14.3 C
Toronto
Tuesday, April 23, 2024
ਬੀਤੇ ਦਿਨੀਂ ਬੀਸੀ ਵਿੱਚ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਜਿ਼ੰਦਗੀ ਕਾਫੀ ਪ੍ਰਭਾਵਤ ਹੋਈ ਹੈ। ਟਰੱਕਸ ਫੌਰ ਚੇਂਂਜ ਤੇ ਦ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਬਾਹੀ ਕਾਰਨ...
  ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ...
ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ (ਐਮਐਚਸੀਸੀ) ਵੱਲੋਂ ਇੱਕ ਨਵੇਂ ਕੰਮ ਵਾਲੇ ਸਰੋਤ ਸਬੰਧੀ ਦਸਤਾਵੇਜ਼ ਨੂੰ ਤਿਆਰ ਕੀਤਾ ਗਿਆ ਹੈ ਜਿਸ ਦਾ ਸਿਰਲੇਖ ਹੈ : “ਮਿਨੀ ਗਾਈਡ ਟੂ ਹੈਲਪ ਇੰਪਲੌਈਜ਼ ਮੈਂਟਲ ਹੈਲਥ ਥਰੂ ਵਿੰਟਰ।”ਐਮਐਚਸੀਸੀ ਦੀ ਨਵੀਂ ਮਿੰਨੀ ਗਾਈਡ ਇਸ ਤਰ੍ਹਾਂ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਪਲੌਇਰਜ਼ ਵੱਲੋਂ ਹੁਣ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਤੇ ਹਿੰਸਾ ਦੇ ਮਾਮਲਿਆਂ ਨੂੰ ਪਹਿਲੀ ਜਨਵਰੀ, 2021 ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਕੈਨੇਡਾ ਲੇਬਰ ਕੋਡ ਵਿੱਚ ਇਨ੍ਹਾਂ ਤਬਦੀਲੀਆਂ ਤਹਿਤ ਜੋ ਕੁੱਝ ਹੋਣਾ ਚਾਹੀਦਾ...
ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਿਲਿਟੀ ਐਸੋਸਿਏਸ਼ਨ (ਐਫਏ) ਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਨਵੇਂ ਮਾਪਦੰਡ ਐਲਾਨੇ ਗਏ। ਐਫਏ ਵੱਲੋਂ ਨਵੀਆਂ ਰੇਟਿੰਗ ਮੈਟਰਿਕਸ ਇਸ ਇਰਾਦੇ ਨਾਲ ਐਲਾਨੀਆਂ ਗਈਆਂ ਤਾਂ ਕਿ ਕੈਰੀਅਰਜ਼ ਨੂੰ ਮਾਰਕਿਟ ਰੇਟਜ਼ ਤੋਂ ਬਚਣ ਲਈ ਕਮਰਸ਼ੀਅਲ ਗੱਡੀਆਂ ਨੂੰ ਗਲਤ ਢੰਗ ਨਾਲ ਰਜਿਸਟਰ ਕਰਵਾਉਣ ਤੋਂ ਰੋਕਿਆ ਜਾ ਸਕੇ। ਐਫਏ ਦਾ ਕਹਿਣਾ ਹੈ ਕਿ 2019 ਤੋਂ ਹੀ ਅਜਿਹੇ ਟਰੱਕ ਮਾਲਕਾਂ/ਆਪਰੇਟਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਹੜੇ ਗੱਡੀਆਂ ਨੂੰ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਕਰਵਾਉਂਦੇ ਹਨ ਤੇ ਘੱਟ ਪ੍ਰੀਮੀਅਮ ਦੇਣ ਲਈ ਕਿਸੇ ਹੋਰ ਪ੍ਰੋਵਿੰਸ ਵਿੱਚ ਆਪਰੇਟ ਕਰਦੇ ਹਨ।ਇਹ ਨਵੇਂ ਮੈਟਰਿਕਸ ਐਫਏ ਨੂੰ ਅਜਿਹੇ ਅਧਿਕਾਰ ਦਿੰਦੇ ਹਨ ਜਿਸ ਨਾਲ ਉਹ ਉਸ ਜਿਊਰਿਸਡਿਕਸ਼ਨ ਦੇ ਹਿਸਾਬ ਨਾਲ ਇਸ ਤਰ੍ਹਾਂ ਦੇ ਕੈਰੀਅਰਜ਼ ਕੋਲੋਂ ਰਕਮ ਵਸੂਲ ਸਕਣ ਤੇ ਜਾਂ ਫਿਰ ਵੱਧ ਰਕਮ ਦੇਣ ਵਾਲੇ ਕੈਰੀਅਰਜ਼ ਨੂੰ ਰਿਆਇਤ ਦੇ ਸਕਣ। ਐਫਏ ਨੂੰ ਕਈ ਪ੍ਰੋਵਿੰਸਾਂ ਦੀ ਮਨਜ਼ੂਰੀ ਮਿਲੀ ਹੈ ਤਾਂ ਕਿ ਉਹ ਨਵੇਂ ਮੈਟਰਿਕਸ ਲਾਗੂ ਕਰ ਸਕਣ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਰੇਟਿੰਗ ਮੈਟਰਿਕਸ ਨੂੰ ਉਨ੍ਹਾਂ ਸਾਰੀਆਂ ਜਿਊਰਿਸਡਿਕਸ਼ਨਜ਼ ਵਿੱਚ ਮਨਜ਼ੂਰੀ ਮਿਲ ਜਾਵੇਗੀ ਜਿਨ੍ਹਾਂ ਵਿੱਚ ਉਹ ਆਪਰੇਟ ਕਰਦੇ ਹਨ। ਅੰਡਰ-ਰਾਈਟਿੰਗ, ਕਲੇਮਜ਼ ਐਂਡ ਆਪਰੇਸ਼ਨਜ਼ ਦੀ ਵਾਈਸ ਪ੍ਰੈਜ਼ੀਡੈਂਟ ਫਾਡੀਆ ਚਾਰਬਾਈਨ ਨੇ ਆਖਿਆ ਕਿ ਪਿਛਲੇ ਦੋ ਕੁ ਸਾਲਾਂ ਵਿੱਚ ਓਨਟਾਰੀਓ ਤੋਂ ਅਲਬਰਟਾ ਤੇ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਇੰਟਰ-ਅਰਬਨ ਟਰੱਕਾਂ ਦੇ ਇੱਕਠ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਇਹ ਜ਼ਾਹਿਰ ਹੋ ਚੁੱਕਿਆ ਹੈ ਕਿ ਕੁੱਝ ਆਪਰੇਟਰਜ਼ ਲੋਕਲ ਆਪਰੇਟਰਜ਼ ਦੀ ਕੀਮਤ ਉੱਤੇ ਸਿਸਟਮ ਦਾ ਫਾਇਦਾ ਚੁੱਕ ਰਹੇ ਹਨ ਤੇ ਸਾਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੇ ਵਿਵਹਾਰ ਦਾ ਇਮਾਨਦਾਰ, ਮਿਹਨਤੀ ਟਰੱਕ ਡਰਾਈਵਰਾਂ, ਜਿਹੜੇ ਆਪਣੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਵਿੱਚ ਹੀ ਆਪਰੇਟ ਕਰਦੇ ਹਨ ਤੇ ਨਿਯਮਾਂ ਦੇ ਹਿਸਾਬ ਨਾਲ ਚੱਲਦੇ ਹਨ, ਉੱਤੇ ਕਾਫੀ ਨਕਾਰਾਤਮਕ ਅਸਰ ਪੈਂਦਾ ਹੈ। ਕੁੱਝ ਮਾੜੇ ਖਿਡਾਰੀਆਂ ਦੀਆਂ ਅਜਿਹੀਆਂ ਹਰਕਤਾਂ ਦਾ ਖਮਿਆਜਾ ਉਨ੍ਹਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸੇ ਲਈ ਅਸੀਂ ਰੇਟਿੰਗ ਮੈਟਰਿਕਸ ਲੈ ਕੇ ਆ ਰਹੇ ਹਾਂ। ਇਹ ਇਸ ਤਰ੍ਹਾਂ ਕੰਮ ਕਰਦਾ ਹੈ : ਸਾਰੇ ਆਪਰੇਟਰਾਂ ਨੂੰ ਵੱਖ ਵੱਖ ਰਿਪੋਰਟਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ ਜਿਵੇਂ ਕਿ ਇੰਟਰਨੈਸ਼ਨਲ ਫਿਊਲ ਟੈਕਸ ਅਗਰੀਮੈਂਟ (ਆਈਐਫਟੀਏ), ਜਿਸ ਨੂੰ ਨਵੇਂ ਬਿਜ਼ਨਸ ਤੇ ਮੁੜ ਨੰਵਿਆਉਣ ਲਈ, ਜਮ੍ਹਾਂ ਕਰਵਾਉਣਾ ਹੋਵੇਗਾ ਤੇ ਇਹ ਰਿਪੋਰਟਾਂ ਦੱਸਣਗੀਆਂ ਕਿ ਗੱਡੀ ਕਿੱਥੇ ਆਪਰੇਟ ਹੋ ਰਹੀ ਹੈ।ਪਹਿਲੀ ਅਕਤੂਬਰ, 2022 ਤੋਂ ਲਾਗੂ ਹੋਣ ਜਾ ਰਹੇ ਇਸ ਨਿਯਮ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੱਡੀ ਉੱਥੇ ਆਪਰੇਟ ਹੋ ਰਹੀ ਹੋਵੇ ਜਿੱਥੇ ਉਹ ਰਜਿਸਟਰਡ ਹੈ, ਪਾਲਿਸੀ ਉੱਤੇ ਸਰਚਾਰਜ ਲਾਇਆ ਜਾਵੇਗਾ ਤਾਂ ਕਿ ਉਸ ਜਿਊਰਿਸਡਿਕਸ਼ਨ ਨੂੰ ਪੈਣ ਵਾਲੇ ਘਾਟੇ ਲਈ ਪ੍ਰੀਮੀਅਮ ਵਸੂਲਿਆ ਜਾ ਸਕੇ।ਇਹ ਸਰਚਾਰਜ 15 ਫੀ ਸਦੀ ਤੋਂ 420 ਫੀ ਸਦੀ ਦਰਮਿਆਨ ਹੋਵੇਗਾ, ਇਹ ਜਿਊਰਿਸਡਿਕਸ਼ਨ ਉੱਤੇ ਨਿਰਭਰ ਕਰੇਗਾ ਤੇ ਤੀਜੀ ਧਿਰ ਦੀ ਦੇਣਦਾਰੀ ਉੱਤੇ ਲਾਗੂ ਹੋਵੇਗਾ। ਇਸ ਤੋਂ ਉਲਟ ਜੇ ਗੱਡੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਤੋਂ ਘੱਟ ਫਾਇਦੇਮੰਦ ਜਿਊਰਿਸਡਿਕਸ਼ਨ ਵਿੱਚ ਆਪਰੇਟ ਕਰ ਰਹੀ ਹੈ ਤਾਂ ਥਰਡ-ਪਾਰਟੀ ਦੇਣਦਾਰੀ ਉੱਤੇ ਛੋਟ ਮਿਲੇਗੀ। ਚਾਰਬਾਈਨ ਨੇ ਆਖਿਆ ਕਿ ਜੇ ਗੱਡੀ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਹੈ ਪਰ ਆਪਰੇਟ ਕਿਸੇ ਹੋਰ ਪ੍ਰੋਵਿੰਸ ਵਿੱਚ ਕਰ ਰਹੀ ਹੈ ਤੇ ਉੱਥੇ ਕਲੇਮ ਹੋ ਜਾਂਦਾ ਹੈ ਤਾਂ ਨਿਯਮਾਂ ਮੁਤਾਬਕ ਜਿੱਥੇ ਕਲੇਮ ਕੀਤਾ ਜਾਵੇਗਾ ਉਸ ਨੂੰ ਤਰਜੀਹ ਦਿੱਤੀ ਜਾਵੇਗੀ। ਨਤੀਜੇ ਵਜੋਂ ਜਿੱਥੇ ਟਰੱਕ ਰਜਿਸਟਰਡ ਹੈ ਉੱਥੇ ਸਾਰੇ ਟਰੱਕਾਂ ਨੂੰ ਪੈਣ ਵਾਲੇ ਘਾਟੇ ਨੂੰ ਹੋਰ ਘਟਾ ਦਿੰਦਾ ਹੈ ਤੇ ਜਿਸ ਕਾਰਨ ਉਸ ਜਿਊਰਿਸਡਿਕਸ਼ਨ ਵਿੱਚ ਪ੍ਰੀਮੀਅਮ ਵੱਧ ਜਾਂਦੇ ਹਨ। ਐਫਏ ਨੇ ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਰਲ ਕੇ ਕੰਮ ਕਰਨਾ ਸੁ਼ਰੂ ਕੀਤਾ ਹੈ ਤਾਂ ਕਿ ਅਜਿਹੇ ਰੁਝਾਨ ਨੂੰ ਰੋਕਣ ਲਈ ਮਾਪਦੰਡਾਂ ਤੇ ਨਿਯਮਾਂ ਨੂੰ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਐਫਏ ਵੱਲੋਂ ਇਸ ਤਰ੍ਹਾਂ ਦੇ ਬਿਜ਼ਨਸ ਸਬੰਧੀ ਹੰਢਾਏ ਜਾ ਰਹੇ ਤਜਰਬੇ ਨੂੰ ਵੀ ਠੱਲ੍ਹ ਪਾਈ ਜਾ ਸਕੇ। 2021 ਵਿੱਚ ਐਫਏ ਨੇ ਕਮਰਸ਼ੀਅਲ ਵ੍ਹੀਕਲਜ਼ ਲਈ ਵਾਧੂ ਦਸਤਾਵੇਜ਼ਾਂ ਵਾਸਤੇ ਨਵੇਂ ਨਿਯਮ ਪੇਸ਼ ਕੀਤੇ ਜਿਨ੍ਹਾਂ ਵਿੱਚ ਫਿਊਲ ਟੈਕਸ ਰਿਪੋਰਟਸ, ਨੈਸ਼ਨਲ ਸੇਫਟੀ ਕੋਡ (ਐਨਐਸਸੀ) ਪੋ੍ਰਫਾਈਲ ਇਨਫਰਮੇਸ਼ਨ ਤੇ ਯੂਐਸ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਰਿਪੋਰਟ ਆਦਿ। ਇਹ ਅਜਿਹੀਆਂ ਕੁੱਝ ਪੇਸ਼ਕਦਮੀਆਂ ਸਨ ਜਿਹੜੀਆਂ ਐਫਏ ਵੱਲੋਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਟਰੱਕਿੰਗ ਰਿਸਕ ਮੁੱਖ ਤੌਰ ਉੱਤੇ ਕਿੱਥੇ ਆਪਰੇਟ ਕਰ ਰਿਹਾ ਹੈ। ਅਜਿਹਾ ਪ੍ਰੋਵਿੰਸ ਤੋਂ ਬਾਹਰ ਤੇ ਯੂਐਸ ਐਕਸਪੋਜ਼ਰ ਸਬੰਧੀ ਹੋ ਰਹੀ ਘੱਟ ਰਿਪੋਰਟਿੰਗ ਨੂੰ ਘਟਾਉਣ ਲਈ ਜ਼ਰੂਰੀ ਹੈ।
ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਕੈਨੇਡਾ ਗੈਜ਼ੇਟ ਪਾਰਟ 1 ਵਿੱਚ ਪੇਡ ਮੈਡੀਕਲ ਲੀਵ (10 ਪੇਡ ਸਿੱਕ ਡੇਅਜ਼) ਲਈ ਪ੍ਰਸਤਾਵਿਤ ਰੈਗੂਲੇਸ਼ਨਜ਼ ਨੂੰ ਪਬਲਿਸ਼ ਕੀਤਾ ਗਿਆ ਹੈ।  ਗੈਜ਼ੇਟ 1 ਤੱਕ ਪਹੁੰਚਦਿਆਂ ਪਹੁੰਚਦਿਆਂ ਚੱਲੇ ਸਲਾਹ ਮਸ਼ਵਰੇ ਦੇ ਦੌਰ ਵਿੱਚ ਕੈਨੇਡੀਅਨ ਟਰੱਕਿੰਗ...
