8.8 C
Toronto
Friday, April 19, 2024
ਆਪਣੇ ਕਿਊਬਿਕ ਦੇ ਹਮਰੁਤਬਾ ਅਧਿਕਾਰੀਆਂ ਨਾਲ ਰਲ ਕੇ ਕਈ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਓਪੀਪੀ ਨੇ ਕਈ ਲੋਕਾਂ ਖਿਲਾਫ ਫਰੌਡ ਦੇ ਚਾਰਜਿਜ਼ ਲਾਏ ਹਨ। ਮਾਰਚ 2019 ਵਿੱਚ ਦ ਸੁਰੇਤੇ ਡੂ ਕਿਊਬਿਕ ਨੇ ਓਪੀਪੀ ਨੂੰ ਸ਼ੱਕੀ ਧੋਖਾਧੜੀ ਵਾਲੀਆਂ ਕਮਰਸ਼ੀਅਲ ਮੋਟਰ ਵ੍ਹੀਕਲ ਲਾਇਸੰਸਿੰਗ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਇੱਕ ਮੁਜਰਮਾਨਾਂ ਜਾਂਚ ਸੁ਼ਰੂ ਹੋਈ। ਇਹ ਖੁਲਾਸਾ ਟੋਰਾਂਟੋ ਸੰਨ ਦੀ ਰਿਪੋਰਟ ਵਿੱਚ ਕੀਤਾ ਗਿਆ। ਜਾਂਚ ਵਿੱਚ ਪਾਇਆ ਗਿਆ ਕਿ ਲੰਮੇਂ ਸਮੇਂ ਤੋਂ ਧੋਖਾਧੜੀ ਵਾਲੀਆਂ ਲਾਇਸੰਸਿੰਗ ਗਤੀਵਿਧੀਆਂ ਚੱਲ ਰਹੀਆਂ ਸਨ ਜਿਨ੍ਹਾਂ ਕਾਰਨ ਟਰਾਂਸਪੋਰਟੇਸ਼ਨ ਮੰਤਰਾਲੇ ਤੇ ਕਾਲਜਿਜ਼ ਐਂਡ ਯੂਨੀਵਰਸਿਟੀਜ਼ ਮੰਤਰਾਲੇ ਦੀਆਂ ਪ੍ਰਕਿਰਿਆਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਸੀ। ਓਪੀਪੀ ਵੱਲੋਂ ਕੀਤੀ ਗਈ ਜਾਂਚ ਤੋਂ ਸਾਹਮਣੇ ਆਇਆ ਕਿ ਇਸ ਸਕੀਮ ਨਾਲ ਕੈਨੇਡੀਅਨ ਹਾਈਵੇਅਜ਼ ਦੀ ਸੇਫਟੀ ਉੱਤੇ ਅਸਰ ਪੈ ਰਿਹਾ ਹੈ। ਇਸ ਤਹਿਤ ਲੋੜੀਂਦੇ ਲਾਇਸੰਸਿੰਗ ਟੈਸਟਸ ਨੂੰ ਕਿਸੇ ਹੋਰ ਤੋਂ ਦੁਆ ਕੇ, ਓਨਟਾਰੀਓ ਦੇ ਡਰਾਈਵਰਜ਼ ਲਾਇਸੰਸ ਲਈ ਗੈਰ ਓਨਟਾਰੀਓ ਵਾਸੀਆਂ ਨੂੰ ਅਪਲਾਈ ਕਰਨ ਦੀ ਇਜਾਜ਼ਤ ਦੇ ਕੇ ਤੇ ਲਾਜ਼ਮੀ ਐਂਟਰੀ ਲੈਵਲ ਟਰੇਨਿੰਗ ਸਟੈਂਡਰਡ ਨਾਲ ਧੋਖਾਧੜੀ ਕਰਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਸੀ। ਪੁਲਿਸ ਨੇ 200 ਮਾਮਲੇ ਅਜਿਹੇ ਪਾਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਕਥਿਤ ਤੌਰ ਉੱਤੇ ਕਮਰਸ਼ੀਅਲ ਵ੍ਹੀਕਲ ਲਾਇਸੰਸ ਹਾਸਲ ਕਰਨ ਲਈ ਕਥਿਤ ਤੌਰ ਉੱਤੇ ਫਰੌਡ ਕੀਤੇ ਗਏ। ਇੱਕ ਹੋਰ ਸਕੀਮ, ਜਿਸ ਦਾ ਖੁਲਾਸਾ ਕੀਤਾ ਗਿਆ, ਗੈਰ ਲਾਇਸੰਸਸ਼ੁਦਾ ਸਕੂਲ ਚਲਾਉਣ ਵਾਲੇ ਵਿਅਕਤੀਆਂ ਨਾਲ ਸਬੰਧਤ ਸੀ ਤੇ ਇਨ੍ਹਾਂ ਵਿਅਕਤੀਆਂ ਵੱਲੋਂ ਗੈਰਅਧਿਕਾਰਕ ਤੌਰ ਉੱਤੇ ਓਨਟਾਰੀਓ ਤੇ ਕਿਊਬਿਕ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਸੀ। ਓਪੀਪੀ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਇੰਸਪੈਕਟਰ ਡੇਨੀਅਲ ਨਾਡੀਊ ਨੇ ਦੱਸਿਆ ਕਿ ਇਸ ਲੰਮੀਂ ਜਾਂਚ ਦਾ ਸਾਰਾ ਕੇਂਦਰ ਜਨਤਾ ਦੀ ਸੇਫਟੀ ਹੀ ਸੀ। ਘੱਟ ਤੇ ਗੈਰਮਨਜ਼ੂਰਸ਼ੁਦਾ ਟਰੇਨਿੰਗ ਵਾਲਿਆਂ ਦੇ ਹੱਥ ਵਿੱਚ ਟਰੈਕਟਰ ਟਰੇਲਰਜ਼ ਤੇ ਹੋਰ ਕਮਰਸ਼ੀਅਲ ਵ੍ਹੀਕਲ ਘਾਤਕ ਹੋ ਸਕਦੇ ਹਨ।
ਨਵੀਂ ਰਿਪੋਰਟ ਅਨੁਸਾਰ ਰੀਜਨਲ ਹਾਲ ਐਪਲੀਕੇਸ਼ਨਜ਼ ਵਿੱਚ ਲੱਗੇ ਅੰਦਾਜ਼ਨ ਅੱਧੇ ਅਮਰੀਕੀ ਤੇ ਕੈਨੇਡੀਅਨ ਕਲਾਸ 8 ਟਰੈਕਟਰ ਬੈਟਰੀ ਇਲੈਕਟ੍ਰਿਕ ਟੈਕਨਾਲੋਜੀ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਨ੍ਹਾਂ ਨਾਲ ਆਪਰੇਸ਼ਨਜ਼, ਉਤਪਾਦਨ ਜਾਂ ਸਮਰੱਥਾ ਉੱਤੇ ਕੋਈ ਅਸਰ ਨਹੀਂ ਪਵੇਗਾ ਜਾਂ ਮਾਮੂਲੀ ਅਸਰ ਪਵੇਗਾ। ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸਿ਼ਏਂਸੀ ਦੀ ਨਵੀਂ ਰਿਪੋਰਟ- “ਇਲੈਕਟ੍ਰਿਕ ਟਰੱਕਸ ਹੈਵ ਅਰਾਈਵਡ : ਦ ਕੇਸ ਫੌਰ ਹੈਵੀ ਡਿਊਟੀ ਰੀਜਨਲ ਹਾਲ ਟਰੈਕਟਰਜ਼ ਐਨਏਸੀਐਫਈਜ਼,  ਦੇ ਪਿਛਲੇ ਸਾਲ ਮੁਕੰਮਲ ਹੋਏ ਰੰਨ ਆਨ ਲੈਂਸ ਇਲੈਕਟ੍ਰਿਕ ਵ੍ਹੀਕਲ ਇਵੈਲੂਏਸਨ ਟ੍ਰਾਇਲ ਦੀਆਂ ਲੱਭਤਾਂ ਉੱਤੇ ਅਧਾਰਿਤ ਹੈ। ਇਸ ਦਾ ਖੁਲਾਸਾ ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਵਿੱਚ ਕੀਤਾ ਗਿਆ।  