2021 ਵਿੱਚ ਖਾਹਮਖਾਹ ਦੀਆਂ ਉਮੀਦਾਂ ਨਾ ਪਾਲ ਕੇ ਬਿਹਤਰ ਨਤੀਜਿਆਂ ਦੀ ਕਰੋ ਉਡੀਕ

Asian waitress wear protective face mask scan customer temperature by thermometer before entering the restaurant to protect infection from coronavirus covid-19, social distancing concept

ਮੇਓ ਕਲੀਨਿਕ ਸਕਾਰਾਤਮਕਤਾ ਨਾਲ ਸਬੰਧਤ ਕਈ ਸਿਹਤ ਬੈਨੇਫਿਟਸ ਬਾਰੇ ਦੱਸਣਾ ਹੈ ····

  • ਦਿਲ ਦੀਆਂ ਸਮੱਸਿਆਵਾ ਨਾਲ ਹੋਣ ਵਾਲੀ ਮੌਤ ਦੇ ਖਤਰੇ ਨੂੰ ਘਟਾਉਂਦਾ ਹੈ
  • ਡਿਪਰੈਸ਼ਨ ਨਾਲ ਹੋਣ ਵਾਲੇ ਸਾਈਡ ਇਫੈਕਟਸ ਨੂੰ ਘਟਾਉਂਦਾ ਹੈ
  • ਉਮਰ ਲੰਮੀ ਕਰਦਾ ਹੈ
  • ਮਾਨਸਿਕ ਸਿਹਤ ਨੂੰ ਹੋਰ ਸਥਿਰ ਬਣਾਉਂਦਾ ਹੈ

ਹਾਲਾਂਕਿ ਅਜੇ ਤੱਕ ਰਿਸਰਚਰ ਇਸ ਗੱਲ ਨੂੰ ਲੈ ਕੇ ਸਪਸ਼ਟ ਨਹੀਂ ਹਨ ਕਿ ਸਕਾਰਾਤਮਕ ਸੋਚ ਕਾਰਨ ਸਿਹਤ ਨੂੰ ਫਾਇਦਾ ਕਿਉਂ ਹੁੰਦਾ ਹੈ, ਕਈਆਂ ਦਾ ਮੰਨਣਾ ਹੈ ਕਿ ਪਾਜ਼ੀਟਿਵ ਲੋਕਾਂ ਦੀ ਜੀਵਨਸੈ਼ਲੀ ਸਿਹਤਮੰਦ ਹੁੰਦੀ ਹੈ ਤੇ ਉਸ ਦੇ ਬਿਹਤਰ ਨਤੀਜੇ ਨਿਕਲਦੇ ਹਨ।

2021 ਦੇ ਸ਼ੁਰੂ ਵਿੱਚ ਆਉਣ ਵਾਲੇ ਸਾਲ ਲਈ ਆਸਵੰਦ ਜ਼ਰੂਰ ਹੋਵੋ ਪਰ ਅਜਿਹੀਆਂ ਉਮੀਦਾਂ ਨਾ ਪਾਲੋ ਜਿਨ੍ਹਾਂ ਨੂੰ ਪੂਰਾ ਨਾ ਕੀਤਾ ਜਾ ਸਕੇ। ਇੱਥੇ ਕੁੱਝ ਆਬਜ਼ਰਵੇਸ਼ਨਜ਼ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਨਵੇਂ ਸਾਲ ਦੀ ਸੋਚ ਵਿੱਚ ਮਦਦ ਕਰਨਗੀਆਂ ···

ਉਮੀਦਾਂ ਨੂੰ ਪਾਲ ਕੇ ਨਾ ਰੱਖੋ

ਆਸਾਂ ਬਹੁਤ ਹੀ ਛਲ ਵਾਲੀਆਂ ਹੋ ਸਕਦੀਆਂ ਹਨ ਉਹ ਵੀ ਉਦੋਂ ਜਦੋਂ ਅਸੀਂ ਜੋ ਉਮੀਦ ਜਾਂ ਇੱਛਾ ਕੀਤੀ ਹੋਵੇ ਉਹ ਸਾਡੀ ਸੋਚ ਉੱਤੇ ਖਰਾ ਨਾ ਉਤਰ ਸਕੇ। ਇਹ ਸਾਨੂੰ ਭਰਮ ਵਿੱਚ ਪਾ ਸਕਦੀਆਂ ਹਨ ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਇਨ੍ਹਾਂ ਉਮੀਦਾਂ ਨੂੰ ਅਗਲੀ ਵਾਰੀ ਲਈ ਬਦਲ ਸਕੀਏ।

