ATA ਵੱਲੋਂ ਟਰਾਂਸਪੋਰਟ ਵਰਕਰ ਆਇਡੈਂਟਿਫਿਕੇਸ਼ਨ ਕਰਾਡੇਂਸ਼ੀਅਲ ਪ੍ਰੋਗਰਾਮ ਵਿਚ ਤਬਦੀਲੀ ਲਈ ਸੈਨੇਟ ਕਮੇਟੀ ਦਾ ਧੰਨਵਾਦ

234

ਅਰਲਿੰਗਟਨ- ਅਮਰੀਕਨ ਟਰੱਕਿੰਗ ਐਸੋਸੀਏਸ਼ਨ (ATA) ਨੇ ਟਰਾਂਸਪੋਰਟੇਸ਼ਨ ਵਰਕਰ ਆਈਡੈਂਟੀਫਿਕੇਸ਼ਨ ਕਰਾਡੇਂਸ਼ੀਅਲ ਪ੍ਰੋਗਰਾਮ ਵਿਚ ਤਬਦੀਲੀ ਕਰਨ ਲਈ ਸੈਨੇਟ ਕਮੇਟੀ ਦੇ ਆਗੂਆਂ, ਸਾਇੰਸ ਅਤੇ ਟਰਾਂਸਪੋਰਟ ਕਮੇਟੀ ਦਾ ਧੰਨਵਾਦ ਕੀਤਾ ਹੈ, ਜਿਸ ਵਿਚ ਟਰੱਕਿੰਗ ਉਦਯੋਗ ਵਿਚ ਕੁਸ਼ਲਤਾ ਅਤੇ ਸੁਰੱਖਿਆ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਸਕਿਉਰਿਟੀ ਚੈੱਕ ਦਾ ਅਤੇ ਪਛਾਣ ਪਰੀਚੈ ਦੀ ਸਾਰੀ ਪ੍ਰਕਿਰਿਆ ਹੁਣ ਇਕੋ ਹੀ ਵਾਰ ਵਿਚ ਕੀਤੀ ਜਾ ਸਕੇਗੀ I

