2 ਤੋਂ 4 ਅਗਸਤ ਤੱਕ ਸੀਬੀਪੀ ਡਿਟਰੌਇਟ ਫੀਲਡ ਆਫਿਸ ਵਰਚੂਅਲ ਟਰੇਡ ਵੀਕ ਈਵੈਂਟ ਦੀ ਕਰੇਗਾ ਮੇਜ਼ਬਾਨੀ

ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ)-ਡਿਟਰੌਇਟ ਫੀਲਡ ਆਫਿਸ (ਡੀਐਫਓ) ਵੱਲੋਂ 2 ਤੋਂ 4 ਅਗਸਤ, 2022 ਤੱਕ ਵੈਬੈਕਸ ਪਲੇਟਫਾਰਮ ਉੱਤੇ ਵਰਚੂਅਲੀ 11ਵਾਂ ਸਾਲਾਨਾ ਟਰੇਡ ਹਫਤਾ ਮਨਾਇਆ ਜਾ ਰਿਹਾ ਹੈ। 2 ਅਗਸਤ, 2022 ਨੂੰ ਇਸ ਦੀ ਸ਼ੁਰੂਆਤ ਸਵੇਰੇ 9:30 ਵਜੇ ਤੋਂ ਹੋਵੇਗੀ ਤੇ 3 ਅਗਸਤ ਤੇ 4 ਅਗਸਤ, 2022 ਨੂੰ ਇਸ ਦੀ ਸ਼ੁਰੂਆਤ ਦਾ ਸਮਾਂ ਸਵੇਰੇ 10:00 ਵਜੇ ਦਾ ਰਹੇਗਾ। 

ਸਾਰੇ ਮੈਂਬਰਾਂ ਨੂੰ ਸੀਬੀਪੀ ਦੇ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤਾਂ ਕਿ ਸਾਰਿਆਂ ਨੂੰ ਮਾਹਿਰਾਂ ਵੱਲੋਂ ਦਿੱਤੀ ਜਾਣ ਵਾਲੀ ਰਾਇ ਦੇ ਨਾਲ ਨਾਲ ਸੀਬੀਪੀ ਟਰੇਡ ਤਰਜੀਹਾਂ ਤੇ ਨੀਤੀਆਂ ਬਾਰੇ ਅਪਡੇਟ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕਸਟਮਜ਼ ਟਰੇਡ ਪਾਰਟਨਰਸਿ਼ਪ ਅਗੇਂਸਟ ਟੈਰੋਰਿਜ਼ਮ (ਸੀਟੀਪੀਏਟੀ) ਪ੍ਰੋਗਰਾਮ ਬਾਰੇ ਪ੍ਰੈਜੈ਼ਂਟੇਸ਼ਨ ਵੀ ਪੇਸ਼ ਕੀਤੀ ਜਾਵੇਗੀ।ਇਸ ਸਾਲ ਦੇ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਪ੍ਰੀਜ਼ੈਂਟਰਜ਼ ਸੀਬੀਪੀ ਪ੍ਰੋਗਰਾਮ ਤੇ ਆਫਿਸਿਜ਼ ਦੀ ਵੱਡੀ ਰੇਂਜ ਪੇਸ਼ ਕਰਨਗੇ।

ਇਸ ਪ੍ਰੋਗਰਾਮ ਵਿੱਚ ਸੀਟੀਪੀਏਟੀ ਤੋਂ ਇਲਾਵਾ ਆਟੋਮੋਟਿਵ ਐਂਡ ਐਰੋਸਪੇਸ ਸੈਂਟਰ,ਟਰੇਡ ਪਾਲਿਸੀ ਐਂਡ ਪ੍ਰੋਗਰਾਮਜ਼, ਕਾਰਗੋ ਸਕਿਊਰਿਟੀ ਐਂਡ ਕੰਟਰੋਲ ਅਤੇ ਐਗਰੀਕਲਚਰ ਪ੍ਰੋਗਰਾਮਜ਼ ਐਂਡ ਟਰੇਡ ਲਾਇਜ਼ਨ ਡਾਇਰੈਕਟੋਰੇਟ ਵੀ ਹਿੱਸਾ ਲੈਣਗੇ।ਇਸ ਦੇ ਨਾਲ ਹੀ ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ (ਏਪੀਐਚਆਈਐਸ)ਦੇ ਨੁਮਾਇੰਦੇ, ਬਿਊਰੋ ਆਫ ਇੰਡਸਟਰੀ ਐਂਡ ਸਕਿਊਰਿਟੀ (ਬੀਆਈਐਸ), ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ (ਈਪੀਏ), ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ), ਨੈਸ਼ਨਲ ਓਸ਼ੀਐਨਿਕ ਐਂਡ ਐਟਮਸਫੈਰਿਕ ਐਡਮਨਿਸਟ੍ਰੇਸ਼ਨ (ਐਨਓਏਏ) ਦੇ ਨੁਮਾਇੰਦਿਆਂ ਵੱਲੋਂ ਕੌਮਾਂਤਰੀ ਟਰੇਡ ਬਾਰੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ ਜਾਵੇਗਾ। 

ਰੋਜ਼ਾਨਾ ਦੋ 60 ਮਿੰਟ ਦੀਆਂ ਪ੍ਰੈਜ਼ੈਂਟੇਸ਼ਨ ਪੇਸ਼ ਕੀਤੀਆਂ ਜਾਣਗੀਆਂ ਤੇ ਪਹਿਲੇ ਦਿਨ ਡਿਟਰੌਇਟ ਫੀਲਡ ਆਫਿਸ ਤੇ ਆਟੋਮੋਟਿਵ ਐਂਡ ਐਰੋਸਪੇਸ ਸੈਂਟਰ ਦੇ ਪੋਰਟ ਆਫ ਐਂਟਰੀ ਤੋਂ ਸੀਬੀਪੀ ਲੀਡਰਸਿ਼ਪ ਨਾਲ ਜਾਣਪਛਾਣ ਵੀ ਕਰਵਾਈ ਜਾਵੇਗੀ।ਇਸ ਮੁਫਤ ਈਵੈਂਟ ਦੇ ਵਰਚੂਅਲ ਪਲੇਟਫਾਰਮ ਹੋਣ ਕਾਰਨ ਹਰੇਕ ਸੈਸ਼ਨ ਵਿੱਚ 1000 ਪਾਰਟੀਸਿਪੈਂਟਸ ਹੀ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ।ਇਸ ਲਈ ਜਲਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਦੋਂ ਤੱਕ ਪਾਰਟੀਸਿਪੈਂਟਸ ਦੀ ਕਪੈਸਿਟੀ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਰਜਿਸਟ੍ਰੇਸ਼ਨ ਖੁੱਲ੍ਹੀ ਰੱਖੀ ਜਾਵੇਗੀ।ਇਹ ਨੋਟ ਕੀਤਾ ਜਾਵੇ ਕਿ ਹਰੇਕ ਦਿਨ ਲਈ ਵੱਖਰੀ ਰਜਿਸਟ੍ਰੇਸ਼ਨ ਚਾਹੀਦੀ ਹੋਵੇਗੀ।