4.9 C
Toronto
Wednesday, April 24, 2024
  ਡੀਜ਼ਲ ਤਕਨਾਲੋਜੀ ਫਰਮ ਅਨੁਸਾਰ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਵਿੱਚ ਸੜਕ ਉੱਤੇ ਚੱਲਣ ਵਾਲੀਆਂ ਅੱਧੇ ਤੋਂ ਵੱਧ ਡੀਜ਼ਲ ਕਮਰਸ਼ੀਅਲ ਗੱਡੀਆਂ ਐਡਵਾਂਸ ਡੀਜ਼ਲ ਤਕਨਾਲੋਜੀ ਮਾਡਲ ਹਨ। ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਅਨੁਸਾਰ ਦਸੰਬਰ 2021 ਤੱਕ ਆਪਰੇਸ਼ਨ ਵਿੱਚ ਮੌਜੂਦ ਗੱਡੀਆਂ ਦੇ ਆਈਐਚਐਸ ਮਾਰਕਿਟ ਡਾਟਾ ਦੇ ਅਧਾਰ ਉੱਤੇ ਡੀਟੀਐਫ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਪਾਇਆ ਗਿਆ ਕਿ 2010 ਮਾਡਲ ਵਰ੍ਹੇ ਵਿੱਚ ਜਾਂ ਬਾਅਦ ਵਿੱਚ ਡੀਜ਼ਲ ਟਰੱਕਾਂ ਦੀ ਕੌਮੀ ਔਸਤ 53 ਫੀ ਸਦੀ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4 ਫੀ ਸਦੀ ਵੱਧ ਸੀ। 2010 ਤੇ ਬਾਅਦ ਵਿੱਚ ਟਰੱਕਾਂ ਨੂੰ ਐਡਵਾਂਸ ਡੀਜ਼ਲ ਇੰਜਣਾਂ ਨਾਲ ਲੈਸ ਕੀਤਾ ਜਾਣ ਲੱਗਿਆ ਜਿਸਨੇ ਸਮਰੱਥ ਕੰਬਸ਼ਨ ਰਾਹੀਂ ਰਿਸਾਅ ਦੇ ਨਿਕਾਸ ਨੂੰ ਘਟਾਅ ਦਿੱਤਾ। ਡੀਟੀਐਫ ਲਈ ਪਹਿਲਾਂ ਕਰਵਾਈ ਗਈ ਇੱਕ ਖੋਜ ਵਿੱਚ ਆਟੋਫੋਰਕਾਸਟ ਸੌਲਿਊਸ਼ਨਜ਼ ਨੇ ਪਾਇਆ ਕਿ ਰੋਡ ਉੱਤੇ ਐਡਵਾਂਸਡ ਡੀਜ਼ਲ ਤਕਨਾਲੋਜੀ ਟਰੱਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਇਸ ਦਹਾਕੇ ਦੌਰਾਨ 1·3 ਬਿਲੀਅਨ ਟੰਨ ਕਾਰਬਨਡਾਈਆਕਸਾਈਡ ਦਾ ਸਫਾਇਆ ਹੋ ਜਾਵੇਗਾ। ਇੱਕ ਨਿਊਜ਼ ਰਲੀਜ਼ ਵਿੱਚ ਡੀਟੀਐਫ ਦੇ ਐਗਜ਼ੈਕਟਿਵ ਡਾਇਰੈਕਟਰ ਐਲਨ ਸੈ਼ਫਰ ਨੇ ਆਖਿਆ ਕਿ ਸਾਡੇ ਐਨਵਾਇਰਮੈਂਟ ਤੇ ਅਰਥਚਾਰੇ ਲਈ ਇਹ ਚੰਗੀ ਖਬਰ ਹੈ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਟਰੱਕਰਜ਼ ਤੇ ਕਮਰਸ਼ੀਅਲ ਫਲੀਟ ਮਾਲਕ, ਐਡਵਾਂਸ ਡੀਜ਼ਲ ਤਕਨਾਲੋਜੀ ਚੁਣ ਰਹੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4·2 ਫੀ ਸਦੀ ਤੋਂ ਵੱਧ ਹੈ। ਅਜਿਹਾ ਉਸ ਦੀ ਕਾਰਗੁਜ਼ਾਰੀ ਦੇ ਠੋਸ ਟਰੈਕ ਰਿਕਾਰਡ, ਭਰੋਸੇਯੋਗਤਾ ਤੇ ਟਿਕਾਊਪਣ ਕਾਰਨ ਹੈ। ਐਡਵਾਂਸ ਡੀਜ਼ਲ ਤਕਨਾਲੋਜੀ ਵਾਲੇ ਟਰੱਕ ਇਨ੍ਹਾਂ ਤੇ ਕਈ ਹੋਰਨਾਂ ਕਾਰਨਾਂ ਕਰਕੇ ਆਉਣ ਵਾਲੇ ਸਾਲਾਂ ਵਿੱਚ ਬਾਜ਼ਾਰ ਵਿੱਚ ਛਾਏ ਰਹਿਣਗੇ।ਸ਼ੈਫਰ ਨੇ ਆਖਿਆ ਕਿ ਉਨ੍ਹਾਂ ਨੂੰ ਡੀਜ਼ਲ ਦੇ ਭਵਿੱਖ ਵਿਚਲੇ ਦਬਦਬੇ ਉੱਤੇ ਪੂਰਾ ਭਰੋਸਾ ਹੈ ਕਿਉਂਕਿ ਐਡਵਾਂਸ ਡੀਜ਼ਲ ਇੰਜਣਾਂ ਦੇ ਨਾਲ ਨਾਲ ਪੁਰਾਣੇ ਡੀਜ਼ਲ ਇੰਜਣ ਲੋਅ ਕਾਰਬਨ ਵਾਲੇ ਮੁੜ ਨੰਵਿਆਏ ਜਾ ਸਕਣ ਵਾਲੇ ਬਾਇਓਫਿਊਲਜ਼ ਉੱਤੇ ਚੱਲਣ ਦੇ ਸਮਰੱਥ ਹਨ। ਇਨ੍ਹਾਂ ਨੂੰ ਜਦੋਂ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਹ ਕਾਰਕ ਡੀਜ਼ਲ ਤਕਨਾਲੋਜੀ ਨੂੰ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਹੱਲ ਦਾ ਹਿੱਸਾ ਬਣਿਆ ਮਹਿਸੂਸ ਕੀਤਾ ਜਾਂਦਾ ਹੈ। ਰਵਾਇਤੀ ਡੀਜ਼ਲ ਫਿਊਲ ਦੇ ਮੁਕਾਬਲੇ ਉਨ੍ਹਾਂ ਵੱਲੋਂ ਜੀਐਚਜੀ ਤੇ ਹੋਰ ਰਿਸਾਅ 20-80 ਫੀ ਸਦੀ ਘਟਾ ਦਿੱਤਾ ਗਿਆ ਹੈ। ਜਿਵੇਂ ਕਿ ਸ਼ੈਫਰ ਨੇ ਪਿੱਛੇ ਜਿਹੇ ਅਮਰੀਕਾ ਦੀ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਸਾਹਮਣੇ ਗਵਾਹੀ ਦਿੱਤੀ ਸੀ, ਐਡਵਾਂਸ ਡੀਜ਼ਲ ਤਕਨਾਲੋਜੀ ਦੀ ਮੌਜੂਦਾ ਜੈਨਰੇਸ਼ਨ ਨੇ ਨਾਈਟਰੋਜਨ ਆਕਸਾਈਡਜ਼ (ਨੌਕਸ) ਖਾਸ ਤੌਰ ਉੱਤੇ ਪਰਟੀਕੁਲੇਟ ਮੈਟਰ (ਪੀਐਮ) ਨੂੰ ਘਟਾਉਣ ਵਿੱਚ 98 ਫੀ ਸਦੀ ਸਫਲਤਾ ਹਾਸਲ ਕੀਤੀ ਹੈ।2011 ਤੋਂ ਇਸ ਨਾਲ 20 ਬਿਲੀਅਨ ਗੈਲਨ ਫਿਊਲ ਦੀ ਬਚਤ ਹੋਈ ਹੈ ਤੇ ਇਸ ਦੇ ਨਾਲ ਹੀ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਤੋਂ ਵੱਖਰੀ ਬਚਤ ਹੋਈ ਹੈ (ਇਸ ਨਾਲ 202 ਮਿਲੀਅਨ ਮੀਟ੍ਰਿਕ ਟੰਨ ਜੀਐਚਜੀ ਦੇ ਰਿਸਾਅ ਵਿੱਚ ਕਮੀ ਦਰਜ ਕੀਤੀ ਗਈ ਤੇ 27 ਮਿਲੀਅਨ ਮੀਟ੍ਰਿਕ ਟੰਨ ਨੌਕਸ ਦੇ ਰਿਸਾਅ ਵਿੱਚ ਕਟੌਤੀ ਰਿਕਾਰਡ ਕੀਤੀ ਗਈ)।
ਐਕਟ ਰਿਸਰਚ ਦੀਆਂ ਰਿਪੋਰਟਾਂ ਅਨੁਸਾਰ ਮਾਰਚ ਦੇ ਮੁਕਾਬਲੇ ਅਪਰੈਲ ਵਿੱਚ ਟਰੇਲਰ ਆਰਡਰ 58 ਫੀ ਸਦੀ ਤੇਜ਼ੀ ਨਾਲ ਡਿੱਗ ਕੇ 16,100 ਯੂਨਿਟ ਰਹਿ ਗਏ।  ਐਕਟ ਦੇ ਕਮਰਸ਼ੀਅਲ ਵ੍ਹੀਕਲ ਟਰਾਂਸਪੋਰਟੇਸ਼ਨ ਅਨੈਲੇਸਿਸ ਐਂਡ ਰਿਸਰਚ ਡਾਇਰੈਕਟਰ ਫਰੈਂਕ ਮਾਲੀ ਨੇ ਆਖਿਆ ਕਿ ਸੀਜ਼ਨਲ ਰੁਝਾਨ ਅਪਰੈਲ...
