗਿਰੇਬਾਨ ਤਕ ਨਾ ਪਹੁੰਚ ਜਾਵੇ ਅਤੇ ਨੁਕਸਾਨ ਨਾ ਕਰ ਦੇਵੇ ,ਜਿਵੇਂ ਕਿ ਅਸੀਂ ELD ਇਸਤੇਮਾਲ ਨੂੰ ਸਮਝ ਰਹੇ ਹਾਂ I
ਇਲੈਕਟ੍ਰਾਨਿਕ ਲੋਗ ਬੁਕ ਲਾਜਮੀ ਇਸਤੇਮਾਲ ਕਰਨ ਦੇ ਨਾਲ ਹੀ ਸੱਬ ਤੋਂ ਵੱਡਾ ਮੁਦਾ ਹੈ ਇਸ ਇਲੈਕਟ੍ਰਾਨਿਕ ਲੋਗ ਬੁਕ ਦਾ ਇਸਤੇਮਾਲ ਅਤੇ ਇਸ ਦੀ ਗੁਣਵਤਾ ਅਤੇ ਮਿਆਰ ਮਾਪਦੰਡ ਤਾਂ ਕਿ HOS ਦਾ ਹਿਸਾਬ ਰੱਖਣ ਲਈ ਇਸ ਯੰਤਰ ਦੇ ਸਹੀ ਇਸਤੇਮਾਲ ਨੂੰ ਨਾਪਿਆ ਜਾ ਸਕੇ ਅਤੇ ਇਸ ਸਾਰੇ ਕਾਰਜ ਦੇ ਦੌਰਾਨ ਪੇਪਰ ਲੋਗ ਵੀ ਬੈਕਅੱਪ ਲਈ ਰੱਖੀ ਜਾਵੇ ਤਾਂ ਕਿ ELD ਨੂੰ ਕਾਗਜ਼ੀ ਦਸਤਾਵੇਜ਼ ਦਾ ਸਮਰਥਨ ਦਿੱਤਾ ਜਾ ਸਕੇ I
DeLorenzo said ensuring driver are compliant with their HOS would be the key focus moving forward.
“Make sure your driver knows what they have and knows how to use it,” DeLorenzo said of the use of ELDs and what will make the process easier when a driver is inspected by an enforcement officer. “The more a driver knows, the easier it is for the law enforcement officer.”
DeLorenzo ਨੇ ਕਿਹਾ ਕੇ ਸਾਡਾ ਮੁਖ ਫੋਕਸ ਹੁਣ ਇਹ ਹੀ ਹੈ ਕੇ ਡਰਾਈਵਰ HOS ਕ਼ਾਨੂਨ ਦਾ ਪਾਲਣ ਕਰੇ I
“ਤੁਹਾਡੀ ਇਹ ਜਿੰਮੇਵਾਰੀ ਹੈ ਕਿ ਡਰਾਈਵਰ ਨੂੰ ਇਸ ELD ਯੰਤਰ ਦੀ ਸਹੀ ਜਾਣਕਾਰੀ ਹੋਵੇ ਕਿ ਇਹ ਕੀ ਹੈ ਅਤੇ ਇਸ ਨੂੰ ਇਸਤੇਮਾਲ ਕਿਸ ਤਰਾਂ ਕਰਨਾ ਹੈ I ਡਰਾਈਵਰ ਵਲੋਂ ELD ਯੰਤਰ ਦੇ ਸਹੀ ਇਸਤੇਮਾਲ ਨਾਲ MTO ਦੀ ਇੰਸਪੇਕਸ਼ਨ ਵੇਲੇ ਡਰਾਈਵਰ ਅਤੇ ਇੰਸਪੈਕਟਰ ਦੋਨਾਂ ਨੂੰ ਹੀ ਆਸਾਨੀ ਰਹੇਗੀ ਈ DeLorenzo ਨੇ ਕਿਹਾ “ਡਰਾਈਵਰ ਨੂੰ ELD ਬਾਰੇ ਜਿਨੀ ਜ਼ਿਆਦਾ ਜਾਣਕਾਰੀ ਹੋਵੇਗੀ MTO ਦਾ ਕੰਮ ਊਨਾ ਹੀ ਸੌਖਾ ਹੋ ਜਾਵੇਗਾ I ”
