1.7 C
Toronto
Thursday, April 25, 2024
ਸਿਟੀ ਆਫ ਹੈਮਿਲਟਨ ਦੀ ਟਰੱਕ ਰੂਟ ਸਬ ਕਮੇਟੀ ਨੇ ਬੀਤੇ ਦਿਨੀਂ ਸੋਧੇ ਹੋਏ ਟਰੱਕ ਰੂਟ ਮਾਸਟਰ ਪਲੈਨ ਲਈ ਬਦਲ ਉੱਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੌਰਾਨ ਪ੍ਰਸਤਾਵਿਤ ਬਦਲਵੇਂ ਰੂਟਾਂ ਵਿੱਚੋਂ ਇੱਕ ਬਾਰੇ ਸਬ ਕਮੇਟੀ ਦੇ ਮੈਂਬਰਾਂ ਨੇ ਅੱਗੇ ਵਧਣ...
ਸਮਾਰਟ ਫਲੀਟ ਸੋਲੀਊਸ਼ਨਜ਼ ਮੁਹੱਈਆ ਕਰਵਾਉਣ ਵਾਲੀ ਫਰਮ ਜ਼ੋਨਰ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕਮਰਸ਼ੀਅਲ ਟਰੱਕਿੰਗ ਤਕਨਾਲੋਜੀ ਤੇ ਸੇਫਟੀ ਸਬੰਧੀ ਅਹਿਤਿਆਤ ਵਰਤੇ ਜਾਣ ਦੇ ਬਾਵਜੂਦ ਅਜੇ ਵੀ ਇੰਡਸਟਰੀ ਵਿੱਚ ਸੇਫਟੀ ਸੁਧਾਰ ਦੀ ਗੁੰਜਾਇਸ਼ ਹੈ। ਆਪਣੀ ਰੋਡ ਸੇਫਟੀ ਕੰਜਿ਼ਊਮਰ ਸੈਂਟੀਮੈਂਟ ਸਰਵੇਅ ਰਿਪੋਰਟ...
ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ...
ਥੌਮਸਨ ਟਰਮੀਨਲਜ਼, ਕੈਨੇਡੀਅਨ ਟੁਆਏ ਐਸੋਸਿਏਸ਼ਨ (ਸੀਟੀਏ), ਦੇ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ), ਰੌਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐਫ) ਨਾਲ ਭਾਈਵਾਲੀ ਵਿੱਚ ਚਲਾਈ ਜਾ ਰਹੀ ਦਹਾਕੇ ਪੁਰਾਣੀ ਪਹਿਲਕਦਮੀ-ਟੌਇਜ਼ ਫੌਰ ਦ ਨੌਰਥ ਨੇ ਇਸ ਸਾਲ ਆਪਣੀ 10ਵੀੱ ਵਰ੍ਹੇਗੰਢ ਮਨਾਈ। ਇਸ ਦੌਰਾਨ ਰਿਕਾਰਡ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਕੈਨੇਡੀਅਨ ਟਰੱਕਿੰਗ ਅਲਾਇੰਸ ਨਾਲ ਰਲ ਕੇ ਫੈਡਰਲ ਸਰਕਾਰ ਦੇ ਉਸ ਐਲਾਨ ਦੀ ਤਾਰੀਫ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰਜ਼ ਵੀ ਜ਼ਰੂਰੀ ਕਾਮੇ ਹਨ ਜਿਨ੍ਹਾਂ ਨੂੰ ਵਿਦੇਸ਼ ਤੋਂ...
