12 ਮਈ ਤੋਂ ਬਾਰਡਰ ਵੈਕਸੀਨ ਸ਼ਰਤਾਂ ਖ਼ਤਮ ਕਰੇਗੀ ਅਮਰੀਕੀ ਸਰਕਾਰ

Hand in rubber medical gloves holding vaccine against coronavirus, USA flag in background
Hand in rubber medical gloves holding vaccine against coronavirus, USA flag in background

ਯੂਐਸ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ (ਡੀਐਚਐਸ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 12 ਮਈ, 2023 ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਗੈਰ ਅਮਰੀਕੀ ਨਾਗਰਿਕਾਂ ਲਈ ਅਜੇ ਤੱਕ ਲਾਗੂ ਬਾਰਡਰ ਵੈਕਸੀਨ ਸ਼ਰਤਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇੱਕ ਬਿਆਨ ਵਿੱਚ ਡੀਐਚਐਸ ਵੱਲੋਂ ਇਸ ਐਲਾਨ ਦੀ ਪੁਸ਼ਟੀ ਕੀਤੀ ਗਈ ਹੈ। 

ਿਆਨ ਵਿੱਚ ਆਖਿਆ ਗਿਆ ਕਿ 12 ਮਈ, 2023 ਤੋਂ ਸੁ਼ਰੂ ਕਰਕੇ ਗੈਰ ਅਮਰੀਕੀ ਟਰੈਵਲਰਜ਼, ਜਿਹੜੇ ਜ਼ਮੀਨੀ ਰਸਤੇ, ਬੰਦਰਗਾਹਾਂ ਤੇ ਫੈਰੀ ਟਰਮੀਨਲ ਰਾਹੀਂ ਅਮਰੀਕਾ ਵਿੱਚ ਦਾਖਲ ਹੁੰਦੇ ਹਨ, ਲਈ ਕੋਵਿਡ-19 ਵੈਕਸੀਨੇਸ਼ਨ ਜਿਹੜੀ ਹੁਣ ਤੱਕ ਲਾਜ਼ਮੀ ਹੈ ਤੇ ਬੇਨਤੀ ਕੀਤੇ ਜਾਣ ਉੱਤੇ ਇਸ ਦਾ ਸਬੂਤ ਵੀ ਪੇਸ਼ ਕਰਨਾ ਪੈਂਦਾ ਹੈ, ਨੂੰ ਵੀ ਇਹ ਸਬੂਤ ਵਿਖਾਉਣ ਦੀ ਲੋੜ ਨਹੀਂ ਪਵੇਗੀ। ਡੀਐਚਐਸ ਵੱਲੋਂ ਇਨ੍ਹਾਂ ਟਾਈਟਲ 19 ਟਰੈਵਲ ਪਾਬੰਦੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ ਕਿਉਂਕਿ ਪਬਲਿਕ ਹੈਲਥ ਐਮਰਜੰਸੀ ਤੇ ਏਅਰ ਟਰੈਵਲ ਉੱਤੇ ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ।

ਿ਼ਕਰਯੋਗ ਹੈ ਕਿ ਵ੍ਹਾਈਟ ਹਾਊਸ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕੋਵਿਡ ਨਾਲ ਸਬੰਧਤ ਐਮਰਜੰਸੀ ਮਾਪਦੰਡਾਂ ਤੋਂ ਇਲਾਵਾ ਹੋਰ ਕਈ ਲਾਜ਼ਮੀ ਨਿਯਮ ਵੀ ਹਟਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਟਾਈਆਂ ਜਾ ਰਹੀਆਂ ਪਾਬੰਦੀਆਂ ਬਾਰੇ ਹੋਰ ਵੇਰਵੇ ਜਾਰੀ ਕੀਤੇ ਜਾਣਗੇ।ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਕਈ ਹੋਰ ਬਾਰਡਰ ਬੈਰੀਅਰਜ਼ ਉੱਤੇ ਕੰਮ ਕਰਨਾ ਜਾਰੀ ਰੱਖੇਗੀ ਤੇ ਉਨ੍ਹਾਂ ਬਾਰਡਰ ਨੀਤੀਆਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਜਿਹੜੇ ਟਰੱਕਿੰਗ ਗਰੁੱਪਜ਼ ਦੇ ਗੱਠਜੋੜ , ਜਿਨ੍ਹਾਂ ਵਿੱਚ ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏਟੀਏ), ਨੈਸ਼ਨਲ ਟੈਂਕ ਟਰੱਕ ਕੈਰੀਅਰਜ਼ (ਐਨਟੀਟੀਸੀ) ਤੇ ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ (ਟੀਸੀਏ) ਨਾਲ ਸਹੀ ਨਹੀਂ ਬੈਠਦੇ। 

ਆਉਣ ਵਾਲੇ ਮਹੀਨਿਆਂ ਵਿੱਚ ਇਨ੍ਹਾਂ ਮੁੱਦਿਆਂ ਉੰਤੇ ਸੀਟੀਏ ਹੋਰ ਜਾਣਕਾਰੀ ਮੁਹੱਈਆ ਕਰਵਾਉਂਦੀ ਰਹੇਗੀ।