ਰੰਨ ਆਨ ਲੈ਼ਸ ਇਲੈਕਟ੍ਰਿਕ ਵੱਲੋਂ ਕੀਤਾ ਗਿਆ ਮੁਲਾਂਕਣ ਪੂਰੇ ਦੇਸ ਵਿੱਚ ਲਾਈਟ, ਮੀਡੀਅਮ ਤੇ ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਦੇ ਅਸਲੀ ਆਪਰੇਸਨ, ਦੇ ਆਧਾਰ ਉੱਤੇ ਤੇ ਉਨ੍ਹਾਂ ਦੀ ਕਾਰਗੁਜਾਰੀ ਦੇ ਆਧਾਰ ਉੱਤੇ ਕੀਤਾ ਗਿਆ। ਇਸ ਦਾ ਮਕਸਦ ਰਵਾਇਤੀ ਡੀਜਲ ਵਾਲੇ ਯੂਨਿਟਸ ਦੇ ਮੁਕਾਬਲੇ ਇਨ੍ਹਾਂ ਟਰੱਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਼ ਇਸ ਅਧਿਐਨ ਦੇ ਆਧਾਰ ਉੱਤੇ ਐਨਏਸੀਐਫਈ ਨੇ ਆਖਿਆ ਕਿ ਸ਼ੌਰਟ ਤੇ ਮੀਡੀਅਮ ਰੀਜਨਲ ਹੈਵੀ ਡਿਊਟੀ ਟਰੈਕਟਰ ਅੱਜ ਦੀ ਤਾਰੀਕ ਵਿੱਚ ਇਲੈਕਟ੍ਰੀਫਾਇਏਬਲ ਹਨ। ਇਸ ਦਾ ਖੁਲਾਸਾ ਬੀਤੇ ਦਿਨੀਂ ਐਨਏਸੀਐਫਈ ਦੇ ਐਗਜੈਕਟਿਵ ਡਾਇਰੈਕਟਰ ਮਾਈਕ ਰ’ਇਥ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਇਨ੍ਹਾਂ ਟਰੱਕਾਂ ਦੀ
  ਡੀਜ਼ਲ ਤਕਨਾਲੋਜੀ ਫਰਮ ਅਨੁਸਾਰ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਵਿੱਚ ਸੜਕ ਉੱਤੇ ਚੱਲਣ ਵਾਲੀਆਂ ਅੱਧੇ ਤੋਂ ਵੱਧ ਡੀਜ਼ਲ ਕਮਰਸ਼ੀਅਲ ਗੱਡੀਆਂ ਐਡਵਾਂਸ ਡੀਜ਼ਲ ਤਕਨਾਲੋਜੀ ਮਾਡਲ ਹਨ। ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਅਨੁਸਾਰ ਦਸੰਬਰ 2021 ਤੱਕ ਆਪਰੇਸ਼ਨ ਵਿੱਚ ਮੌਜੂਦ ਗੱਡੀਆਂ ਦੇ ਆਈਐਚਐਸ ਮਾਰਕਿਟ ਡਾਟਾ ਦੇ ਅਧਾਰ ਉੱਤੇ ਡੀਟੀਐਫ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਪਾਇਆ ਗਿਆ ਕਿ 2010 ਮਾਡਲ ਵਰ੍ਹੇ ਵਿੱਚ ਜਾਂ ਬਾਅਦ ਵਿੱਚ ਡੀਜ਼ਲ ਟਰੱਕਾਂ ਦੀ ਕੌਮੀ ਔਸਤ 53 ਫੀ ਸਦੀ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4 ਫੀ ਸਦੀ ਵੱਧ ਸੀ। 2010 ਤੇ ਬਾਅਦ ਵਿੱਚ ਟਰੱਕਾਂ ਨੂੰ ਐਡਵਾਂਸ ਡੀਜ਼ਲ ਇੰਜਣਾਂ ਨਾਲ ਲੈਸ ਕੀਤਾ ਜਾਣ ਲੱਗਿਆ ਜਿਸਨੇ ਸਮਰੱਥ ਕੰਬਸ਼ਨ ਰਾਹੀਂ ਰਿਸਾਅ ਦੇ ਨਿਕਾਸ ਨੂੰ ਘਟਾਅ ਦਿੱਤਾ। ਡੀਟੀਐਫ ਲਈ ਪਹਿਲਾਂ ਕਰਵਾਈ ਗਈ ਇੱਕ ਖੋਜ ਵਿੱਚ ਆਟੋਫੋਰਕਾਸਟ ਸੌਲਿਊਸ਼ਨਜ਼ ਨੇ ਪਾਇਆ ਕਿ ਰੋਡ ਉੱਤੇ ਐਡਵਾਂਸਡ ਡੀਜ਼ਲ ਤਕਨਾਲੋਜੀ ਟਰੱਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਇਸ ਦਹਾਕੇ ਦੌਰਾਨ 1·3 ਬਿਲੀਅਨ ਟੰਨ ਕਾਰਬਨਡਾਈਆਕਸਾਈਡ ਦਾ ਸਫਾਇਆ ਹੋ ਜਾਵੇਗਾ। ਇੱਕ ਨਿਊਜ਼ ਰਲੀਜ਼ ਵਿੱਚ ਡੀਟੀਐਫ ਦੇ ਐਗਜ਼ੈਕਟਿਵ ਡਾਇਰੈਕਟਰ ਐਲਨ ਸੈ਼ਫਰ ਨੇ ਆਖਿਆ ਕਿ ਸਾਡੇ ਐਨਵਾਇਰਮੈਂਟ ਤੇ ਅਰਥਚਾਰੇ ਲਈ ਇਹ ਚੰਗੀ ਖਬਰ ਹੈ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਟਰੱਕਰਜ਼ ਤੇ ਕਮਰਸ਼ੀਅਲ ਫਲੀਟ ਮਾਲਕ, ਐਡਵਾਂਸ ਡੀਜ਼ਲ ਤਕਨਾਲੋਜੀ ਚੁਣ ਰਹੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4·2 ਫੀ ਸਦੀ ਤੋਂ ਵੱਧ ਹੈ। ਅਜਿਹਾ ਉਸ ਦੀ ਕਾਰਗੁਜ਼ਾਰੀ ਦੇ ਠੋਸ ਟਰੈਕ ਰਿਕਾਰਡ, ਭਰੋਸੇਯੋਗਤਾ ਤੇ ਟਿਕਾਊਪਣ ਕਾਰਨ ਹੈ। ਐਡਵਾਂਸ ਡੀਜ਼ਲ ਤਕਨਾਲੋਜੀ ਵਾਲੇ ਟਰੱਕ ਇਨ੍ਹਾਂ ਤੇ ਕਈ ਹੋਰਨਾਂ ਕਾਰਨਾਂ ਕਰਕੇ ਆਉਣ ਵਾਲੇ ਸਾਲਾਂ ਵਿੱਚ ਬਾਜ਼ਾਰ ਵਿੱਚ ਛਾਏ ਰਹਿਣਗੇ।ਸ਼ੈਫਰ ਨੇ ਆਖਿਆ ਕਿ ਉਨ੍ਹਾਂ ਨੂੰ ਡੀਜ਼ਲ ਦੇ ਭਵਿੱਖ ਵਿਚਲੇ ਦਬਦਬੇ ਉੱਤੇ ਪੂਰਾ ਭਰੋਸਾ ਹੈ ਕਿਉਂਕਿ ਐਡਵਾਂਸ ਡੀਜ਼ਲ ਇੰਜਣਾਂ ਦੇ ਨਾਲ ਨਾਲ ਪੁਰਾਣੇ ਡੀਜ਼ਲ ਇੰਜਣ ਲੋਅ ਕਾਰਬਨ ਵਾਲੇ ਮੁੜ ਨੰਵਿਆਏ ਜਾ ਸਕਣ ਵਾਲੇ ਬਾਇਓਫਿਊਲਜ਼ ਉੱਤੇ ਚੱਲਣ ਦੇ ਸਮਰੱਥ ਹਨ। ਇਨ੍ਹਾਂ ਨੂੰ ਜਦੋਂ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਹ ਕਾਰਕ ਡੀਜ਼ਲ ਤਕਨਾਲੋਜੀ ਨੂੰ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਹੱਲ ਦਾ ਹਿੱਸਾ ਬਣਿਆ ਮਹਿਸੂਸ ਕੀਤਾ ਜਾਂਦਾ ਹੈ। ਰਵਾਇਤੀ ਡੀਜ਼ਲ ਫਿਊਲ ਦੇ ਮੁਕਾਬਲੇ ਉਨ੍ਹਾਂ ਵੱਲੋਂ ਜੀਐਚਜੀ ਤੇ ਹੋਰ ਰਿਸਾਅ 20-80 ਫੀ ਸਦੀ ਘਟਾ ਦਿੱਤਾ ਗਿਆ ਹੈ। ਜਿਵੇਂ ਕਿ ਸ਼ੈਫਰ ਨੇ ਪਿੱਛੇ ਜਿਹੇ ਅਮਰੀਕਾ ਦੀ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਸਾਹਮਣੇ ਗਵਾਹੀ ਦਿੱਤੀ ਸੀ, ਐਡਵਾਂਸ ਡੀਜ਼ਲ ਤਕਨਾਲੋਜੀ ਦੀ ਮੌਜੂਦਾ ਜੈਨਰੇਸ਼ਨ ਨੇ ਨਾਈਟਰੋਜਨ ਆਕਸਾਈਡਜ਼ (ਨੌਕਸ) ਖਾਸ ਤੌਰ ਉੱਤੇ ਪਰਟੀਕੁਲੇਟ ਮੈਟਰ (ਪੀਐਮ) ਨੂੰ ਘਟਾਉਣ ਵਿੱਚ 98 ਫੀ ਸਦੀ ਸਫਲਤਾ ਹਾਸਲ ਕੀਤੀ ਹੈ।2011 ਤੋਂ ਇਸ ਨਾਲ 20 ਬਿਲੀਅਨ ਗੈਲਨ ਫਿਊਲ ਦੀ ਬਚਤ ਹੋਈ ਹੈ ਤੇ ਇਸ ਦੇ ਨਾਲ ਹੀ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਤੋਂ ਵੱਖਰੀ ਬਚਤ ਹੋਈ ਹੈ (ਇਸ ਨਾਲ 202 ਮਿਲੀਅਨ ਮੀਟ੍ਰਿਕ ਟੰਨ ਜੀਐਚਜੀ ਦੇ ਰਿਸਾਅ ਵਿੱਚ ਕਮੀ ਦਰਜ ਕੀਤੀ ਗਈ ਤੇ 27 ਮਿਲੀਅਨ ਮੀਟ੍ਰਿਕ ਟੰਨ ਨੌਕਸ ਦੇ ਰਿਸਾਅ ਵਿੱਚ ਕਟੌਤੀ ਰਿਕਾਰਡ ਕੀਤੀ ਗਈ)।
ਐਕਟ ਰਿਸਰਚ ਦੀਆਂ ਰਿਪੋਰਟਾਂ ਅਨੁਸਾਰ ਮਾਰਚ ਦੇ ਮੁਕਾਬਲੇ ਅਪਰੈਲ ਵਿੱਚ ਟਰੇਲਰ ਆਰਡਰ 58 ਫੀ ਸਦੀ ਤੇਜ਼ੀ ਨਾਲ ਡਿੱਗ ਕੇ 16,100 ਯੂਨਿਟ ਰਹਿ ਗਏ।  ਐਕਟ ਦੇ ਕਮਰਸ਼ੀਅਲ ਵ੍ਹੀਕਲ ਟਰਾਂਸਪੋਰਟੇਸ਼ਨ ਅਨੈਲੇਸਿਸ ਐਂਡ ਰਿਸਰਚ ਡਾਇਰੈਕਟਰ ਫਰੈਂਕ ਮਾਲੀ ਨੇ ਆਖਿਆ ਕਿ ਸੀਜ਼ਨਲ ਰੁਝਾਨ ਅਪਰੈਲ...
  2021 ਵਿੱਚ ਟਰੱਕਸ ਫੌਰ ਚੇਂਜ, ਸੀਟੀਏ ਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਨੇ ਆਫਟਰ ਦ ਬੈੱਲ ਪ੍ਰੋਗਰਾਮ ਤਹਿਤ ਫੂਡ ਬੈਂਕਸ ਕੈਨੇਡਾ ਂ(ਐਫਬੀਸੀ) ਦੀ ਮਦਦ ਲਈ 51 ਫੂਡ ਬੈਂਕਸ ਨੂੰ 227 ਪੈਲੈਟਸ ਡਲਿਵਰ ਕਰਨ ਲਈ ਰਲ ਕੇ ਕੰਮ ਕੀਤਾ। ਆਫਟਰ ਦ ਬੈੱਲ...