ਅਸਲ ਓਨਰ-ਆਪਰੇਟਰਜ਼ ਦੀ ਜਿੰ਼ਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਡਿਜ਼ਾਈਨ ਕੀਤਾ ਨਵਾਂ ਕੁਏਸਚਨੇਅਰ ਓਨਰ-ਆਪਰੇਟਰਜ਼ ਦੀ ਜਿ਼ੰਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਨਵਾਂ ਟਰਾਂਸਪੋਰਟੇਸ਼ਨ ਵਰਕਰ/ ਇੰਡੀਪੈਂਡੈਂਟ ਆਪਰੇਟਰ ਸਟੇਟਸ ਕੁਏਸਚਨੇਅਰ ਤੇ ਡਸੀਜ਼ਨ ਲੈਟਰ ਡਿਜ਼ਾਈਨ ਕੀਤਾ ਹੈ। ਓਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਖ਼ਮ ਨੇ ਆਖਿਆ ਕਿ ਅਸਲ ਓਨਰ-ਆਪਰੇਟਰਜ਼ ਦੇ ਸਿਰ ਤੋਂ ਪ੍ਰਸ਼ਾਸਕੀ ਬੋਝ ਘਟਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਪਰ ਓਟੀਏ ਦੇ ਪਰੀਪੇਖ ਤੋਂ ਅਸੀਂ ਇੰਪਲੌਈ ਡਰਾਈਵਰਜ਼, ਜਿਹੜੇ ਕੰਪਨੀ ਦੇ ਇਕਿਉਪਮੈਂਟ ਨੂੰ ਆਪਰੇਟ ਕਰਦੇ ਹਨ ਤੇ ਜਿਹੜੇ ਅਸਲ ਓਨਰ-ਆਪਰੇਟਰ ਨਹੀਂ ਹੁੰਦੇ, ਦੀ ਗਲਤ ਵਰਗ ਵੰਡ ਨਾਲ ਨਜਿੱਠਣ ਲਈ ਵੀ ਮਦਦ ਕਰਦੇ ਹਾਂ। ਅਸਲ ਆਜ਼ਾਦ ਆਪਰੇਟਰਜ਼ (ਓਨਰ-ਆਪਰੇਟਰ) ਨੂੰ ਹੁਣ ਜਦੋਂ ਵੀ ਕਿਸੇ ਫੈਸਲੇ ਬਾਰੇ ਦਰਖ਼ਾਸਤ ਕੀਤੀ ਜਾਵੇਗੀ ਤਾਂ ਉਨ੍ਹਾਂ ਨੂੰ ਸਿਰਫ ਇੱਕ ਸਟੇਟਸ ਕੁਏਸਚਨੇਅਰ ਮੁਕੰਮਲ ਕਰਨ ਦੀ ਹੀ ਲੋੜ ਹੋਵੇਗੀ। ਇੱਕ ਵਾਰੀ ਪੁਸ਼ਟੀ ਹੋਣ ਤੋਂ ਬਾਅਦ ਉਹ ਸਟੇਟਸ ਤੈਅ ਕਰਨ ਵਾਲੇ ਇਸ ਪੱਤਰ ਨੂੰ ਸਾਰੇ ਬਾਅਦ ਵਾਲੇ ਕਾਂਟਰੈਕਟਸ ਦੇ ਨਵੇਂ ਸਿਧਾਂਤਾਂ (ਪ੍ਰਿੰਸੀਪਲਜ਼) ਨਾਲ ਵਰਤਣ ਦੇ ਸਮਰੱਥ ਹੋਣਗੇ। ਇਸ ਪ੍ਰਕਿਰਿਆ ਦੇ ਨਾਲ ਉਨ੍ਹਾਂ ਨੂੰ ਗੱਡੀ ਦਾ ਆਇਡੈਂਟੀਫਿਕੇਸ਼ਨ ਨੰਬਰ (ਵਿੰਨ) ਵੀ ਮੁਹੱਈਆ ਕਰਵਾਉਣਾ ਹੋਵੇਗਾ ਤੇ ਵਰਕਰ ਦਾ ਸਟੇਟਸ ਉਸ ਸਮੇਂ ਤੱਕ ਵਿੰਨ ਨਾਲ ਜੁੜਿਆ ਰਹੇਗਾ ਜਿਨ੍ਹਾਂ ਚਿਰ ਉਹ ਗੱਡੀ ਉਸ ਦੀ ਮਲਕੀਅਤ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇੱਕ ਵਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਓਨਰ-ਆਪਰੇਟਰਜ਼ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਜੈਨੇਰਿਕ ਲੈਟਰ ਉਸ ਸੂਰਤ ਵਿੱਚ ਜਾਇਜ਼ ਹੋਵੇਗਾ ਜੇ ਪੱਤਰ ਉੱਤੇ ਦਰਜ ਵਿੰਨ ਉਸ ਵ੍ਹੀਕਲ ਨਾਲ ਮੇਲ ਖਾਂਦਾ ਹੋਵੇਗਾ ਜਿਹੜਾ ਉਨ੍ਹਾਂ ਦੇ ਕਾਂਟਰੈਕਟਸ ਲਈ ਵਰਤਿਆ ਜਾ ਰਿਹਾ ਹੋਵੇਗਾ। ਇਸ ਲਈ, ਕਿਸ ਚੀਜ ਨੂੰ ਮੁਕੰਮਲ ਕਰਨ ਤੇ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ? 1· ਇਸ ਕੁਏਸਚਨੇਅਰ, ਜਿਸ ਉੱਤੇ ਤੁਹਾਡੇ ਦਸਤਖ਼ਤ ਹੋਣ, ਦਾ ਮੁਕੰਮਲ ਵਰਜ਼ਨ (ਓਨਰ-ਆਪਰੇਟਰ/ਡਰਾਈਵਰ ਵੱਲੋਂ ਖੁਦ) ਤੇ ਜਿਸ ਕੰਪਨੀ ਨਾਲ ਤੁਹਾਡਾ ਮੌਜੂਦਾ ਕਾਂਟਰੈਕਟ ਹੈ। 