Operating a commercial motor vehicle can be one of the most dangerous occupations in the world. According to the U.S. Department of Transportation's Fatality Analysis Reporting System (FARS), 679 large truck occupants were killed on the job in the...
Montreal, May 17, 2022 – DRAKKAR Logistics, along with its affiliate company, Trinet, are  extremely proud to announce the launch of their new service, ONE+. This service combines the  operational and outsourcing offering from 2 best-in-class providers, providing 360...
  2021 ਵਿੱਚ ਟਰੱਕਸ ਫੌਰ ਚੇਂਜ, ਸੀਟੀਏ ਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਨੇ ਆਫਟਰ ਦ ਬੈੱਲ ਪ੍ਰੋਗਰਾਮ ਤਹਿਤ ਫੂਡ ਬੈਂਕਸ ਕੈਨੇਡਾ ਂ(ਐਫਬੀਸੀ) ਦੀ ਮਦਦ ਲਈ 51 ਫੂਡ ਬੈਂਕਸ ਨੂੰ 227 ਪੈਲੈਟਸ ਡਲਿਵਰ ਕਰਨ ਲਈ ਰਲ ਕੇ ਕੰਮ ਕੀਤਾ। ਆਫਟਰ ਦ ਬੈੱਲ...
Elon Musk once made a prediction that every form of transport, with the exception of space-faring rockets, will become electric. This prediction is starting to materialize as markets for electric cars, trucks, buses, boats, two-wheelers and air taxis reached...
ਟਰੱਕਸ ਫੌਰ ਚੇਂਜ (ਟੀ4ਸੀ) ਇੱਕ ਵਾਰੀ ਫਿਰ ਫੂਡ ਅਸੁਰੱਖਿਆ ਵਿੱਚੋਂ ਲੰਘ ਰਹੇ ਕੈਨੇਡੀਅਨਜ਼ ਦੀ ਮਦਦ ਲਈ ਅੱਗੇ ਆਈ ਹੈ।ਦ ਫੌਰ ਗੁੱਡ ਫਾਊਂਡੇਸ਼ਨ (ਟੀਐਫਜੀਐਫ) ਦੀ ਮਦਦ ਲਈ ਟੀ4ਸੀ ਸ਼ੈਲਫ ਉੱਤੇ ਲੰਮੇਂ ਸਮੇਂ ਤੱਕ ਬਣੇ ਰਹਿਣ ਵਾਲੇ ਤੇ ਪੌਸ਼ਟਿਕ ਭੋਜਨ ਕੈਨੇਡਾ...
ਟਰੱਕਿੰਗ ਐਚਆਰ ਕੈਨੇਡਾ (ਟੀਐਚਆਰਸੀ) ਵੱਲੋਂ ਜਾਰੀ ਕੀਤੀ ਗਈ ਲੇਬਰ ਮਾਰਕਿਟ ਜਾਣਕਾਰੀ ਸਬੰਧੀ ਰਿਪੋਰਟ ਵਿੱਚ ਉਨ੍ਹਾਂ ਨੁਕਤਿਆਂ ਨੂੰ ਹਾਈਲਾਈਟ ਕੀਤਾ ਗਿਆ ਜਿਨ੍ਹਾਂ ਦੀ ਲੋੜ ਆਰਥਿਕ ਰਿਕਵਰੀ ਲਈ ਟਰੱਕਿੰਗ ਤੇ ਲਾਜਿਸਟਿਕ ਇੰਡਸਟਰੀ ਨੂੰ ਹੈ। ਇਸ ਤਹਿਤ ਟਰੱਕਿੰਗ ਤੇ ਲਾਜਿਸਟਿਕ ਸੈਕਟਰ ਨੂੰ...
It is no secret, that the Canadian supply chain continues to heavily rely on carriers and professional drivers to transport the increasing demand of freight. Freight will range from retail products, grocery loads, heavy equipment, and more.  With the increased...
Before Russia’s forces invaded Ukraine, Russia provided one out of every 10 barrels of oil the world consumed. But as World customers shun Russian crude the global oil market faces its greatest turmoil since the 1970s. Extremely high World...