30 ਜੁਲਾਈ ਤੋਂ ਨਿਜੀ ਜਾਣਕਾਰੀ ਇੱਕਠੀ ਕਰਨੀ ਸੁæਰੂ ਕਰੇਗੀ ਸੀਬੀਐਸਏ

ttn jons
ttn jons

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਵੱਲੋਂ ਅੰਬੈਸਡਰ ਬ੍ਰਿੱਜ, ਬਲੂ ਵਾਟਰ ਬਿੱ੍ਰਜ ਤੇ ਕੌਰਨਵਾਲ ਕਰੌਸਿੰਗਜ਼ ਸਮੇਤ
ਸਾਰੇ ਪੋਰਟਸ ਆਫ ਐਂਟਰੀ (ਪੀਓਈ) ਤੋਂ 30 ਜੁਲਾਈ ਤੋਂ ਸਾਰੇ ਲੋਕਾਂ ਤੋਂ ਪਰਸਨਲ ਕਾਂਟੈਕਟ ਇਨਫਰਮੇਸ਼ਨ ਇੱਕਠੀ ਕਰਨੀ ਸ਼ੁਰੂ ਕੀਤੀ
ਜਾਵੇਗੀ| ਇਨ੍ਹਾਂ ਵਿੱਚ ਕੰਮ ਦੇ ਸਿਲਸਿਲੇ ਵਿੱਚ ਰੋਜ਼ਾਨਾਂ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਸਮੇਤ ਉਨ੍ਹਾਂ ਵਿਅਕਤੀਆਂ
(ਸਿੰਪਟੋਮੈਟਿਕ ਜਾਂ ਏਸਿੰਪਟੋਮੈਟਿਕ) ਤੋਂ ਵੀ ਨਿਜੀ ਜਾਣਕਾਰੀ ਇੱਕਠੀ ਕੀਤੀ ਜਾਵੇਗੀ ਜਿਨ੍ਹਾਂ ਨੂੰ ਕਿਸੇ ਕਾਰਨ ਕਰਕੇ ਛੋਟ ਦਿੱਤੀ ਗਈ
ਹੋਵੇਗੀ|
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਹਫਤਿਆਂ ਵਿੱਚ
ਸੀਬੀਐਸਏ ਵੱਲੋਂ ਦੇਸ਼ ਦੇ ਕਈ ਪੋਰਟਸ ਆਫ ਐਂਟਰੀ ਤੋਂ ਦਾਖਲ ਹੋਣ ਵਾਲਿਆਂ ਸਬੰਧੀ ਨਿਜੀ ਡਾਟਾ ਇੱਕਠਾ ਕੀਤਾ ਜਾਵੇਗਾ ਤੇ ਹੋਰਨਾਂ
ਪੋਰਟਸ ਆਫ ਐਂਟਰੀ ਤੱਕ ਪਹੁੰਚਾਇਆ ਜਾਵੇਗਾ| ਇਹ ਰਿਪੋਰਟਾਂ ਮਿਲੀਆਂ ਹਨ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਜਦੋਂ ਇਹ ਨੀਤੀ
ਸੁæਰੂ ਕੀਤੀ ਗਈ ਸੀ ਤਾਂ ਕੁੱਝ ਪੀਓਈਜ਼ ਉੱਤੇ ਦੇਰ ਵੀ ਹੋਈ ਤੇ ਲੋਕਾਂ ਦੀਆਂ ਲਾਈਨਾਂ ਵੀ ਲੱਗ ਗਈਆਂ| ਇੱਥੇ ਦੱਸਣਾ ਬਣਦਾ ਹੈ ਕਿ
ਨਿਜੀ ਜਾਣਕਾਰੀ ਇੱਕ ਵਾਰੀ ਹੀ ਲੈਣ ਦੀ ਲੋੜ ਹੈ ਤੇ ਫਿਰ ਜਦੋਂ ਵੀ ਸਬੰਧਤ ਟਰੱਕ ਡਰਾਈਵਰ ਦੁਬਾਰਾ ਬਾਰਡਰ ਕਰੌਸ ਕਰੇਗਾ ਤਾਂ
ਉਸ ਨੂੰ ਦੁਬਾਰਾ ਉਹ ਜਾਣਕਾਰੀ ਦੇਣ ਦੀ ਲੋੜ ਨਹੀਂ ਪਵੇਗੀ|
ਓਟੀਏ ਵੱਲੋਂ ਪਿਛਲੇ ਹਫਤੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਕਿਸੇ ਵੀ ਪੀਓਈ ਉੱਤੇ ਪਹੁੰਚਣ ਤੋਂ
ਪਹਿਲਾਂ ArriveCAN ਐਪ ਦੀ ਵਰਤੋਂ ਕਰਨ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ| ਇਸ ਨਾਲ ਵਿਅਕਤੀਗਤ ਜਾਣਕਾਰੀ ਦੇਣ ਵਿੱਚ
ਖਰਚ ਹੋਣ ਵਾਲੇ ਸਮੇਂ ਦੀ ਬਚਤ ਹੋਵੇਗੀ ਤੇ ਸਬੰਧਤ ਟਰੱਕ ਡਰਾਈਵਰ ਨੂੰ ਪ੍ਰਾਇਮਰੀ ਇੰਸਪੈਕਸ਼ਨ ਲਾਈਨ ਵਿੱਚ ਬਾਰਡਰ
ਸਰਵਿਸਿਜ਼ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਵਿੱਚ ਬਹੁਤਾ ਸਮਾਂ ਨਹੀਂ ਗੁਆਉਣਾ ਪਵੇਗਾ| ਇਸ ਨਾਲ ਟਰੱਕ
ਡਰਾਈਵਰ ਦਾ ਬਾਰਡਰ ਵੇਟ ਟਾਈਮ ਤੇ ਪ੍ਰੋਸੈਸਿੰਗ ਟਾਈਮ ਵੀ ਬਚੇਗਾ|
ArriveCAN ਐਪ ਤਹਿਤ ਸਿਰਫ ਲੋੜੀਂਦੀ ਜਾਣਕਾਰੀ ਹੀ ਇੱਕਠੀ ਕੀਤੀ ਜਾਂਦੀ ਹੈ, ਜੋ ਕਿ ਗਵਰਮੈਂਟ ਆਫ ਕੈਨੇਡਾ ਦੇ ਐਮਰਜੰਸੀ
ਆਰਡਰਜ਼ ਤਹਿਤ ਲੋੜੀਂਦੀ ਹੈ| ਇਸ ਜਾਣਕਾਰੀ ਵਿੱਚ ਕਾਂਟੈਕਟ ਸਬੰਧੀ ਸੂਚਨਾ ਤੇ ਆਪ ਦੱਸੇ ਗਏ ਲੱਛਣ ਸ਼ਾਮਲ ਹੁੰਦੇ ਹਨ| ਇਹ
ਐਪ ਕੋਈ ਹੋਰ ਤਕਨਾਲੋਜੀ ਜਾਂ ਡਾਟਾ, ਜਿਵੇਂ ਕਿ ਜੀਪੀਐਸ, ਦੀ ਵਰਤੋਂ ਸੈਲਫ ਆਈਸੋਲੇਸ਼ਨ ਦੀ ਨਿਗਰਾਨੀ ਕਰਨ ਲਈ ਨਹੀਂ ਕਰਦਾ|