2· ਲਾਇਸੰਸ ਪਲੇਟ ਦੀ ਕਾਪੀ ਤੇ ਪਰਮਿਟ ਦਾ ਵ੍ਹੀਕਲ ਵਾਲਾ ਹਿੱਸਾ (ਓਂਨਰਸਿ਼ਪ) 3· ਜੇ ਯੋਗ ਹੋਵੇ ਤਾਂ ਤੁਹਾਡੇ ਵ੍ਹੀਕਲ ਦੀ ਲੀਜ਼ ਦੀ ਜਾਂ ਰੈਂਟਲ ਅਗਰੀਮੈਂਟ ਦੀ ਕਾਪੀ ਇਸ ਕੁਏਸਚਨੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ, ਜੇ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਤੁਸੀਂ ਆਜ਼ਾਦ ਆਪਰੇਟਰ ਹੋ, ਤਾਂ ਤੁਹਾਨੂੰ ਯੋਗ ਵਿੰਨ ਸਮੇਤ ਇੱਕ ਡਸੀਜ਼ਨ ਲੈਟਰ ਮੁਹੱਈਆ ਕਰਵਾਇਆ ਜਾਵੇਗਾ। ਜੇ ਕਿਸੇ ਵੀ ਸਮੇਂ ਕਿਸੇ ਨਵੇਂ ਵ੍ਹੀਕਲ/ ਵਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਨਵਾਂ ਕੁਏਸਚਨਏਅਰ ਮੁਕੰਮਲ ਕਰਨਾ ਹੋਵੇਗਾ ਤੇ ਆਜ਼ਾਦ ਆਪਰੇਟਰ ਵਜੋਂ ਸਟੇਟਸ ਨੂੰ ਜਾਰੀ ਰੱਖਣ ਦੀ ਪੁਸ਼ਟੀ ਕਰਨ ਲਈ ਨਵਾਂ ਫੈਸਲਾ ਜਾਰੀ ਕੀਤਾ ਜਾਵੇਗਾ। ਨਵੇਂ ਕੁਏਸਚਨੇਅਰ ਨੂੰ ਡਾਊਨਲੋਡ ਕਰਨ ਜਾਂ ਹੋਰ ਜਾਣਕਾਰੀ ਹਾਸਲ ਕਰਨ ਲਈ wsib.ca ਉੱਤੇ ਜਾਓ। 
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ 17 ਅਪਰੈਲ ਤੋਂ 21 ਅਪਰੈਲ ਤੱਕ ਡਿਟਰੌਇਟ, ਮਿਸ਼ੀਗਨ ਦੇ ਪੋਰਟ ਆਫ ਐਂਟਰੀ ਉੱਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ(ਸੀਬੀਪੀ) ਵੱਲੋਂ...
ਨੈਸ਼ਨਲ ਟਰੱਕਿੰਗ ਵੀਕ ਦੀ ਸੁ਼ਰੂਆਤ ਮੌਕੇ ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ : ਪਿਛਲੇ ਦੋ ਸਾਲਾਂ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਮਜ਼ਬੂਤ ਤੇ ਲਚਕਦਾਰ ਸਪਲਾਈ ਚੇਨ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ। ਅਜਿਹੀ ਮਜ਼ਬੂਤ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਲਾਗੂ ਕਰਨ ਵਿੱਚ ਹੋਰ ਦੇਰ ਨਹੀਂ ਹੋਵੇਗੀ।ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਕੀਤੀ ਗਈ।ਇਹ ਨਿਯਮ ਪਹਿਲੀ ਜਨਵਰੀ, 2023 ਤੋਂ ਪ੍ਰਭਾਵੀ ਹੋ ਜਾਵੇਗਾ।  ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ...
15 ਜਨਵਰੀ ਤੱਕ ਸਿਰਫ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੱਕ ਡਰਾਈਵਰ ਹੀ ਕੈਨੇਡਾ-ਯੂਐਸ ਸਰਹੱਦ ਪਾਰ ਕਰਨ ਵਾਲੇ 650 ਬਿਲੀਅਨ ਡਾਲਰ ਦੇ ਵਪਾਰ ਦਾ ਹਿੱਸਾ ਬਣ ਸਕਣਗੇ ਜੇ ਦੂਜੇ ਲਫਜ਼ਾਂ ਵਿੱਚ ਆਖਿਆ ਜਾਵੇ ਤਾਂ ਸਿਰਫ ਉਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ...