23.4 C
Toronto
Monday, July 22, 2024
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਕੀਤਾ ਜਾਵੇਗਾ ਪਹਿਲੇ ਹਾਈਡਰੋਜਨ ਰੀਫੀਊਲਿੰਗ ਸਟੇਸ਼ਨ ਦਾ ਨਿਰਮਾਣ ਏਅਰਪੋਰਟ ਅਥਾਰਟੀ(ਜੀਟੀਏਏ) ਤੇ ਕਾਰਲਸਨ ਐਨਰਜੀ ਨੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਓਨਟਾਰੀਓ ਦੇ ਪਹਿਲੇ ਪਬਲਿਕ ਹਾਈਡਰੋਜਨ ਰੀਫੀਊਲਿੰਗ ਸਟੇਸ਼ਨ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਹੈ। ਇਸ ਸਟੇਸ਼ਨ ਤੋਂ ਹੈਵੀ ਤੇ ਲਾਈਟ ਡਿਊਟੀ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੇ ਨਾਲ ਨਾਲ ਪੈਸੈਂਜਰ ਕਾਰਾਂ ਲਈ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਇਸ ਪੋ੍ਰਜੈਕਟ ਨੂੰ ਨੈਚੂਰਲ ਰਿਸੋਰਸਿਜ਼ ਕੈਨੇਡਾ ਤੋਂ 1 ਮਿਲੀਅਨ ਡਾਲਰ ਦਾ ਫੰਡ ਹਾਸਲ ਹੋਇਆ ਹੈ। ਜੀਟੀਏਏ ਦੀ ਪ੍ਰੈਜ਼ੀਡੈਂਟ ਤੇ ਸੀਈਓ ਡੈਬਰਾਹ ਫਲਿੰਟ ਨੇ ਆਖਿਆ ਕਿ ਇਕਨੌਮਿਕ ਤੇ ਏਵੀਏਸ਼ਨ ਦਾ ਗੜ੍ਹ ਹੋਣ ਕਾਰਨ ਟੋਰਾਂਟੋ ਪੀਅਰਸਨ ਲਾਈਟ ਤੇ ਹੈਵੀ ਡਿਊਟੀ ਵ੍ਹੀਕਲਜ਼ ਲਈ ਓਨਟਾਰੀਓ ਦੇ ਪਹਿਲੇ ਪਬਲਿਕ ਹਾਈਡਰੋਜਨ ਫਿਲਿੰਗ ਸਟੇਸ਼ਨ ਵਾਸਤੇ ਬਹੁਤ ਹੀ ਢੁਕਵੀਂ ਥਾਂ ਹੈ। ਇਸ ਇੰਡਸਟਰੀ ਵਿੱਚ ਲੀਡਰ ਹੋਣ ਉੱਤੇ ਸਾਨੂੰ ਮਾਣ ਹੈ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਆਪਣੇ ਭਾਈਵਾਲਾਂ ਕਾਰਲਸਨ ਐਨਰਜੀ ਤੇ ਨੈਚੂਰਲ ਰਿਸੋਰਸਿਜ਼ ਕੈਨੇਡਾ ਨਾਲ ਕੰਮ ਕਰਕੇ ਇਸ ਗੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਉਹ ਏਅਰਪੋਰਟ ਦੇ ਇਕਨੌਮਿਕ ਗਲਿਆਰੇ ਲਈ ਕਲੀਨ ਐਨਰਜੀ ਦਾ ਇਹ ਬਦਲ ਲੈ ਕੇ ਆਏ।
ਦ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਬ੍ਰੇਕ ਸੇਫਟੀ ਵੀਕ ਦੌਰਾਨ ਸਾਰਾ ਧਿਆਨ ਬ੍ਰੇਕ ਲਾਈਨਿੰਗ/ਪੈਡ ਸਬੰਧੀ ਉਲੰਘਣਾਵਾਂ ਉੱਤੇ ਦਿੱਤਾ ਜਾਵੇਗਾ। ਇਹ ਹਫਤਾ 20 ਤੋਂ 26 ਅਗਸਤ ਤੱਕ ਮਨਾਇਆ ਜਾਵੇਗਾ। ਬ੍ਰੇਕ ਸੇਫਟੀ ਵੀਕ ਦੌਰਾਨ ਕਮਰਸ਼ੀਅਲ ਮੋਟਰ ਵ੍ਹੀਕਲ ਇੰਸਪੈਕਟਰਜ਼ ਜਾਂਚ ਕਰਕੇ ਬ੍ਰੇਕ ਸਿਸਟਮ ਦੀ ਅਹਿਮੀਅਤ ਉੱਤੇ ਰੋਸ਼ਨੀ ਪਾਉਣਗੇ ਤੇ ਅਜਿਹੇ ਟਰੱਕਾਂ ਨੂੰ ਹਟਾਉਣਗੇ ਜਿਹੜੇ ਬ੍ਰੇਕਾਂ ਨਾਲ ਸਬੰਧਤ ਉਲੰਘਣਾਵਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਟਰੱਕਾਂ ਨੂੰ ਉਦੋਂ ਤੱਕ ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਉਹ ਇਸ ਬ੍ਰੇਕ ਸਿਸਟਮ ਵਿੱਚ ਸੁਧਾਰ ਨਹੀਂ ਕਰ ਲੈਂਦੇ। ਬ੍ਰੇਕ ਸੇਫਟੀ ਵੀਕ ਦੌਰਾਨ ਸੀਵੀਐਸਏ ਤੋਂ ਮਾਨਤਾ ਪ੍ਰਾਪਤ ਇੰਸਪੈਕਟਰ ਆਪਣੀ ਨਿਯਮਤ ਜਾਂਚ ਕਰਨਗੇ।ਇਸ ਤੋਂ ਇਲਾਵਾ ਉਹ ਬ੍ਰੇਕਾਂ ਨਾਲ ਸਬੰਧਤ ਜਾਂਚ ਤੇ ਉਲੰਘਣਾਵਾਂ ਸਬੰਧੀ ਡਾਟਾ ਸੀਵੀਐਸਏ ਕੋਲ ਦਰਜ ਕਰਵਾਉਣਗੇ। Level I and Level V ਜਾਂਚ ਦੇ ਬ੍ਰੇਕ ਪਰਸਨ ਦੇ ਵੇਰਵੇ ਸੀਵੀਐਸਏ ਦੀ ਵ੍ਹੀਕਲ ਇੰਸਪੈਕਸ਼ਨ ਚੈੱਕਲਿਸਟ ਉੱਤੇ ਚੈੱਕ ਕੀਤੇ ਜਾ ਸਕਦੇ ਹਨ। ਆਪਣੀ ਬ੍ਰੇਕ ਲਾਈਨਿੰਗ ਤੇ ਪੈਡ ਨੂੰ ਤੰਦਰੁਸਤ ਰੱਖਣ ਲਈ 10 ਟਿਪਸ ਹਾਸਲ ਕਰਨ ਵਾਸਤੇ 2023 ਦੇ ਬ੍ਰੇਕ ਸੇਫਟੀ ਵੀਕ ਫਲਾਇਰ ਡਾਊਨਲੋਡ ਕਰੋ। ਇੰਸਪੈਕਸ਼ਨ ਪ੍ਰੋਸੀਜਰਜ਼ ਨੂੰ ਵੇਖੋ। ਪਿਛਲੀ ਬ੍ਰੇਕ ਸੇਫਟੀ ਕੈਂਪੇਨ ਦੇ ਨਤੀਜੇ ਵੇਖੋ। ਤਾਜ਼ਾ ਇੰਸਪੈਕਸ਼ਨ ਸਬੰਧੀ ਬੁਲੇਟਨ ਚੈੱਕ ਕਰੋ। ਇਸ ਸਮੇਂ ਬ੍ਰੇਕ ਵੰਨਗੀ ਵਿੱਚ ਅੱਠ ਹਨ। ਇੰਸਪੈਕਸ਼ਨ ਬੁਲੇਟਨ ਮੌਜੂਦਾ ਇੰਸਪੈਕਸ਼ਨ ਪ੍ਰੋਗਰਾਮ ਲਈ ਬਿਹਤਰੀਨ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਬ੍ਰੇਕ ਸੇਫਟੀ ਵੀਕ ਅਸਲ ਵਿੱਚ ਸੀਵੀਐਸਏ ਦੇ ਆਪਰੇਸ਼ਨ ਏਅਰਬ੍ਰੇਕ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਮੁੱਖ ਟੀਚਾ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੇ ਖਰਾਬ ਬ੍ਰੇਕਿੰਗ ਸਿਸਟਮਜ਼ ਕਾਰਨ ਹਾਈਵੇਅ ਉੱਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੈ ਤੇ ਘਟਾਉਣਾ ਹੈ।ਇਸ ਨੂੰ ਘਟਾਉਣ ਲਈ ਰੋਡਸਾਈਡ ਜਾਂਚ ਦੇ ਨਾਲ ਨਾਲ ਡਰਾਈਵਰਾਂ, ਮਕੈਨਿਕਾਂ, ਓਨਰ-ਆਪਰੇਟਰਜ਼ ਤੇ ਹੋਰਨਾਂ ਨੂੰ ਸਹੀ ਬ੍ਰੇਕ ਜਾਂਚ ਦੀ ਅਹਿਮੀਅਤ, ਮੇਨਟੇਨੈਂਸ ਤੇ ਆਪਰੇਸ਼ਨ ਸਬੰਧੀ ਸਿੱਖਿਅਤ ਕੀਤਾ ਜਾਣਾ ਜ਼ਰੂਰੀ ਹੈ।
ਅਪਡੇਟ ਕੀਤੀ ਗਈ ਸੀਟੀਏ ਦੀ ਇਨਫਰਾਸਟ੍ਰਕਚਰ ਰਿਪੋਰਟ ਲਈ ਲੋੜੀਂਦੀ ਹੈ ਓਟੀਏ ਕੈਰੀਅਰ ਫੀਡਬੈਕ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਆਪਣੀਆਂ ਇਨਫਰਾਸਟ੍ਰਕਚਰ ਤਰਜੀਹਾਂ ਸਬੰਧੀ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਰਿਪੋਰਟ ਫੈਡਰਲ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਉਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਦੀ ਕੌਮੀ ਜਾਂ ਰੀਜਨਲ ਪੱਧਰ ਉੱਤੇ ਅਹਿਮੀਅਤ ਹੈ।ਇਸ ਤੋਂ ਇਲਾਵਾ ਇਹ ਉਹ ਤਰਜੀਹਾਂ ਹਨ ਜਿਹੜੀਆਂ ਇਸ ਗੱਠਜੋੜ ਦੀਆਂ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਲਈ ਮਹੱਤਵਪੂਰਨ ਹਨ।  ਬਜਟ ਤੋਂ ਪਹਿਲਾਂ ਤੇ ਇੰਡਸਟਰੀ ਦੀ ਜਾਗਰੂਕਤਾ ਲਈ ਵਰਤੀ ਜਾਣ ਵਾਲੀ ਇਹ ਰਿਪੋਰਟ ਉਨ੍ਹਾਂ ਇਲਾਕਿਆਂ ਲਈ ਗਾਈਡ ਦਾ ਕੰਮ ਕਰਦੀ ਹੈ ਜਿੱਥੇ ਕੈਨੇਡਾ ਭਰ ਵਿੱਚ ਹਾਈਵੇਅ ਇਨਫਰਾਸਟ੍ਰਕਚਰ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀਆਂ ਚੱਲ ਰਹੀਆਂ ਤੇ ਭਵਿੱਖ ਵਿੱਚ ਆਉਣ ਵਾਲੀਆਂ ਪਹਿਲਕਦਮੀਆਂ ਲਈ ਫੈਡਰਲ ਫੰਡਿੰਗ ਹਾਸਲ ਹੋ ਸਕਦੀ ਹੈ। ਓਟੀਏ ਦੇ ਮੈਂਬਰ ਕੈਰੀਅਰਜ਼ ਨੂੰ ਪਹਿਲੀ ਅਗਸਤ ਤੋਂ ਪਹਿਲਾਂ otaip@ontruck.org ਉੱਤੇ ਫੀਡਬੈਕ ਮੁਹੱਈਆ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਿਛਲੀਆਂ ਪੇਸ਼ਕਦਮੀਆਂ ਵਾਂਗ ਹੀ ਓਟੀਏ ਕੈਰੀਅਰ ਮੈਂਬਰਸਿ਼ਪ ਤੋਂ ਸਿੱਧੇ ਤੌਰ ਉੱਤੇ ਫੀਡਬੈਕ ਹਾਸਲ ਕਰਨਾ ਚਾਹੁੰਦੀ ਹੈ। ਓਟੀਏ ਪੂਰੇ ਵੇਰਵੇ ਦੇਣ ਲਈ ਉਤਸ਼ਾਹਿਤ ਕਰਦੀ ਹੈ ਕਿ ਪ੍ਰੋਜੈਕਟ ਕਿੱਥੇ ਚੱਲ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ ਤੇ ਇਹ ਕੌਮੀ/ਇੰਟਰ-ਰੀਜਨਲ/ਕੌਮਾਂਤਰੀ ਪਰੀਪੇਖ ਤੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਤੇ ਵਪਾਰ ਲਈ ਅਹਿਮ ਕਿਉਂ ਹੈ? ਓਨਟਾਰੀਓ ਲਈ ਪਿਛਲੀਆਂ ਰਿਪੋਰਟਾਂ ਦੇ ਹਿਸਾਬ ਨਾਲ ਧਿਆਨ ਕੇਂਦਰਿਤ ਕਰਨ ਵਾਲੀਆਂ ਥਾਂਵਾਂ 401 ਗਲਿਆਰੇ ਨਾਲ ਹਾਈਵੇਅ ਦਾ ਪਸਾਰ, ਹਾਈਵੇਅ 413 ਲਈ ਫੈਡਰਲ ਮਦਦ ਤੇ ਹਾਈਵੇਅ 11/17 ਵਿੱਚ ਨਿਵੇਸ਼ ਹਨ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਿਸਟਮ ਨੂੰ ਸਮਰਥਨ ਦੇਣ ਲਈ ਉੱਤਰ ਭਰ ਵਿੱਚ ਅਹਿਮ ਬ੍ਰਿੱਜ ਲੋਕੇਸ਼ਨਜ਼ ਉੱਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਜਿਊਰਿਸਡਿਕਸ਼ਨ (ਅਧਿਕਾਰ ਖੇਤਰ) ਤੋਂ ਜਿਊਰਿਸਡਿਕਸ਼ਨ ਦੇ ਆਧਾਰ ਉੱਤੇ ਰਿਪੋਰਟ ਵਿੱਚ ਸਾਰੇ ਪ੍ਰੋਜੈਕਟਸ ਦੀ ਸਿਲਸਲੇਵਾਰ ਪਛਾਣ ਕੀਤੀ ਗਈ ਹੈ। ਜਿਵੇਂ ਕਿ ਟਰੱਕ ਪਾਰਕਿੰਗ ਤੇ ਰੈਸਟ ਏਰੀਆਜ਼ ਲਈ ਨਿਵੇਸ਼ ਦੀ ਲੋੜ, ਤਾਂ ਕਿ ਪੋ੍ਰਫੈਸ਼ਨਲ ਡਰਾਈਵਰ ਆਪਣੀਆਂ ਆਰਜ਼ ਆਫ ਸਰਵਿਸ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਾ ਕਰ ਸਕਣ। ਇਸ ਵਿੱਚ ਕੌਮਾਂਤਰੀ ਬਾਰਡਰਜ਼ ਵਿੱਚ ਨਿਵੇਸ਼ ਲਈ ਮੌਜੂਦਾ ਲੋੜ ਨੂੰ ਵੀ ਸਾਲਾਨਾ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ।
ਟੈਂਪਰੇਰੀ ਏਜੰਸੀਆਂ ਲਈ ਲਾਇਸੰਸ ਲਾਜ਼ਮੀ ਕਰਨ ਦੇ ਫੋਰਡ ਸਰਕਾਰ ਦੇ ਫੈਸਲੇ ਦੀ ਓਟੀਏ ਵੱਲੋਂ ਸ਼ਲਾਘਾ ਓਨਟਾਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੀਆਂ ਏਜੰਸੀਆਂ ਤੇ ਰਕਰੂਟਰਜ਼ ਵਰਕਰਜ਼ ਦਾ ਸ਼ੋਸ਼ਣ ਕਰਨਗੇ ਉਨ੍ਹਾਂ ਨੂੰ ਸਖ਼ਤ ਜੁਰਮਾਨੇ ਲਾਏ ਜਾਣਗੇ। ਓਨਟਾਰੀਓ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਮੁਤਾਬਕ ਪਹਿਲੀ ਜਨਵਰੀ, 2024 ਤੋਂ ਪ੍ਰੋਵਿੰਸ ਵਿੱਚ ਆਪਰੇਟ ਕਰਨ ਵਾਲੀਆਂ ਟੈਂਪਰੇਰੀ ਹੈਲਥ ਏਜੰਸੀਆਂ (ਟੀਐਚਏਜ਼) ਤੇ ਰਕਰੂਟਰਜ਼ ਨੂੰ ਲਾਇਸੰਸ ਹਾਸਲ ਕਰਨਾ ਹੋਵੇਗਾ। ਅਜਿਹਾ ਕਰਕੇ ਫੋਰਡ ਸਰਕਾਰ ਕਮਜ਼ੋਰ ਤੇ ਆਰਜ਼ੀ ਫੌਰਨ ਵਰਕਰਜ਼ ਦੀ ਹਿਫਾਜ਼ਤ ਕਰ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੇਬਰ ਮੰਤਰਾਲੇ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਓਨਟਾਰੀਓ ਵਿੱਚ ਕਈ ਟੈਂਪਰੇਰੀ ਹੈਲਪ ਏਜੰਸੀਆਂ ਗੈਰਕਾਨੂੰਨੀ ਤੌਰ ਉੱਤੇ ਅਜੇ ਵਰਕਰਜ਼ ਨੂੰ ਘੱਟ ਤੋਂ ਘੱਟ ਉਜਰਤਾਂ ਤੋਂ ਵੀ ਘੱਟ ਪੈਸੇ ਦਿੰਦੀਆਂ ਹਨ ਤੇ ਕਾਨੂੰਨ ਦੀ ਪਾਲਨਾ ਕਰਨ ਵਾਲੀਆਂ ਏਜੰਸੀਆਂ ਦੇ ਮੁਕਾਬਲੇ ਇਨ੍ਹਾਂ ਵਰਕਰਜ਼ ਨੂੰ ਹੋਰ ਮੂਲ ਇੰਪਲੌਇਮੈਂਟ ਅਧਿਕਾਰਾਂ ਤੋਂ ਵੀ ਸੱਖਣਾ ਰੱਖਿਆ ਜਾਂਦਾ ਹੈ। ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਭਾਵੇਂ ਇਸ ਤਰ੍ਹਾਂ ਦੀਆਂ ਆਰਜ਼ੀ ਹੈਲਪ ਏਜੰਸੀਆਂ ਓਨਟਾਰੀਓ ਦੇ ਕਾਰੋਬਾਰਾਂ ਲਈ ਕਾਫੀ ਅਹਿਮ ਹਨ ਤੇ ਨੌਕਰੀ ਹਾਸਲ ਕਰਨ ਦੇ ਚਾਹਵਾਨਾਂ ਲਈ ਵੀ ਕਾਫੀ ਕੰਮ ਆਉਣ ਵਾਲੀਆਂ ਹਨ ਪਰ ਲੰਮੇਂ ਸਮੇਂ ਤੋਂ ਇਨ੍ਹਾਂ ਵਿੱਚੋਂ ਕੁੱਝ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਵਰਕਰਜ਼ ਨੂੰ ਆਪਣੇ ਲਾਲਚ ਦਾ ਸਿ਼ਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਦੇ ਲਾਇਸੰਸਿੰਗ ਸਿਸਟਮ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰਾਂ ਨੂੰ ਟੀਐਚਏਜ਼ ਵਿੱਚ ਭਰੋਸਾ ਹੋਵੇ ਤੇ ਜਿਨ੍ਹਾਂ ਰਕਰੂਟਰਜ਼ ਨਾਲ ਉਹ ਕੰਮ ਕਰਦੇ ਹਨ ਉਨ੍ਹਾਂ ਉੱਤੇ ਉਹ ਯਕੀਨ ਕਰ ਸਕਣ। ਇਸ ਤੋਂ ਇਲਾਵਾ ਵਰਕਰਜ਼ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਕੈਨੇਡਾ ਵਿੱਚ ਸੱਭ ਤੋਂ ਵੱਧ ਜੁਰਮਾਨਿਆਂ ਦਾ ਸਾਹਮਣਾ ਵੀ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਜਿਹੀਆਂ ਏਜੰਸੀਆਂ ਜਾਂ ਰਕਰੂਟਰਜ਼ ਦੇ ਪ੍ਰੋਵਿੰਸ ਵਿੱਚ ਆਪਰੇਟ ਕਰਨ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਓਨਟਾਰੀਓ ਵਿੱਚ ਕਈ ਕਾਰੋਬਾਰਾਂ ਤੇ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਨੂੰ ਅਕਸਰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਜਿਸ ਏਜੰਸੀ ਜਾਂ ਰਕਰੂਟਰ ਨਾਲ ਉਹ ਕੰਮ ਕਰ ਰਹੇ ਹਨ ਉਹ ਉਨ੍ਹਾਂ ਦੀ ਇੰਪਲੌਇਮੈਂਟ ਦੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ ਜਾਂ ਉਸ ਦਾ ਉਲੰਘਣਾਵਾਂ ਦਾ ਇਤਿਹਾਸ ਰਿਹਾ ਹੈ।ਹੁਣ ਅਜਿਹੇ ਕਾਰੋਬਾਰੀ ਤੇ ਨੌਕਰੀ ਦਾ ਭਾਲ ਕਰਨ ਵਾਲੇ ਮੰਤਰਾਲੇ ਦੇ ਆਨਲਾਈਨ ਡਾਟਾਬੇਸ ਤੋਂ ਇਹ ਪਤਾ ਲਗਾ ਸਕਣਗੇ ਕਿ ਸਬੰਧਤ ਏਜੰਸੀ ਜਾਂ ਰਕਰੂਟਰ ਕੋਲ ਪ੍ਰੋਵਿੰਸ ਦੀ ਸ਼ਰਤ ਮੁਤਾਬਕ ਲਾਇਸੰਸ ਹੈ ਜਾਂ ਨਹੀਂ।ਜੇ ਗੈਰਲਾਇਸੰਸਸ਼ੁਦਾ ਕੰਪਨੀ ਜਾਂ ਰਕਰੂਟਰ ਦੀਆਂ ਸੇਵਾਵਾਂ ਸਬੰਧਤ ਕਾਰੋਬਾਰ ਵੱਲੋਂ ਲਈਆਂ ਜਾਂਦੀਆਂ ਹਨ ਤਾਂ ਇਹ ਗੈਰਕਾਨੂੰਨੀ ਹੋਵੇਗਾ। ਇਸ ਦੇ ਨਾਲ ਹੀ ਜੇ ਕੋਈ ਕੰਪਨੀ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਕੰਮ ਕਰਨ ਵਾਲੇ ਰਕਰੂਟਰਾਂ ਜਾਂ ਏਜੰਸੀਆਂ ਦੀ ਮਦਦ ਲੈਂਦੀ ਹੈ ਤਾਂ ਉਸ ਨੂੰ ਵਰਕਰਜ਼ ਤੋਂ ਉਗਰਾਹੀ ਜਾਣ ਵਾਲੀ ਕੋਈ ਵੀ ਗੈਰਕਾਨੂੰਨੀ ਫੀਸ ਮੋੜਨੀ ਹੋਵੇਗੀ।  ਆਪਣੇ ਕਾਰੋਬਾਰ ਨੂੰ ਆਪਰੇਟ ਕਰਨ ਲਈ ਟੀਐਚਏਜ਼ ਤੇ ਰਕਰੂਟਰਜ਼ ਨੂੰ ਇਰੀਵੋਕੇਬਲ ਲੈਟਰ ਆਫ ਕ੍ਰੈਡਿਟ ਵਜੋਂ 25,000 ਡਾਲਰ ਮੁਹੱਈਆ ਕਰਵਾਉਣੇ ਹੋਣਗੇ, ਜਿਨ੍ਹਾਂ ਦੀ ਵਰਤੋਂ ਇੰਪਲੌਈਜ਼ ਨੂੰ ਭੱਤੇ ਮੁਹੱਈਆ ਕਰਵਾਏ ਜਾਣ ਲਈ ਕੀਤੀ ਜਾ ਸਕੇਗੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਾਰੀ ਵਾਰੀ ਕੀਤੀ ਜਾਣ ਵਾਲੀ ਉਲੰਘਣਾਂ ਦੇ ਆਧਾਰ ਉੱਤੇ 50,000 ਡਾਲਰ ਦਾ ਜੁਰਮਾਨਾ ਹੋਵੇਗਾ। ਜੋ ਕਿ ਕੈਨੇਡਾ ਵਿੱਚ ਸੱਭ ਤੋਂ ਵੱਧ ਹੋਵੇਗਾ। 2022 ਵਿੱਚ ਸਰਕਾਰ ਨੇ ਅਜਿਹੀ ਟਾਸਕ ਫੋਰਸ ਕਾਇਮ ਕੀਤੀ ਸੀ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਆਂ ਤੇ ਕਮਿਊਨਿਟੀ ਭਾਈਵਾਲਾਂ ਨਾਲ ਰਲ ਕੇ ਅਜਿਹੇ ਗੈਰਕਾਨੂੰਨੀ ਰੁਝਾਨਾਂ ਦਾ ਪਤਾ ਲਾਉਣ ਤੇ ਸੋ਼ਸਿ਼ਤ ਇੰਪਲੌਈਜ਼ ਨੂੰ ਨਾ ਦਿੱਤੇ ਗਏ ਭੱਤੇ ਦਿਵਾਉਣ ਲਈ ਬਣਾਈ ਗਈ ਸੀ। ਇਨ੍ਹਾਂ ਦੇ ਕੰਮ ਨੂੰ ਬੂਰ ਪਿਆ ਤੇ ਕਈ ਪੜਤਾਂ ਵਿੱਚ ਕੀਤੀ ਗਈ ਜਾਂਚ ਨਾਲ ਸੈਂਕੜੇ ਕਮਜ਼ੋਰ ਤੇ ਮਾਇਗ੍ਰੈਂਟ ਵਰਕਰਜ਼ ਨੂੰ ਕੰਮ ਦੇ ਮੁਸ਼ਕਲ ਹਾਲਾਤ ਵਿੱਚੋਂ ਕੱਢਿਆ ਜਾ ਸਕਿਆ। ਓਨਟਾਰੀਓ ਵੱਲੋਂ ਪਿੱਛੇ ਜਿਹੇ ਵਰਕਰਜ਼ ਦੇ ਪਾਸਪੋਰਟਸ ਨੂੰ ਜ਼ਬਤ ਕਰਕੇ ਰੱਖਣ ਵਾਲਿਆਂ ਉੱਤੇ ਜੁਰਮਾਨੇ ਲਾਉਣ ਲਈ ਬਿੱਲ ਵੀ ਪੇਸ਼ ਕੀਤਾ ਗਿਆ ਸੀ। ਓਨਟਾਰੀਓ ਟਰੱਕਿੰਗ ਐਸੋਸਿਏਸ਼ਨ, ਜੋ ਕਿ ਲੇਬਰ ਨਾਲ ਸਬੰਧਤ ਸ਼ੋਸ਼ਣ, ਟੈਕਸਾਂ ਤੋਂ ਬਚਣ ਵਾਲੇ ਢੰਗ ਤਰੀਕਿਆਂ ਅਤੇ ਟਰੱਕਿੰਗ ਇੰਡਸਟਰੀ ਵਿੱਚ ਮਿਸਕਲਾਸੀਫਿਕੇਸ਼ਨ ਨਾਲ ਸਿੱਝਣ ਦੇ ਮਾਮਲੇ ਵਿੱਚ ਆਗੂ ਹੈ, ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਗਿਆ। ਓਟੀਏ ਦੇ ਪਾਲਿਸੀ ਤੇ ਪਬਲਿਕ ਅਫੇਅਰਜ਼ ਡਾਇਰੈਕਟਰ ਜੌਨਾਥਨ ਬਲੈਖਮ ਨੇ ਆਖਿਆ ਕਿ ਕਮਜ਼ੋਰ ਤੇ ਆਰਜ਼ੀ ਫੌਰਨ ਵਰਕਰਜ਼ ਦੀ ਹਿਫਾਜ਼ਤ ਲਈ ਇਸ ਐਲਾਨ ਲਈ ਅਸੀਂ ਓਨਟਾਰੀਓ ਸਰਕਾਰ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਆਖਿਆ ਕਿ ਜਿਨ੍ਹਾਂ ਕੰਪਨੀਆਂ ਵੱਲੋਂ ਆਪਣੀਆਂ ਜਿ਼ੰਮੇਵਾਰੀਆਂ ਤੋਂ ਮੂੰਹ ਮੋੜ ਕੇ ਆਪਣੇ ਵਰਕਰਜ਼ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੇ ਲੇਬਰ ਅਧਿਕਾਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਇਹ ਚੰਗਾ ਜ਼ਰੀਆ ਹੈ। ਇਸ ਨਾਲ ਵਰਕਰਜ਼ ਦੀ ਹਿਫਾਜ਼ਤ ਕਰਨ ਦੇ ਸਾਡੇ ਸਾਂਝੇ ਟੀਚੇ ਵੀ ਪੂਰੇ ਹੋਣ ਦੀ ਆਸ ਬੱਝੀ ਹੈ। 
