5.5 C
Toronto
Thursday, April 25, 2024
ਟਰਾਂਸਪੋਰਟੇਸ਼ਨ ਸੈਕਟਰ ਦੇ ਵਰਕਰਜ਼ ਤੇ ਇੰਡਸਟਰੀ ਗਰੁੱਪਜ਼ ਨੇ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਫੈਡਰਲ ਸਰਕਾਰ ਦੀ ਸ਼ਰਤ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਖੁਲਾਸਾ ਬਲੂਮਬਰਗ ਦੀ ਰਿਪੋਰਟ ਵਿੱਚ ਕੀਤਾ ਗਿਆ। ਦ ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏ ਟੀ ਏ) ਵੱਲੋਂ ਇਸ...
ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਐਲਾਨੇ ਗਏ ਟਰੱਕ ਐਨਫੋਰਸਮੈਂਟ ਈਵੈਂਟਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ, ਖਾਸਤੌਰ ਉੱਤੇ ਉਦੋਂ ਜਦੋਂ ਮਾਮਲਾ ਵੱਡੇ ਫਲੀਟਸ ਦਾ ਹੁੰਦਾ ਹੈ। “ਟੂ ਅਨਾਊਂਸ ਔਰ ਨੌਟ ਟੂ ਅਨਾਊਂਸ : ਆਰਗੇਨਾਈਜ਼ੇਸ਼ਨਲ ਰਿਸਪਾਂਸਿਜ਼ ਟੂ ਵੇਰੀਡ ਇੰਸਪੈਕਸ਼ਨ ਰੇਜੀਮਜ਼”...
ਡਰਾਈਵ ਟੈਸਟ ਓਨਟਾਰੀਓ ਦੀਆਂ ਲੋਕੇਸ਼ਨਜ਼ ਕਰੋਨਾਵਾਇਰਸ ਮਹਾਂਮਾਰੀ ਦਰਮਿਆਨ ਪ੍ਰੋਵਿੰਸ ਭਰ ਵਿੱਚ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਨੂੰ ਲਾਇਸੰਸ ਚਾਹੀਦੇ ਹਨ ਉਨ੍ਹਾਂ ਨੂੰ ਕਈ ਲੋਕੇਸ਼ਨਾਂ ਉੱਤੇ ਵੱਡੀਆਂ ਲਾਈਨਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।  ਅਤੀਕਾ ਅਤੀਕਾ ਨੇ ਗਲੋਬਲ ਨਿਊਜ਼...
ਐਮਟੀਓ ਨੇ ਡਰਾਈਵਆਨ ਪ੍ਰੋਗਰਾਮ ਟਰਾਂਜਿ਼ਸ਼ਨ ਦੇ ਪਸਾਰ ਦਾ ਕੀਤਾ ਐਲਾਨ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਡਰਾਈਵਆਨ ਪ੍ਰੋਗਰਾਮ ਦੇ ਟਰਾਂਜਿ਼ਸ਼ਨ ਪੀਰੀਅਡ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ ਤੇ ਮੌਜੂਦਾ ਕਾਗਜ਼ਾਂ ਉੱਤੇ ਆਧਾਰਿਤ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨ (ਐਮਵੀਆਈਐਸ) ਪ੍ਰੋਗਰਾਮ ਦੀ ਥਾਂ ਵਧੇਰੇ ਗੁੰਝਲਦਾਰ ਤੇ ਤਕਨਾਲੋਜੀ ਉੱਤੇ ਆਧਾਰਿਤ ਡਰਾਈਵਆਨ ਪ੍ਰੋਗਰਾਮ ਵਿੱਚ ਇਸ ਦੀ ਤਬਦੀਲੀ ਯਕੀਨੀ ਬਣਾਈ ਜਾ ਸਕੇਗੀ। ਹਾਲਾਂਕਿ ਡਰਾਈਵਆਨ ਤਬਦੀਲੀ ਮੁਕੰਮਲ ਕਰਨ ਲਈ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਪਰ ਐਮਟੀਓ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਾਲ ਦੀ ਘੜੀ ਐਮਵੀਆਈਐਸ ਪ੍ਰੋਗਰਾਮ ਜਾਰੀ ਰਹੇਗਾ ਤੇ ਇਸ ਪ੍ਰੋਗਰਾਮ ਲਈ ਵੈਂਡਰ ਸਿੱਧੇ ਤੌਰ ਉੱਤੇ ਦਿਲਚਸਪੀ ਰੱਖਣ ਵਾਲੇ ਸਟੇਕਹੋਲਡਰਜ਼ ਨਾਲ ਅਗਾਂਹ ਰਾਬਤਾ ਕਾਇਮ ਕਰਨਗੇ। ਇਸ ਦੇ ਨਾਲ ਹੀ ਤਬਦੀਲੀ ਲਈ ਤਿਆਰ ਧਿਰਾਂ ਦੀ ਮਦਦ ਲਈ ਐਜੂਕੇਸ਼ਨਲ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ। ਇੱਕ ਵਾਰੀ ਮੁਕੰਮਲ ਹੋ ਜਾਣ ਉੱਤੇ ਡਰਾਈਵਆਨ, ਹੈਵੀ ਡਿਊਟੀ ਡੀਜ਼ਲ ਵ੍ਹੀਕਲ ਐਮਿਸ਼ਨਜ਼ ਟੈਸਟਿੰਗ ਪ੍ਰੋਗਰਾਮ ਤੇ ਐਮਵੀਆਈਐਸ ਪ੍ਰੋਗਰਾਮ ਨੂੰ ਇੱਕ ਸਾਂਝੇ ਡਿਜੀਟਲ ਇੰਸਪੈਕਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਜਾਵੇਗਾ। “ਵੰਨ ਟੈਸਟ ਵੰਨ ਰਿਜ਼ਲਟ” ਪਹੁੰਚ ਦੀ ਵਰਤੋਂ ਨਾਲ ਗੈਸਾਂ ਦੇ ਰਿਸਾਅ ਨਾਲ ਛੇੜਛਾੜ ਵਰਗੇ ਮੁੱਦਿਆਂ ਨਾਲ ਸਿੱਝਿਆ ਜਾ ਸਕੇਗਾ ਤੇ ਓਨਟਾਰੀਓ ਵਿੱਚ ਟਰੱਕਿੰਗ ਸੈਕਟਰ ਵਿੱਚ ਡਿਲੀਟ ਕਿੱਟਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਨਵੇਂ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਫਰਾਡ ਜਿਵੇਂ ਕਿ ਇਸ ਏਰੀਆ ਵਿੱਚ ਲਿੱਕ ਐਂਡ ਸਟਿੱਕ ਦੀ ਹੋਣ ਵਾਲੀ ਵਰਤੋਂ, ਨੂੰ ਘਟਾਇਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਕਾਗਜ਼ਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ,ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕੀਤਾ ਜਾ ਸਕੇਗਾ ਤੇ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਧੂੰਆ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਲੋਕਾਂ ਤੇ ਐਨਵਾਇਰਮੈਂਟ ਨੂੰ ਬਚਾਇਆ ਜਾ ਸਕੇਗਾ।  ਇਸ ਦੇ ਨਾਲ ਹੀ ਐਮਟੀਓ ਪ੍ਰੋਵਿੰਸ ਦੇ ਹਰ ਰੀਜਨ ਵਿੱਚ ਰਿਸਾਅ ਨੂੰ ਰੋਕਣ ਵਾਲੇ ਕਾਰਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਨੂੰ ਰੋਕਣ ਲਈ ਆਨ ਰੋਡ ਐਨਫੋਰਸਮੈਂਟ ਪ੍ਰੋਗਰਾਮ ਜਾਰੀ ਰੱਖੇਗਾ।ਇਸ ਸਮੇਂ ਓਨਟਾਰੀਓ ਦੀਆਂ ਸੜਕਾਂ ਉੱਤੇ ਚਲਾਇਆ ਜਾ ਰਿਹਾ ਐਨਫੋਰਸਮੈਂਟ ਪ੍ਰੋਗਰਾਮ ਕਾਫੀ ਸਫਲ ਹੋ ਰਿਹਾ ਹੈ। ਐਮਟੀਓ ਦੇ ਪੱਤਰ ਅਨੁਸਾਰ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਡਰਾਈਵਆਨ ਵੈੱਬਸਾਈਟ ਰਾਹੀਂ ਇਸ ਪਹਿਲਕਦਮੀ ਬਾਰੇ ਅਪਡੇਟ ਹਾਸਲ ਕਰ ਸਕਦੀਆਂ ਹਨ ਤੇ ਸਾਰੇ ਸਟੇਕਹੋਲਡਰਜ਼ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ mvis@ontario.ca ਨਾਲ ਸੰਪਰਕ ਕਰਕੇ ਤਾਜ਼ਾ ਅਪਡੇਟਸ ਹਾਸਲ ਕਰਨ ਲਈ ਡਿਸਟ੍ਰੀਬਿਊਸ਼ਨ ਲਿਸਟ ਉੱਤੇ ਰਹਿਣਾ ਯਕੀਨੀ ਬਣਾਉਣ ਜਾਂ ਫਾਈਲ ਉੱਤੇ ਆਪਣੇ ਈਮੇਲ ਐਡਰੈੱਸ ਦੀ ਪੁਸ਼ਟੀ ਕਰਨ।   ਨਵੇਂ ਡਰਾਈਵਆਨ ਪ੍ਰੋਗਰਾਮ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਵਾਸਤੇ ਮੈਂਬਰ ਵ੍ਹੀਕਲ ਇੰਸਪੈਕਸ਼ਨ ਸੈਂਟਰ ਐਸਿਸਟੈਂਸ ਲਾਈਨ ਟੋਲ ਫਰੀ ਨੰਬਰ 1-833-420-2110 ਉੱਤੇ ਸੰਪਰਕ ਕਰ ਸਕਦੇ ਹਨ ਜਾਂ VIC@driveonportal.com ਉੱਤੇ ਈਮੇਲ ਕਰਕੇ ਪਤਾ ਕਰ ਸਕਦੇ ਹਨ। ਐਮਵੀਆਈਐਸ ਪ੍ਰੋਗਰਾਮ ਲਈ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਐਮਟੀਓ ਦੇ ਟੋਲ ਫਰੀ ਨੰਬਰ 1-800-387-7736 ਉੱਤੇ ਸੰਪਰਕ ਕਰ ਸਕਦੇ ਹਨ cvor@ontario.ca ਉੱਤੇ ਈਮੇਲ ਕਰ ਸਕਦੇ ਹਨ। 
ਵੱਡੇ ਟਰੱਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨਾ ਤੇ ਗੰਭੀਰ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੋਰ ਵੀ ਔਖਾ ਹੋ ਗਿਆ ਹੈ| ਅਜਿਹਾ ਇਸ ਲਈ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਮੋਟਰਿਸਟਸ ਦਾ ਧਿਆਨ ਜਿਸ ਕਾਰਨ ਅਕਸਰ ਭਟਕ ਜਾਂਦਾ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਟੋਰਾਂਟੋ ਦੀ ਡਿਪਟੀ ਮੇਅਰ ਜੈਨੀਫਰ ਮੈਕੈਲਵੀ ਨੂੰ ਪੱਤਰ ਲਿਖ ਕੇ ਇਹ ਚੇਤੇ ਕਰਵਾਇਆ ਗਿਆ ਹੈ ਕਿ ਗਾਰਡੀਨਰ ਐਕਸਪ੍ਰੈੱਸਵੇਅ ਤੋਂ ਬਿਨਾਂ ਟਰੱਕਿੰਗ ਕੈਰੀਅਰਜ਼ ਦੀ ਸਿਟੀ ਤੋਂ ਅਤੇ ਮੁੜ ਸਿਟੀ ਤੱਕ ਪਹੁੰਚ ਬਹੁਤ ਸੀਮਤ ਹੋ ਜਾਵੇਗੀ।...
ਓਨਟਾਰੀਓ ਪਹੁੰਚ ਰਹੇ ਯੂਕਰੇਨੀ ਰਫਿਊਜੀਆਂ ਦੀ ਮਦਦ ਕਰਨ ਲਈ ਕੰਮ ਕਰ ਰਹੀਆਂ ਲੋਕਲ ਆਰਗੇਨਾਈਜ਼ੇਸ਼ਨਜ਼ ਦੇ ਸਹਿਯੋਗ ਲਈ ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ 3 ਮਿਲੀਅਨ ਡਾਲਰ ਵਾਧੂ ਦੇਣ ਦਾ ਐਲਾਨ ਕੀਤਾ।  ਉਨ੍ਹਾਂ ਆਖਿਆ ਕਿ...
ਕੈਨੇਡਾ ਦੇ ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਟਰੱਕਿੰਗ ਇੰਡਸਟਰੀ ਵਿੱਚ ਪਾਈ ਜਾਣ ਵਾਲੀ ਡਰਾਈਵਰ ਇੰਕ· ਸਕੀਮ ਖਿਲਾਫ ਸਖ਼ਤ ਬਿਆਨ ਜਾਰੀ ਕੀਤਾ ਗਿਆ।  ਬੀਤੇ ਦਿਨੀਂ ਹਾਊਸ ਆਫ ਕਾਮਨਜ਼ ਵਿੱਚ ਗੱਲ ਕਰਦਿਆਂ ਓਰੀਗਨ ਨੇ ਆਖਿਆ ਕਿ ਡਰਾਈਵਰ ਇੰਕ· ਵਰਕਰਜ਼ ਨੂੰ ਉਨ੍ਹਾਂ ਦੇ...
ਟਰੱਕਿੰਗ ਇੰਡਸਟਰੀ, ਵਿਰੋਧੀ ਧਿਰਾਂ ਦੇ ਦਬਾਅ ਦੇ ਨਾਲ ਨਾਲ ਆਪਣੀ ਕਾਮਨ ਸੈਂਸ ਤੋਂ ਕੰਮ ਲੈਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਤੋਂ ਕੈਨੇਡਾ ਆਉਣ ਸਮੇਂ ਬਾਰਡਰ ਕਰੌਸ ਕਰਨ ਵਾਲੇ ਕੈਨੇਡੀਅਨ ਟਰੱਕਰਜ਼ ਲਈ ਸਰਕਾਰ ਵੱਲੋਂ ਲਾਜ਼ਮੀ ਕੋਵਿਡ ਵੈਕਸੀਨੇਸ਼ਨ ਦੀ ਸ਼ਰਤ...
ਸਪਲਾਈ ਚੇਨ ਵਿੱਚ ਪੈਣ ਵਾਲੇ ਵਿਘਣ ਸਬੰਧੀ ਰਾਸ਼ਟਰਪਤੀ ਬਾਇਡਨ ਲਈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (ਡੌਟ) ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਡੌਟ ਵੱਲੋਂ ਟਰੱਕਿੰਗ ਤੇ ਹੋਰਨਾਂ ਟਰਾਂਸਪੋਰਟੇਸ਼ਨ ਇੰਡਸਟਰੀਜ਼ ਤੋਂ ਜਾਣਕਾਰੀ ਹਾਸਲ ਕਰਨ...