ਿੱਪ 1 : ਬਸ਼ਰਤੇ ਉਮੀਦਾਂ ਰੱਖਣ ਨਾਲ ਤੁਹਾਨੂੰ ਬਿਹਤਰ ਕਰਨ ਦੀ ਸੰਭਾਵਨਾਂ ਵਾਸਤੇ ਬਲ ਮਿਲਦਾ ਹੈ।ਅਜਿਹਾ ਤੁਸੀਂ ਠੋਸ ਆਈਡੀਆਜ਼ ਰੱਖੇ ਬਿਨਾਂ ਵੀ ਕਰ ਸਕਦੇ ਹੋਂ।  

ਿੱਪ 2 : ਜ ਤੁਸੀਂ ਅਜਿਹੇ ਸ਼ਖਸ ਹੋ ਜਿਸਨੂੰ ਬਹੁਤ ਸਾਰੀਆਂ ਉਮੀਦਾਂ ਹਨ, ਤਾਂ ਆਪਣੇ ਆਪ ਨੂੰ ਇਹ ਪੁੱਛੋ ਕਿ ਕੀ ਇਨ੍ਹਾਂ ਉਮੀਦਾਂ ਨਾਲ ਤੁਹਾਡੀ ਅਤੇ  ਤੁਹਾਡੇ ਆਲੇ ਦੁਆਲੇ ਦੇ ਹੋਰਨਾਂ ਲੋਕਾਂ ਦੀ ਕੋਈ ਮਦਦ ਹੋਈ ਹੈ ਜਾਂ ਫਿਰ ਇਨ੍ਹਾਂ ਨਾਲ ਨਿਰਾਸ਼ਾ ਹੋਈ ਤੇ ਰਿਸ਼ਤੇ ਖਰਾਬ ਹੋਏ? 

ਇਸ ਸਾਲ ਸੰਕਲਪ ਤੋਂ ਤੌਬਾ ਕਰਨ ਬਾਰੇ ਵਿਚਾਰ ਕਰੋ 

2020 ਕਾਫੀ ਮੁਸ਼ਕਲਾਂ ਭਰਿਆ ਸਾਲ ਰਿਹਾ। ਜੇ ਤੁਸੀਂ ਨਵੇਂ ਸਾਲ ਵਿੱਚ ਸੰਕਲਪ ਲੈਣ ਦਾ ਕੋਈ ਇਰਾਦਾ ਨਹੀਂ ਰੱਖਦੇ ਤਾਂ ਅਜਿਹਾ ਨਾ ਕਰੋ। ਜੇ ਤੁਸੀਂ ਅਗਲੇ ਸਾਲ ਲਈ ਕੋਈ ਟੀਚਾ ਮਿਥਣਾ ਚਾਹੁੰਦੇ ਹੋਂ ਤਾਂ ਉਨ੍ਹਾਂ ਨੂੰ ਘੱਟ ਚੁਣੌਤੀਆਂ ਵਾਲਾ ਤੇ ਪਹੁੰਚ ਵਿੱਚ ਹੀ ਰੱਖੋ। ਤੁਹਾਡਾ ਮਨ ਆਪਣੇ ਤੈਅ ਕੀਤੇ ਟੀਚਿਆਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਮੰਤਵਾਂ ਤੱਕ ਪਹੁੰਚ ਸਕੇਗਾ।