ਰੈਸਟ ਏਰੀਆਜ਼ ਲਈ ਟਰੱਕ ਡਰਾਈਵਰਾਂ ਤੋਂ ਹੀ ਫੀਡਬੈਕ ਚਾਹੁੰਦੀ ਹੈ ਯੂਨੀਵਰਸਿਟੀ ਦ ਸਕੂਲ ਆਫ ਪਬਲਿਕ ਹੈਲਥ ਯੂਨੀਵਰਸਿਟੀ ਆਫ ਸਸਕੈਚਵਨ ਕੈਨੇਡਾ ਭਰ ਦੇ ਲਾਂਗ ਹਾਲ ਟਰੱਕ ਡਰਾਈਵਰਾਂ ਦੀ ਇਸ ਸਬੰਧ ਵਿੱਚ ਰਾਇ ਜਾਨਣਾ ਚਾਹੁੰਦੀ ਹੈ ਕਿ ਟਰੱਕਾਂ ਨੂੰ ਰੋਕਣ ਵਾਲੀਆਂ ਥਾਂਵਾਂ (ਰੈਸਟ ਏਰੀਆਜ਼) ਉੱਤੇ ਉਨ੍ਹਾਂ ਨੂੰ ਕਿਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਮੁੱਢਲੀਆਂ ਲੋੜਾਂ ਪੂਰੀਆਂ ਹੋ ਸਕਣ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਭਵਿੱਖ ਵਿੱਚ ਕੈਨੇਡਾ, ਖਾਸ ਤੌਰ ਉੱਤੇ ਪ੍ਰੇਰੀਜ਼ ਇਸ ਵਿੱਚ ਹਰ ਸੁਧਾਰ ਲਿਆਉਣਾ ਚਾਹੁੰਦੇ ਹਨ, ਵਿੱਚ ਮੌਜੂਦਾ ਟਰੱਕ ਸਟੌਪਸ ਦੀ ਮੁਰੰਮਤ ਡਰਾਈਵਰਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਕੀਤੀ ਜਾ ਸਕੇਗੀ।ਲਾਂਗ ਹਾਲ ਡਰਾਈਵਰਾਂ ਨੂੰ ਇਸ ਸਬੰਧ ਵਿੱਚ ਆਨਲਾਈਨ ਸਰਵੇਖਣ ਭਰਨ ਲਈ ਆਖਿਆ ਜਾ ਰਿਹਾ ਹੈ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਦਾ ਕਮਰਸ਼ੀਅਲ ਟਰੱਕ ਡਰਾਈਵਰ ਹੋਣਾ ਜ਼ਰੂਰੀ ਹੈ, ਉਸ ਕੋਲ ਕਲਾਸ 1 ਡਰਾਈਵਰ ਲਾਇਸੰਸ ਜਾਂ ਇਸ ਦੇ ਬਰਾਬਰ ਦਾ ਲਾਇਸੰਸ ਹੋਣਾ ਜ਼ਰੂਰੀ ਹੈ, ਪਿਛਲੇ ਮਹੀਨੇ ਲੋਡ ਡਲਿਵਰ ਕਰਨ ਸਮੇਂ ਉਸ ਨੇ ਘੱਟੋ ਘੱਟ ਇੱਕ ਰਾਤ ਘਰ ਤੋਂ ਦੂਰ ਬਿਤਾਈ ਹੋਵੇ, ਉਹ ਕੈਨੇਡੀਅਨ ਸਿਟੀਜ਼ਨ ਹੋਵੇ ਜਾਂ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਹੋਵੇ, ਲਾਂਗ ਹਾਲ ਟਰੱਕ ਡਰਾਈਵਰ ਹੋਣ ਦਾ ਉਸ ਕੋਲ ਘੱਟੋ ਘੱਟ 2 ਸਾਲ ਦਾ ਤਜਰਬਾ ਹੋਵੇ। ਸਾਰੇ ਜਵਾਬ ਗੁਪਤ ਰੱਖੇ ਜਾਣਗੇ। ਇਸ ਸਰਵੇਖਣ ਵਿੱਚ ਹਿੱਸਾ ਲੈਣ ਲਈ ਹੇਠਾ ਦਿੱਤੇ
ਬਲੂ ਵਾਟਰ ਬ੍ਰਿੱਜ ਉੱਤੇ ਮੁਰੰਮਤ ਦਾ ਕੰਮ 5 ਜੁਲਾਈ ਤੋਂ ਹੋਵੇਗਾ ਸ਼ੁਰੂ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਫੈਡਰਲ ਬ੍ਰਿੱਜ ਕਾਰਪੋਰੇਸ਼ਨ ਲਿਮਟਿਡ (ਐਫਬੀਸੀਐਲ) ਵੱਲੋਂ ਬਲੂ ਵਾਟਰ ਬ੍ਰਿੱਜ ਉੱਤੇ ਮੁਰੰਮਤ ਦਾ ਕੰਮ 5 ਜੁਲਾਈ, 2023 ਤੋਂ ਸ਼ੁਰੂ ਕੀਤਾ ਜਾਵੇਗਾ ਤੇ ਅਮਰੀਕਾ ਵਾਲੇ ਪਾਸੇ ਇਹ 5 ਅਕਤੂਬਰ, 2023 ਤੱਕ ਚੱਲੇਗਾ। ਕਿਸੇ ਕਿਸਮ ਦੀ ਦਿੱਕਤ ਤੇ ਅੜਿੱਕੇ ਨੂੰ ਖ਼ਤਮ ਕਰਨ ਲਈ ਕੈਨੇਡਾ ਵਾਲੇ ਪਾਸੇ ਇਸ ਨੂੰ ਦੋਵਾਂ ਦਿਸ਼ਾਵਾਂ ਵਿੱਚ ਚਲਾਇਆ ਜਾਵੇਗਾ ਤੇ ਉਸਾਰੀ ਦੌਰਾਨ ਵੀ ਇਸ ਉੱਤੇ ਆਵਾਜਾਈ ਜਾਰੀ ਰੱਖੀ ਜਾਵੇਗੀ। ਇਸ ਮੁਰੰਮਤ ਤੇ ਉਸਾਰੀ ਦੇ ਕੰਮ ਨਾਲ ਟਰੈਵਲਰਜ਼ ਜਾਂ ਲੋਕਲ ਕਮਿਊਨਿਟੀਜ਼ ਲਈ ਕੋਈ ਖਾਸ ਵਿਘਣ ਪੈਣ ਦੀ ਸੰਭਾਵਨਾ ਨਹੀਂ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਐਂਡ ਬਾਰਡਰ ਪੋ੍ਰਟੈਕਸ਼ਨ (ਸੀਬੀਪੀ) ਵੱਲੋਂ ਕਮਰਸ਼ੀਅਲ ਟਰੈਫਿਕ ਨੂੰ ਤਰਜੀਹ ਦੇਣ ਦੀ ਅਹਿਮੀਅਤ ਨੂੰ ਸਮਝਿਆ ਜਾ ਰਿਹਾ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਹੱਦੋਂ ਆਰ ਪਾਰ ਵਸਤਾਂ ਦੀ ਢੋਆ ਢੁਆਈ ਨੂੰ ਨਿਯਮਿਤ ਤੌਰ ਉੱਤੇ ਚੱਲਦਾ ਰੱਖਿਆ ਜਾਵੇ।  ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਰਵਿਸ ਦੇ ਪੱਧਰ ਨੂੰ ਆਮ ਵਾਂਗ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਲੇਨਜ਼ ਨੂੰ ਖੁੱਲ੍ਹਾ ਰੱਖਿਆ ਜਾਵੇ। ਪੋ੍ਰਜੈਕਟ ਦੌਰਾਨ ਲੇਨ ਤੱਕ ਪਹੁੰਚ ਨੂੰ ਘਟਾਉਣ ਲਈ ਨੈਕਸਸ ਤੇ ਫਾਸਟ ਮੋਟਰਿਸਟਸ, ਬੱਸਾਂ ਆਦਿ ਲਈ ਸਮਰਪਿਤ ਲੇਨ ਦੀ ਉਪਲੱਬਧਤਾ ਬਰਕਰਾਰ ਰੱਖਣ ਵਾਸਤੇ ਵੀ ਉਚੇਚਾ ਉਪਰਾਲਾ ਕੀਤਾ ਜਾ ਰਿਹਾ ਹੈ ਢੋਆ ਢੁਆਈ ਦਾ ਸਮਾਨ 3·35 ਮੀਟਰ (11 ਫੁੱਟ) ਤੋਂ ਘੱਟ ਰੱਖਣ ਦੀ ਹਦਾਇਤ ਵੀ ਦਿੱਤੀ ਜਾਵੇਗੀ।
ਇੰਪਲੌਇਰਜ਼ ਲਈ ਕਰਵਾਇਆ ਜਾ ਰਿਹਾ ਹੈ ਐਕਸਪ੍ਰੈੱਸ ਐਂਟਰੀ ਵੈਬੀਨਾਰ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ੌਨ ਫਰੇਜ਼ਰ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਕੈਨੇਡਾ ਆਪਣੇ ਇਕਨੌਮਿਕ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ, ਐਕਸਪੈ੍ਰੱਸ ਐਂਟਰੀ, ਲਈ ਕੈਟੇਗਰੀ ਦੇ ਆਧਾਰ ਉੱਤੇ ਚੋਣ ਕਰੇਗਾ। ਇਸ ਐਲਾਨ ਤੋਂ ਪਹਿਲਾਂ ਕੀਤੇ ਗਏ ਸਲਾਹ ਮਸ਼ਵਰੇ ਦੌਰਾਨ ਸੀਟੀਏ ਨੇ ਇੰਡਸਟਰੀ ਦੇ ਪੱਖ ਉੱਤੇ ਇਹ ਬੇਨਤੀ ਕੀਤੀ ਸੀ ਕਿ ਕੈਟੇਗਰੀ ਦੇ ਆਧਾਰ ਉੱਤੇ ਇਸ ਚੋਣ ਪ੍ਰਕਿਰਿਆ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਸਲਾਹ ਮਸ਼ਵਰੇ ਤੋਂ ਬਾਅਦ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਕੁੱਝ ਚੋਣਵੇਂ ਕਿੱਤਿਆਂ ਨਾਲ ਟਰੱਕਿੰਗ ਨੂੰ ਸ਼ਾਮਲ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।ਕੈਟੇਗਰੀ ਦੇ ਆਧਾਰ ਉੱਤੇ ਕੀਤੀ ਜਾਣ ਵਾਲੀ ਚੋਣ ਨਾਲ ਕੈਨੇਡਾ ਵੱਲੋਂ ਖਾਸ ਹੁਨਰ, ਟਰੇਨਿੰਗ ਜਾਂ ਭਾਸ਼ਾ ਦੀ ਕਾਬਲੀਅਤ ਵਾਲੇ, ਸੰਭਾਵੀ ਪਾਰਮਾਨੈਂਟ ਰੈਜ਼ੀਡੈਂਟਸ ਲਈ ਸੱਦੇ ਜਾਰੀ ਕੀਤੇ ਜਾਣਗੇ। ਟਰਾਂਸਪੋਰਟ ਟਰੱਕ ਡਰਾਈਵਰਾਂ (ਐਨਓਸੀ 73300) ਨੂੰ ਹੁਣ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਯੋਗ ਦੇ ਆਧਾਰ ਉੱਤੇ ਸ਼ਾਮਲ ਕੀਤਾ ਜਾਵੇਗਾ।  ਇਸ ਐਲਾਨ ਤੋਂ ਬਾਅਦ ਆਈਆਰਸੀਸੀ ਵੱਲੋਂ ਉਨ੍ਹਾਂ ਇੰਪਲੌਇਰਜ਼, ਲਈ ਨਵੇਂ ਵਰਚੂਅਲ ਲਰਨਿੰਗ ਸੈਸ਼ਨ ਲਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਹੜੇ  ਇਹ ਸਿੱਖਣਾ ਚਾਹੁਣਗੇ ਕਿ ਨਵੀਂ ਕੈਟੇਗਰੀ ਆਧਾਰਿਤ ਸਿਲੈਕਸ਼ਨ ਐਕਸਪ੍ਰੈੱਸ ਐਂਟਰੀ ਵਿੱਚ ਕਿਵੇਂ ਕੰਮ ਕਰੇਗੀ। ਜਿਸ ਵਿੱਚ ਯੋਗਤਾ ਸਬੰਧੀ ਮਾਪਦੰਡ ਤੇ 2023 ਕੈਟੇਗਰੀਜ਼ ਲਈ ਕਿੱਤੇ ਸ਼ਾਮਲ ਹੋਣਗੇ ਤੇ ਜਿਨ੍ਹਾਂ ਵਿੱਚ ਟਰੱਕਿੰਗ ਡਰਾਈਵਰਜ਼ ਵੀ ਸ਼ਾਮਲ
ਐਮਟੀਓ ਨੇ ਡਰਾਈਵਆਨ ਪ੍ਰੋਗਰਾਮ ਟਰਾਂਜਿ਼ਸ਼ਨ ਦੇ ਪਸਾਰ ਦਾ ਕੀਤਾ ਐਲਾਨ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਡਰਾਈਵਆਨ ਪ੍ਰੋਗਰਾਮ ਦੇ ਟਰਾਂਜਿ਼ਸ਼ਨ ਪੀਰੀਅਡ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ ਤੇ ਮੌਜੂਦਾ ਕਾਗਜ਼ਾਂ ਉੱਤੇ ਆਧਾਰਿਤ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨ (ਐਮਵੀਆਈਐਸ) ਪ੍ਰੋਗਰਾਮ ਦੀ ਥਾਂ ਵਧੇਰੇ ਗੁੰਝਲਦਾਰ ਤੇ ਤਕਨਾਲੋਜੀ ਉੱਤੇ ਆਧਾਰਿਤ ਡਰਾਈਵਆਨ ਪ੍ਰੋਗਰਾਮ ਵਿੱਚ ਇਸ ਦੀ ਤਬਦੀਲੀ ਯਕੀਨੀ ਬਣਾਈ ਜਾ ਸਕੇਗੀ। ਹਾਲਾਂਕਿ ਡਰਾਈਵਆਨ ਤਬਦੀਲੀ ਮੁਕੰਮਲ ਕਰਨ ਲਈ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਪਰ ਐਮਟੀਓ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਾਲ ਦੀ ਘੜੀ ਐਮਵੀਆਈਐਸ ਪ੍ਰੋਗਰਾਮ ਜਾਰੀ ਰਹੇਗਾ ਤੇ ਇਸ ਪ੍ਰੋਗਰਾਮ ਲਈ ਵੈਂਡਰ ਸਿੱਧੇ ਤੌਰ ਉੱਤੇ ਦਿਲਚਸਪੀ ਰੱਖਣ ਵਾਲੇ ਸਟੇਕਹੋਲਡਰਜ਼ ਨਾਲ ਅਗਾਂਹ ਰਾਬਤਾ ਕਾਇਮ ਕਰਨਗੇ। ਇਸ ਦੇ ਨਾਲ ਹੀ ਤਬਦੀਲੀ ਲਈ ਤਿਆਰ ਧਿਰਾਂ ਦੀ ਮਦਦ ਲਈ ਐਜੂਕੇਸ਼ਨਲ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ। ਇੱਕ ਵਾਰੀ ਮੁਕੰਮਲ ਹੋ ਜਾਣ ਉੱਤੇ ਡਰਾਈਵਆਨ, ਹੈਵੀ ਡਿਊਟੀ ਡੀਜ਼ਲ ਵ੍ਹੀਕਲ ਐਮਿਸ਼ਨਜ਼ ਟੈਸਟਿੰਗ ਪ੍ਰੋਗਰਾਮ ਤੇ ਐਮਵੀਆਈਐਸ ਪ੍ਰੋਗਰਾਮ ਨੂੰ ਇੱਕ ਸਾਂਝੇ ਡਿਜੀਟਲ ਇੰਸਪੈਕਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਜਾਵੇਗਾ। “ਵੰਨ ਟੈਸਟ ਵੰਨ ਰਿਜ਼ਲਟ” ਪਹੁੰਚ ਦੀ ਵਰਤੋਂ ਨਾਲ ਗੈਸਾਂ ਦੇ ਰਿਸਾਅ ਨਾਲ ਛੇੜਛਾੜ ਵਰਗੇ ਮੁੱਦਿਆਂ ਨਾਲ ਸਿੱਝਿਆ ਜਾ ਸਕੇਗਾ ਤੇ ਓਨਟਾਰੀਓ ਵਿੱਚ ਟਰੱਕਿੰਗ ਸੈਕਟਰ ਵਿੱਚ ਡਿਲੀਟ ਕਿੱਟਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਨਵੇਂ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਫਰਾਡ ਜਿਵੇਂ ਕਿ ਇਸ ਏਰੀਆ ਵਿੱਚ ਲਿੱਕ ਐਂਡ ਸਟਿੱਕ ਦੀ ਹੋਣ ਵਾਲੀ ਵਰਤੋਂ, ਨੂੰ ਘਟਾਇਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਕਾਗਜ਼ਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ,ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕੀਤਾ ਜਾ ਸਕੇਗਾ ਤੇ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਧੂੰਆ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਲੋਕਾਂ ਤੇ ਐਨਵਾਇਰਮੈਂਟ ਨੂੰ ਬਚਾਇਆ ਜਾ ਸਕੇਗਾ।  ਇਸ ਦੇ ਨਾਲ ਹੀ ਐਮਟੀਓ ਪ੍ਰੋਵਿੰਸ ਦੇ ਹਰ ਰੀਜਨ ਵਿੱਚ ਰਿਸਾਅ ਨੂੰ ਰੋਕਣ ਵਾਲੇ ਕਾਰਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਨੂੰ ਰੋਕਣ ਲਈ ਆਨ ਰੋਡ ਐਨਫੋਰਸਮੈਂਟ ਪ੍ਰੋਗਰਾਮ ਜਾਰੀ ਰੱਖੇਗਾ।ਇਸ ਸਮੇਂ ਓਨਟਾਰੀਓ ਦੀਆਂ ਸੜਕਾਂ ਉੱਤੇ ਚਲਾਇਆ ਜਾ ਰਿਹਾ ਐਨਫੋਰਸਮੈਂਟ ਪ੍ਰੋਗਰਾਮ ਕਾਫੀ ਸਫਲ ਹੋ ਰਿਹਾ ਹੈ। ਐਮਟੀਓ ਦੇ ਪੱਤਰ ਅਨੁਸਾਰ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਡਰਾਈਵਆਨ ਵੈੱਬਸਾਈਟ ਰਾਹੀਂ ਇਸ ਪਹਿਲਕਦਮੀ ਬਾਰੇ ਅਪਡੇਟ ਹਾਸਲ ਕਰ ਸਕਦੀਆਂ ਹਨ ਤੇ ਸਾਰੇ ਸਟੇਕਹੋਲਡਰਜ਼ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ mvis@ontario.ca ਨਾਲ ਸੰਪਰਕ ਕਰਕੇ ਤਾਜ਼ਾ ਅਪਡੇਟਸ ਹਾਸਲ ਕਰਨ ਲਈ ਡਿਸਟ੍ਰੀਬਿਊਸ਼ਨ ਲਿਸਟ ਉੱਤੇ ਰਹਿਣਾ ਯਕੀਨੀ ਬਣਾਉਣ ਜਾਂ ਫਾਈਲ ਉੱਤੇ ਆਪਣੇ ਈਮੇਲ ਐਡਰੈੱਸ ਦੀ ਪੁਸ਼ਟੀ ਕਰਨ।   ਨਵੇਂ ਡਰਾਈਵਆਨ ਪ੍ਰੋਗਰਾਮ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਵਾਸਤੇ ਮੈਂਬਰ ਵ੍ਹੀਕਲ ਇੰਸਪੈਕਸ਼ਨ ਸੈਂਟਰ ਐਸਿਸਟੈਂਸ ਲਾਈਨ ਟੋਲ ਫਰੀ ਨੰਬਰ 1-833-420-2110 ਉੱਤੇ ਸੰਪਰਕ ਕਰ ਸਕਦੇ ਹਨ ਜਾਂ VIC@driveonportal.com ਉੱਤੇ ਈਮੇਲ ਕਰਕੇ ਪਤਾ ਕਰ ਸਕਦੇ ਹਨ। ਐਮਵੀਆਈਐਸ ਪ੍ਰੋਗਰਾਮ ਲਈ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਐਮਟੀਓ ਦੇ ਟੋਲ ਫਰੀ ਨੰਬਰ 1-800-387-7736 ਉੱਤੇ ਸੰਪਰਕ ਕਰ ਸਕਦੇ ਹਨ cvor@ontario.ca ਉੱਤੇ ਈਮੇਲ ਕਰ ਸਕਦੇ ਹਨ। 
ਟਰੱਕ ਪਾਰਕਿੰਗ ਤੇ ਲੇਬਰ ਦੀ ਘਾਟ ਵਰਗੇ ਮੁੱਦੇ ਹੋਣਗੇ ਏਟੀਆਰਆਈ ਦੀ ਰਿਸਰਚ ਸਬੰਧੀ ਤਰਜੀਹਾਂ ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ(ਏਟੀਆਰਆਈ) ਬੋਰਡ ਆਫ ਡਾਇਰੈਕਟਰਜ਼ ਵੱਲੋਂ 2023 ਵਿੱਚ ਉੱਘੀਆਂ ਰਿਸਰਚ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ।2023 ਲਈ ਏਟੀਆਰਆਈ ਦੀਆਂ ਰਿਸਰਚ ਸਬੰਧੀ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ : ਜਨਤਕ ਆਰਾਮ ਵਾਲੀਆਂ ਥਾਂਵਾਂ ਉੱਤੇ ਟਰੱਕ ਪਾਰਕਿੰਗ ਦਾ ਪਸਾਰ : ਡਰਾਈਵਰਾਂ ਲਈ ਸੱਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਟਰੱਕ ਪਾਰਕਿੰਗ ਦੀ ਘਾਟ ਹੈ ਇਸ ਰਿਸਰਚ ਨਾਲ ਟਰੱਕ ਡਰਾਈਵਰਾਂ ਦੇ ਆਰਾਮ ਕਰਨ ਦੀ ਥਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਸ ਦਾ ਪਤਾ ਲਾਉਣ ਦੇ ਹਿਸਾਬ ਨਾਲ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ, ਬਿਹਤਰ ਕੇਸ ਸਟੱਡੀਜ਼ ਵਿਕਸਤ ਕੀਤੀਆਂ ਜਾਣਗੀਆਂ ਤੇ ਪਬਲਿਕ ਰੈਸਟ ਏਰੀਆਜ਼ ਵਿੱਚ ਉਪਲਬਧ ਟਰੱਕ ਪਾਰਕਿੰਗ ਦੀ ਸਮਰੱਥਾ ਦਾ ਪਸਾਰ ਕਰਨ ਲਈ ਮੌਜੂਦ ਟਰੱਕ ਡਰਾਈਵਰਾਂ ਦੇ ਡਾਟਾ ਦੀ ਪਛਾਣ ਕਰਕੇ ਰਣਨੀਤੀ ਉਲੀਕੀ ਜਾਵੇਗੀ। ਮਹਿਲਾ ਟਰੱਕ ਡਰਾਈਵਰਾਂ ਦੇ ਦਾਖਲੇ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਦੀ ਪਛਾਣ ਕਰਨਾ : ਟਰੱਕ ਡਰਾਈਵਰ ਵਰਕਫੋਰਸ ਦਾ ਸਿਰਫ 10 ਫੀ ਸਦੀ ਤੋਂ ਵੀ ਘੱਟ ਆਬਾਦੀ ਮਹਿਲਾ ਟਰੱਕ ਡਰਾਈਵਰਾਂ ਦੀ ਹੈ ਅਜੇ ਵੀ ਏਟੀਆਰਆਈ ਰਿਸਰਚ ਦੇ ਦਸਤਾਵੇਜ਼ਾਂ ਅਨੁਸਾਰ ਮਹਿਲਾ ਡਰਾਈਵਰ ਆਪਣੇ ਨਾਲ ਦੇ ਪੁਰਸ਼ ਡਰਾਈਵਰਾਂ ਨਾਲੋਂ ਵਧੇਰੇ ਸੁਰੱਖਿਅਤ ਹਨ। ਇਸ ਰਿਸਰਚ ਨਾਲ ਲਿੰਗਕ ਮੁੱਦਿਆਂ ਦੀ ਪਛਾਣ ਹੋਵੇਗੀ ਤੇ ਇੰਡਸਟਰੀ ਮਹਿਲਾ ਟਰੱਕ ਡਰਾਈਵਰਾਂ ਨੂੰ ਆਕਰਸਿ਼ਤ ਕਰਨ ਲਈ ਤੇ ਟਰੱਕ ਡਰਾਈਵਿੰਗ ਨੂੰ ਕਰੀਅਰ ਵਜੋਂ ਚੁਣਨ ਲਈ ਹੋਰ ਕਦਮ ਚੁੱਕ ਸਕਦੀ ਹੈ। ਮਾਲ ਅਸਬਾਬ ਦੀ ਢੋਆ ਢੁਆਈ ਉੱਤੇ ਪੈਣ ਕੰਪਲੀਟ ਸਟਰੀਟ ਦਾ ਪੈਣ ਵਾਲਾ ਪ੍ਰਭਾਵ : ਕੰਪਲੀਟ ਸਟਰੀਟਸ ਅਮਰੀਕਾ ਵਿੱਚ ਡੌਟ ਪ੍ਰੋਗਰਾਮ ਹੈ ਜਿਸ ਨੂੰ ਸਾਰੇ ਯੂਜ਼ਰਜ਼, ਜਿਨ੍ਹਾਂ ਵਿੱਚ ਪੈਡੈਸਟਰੀਅਨ, ਬਾਈਸਾਈਕਲ ਚਲਾਉਣ ਵਾਲੇ ਤੇ ਟਰਾਂਜਿ਼ਟ ਰਾਈਡਰਜ਼,  ਲਈ ਟਰਾਂਸਪੋਰਟੇਸ਼ਨ ਪਹੁੰਚ ਵਿੱਚ ਲਿਆਉਣ ਵਾਸਤੇ ਡਿਜ਼ਾਈਨ ਕੀਤਾ ਗਿਆ ਹੈ ਕੰਪਲੀਟ ਸਟਰੀਟਸ ਨੂੰ ਤਾਇਨਾਤ ਕਰਨ ਦੇ ਲਏ ਜਾਣ ਵਾਲੇ ਫੈਸਲਿਆਂ ਨਾਲ ਅਕਸਰ ਫਰੇਟ ਟਰਾਂਸਪੋਰਟੇਸ਼ਨ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ ਤੇ ਉਨ੍ਹਾਂ ਉੱਤੇ ਵੀ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ ਜਿਹੜੇ ਵਸਤਾਂ ਦੀ ਡਲਿਵਰੀ ਕਰਨ ਵਾਲੇ ਟਰੱਕਾਂ ਉੱਤੇ ਨਿਰਭਰ ਕਰਦਾ ਹੈ ਇਹ ਅਧਿਐਨ ਇਨ੍ਹਾਂ ਪ੍ਰਭਾਵਾਂ ਨੂੰ ਪ੍ਰਮਾਣਿਤ ਕਰੇਗਾ ਤੇ ਫਰੇਟ ਮੂਵਮੈਂਟ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਟਰਾਂਸਪੋਰਟੇਸ਼ਨ ਪਲੈਨਰਜ਼ ਲਈ ਸਿਫਾਰਸ਼ਾਂ ਕਰੇਗਾ। ਡੀਜ਼ਲ ਟੈਕਨੀਸ਼ੀਅਨ ਘਾਟ ਦੀ ਜਾਂਚ : ਤਕਨੀਸ਼ਨਾਂ ਨੂੰ ਰਕਰੂਟ ਕਰਨ ਤੇ ਇੰਡਸਟਰੀ ਨਾਲ ਜੋੜੀ ਰੱਖਣ ਨੂੰ ਡਰਾਈਵਰਾਂ ਦੀ ਘਾਟ ਵਾਂਗ ਹੀ ਸੰਵੇਦਨਸ਼ੀਲ ਤੇ ਨਾਜ਼ੁਕ ਮਸਲਾ ਮੰਨਿਆਂ ਜਾ ਰਿਹਾ ਹੈ ਤੇ ਇਹ ਇੰਡਸਟਰੀ ਲਈ ਵੱਡੀ ਚੁਣੌਤੀ ਹੈ ਇਹ ਰਿਸਰਚ ਸਰਕਾਰ ਤੇ ਇੰਡਸਟਰੀ ਦੀ ਕਿਸੇ ਤਰਾਂ ਦੀ ਘਾਟ ਦੀ ਪਛਾਣ ਕਰਨ, ਵਰਕਫੋਰਸ ਦੀਆਂ ਲੋੜਾਂ ਅਨੁਸਾਰ ਕਰੀਅਰ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਹਾਈ ਸਕੂਲ ਪੱਧਰ ਉੱਤੇ ਵੋਕੇਸ਼ਨਲ ਟਰੇਨਿੰਗ ਦੀ ਉਪਲਬਧਤਾ ਦਾ ਪਤਾ ਵੀ ਲਾਇਆ ਜਾਵੇਗਾ, ਇਸ ਤੋਂ ਇਲਾਵਾ ਇੰਡਸਟਰੀ ਦੇ ਰਕਰੂਟਮੈਂਟ ਰੁਝਾਨਾਂ ਤੇ ਕਰੀਅਰ ਨਾਲ ਜੁੜੇ ਮੌਕਿਆਂ ਦਾ ਵੀ ਪਤਾ ਲਾਇਆ ਜਾਵੇਗਾ।   ਡਰਾਈਵਰ ਦੀ ਡਿਟੈਂਸ਼ਨ ਦੀ ਕੀਮਤ : ਟਰੱਕ ਡਰਾਈਵਰਾਂ ਤੇ ਮੋਟਰ ਕੈਰੀਅਰਜ਼ ਵੱਲੋਂ ਕਸਟਮਰ ਫੈਸਿਲਿਟੀਜ਼ ਉੱਤੇ ਡਰਾਈਵਰ ਡਿਟੈਂਸ਼ਨ ਨੂੰ ਲਗਾਤਾਰ ਇੰਡਸਟਰੀ ਲਈ ਵੱਡੀ ਚਿੰਤਾ ਰੈਂਕ ਕੀਤਾ ਜਾ ਰਿਹਾ ਹੈ ਸਿੱਪਰ ਗਰੁੱਪਜ਼ ਵੱਲੋਂ ਸਮਰਥਨ ਪ੍ਰਾਪਤ ਰਿਸਰਚ ਵਿੱਚ ਡਿਟੈਂਸ਼ਨ ਦੇ ਪ੍ਰਭਾਵ, ਲਾਗਤ ਤੇ ਡਿਟੈਂਸ਼ਨ ਨੂੰ ਘੱਟ ਤੋਂ ਘੱਟ ਕਰਨ ਲਈ ਰਣਨੀਤੀ ਦੀ ਸ਼ਨਾਖ਼ਤ ਵਾਸਤੇ ਕੁਆਂਟੀਟੇਟਿਵ ਡਾਟਾ ਇੱਕਠਾ ਕੀਤਾ ਜਾਵੇਗਾ। 
ਟੈਂਡੇਟ ਤੇ ਹਾਰਮੈਕ ਨੇ ਜਿੱਤਿਆ ਐਨਟੀਟੀਸੀ ਐਵਾਰਡ ਓਟੀਏ ਦੇ ਮੈਂਬਰ ਕੈਰੀਅਰਜ਼ ਟੈਂਡੇਟ ਤੇ ਹਾਰਮੈਕ ਟਰਾਂਸਪੋਰਟੇਸ਼ਨ ਅਜਿਹੇ ਦੋ ਕੈਨੇਡੀਅਨ ਫਲੀਟਸ ਹਨ ਜਿਨ੍ਹਾਂ ਨੂੰ ਨੈਸ਼ਨਲ ਟੈਂਕ ਟਰੱਕ ਕੈਰੀਅਰਜ਼ ਵੱਲੋਂ ਨੌਰਥ ਅਮੈਰੀਕਨ ਸੇਫਟੀ ਐਵਾਰਡ ਨਾਲ ਨਿਵਾਜਿਆ ਗਿਆ। ਇਹ ਐਵਾਰਡਜ਼ ਬੋਸਟਨ ਵਿੱਚ ਹੋਈ ਗਰੁੱਪ ਦੀ...