ਰਾਸ਼ਟਰਪਤੀ ਬਾਇਡਨ ਦੀ ਕੌਮੀ ਪੱਧਰ ਉੱਤੇ ਵਿੱਢੀ ਗਈ ਲਾਜ਼ਮੀ ਵੈਕਸੀਨੇਸ਼ਨ ਮੁਹਿੰਮ ਨੂੰ ਕਈ ਤਰ੍ਹਾਂ ਦੀਆਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਸੀਜੇ ਮੈਗਜ਼ੀਨ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਸਟੇਟਸ ਤੇ ਕਾਰੋਬਾਰੀ ਅਦਾਰਿਆਂ ਤੋਂ ਕਾਨੂੰਨੀ ਚੁਣੌਤੀਆਂ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਰਾਜ ਭਾਸ਼ਣ ਤੇ ਮੁੜ ਪੇਸ਼ ਕੀਤੇ ਗਏ ਓਨਟਾਰੀਓ ਦੇ 2022 ਦੇ ਬਜਟ ਦੀ ਸ਼ਲਾਘਾ ਕੀਤੀ ਗਈ। ਇਸ ਵਿੱਚ ਇਨਫਰਾਸਟ੍ਰਕਚਰ ਤੇ ਸੜਕਾਂ, ਹੁਨਰਮੰਦ ਵਰਕਰਜ਼ ਨੂੰ ਆਕਰਸਿ਼ਤ ਕਰਨ, ਲੇਬਰ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ...
ਵੱਡੇ ਟਰੱਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨਾ ਤੇ ਗੰਭੀਰ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੋਰ ਵੀ ਔਖਾ ਹੋ ਗਿਆ ਹੈ| ਅਜਿਹਾ ਇਸ ਲਈ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਮੋਟਰਿਸਟਸ ਦਾ ਧਿਆਨ ਜਿਸ ਕਾਰਨ ਅਕਸਰ ਭਟਕ ਜਾਂਦਾ...
ਟਰੱਕਿੰਗ ਐਚਆਰ ਕੈਨੇਡਾ ਦੇ 2023 ਵੁਮਨ ਵਿੱਦ ਡਰਾਈਵ ਲੀਡਰਸਿ਼ਪ ਸਮਿਟ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰਸਮੀ ਤੌਰ ਉੱਤੇ ਹੋ ਚੁੱਕੀ ਹੈ। ਇਸ ਦੌਰਾਨ ਵੰਨ-ਸੁਵੰਨੀ ਵਰਕਫੋਰਸ ਨੂੰ ਟਰੱਕਿੰਗ ਤੇ ਲਾਜਿਸਟਿਕਸ ਇੰਡਸਟਰੀ ਵਿੱਚ ਆਕਰਸਿ਼ਤ ਕਰਨ, ਰਕਰੂਟ ਕਰਨ ਤੇ ਇੱਥੇ ਬਣਾਈ ਰੱਖਣ ਲਈ ਨਵੀਆਂ ਰਣਨੀਤੀਆਂ...