ਹੁਣ ਤੱਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਡੁਪਲੀਕੇਟ ਬੈਕਰਾਊਂਡ ਚੈਕ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ।ਖਾਸ ਕਰਕੇ ਸਪਲਾਈ ਚੇਨ ਖੇਤਰ ਵਿਚ ਅਮਰੀਕਾ ਦੇ ਸਭ ਤੋਂ hazardous ਫ੍ਰੇਟ ਨੂੰ ਟ੍ਰਾੰਸਪੋਰਟ ਕਰਨ ਅਤੇ ਸੰਵੇਦਨਸ਼ੀਲ ਖੇਤਰ ਵਿੱਚ ਜਾਣ ਲਈ ਡੁਪਲੀਕੇਟ ਪਿਛੋਕੜ ਚੈੱਕ ਅਤੇ ਹੋਰ ਇਸ ਤਰਾਂ ਦੇ ਕਈ ਅੜਿੱਕੇ ਇੱਕ ਨੰਬਰ ਤੇ ਚਿੰਤਾ ਦਾ ਵਿਸ਼ਾ ਹਨ I”ਉਹਨਾਂ ਨੂੰ ਸਪਲਾਈ ਦਰਮਿਆਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਮੈਰਿਕਨ ਟਰੱਕਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਅਫਸਰ ਅਤੇ ਪ੍ਰਧਾਨ ਕ੍ਰਿਸ ਸਪੀਅਰ ਨੇ ਦੱਸਿਆ ਕਿ ਕਮੇਟੀ ਦਾ ਇਹ credentialing ਪ੍ਰਕਿਰਿਆ ਵਿਚ ਸੁਧਾਰ ਲਿਆਉਣ ਵੱਲ ਪਹਿਲਾ ਕਦਮ ਬਹੁਤ ਅੱਛਾ ਹੈ ,ਇਹ ਬਿਲ ਟਰੱਕਿੰਗ ਉਦਯੋਗ ਵਿਚ ਪਾਰਦਰਸ਼ਤਾ ਲਿਆਉਣ ਅਤੇ ਇਸ ਸਿਸਟਮ ਨੂੰ ਬਿਹਤਰ ਬਣਾਉਣ ਲਈ ਇਕ ਵਧੀਆ ਕੰਮ ਹੈ। ਇਸ ਨਵੇਂ ਬਿਲ ਦੇ ਨਾਲ ਟਰਾਂਸਪੋਰਟੇਸ਼ਨ ਅਤੇ ਮੈਰੀਨ ਸਕਿਊਰਟੀ ਐਕਟ ਵਿਚ ਵੀ ਕਈ ਮੁਸ਼ਕਿਲ ਗੁੰਝਲਾਂ ਹੱਲ ਹੋਣਗੀਆਂ। ਉਨ੍ਹਾਂ ਕਿਹਾ ਕੇ ਅਸੀਂ ਇਸ ਸਮਸਿਆ ਨੂੰ ਨਾਲ ਲੜਨ ਲਈ ਕਮੇਟੀ ਦਾ ਸਾਥ ਦੇਣ ਲਈ ਹਮੇਸ਼ਾ ਹੀ ਤਿਆਰ ਹਾਂ I ਸਰਫੇਸ ਟਰਾਂਸਪੋਰਟੇਸ਼ਨ ਦਾ ਮਸਲਾ ਵੀ ਸਰਫੇਸ ਟਰਾਂਸਪੋਰਟੇਸ਼ਨ ਸਲਾਹਕਾਰ ਕਮੇਟੀ ਦੇ ਨਾਲ ਹੱਲ ਹੋ ਜਾਵੇਗਾ I ਦੋਵੇਂ ਪ੍ਰੋਗਰਾਮਾਂ ਦੀ ਵਧੀਆ ਅਸੈਸਮੈਂਟ ਵੀ ਹੋਵੇਗੀ। ਇਸ ਦੇ ਨਾਲ ਹੀ ਏ. ਟੀ. ਏ. ਟਵਿਕ ਹੋਲਡਰਾਂ ਦੇ ਲਈ ਭਾਸ਼ਾ ਸਬੰਧੀ ਬਿਲ ਦੇ ਵੀ ਲਿਆਂਦੇ ਜਾਣ ਲਈ ਆਸਵੰਦ ਹੈ, ਜਿਸ ਨਾਲ ਬਿਨਾਂ ਕਿਸੇ ਵਾਧੂ ਬੈਕਰਾਊਂਡ ਚੈਕ ਦੇ ਹਜ਼ਮੈਂਟ ਅੰਡੋਰਸਮੈਂਟ ਹੱਲ ਹੋਵੇਗੀ।

ਪ੍ਰਧਾਨ ਸ੍ਰੀ ਕ੍ਰਿਸ ਸਪੀਅਰ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਮੈਂ ਕਮੇਟੀ ਮੂਹਰੇ ਆਪਣੀ ਗਵਾਹੀ ਪੇਸ਼ ਕੀਤੀ ਸੀ ਤਾਂ ਮੈਂ ਸਾਰੀਆਂ ਮੁਸ਼ਕਿਲਾਂ ਵਿਸਥਾਰ ਵਿਚ ਦੱਸੀਆਂ ਹਨ। ਟਰੱਕਿੰਗ ਉਦਯੋਗ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਨੂੰ ਕਮੇਟੀ ਨੇ ਸੁਣਿਆ ਅਤੇ ਗੰਭੀਰਤਾ ਨਾਲ ਲੈਂਦਿਆਂ ਇਕ ਬਿਲ ਪਾਸ ਕਰਨ ਦੀ ਸਲਾਹ ਬਣਾਈ।

ਵਰਣਨਯੋਗ ਹੈ ਕਿ ਇਸ ਬਿਲ ਦੀ ਸਿਰਫ ਏ. ਟੀ. ਏ. ਨੇ ਹੀ ਸ਼ਲਾਘਾ ਨਹੀਂ ਕੀਤੀ ਬਲਕਿ ਨੈਸ਼ਨਨ ਟੈਂਕ ਟਰੱਕ ਕੈਰੀਅਰਸ (NTTC) ਅਤੇ ਆਨਰ-ਉਪਰੇਟਰ ਇੰਡੀਪੈਂਡੈਟ ਡ੍ਰਾਈਵਰ ਐਸੋਸੀਏਸ਼ਨ (OOIDA) ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ।