DeLorenzo ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕਾਫੀ ਚਿੰਤਾ ਹੈ ਕਿ ਡਰਾਈਵਰ ਨੂੰ ਹਫਤੇ ਦੇ ਬਿਲਕੁਲ ਅਖਰੀਲੇ ਦਿਨ ਇਹ ਦਸਿਆ ਜਾਵੇ ਕਿ ਹੁਣ HOS ਅੱਜ ਤੋਂ ਬਾਅਦ ਸਿਰਫ ਇਲੈਕਟ੍ਰੋਨਿਕ ਲੋਗ ਬੁਕ ਹੀ ਇਸਤੇਮਾਲ ਕਰਨੀ ਹੈ , ਕਿਓੰਕੇ ਉਹ ਹਫਤੇ ਦੇ ਬਾਕੀ ਦਿਨ ਪੇਪਰ ਲੋਗ ਹੀ ਇਸਤੇਮਾਲ ਕਰ ਰਿਹਾ ਸੀ ਹੁਣ ਉਸ ਲਈ ਇਹ ਇਕ ਸਮਸਿਆ ਬਣ ਜਾਵੇਗੀ ਉਸ ਦਿਨ ਆਪਣੇ HOS ਦਾ ਹਿਸਾਬ ਰੱਖਣ ਲਈ ELD log book ਨਾ ਇਸਤੇਮਾਲ ਕਰਨ ਕਰਕੇ ਨਿਯਮਾਂ ਦੀ ਉਲੰਘਣਾ I
“ ਪੁਰਾਣਾ ਡਾਟਾ ਪੇਪਰ ਲੋਗ ਬੁਕ ਤੋਂ ELD ਤੇ ਟਰਾਂਸਫਰ ਕਰਨਾ ਵੀ ਆਪਣੇ ਆਪ ਵਿਚ ਇਕ ਸਮਸਿਆ ਹੈ”
ਈ-ਮੇਲ ਜਾ ਵੈੱਬ ਸਰਵਿਸ ਰਾਹੀਂ ਇਲੈਕਟ੍ਰਾਨਿਕ ਤਰੀਕੇ ਡਾਟਾ ਟਰਾਂਸਫਰ ਤੇ ਨਾਲ ਹੀ ਡਰਾਈਵਰ ਨੇ ਆਪਣੇ ਕੰਮ ਦੇ ਘੰਟਿਆਂ ਦਾ ਹਿਸਾਬ RODS ਜਾਨੀ ਕੇ ਪੇਪਰ ਲੋਗ ਬੁਕ ਜਾ ਫਿਰ ਕਿਸੇ ਹੋਰ ਡਾਇਰੈਕਟ ਸਕਰੀਨ ਡਿਸਪਲੇਅ ਰਾਹੀਂ ਇਨਫੋਰਸਮੈਂਟ ਅਫਸਰ ਵਲੋਂ roadside ਇੰਸਪੇਕਸ਼ਨ ਵੇਲੇ ਹਰ ਹਾਲ ਵਿਚ ਪੇਸ਼ ਕਰਨਾ ਹੈ I ਇਹ ਸਥਿਤੀ ਨਾਲ ਸੁਲਝਣ ਲਈ ਡਰਾਈਵਰ ਜਾ ਤੇ ਪ੍ਰਿੰਟ ਆਊਟ ਰੱਖ ਸਕਦਾ ਹੈ ਜਾ ਫਿਰ ਜਿਸੇ ਮਾਧਿਅਮ ਰਹੀ ਡਾਇਰੈਕਟ ਸਕਰੀਨ ਡਿਸਪਲੇਅ ਦਿਖਾ ਸਇਲੈਕਟ੍ਰਾਨਿਕ ਡਾਟਾ ਟਰਾਂਸਫਰ USB ਜਾ ਫਿਰ Bluetooth ਰਹੀ ਵੀ ਟਰਾਂਸਫਰ ਕੀਤਾ ਜਾ ਸਕਦਾ ਹੈ I ਅਫਸਰ ਨੂੰ ਪੇਸ਼ ਕੀਤਾ ਗਿਆ ਇਲੈਕਟ੍ਰਾਨਿਕ eRODS ਡਾਟਾ ਨਿਰੀਖਣ ਦੀ ਕਾਰਵਾਈ ਨੂੰ ਸੌਖਾ ਅਤੇ ਥੋੜੇ ਟਾਇਮ ਵਿਚ ਖਤਮ ਕਰਨ ਨੂੰ ਮੁਖ ਰੱਖ ਕੇ ਕੀਤਾ ਗਿਆ ਹੈ , ਅਤੇ ਇਸ ਤਰੀਕੇ ਜੇਕਰ ਕੋਈ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਸੁਰੱਖਿਆ ਅਧਿਕਾਰੀ ਉਸ ਨੂੰ ਦਸਤਾਵੇਜ ਰਾਹੀਂ ਪੁਸ਼ਟੀ ਕਰਨ ਲਈ ਕਹਿ ਸਕਦਾ ਹੈ I