ਟਰੱਕਸ ਫੌਰ ਚੇਂਜ (ਟੀ4ਸੀ) ਇੱਕ ਵਾਰੀ ਫਿਰ ਫੂਡ ਅਸੁਰੱਖਿਆ ਵਿੱਚੋਂ ਲੰਘ ਰਹੇ ਕੈਨੇਡੀਅਨਜ਼ ਦੀ ਮਦਦ ਲਈ ਅੱਗੇ ਆਈ ਹੈ।ਦ ਫੌਰ ਗੁੱਡ ਫਾਊਂਡੇਸ਼ਨ (ਟੀਐਫਜੀਐਫ) ਦੀ ਮਦਦ ਲਈ ਟੀ4ਸੀ ਸ਼ੈਲਫ ਉੱਤੇ ਲੰਮੇਂ ਸਮੇਂ ਤੱਕ ਬਣੇ ਰਹਿਣ ਵਾਲੇ ਤੇ ਪੌਸ਼ਟਿਕ ਭੋਜਨ ਕੈਨੇਡਾ...
ਟਰੱਕਿੰਗ ਐਚਆਰ ਕੈਨੇਡਾ (ਟੀਐਚਆਰਸੀ) ਵੱਲੋਂ ਜਾਰੀ ਕੀਤੀ ਗਈ ਲੇਬਰ ਮਾਰਕਿਟ ਜਾਣਕਾਰੀ ਸਬੰਧੀ ਰਿਪੋਰਟ ਵਿੱਚ ਉਨ੍ਹਾਂ ਨੁਕਤਿਆਂ ਨੂੰ ਹਾਈਲਾਈਟ ਕੀਤਾ ਗਿਆ ਜਿਨ੍ਹਾਂ ਦੀ ਲੋੜ ਆਰਥਿਕ ਰਿਕਵਰੀ ਲਈ ਟਰੱਕਿੰਗ ਤੇ ਲਾਜਿਸਟਿਕ ਇੰਡਸਟਰੀ ਨੂੰ ਹੈ। ਇਸ ਤਹਿਤ ਟਰੱਕਿੰਗ ਤੇ ਲਾਜਿਸਟਿਕ ਸੈਕਟਰ ਨੂੰ...
ਰਿਚੀ ਬ੍ਰਦਰਜ਼ ਅਨੁਸਾਰ ਕੈਨੇਡਾ ਦੇ ਯੂਜ਼ਡ ਟਰੱਕ ਟਰੈਕਟਰਜ਼ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 50 ਫੀ ਸਦੀ ਜਿ਼ਆਦਾ ਹਨ। ਟੁਡੇਜ਼ ਟਰੱਕਿੰਗ ਦੀ ਰਿਪੋਰਟ ਮੁਤਾਬਕ ਉਤਪਾਦਕ ਭਾਵੇਂ ਕੋਈ ਵੀ ਹੋਵੇ ਸਾਲ ਦਰ ਸਾਲ ਵੱਧਦੀਆਂ ਹੋਈਆਂ ਅਮਰੀਕਾ ਵਿੱਚ ਇਨ੍ਹਾਂ ਟਰੱਕਾਂ ਦੀਆਂ...
ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਦੇ ਨੁਮਾਇੰਦਿਆਂ ਵੱਲੋਂ ਇਸ ਹਫਤੇ ਥੋੜ੍ਹੀ ਦੇਰ ਲਈ ਮਿਸੀਸਾਗਾ ਵਿੱਚ ਰੁਕ ਕੇ ਇਸ ਮੁੱਦੇ ਉੱਤੇ ਜਾਗਰੁਕਤਾ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਮਨੁੱਖੀ ਸਮਗਲਿੰਗ ਦੀ ਗਲੋਬਲ ਮਹਾਂਮਾਰੀ ਨਾਲ ਲੜਨ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਕਿਵੇਂ ਮਦਦ...
ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਦਾ ਆਪਰੇਸ਼ਨ ਸੇਫ ਡਰਾਈਵਰ ਪ੍ਰੋਗਰਾਮ 10 ਤੋਂ 16 ਜੁਲਾਈ ਤੱਕ ਚਲਾਇਆ ਜਾਵੇਗਾ। ਇਸ ਪ੍ਰੋਗਰਾਮ ਤਹਿਤ ਅਮਰੀਕਾ, ਕੈਨੇਡਾ ਤੇ ਮੈਕਸਿਕੋ ਦੇ ਪੁਲਿਸ ਅਧਿਕਾਰੀਆਂ ਵੱਲੋਂ ਗੈਰ ਸੁਰੱਖਿਅਤ ਡਰਾਈਵਿੰਗ ਵਿਵਹਾਰ, ਜਿਵੇਂ ਕਿ ਤੇਜ਼ਰਫਤਾਰ, ਗੱਡੀ ਚਲਾਉਂਦੇ ਸਮੇਂ ਧਿਆਨ ਕਿਸੇ...