“NTTC ਦੇ ਪ੍ਰੈਸੀਡੈਂਟ Dan Furth ਨੇ ਕਿਹਾ ਕੇ ਸਰਫੈਸ ਟਰਾਂਸਪੋਰਟੇਸ਼ਨ ਸਕਿਉਰਿਟੀ ਦਾ ਮੁਦਾ ਕਾਫੀ ਦੇਰ ਤੋਂ ਪੈਂਡਿੰਗ ਸੀ ਅਤੇ ਇਸ ਉਪਰ ਵਾਕਿਆ ਹੀ ਧਿਆਨ ਦੇਣ ਦੀ ਲੋੜ ਸੀ I ਉਨ੍ਹਾਂ ਕਿਹਾ ਕੇ ਸਾਡੇ ਡਰਾਈਵਰ ਜੋ ਕੇ ਸਭ ਤੋਂ ਜ਼ਿਆਦਾ ਸਖ਼ਤ ਸਕਿਉਰਿਟੀ ਇਲਾਕੇ ਵਿਚ ਖਾਸ ਕਿਸਮ ਦੇ ਫ੍ਰੇਟ ਦੀ ਢੋਆ ਢੁਆਈ ਕਰਦੇ ਹਨ ,ਅਗਰ ਅਸੀਂ ਆਪਣਾ ਸਕਿਉਰਿਟੀ ਚੈੱਕ ਸਿਸਟਮ ਅਤੇ ਰੈਗੂਲੇਸ਼ਨ ਸੁਧਾਰ ਲਈਏ ਤਾਂ ਡੁਪਲੀਕੇਟ ਪਹਿਚਾਣ ਪ੍ਰਕ੍ਰਿਆ ਕਾਫੀ ਹੱਦ ਤਕ ਸੁਧਰ ਜਾਵੇਗੀ ਅਤੇ ਸਾਡੀ ਇੰਡਸਟਰੀ ਵਿਚ ਕਾਫੀ ਸੁਧਾਰ ਲਿਆਂਦਾ ਜਾ ਸਕਦੇ ਹੈ I

“OOIDA ਦੇ ਕਾਰਜਕਾਰੀ ਉਪ ਪ੍ਰਧਾਨ Todd Spencer ਨੇ ਕਿਹਾ ਕੇ

“ਕੋਈ ਵੀ ਹੋਰ ਗਰੁੱਪ ਟਰਾਂਸਪੋਰਟੇਸ਼ਨ ਸਕਿਉਰਿਟੀ ਮਸਲੇ ਨੂੰ ਲੈ ਕੇ ਐਨਾ ਉਤਸਕ ਨਹੀਂ ਹੋ ਸਕਦਾ ਜਿੰਨਾ ਕਿ ਉਹ ਟਰੱਕਰੱਜ ਜੋ ਇਸ ਕਾਰਗੋ ਨੂੰ ਟ੍ਰਾੰਸਪੋਰਟ ਕਰਦੇ ਹਨ I ਬਹੁਤ ਲੰਬੇ ਸਮੇਂ ਤੋਂ ਇਹ ਮੇਹਨਤਕਸ਼ ਔਰਤਾਂ ਅਤੇ ਮਰਦ ਟਰੱਕ ਡਰਾਈਵਰ ਇਸ ਨੌਕਰਸ਼ਾਹੀ ਤੋਂ ਨਿਰਾਸ਼ ਅਤੇ ਫ਼ਾਲਤੂ ਦੀ ਪਿੱਠਭੂਮੀ ਚੈਕ ਸਿਸਟਮ ਅਤੇ ਬਿਨਾ ਲੋੜੀਦੇ ਖਰਚੇ ਨਾਲ ਜੂਝ ਰਹੇ ਸਨ

“ਉਹ ਇਕ ਅੱਛੇ ਸਿਸਟਮ ਦੇ ਹੱਕਦਾਰ ਹਨ , ਜਦ ਕੇ ਉਹਨਾਂ ਦੇ ਰੋਜ਼ ਮਰਾਹ ਦੀ ਦਿਨ ਕ੍ਰਿਯਾ ਵਿਚ ਹੋਰ ਬਹੁਤ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ I ਸਤਹ ਆਵਾਜਾਈ ਅਤੇ ਸਮੁੰਦਰੀ ਸੁਰੱਖਿਆ ਐਕਟ ਸਹੀ ਵਿੱਚ ਇੱਕ ਮਹੱਤਵਪੂਰਨ ਕਦਮ ਹੈI