ਹਾਸਲ ਕੀਤੇ ਜਾ ਸਕਣ ਵਾਲੇ ਟੀਚਿਆਂ ਵੱਲ ਛੋਟੇ ਛੋਟੇ ਕਦਮ ਵਧਾਓ। ਮੈਂ ਇਸ ਸਾਲ ਸਿਹਤਮੰਦ ਰਹਿਣਾ ਚਾਹੁੰਦਾ ਹਾਂ ਇਹ ਵਿਆਪਕ ਟੀਚਾ ਹੈ। ਇਨ੍ਹਾਂ ਨੂੰ ਹਾਸਲ ਕਰ ਸਕਣ ਵਾਲੇ ਟੀਚਿਆਂ ਵਿੱਚ ਬਦਲੋ ਜਿਵੇਂ ਕਿ ਹਫਤੇ ਵਿੱਚ ਸਿਹਤਮੰਦ ਖਾਣਾ ਬਣਾਉਣਾ ਸਿੱਖਣਾ। ਆਪਣੇ ਮੰਤਵਾਂ ਨੂੰ ਸਾਦਾ ਤੇ ਨਿੱਕਾ ਰੱਖੋ ਤੇ ਆਉਣ ਵਾਲੇ ਸਾਲ ਵਿੱਚ ਨਿੱਕੀਆਂ ਵਚਨਬੱਧਤਾਵਾਂ ਆਪਣੇ ਆਪ ਨਾਲ ਕਰੋ ਤੇ ਉਨ੍ਹਾਂ ਨੂੰ ਪੂਰਾ ਕਰਦੇ ਜਾਓ। ਜੇ ਤੁਹਾਨੂੰ ਆਪਣੇ ਟੀਚੇ ਪੂਰੇ ਕਰਨ ਵਿੱਚ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਆਪਣੇ ਟੀਚੇ 1 ਤੇ ਗਿਣਤੀਯੋਗ ਰੱਖੋ। ਆਪਣੇ ਮੰਤਵਾਂ ਨੂੰ ਕਰਨ ਯੋਗ ਰੱਖੋਤਾਂ ਕਿ ਤੁਸੀਂ ਉਨ੍ਹਾਂ ਨਾਲ ਜੁੜੇ ਰਹੋਂ ਤੇ ਤੁਹਾਡੀ ਮੋਟੀਵੇਸ਼ਨ ਖ਼ਤਮ ਨਾ ਹੋਵੇ। 

ਸੰਤੋਖ ਤੋਂ ਕੰਮ ਲਵੋ ਨਾ ਕੀ ਲੋੜੋਂ ਵੱਧ ਟੀਚੇ ਰੱਖੋ

ਇਹ ਆਮ ਤੌਰ ਉੱਤੇ ਆਖਿਆ ਜਾਂਦਾ ਹੈ ਕਿ ਜਿਹੜੇ ਲੋਕ ਕਈ ਵਾਰੀ ਸੰਤੁਸ਼ਟ ਹੁੰਦੇ ਹਨ ਉਹ ਕਾਫੀ ਖੁਸ਼ ਰਹਿੰਦੇ ਹਨ ਜਦਕਿ ਜਿਹੜੇ ਲੋੜੋਂ ਵੱਧ ਦੀ ਆਸ ਕਰਦੇ ਹਨ ਉਨ੍ਹਾਂ ਨੂੰ ਬਹੁਤਾ ਕੁੱਝ ਨਹੀਂ ਮਿਲਦਾ। ਕੀ ਤੁਸੀਂ ਕਿਸੇ ਹਾਲਾਤ ਵਿੱਚੋਂ ਬਿਹਤਰ ਨਤੀਜੇ ਕੱਢਣ ਦੀ ਕੋਸਿ਼ਸ਼ ਕਰਦੇ ਹੋਂ ਜਾਂ ਫਿਰ ਤੁਸੀਂ ਅਜਿਹਾ ਬਦਲ ਲੱਭਦੇ ਹੋਂ ਜਿਹੜਾ ਤੁਹਾਡੀ ਘੱਟ ਤੋਂ ਘੱਟ ਤਸੱਲੀ ਕਰਵਾ ਸਕੇ? ਹੋ ਸਕਦਾ ਹੈ ਕਿ ਇਹ ਸਮਾਂ ਤੁਹਾਡੇ ਫੈਸਲਿਆਂ ਬਾਰੇ ਵਿਚਾਰ ਕਰਨ ਦਾ ਹੋਵੇ ਜਿਸ ਨਾਲ ਤੁਸੀਂ ਆਪਣੇ ਲਈ ਕੀਮਤੀ ਗੱਲਾਂ ਉੱਤੇ ਧਿਆਨ ਕੇਂਦਰਿਤ ਕਰ ਸਕੋਂ ਤੇ ਆਪਣੀ ਜਿ਼ੰਦਗੀ ਦਾ ਖਿਆਲ ਰੱਖ ਸਕੋਂ। 

ਸਹਿਯੋਗ ਦੀ ਤਲਾਸ਼ ਕਰੋ!

ਇੰਜ ਲੱਗ ਰਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਦਿਮਾਗ ਦੀ ਥੋੜ੍ਹੀ ਕਸਰਤ ਜਾਂ ਕਾਊਂਸਲਿੰਗ ਤੋਂ ਬਾਅਦ ਥੋੜ੍ਹਾ ਲਾਭ ਹੋਵੇਗਾ। 2020 ਸਾਡੇ ਲਈ ਬੇਹੱਦ ਤਣਾਅ ਤੇ ਮਾਨਸਿਕ ਥਕਾਨ ਵਾਲਾ ਰਿਹਾ। ਆਪਣੇ ਮਨ ਦੀਆਂ ਗੱਲਾਂ ਨਿਊਟਰਲ ਥਰਡ ਪਾਰਟੀ ਨਾਲ ਕਰਨ ਨਾਲ ਸਾਨੂੰ 2020 ਦੇ ਸੰਘਰਸ਼ ਭਰੇ ਸਮੇਂ ਨੂੰ ਪਾਰ ਕਰਨ ਵਿੱਚ ਮਦਦ ਮਿਲੀ ਤੇ ਇਸ ਨਾਲ ਅਸੀਂ 2021 ਵਿੱਚ ਵੀ ਸਹਿਨਸ਼ੀਲਤਾ ਨਾਲ ਅੱਗੇ ਵਧਣ ਵਿੱਚ ਕਾਮਯਾਬ ਹੋਵਾਂਗੇ। ਟੈਲੀਹੈਲਥ ਸੈਂਟਰ ਦੇ ਨਾਲ ਨਾਲ ਪ੍ਰੋਫੈਸ਼ਨਲ ਕਾਊਂਸਲਿੰਗ 24-7 ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। 

2021 ਲਈ ਸਾਨੂੰ ਬਹੁਤ ਆਸਾਂ ਹਨ ! ਨਵਾਂ ਸਾਲ ਕਿਤੇ ਜਿ਼ਆਦਾ ਬਿਹਤਰ ਹੋਵੇਗਾ ! ਕੋਵਿਡ-19 ਵੈਕਸੀਨੇਸ਼ਨ ਨਾਲ ਸਾਨੂੰ ਭਵਿੱਖ ਉੱਜਲਾ ਨਜ਼ਰ ਆਂਉਂਦਾ ਹੈ, ਬਿਹੇਵੀਅਰਲ ਹੈਲਥ ਮਹਾਂਮਾਰੀ ਵੀ ਹੁਣ ਖਤਮ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਸਾਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਵੈਕਸੀਨ ਤੋਂ ਸਾਡੀਆਂ ਆਸਾਂ ਕਾਫੀ ਜਿ਼ਆਦਾ ਹਨ। 

ੳਮੀਦਾਂ ਸੋਚ ਸਮਝ ਕੇ ਸਹੇੜੀਆਂ ਹੋਈਆਂ ਨਾਰਾਜ਼ਗੀਆਂ ਹਨ  

ਸਮੱਸਿਆ ਇਹ ਹੈ ਕਿ ਉਮੀਦਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਬਿਨਾਂ ਕਿਸੇ ਚੰਗੇ ਕਾਰਨ ਦੇ ਕਿਸੇ ਚੀਜ਼ ਦੇ ਹੋਣ ਦੀ ਆਸ ਕਰਦੇ ਹਾਂ। ਜੇ ਤੁਸੀਂ ਅਜਿਹਾ ਮੰਨਦੇ ਹੋਂ ਕਿ ਸਿਰਫ ਤੁਹਾਡੇ ਉਮੀਦ ਕਰਨ ਨਾਲ ਹੀ ਤੁਹਾਨੂੰ ਜਾਦੂਈ ਢੰਗ ਨਾਲ ਉਹ ਸੱਭ ਮਿਲ ਜਾਵੇਗਾ ਜੋ ਤੁਸੀਂ ਚਾਹੁੰਦੇ ਹੋਂ। ਦੁਬਾਰਾ ਸੋਚੋ··· ਤੁਸੀਂ ਨਾਰਾਜ਼ਗੀ ਤੇ ਨਿਰਾਸ਼ਾ ਹੀ ਸਹੇੜ ਸਕਦੇ ਹੋ। ਉਮੀਦਾਂ ਨੂੰ ਜਾਣ ਦਿਓ ਤੇ ਭਾਵੇਂ ਹਾਲਾਤ ਤੁਹਾਡੀਆਂ ਆਸਾਂ ਮੁਤਾਬਕ ਨਾ ਹੋਣ ਪਰ ਕੋਈ ਅਜਿਹੀ ਚੀਜ ਲੱਭੋ ਜਿਸ ਦਾ ਤੁਸੀਂ ਸ਼ੁਕਰੀਆ ਅਦਾ ਕਰ ਸਕੋਂ ਤੇ ਤੁਹਾਨੂੰ ਨਾਰਾਜ਼ਗੀ ਦੀ ਥਾਂ ਸ਼ਾਂਤੀ ਦਾ ਅਹਿਸਾਸ ਹੋਵੇਗਾ।