ਹੁਣ ਵਰਚੂਅਲ ਹੋਵੇਗੀ ਵੁਮਨ ਇਨ ਟਰੱਕਿੰਗ ਐਸੋਸਿਏਸ਼ਨ ਦੀ ਕਾਨਫਰੰਸ

ਵੁਮਨ ਇਨ ਟਰੱਕਿੰਗ ਐਸੋਸਿਏਸ਼ਨ (ਵਿਟ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਸ ਦੀ ਛੇਵੀਂ ਸਾਲਾਨਾ ਐਕਸਲਰੇਟ! ਕਾਨਫਰੰਸ ਅਤੇ ਐਕਸਪੋ 12-13 ਨਵੰਬਰ, 2020 ਨੂੰ ਹੋਣ ਜਾ ਰਹੀ ਹੈ| ਇਹ ਪੂਰੀ ਤਰ੍ਹਾਂ ਵਰਚੂਅਲ ਫਾਰਮੈਟ ਦੇ ਹਿਸਾਬ ਨਾਲ ਹੋਵੇਗੀ|

ਈਵੈਂਟ ਦੇ ਪ੍ਰਬੰਧਕ ਬ੍ਰਾਇਨ ਐਵਰੈਟ ਨੇ ਆਖਿਆ ਕਿ ਦੇਸ਼ ਭਰ ਅਤੇ ਡੱਲਾਸ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਵਰਚੂਅਲ ਈਵੈਂਟ ਕਰਵਾਉਣਾ ਹੀ ਐਸੋਸਿਏਸ਼ਨ ਅਤੇ ਇਸ ਦੇ ਭਾਈਵਾਲਾਂ ਲਈ ਬਿਹਤਰ ਰਹੇਗਾ| ਪਹਿਲਾਂ ਇਹ ਈਵੈਂਟ ਡੱਲਾਸ ਵਿੱਚ ਕਰਵਾਇਆ ਜਾਣਾ ਸੀ| ਉਨ੍ਹਾਂ ਆਖਿਆ ਕਿ ਇਹ ਫੈਸਲਾ 400 ਵਿਟ ਮੈਂਬਰਾਂ, ਸਪਾਂਸਰਜ਼, ਐਗਜ਼ੀਬਿਟਰਜ਼ ਤੇ ਹੋਰ ਅਹਿਮ ਸ਼ੇਅਰਧਾਰਕਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਲਿਆ ਗਿਆ ਹੈ| ਇਨ੍ਹਾਂ ਸਾਰਿਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਵਰਚੂਅਲ ਕਾਨਫਰੰਸ ਲਈ ਸਾਡੀ ਕਮਿਊਨਿਟੀ ਪੂਰੀ ਤਰ੍ਹਾਂ ਤਿਆਰ ਹੈ|

ਵਿਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਲਨ ਵੋਈ ਨੇ ਆਖਿਆ ਕਿ ਤਜਰਬੇ, ਹੁਨਰ ਤੇ ਨਜ਼ਰੀਏ ਵਿੱਚ ਵੰਨ-ਸੁਵੰਨਤਾ ਟਰਾਂਸਪੋਰਟੇਸ਼ਨ ਨਾਲ ਜੁੜੀ ਕਿਸੇ ਵੀ ਕੰਪਨੀ ਦੀ ਸਫਲਤਾ ਦੀ ਅਹਿਮ ਕੜੀ ਹੈ| ਇਸ ਟੀਚੇ ਨੂੰ ਪੂਰਾ ਕਰਨ ਲਈ ਲਿੰਗਕ ਵੰਨ-ਸੁਵੰਨਤਾ ਅਹਿਮ ਰਾਹ ਹੈ| ਉਨ੍ਹਾਂ ਆਖਿਆ ਕਿ ਇਹ ਕਾਨਫਰੰਸ ਸਾਡੀ ਇੰਡਸਟਰੀ ਵੱਲੋਂ ਨਵੇਂ ਵਿਚਾਰ ਤੇ ਬਿਹਤਰ ਰੁਝਾਨ ਸਾਂਝਾ ਕਰਨ ਦਾ ਇੱਕ ਜ਼ਰੀਆ ਹੈ, ਜੋ ਕਿ ਮਹਿਲਾਵਾਂ ਲਈ ਰੋਜ਼ਗਾਰ ਦੀ ਅਹਿਮੀਅਤ ਨੂੰ ਉਤਸ਼ਾਹਿਤ ਕਰਦੀ ਹੈ, ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦੀ ਹੈ ਤੇ ਉਨ੍ਹਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਲਈ ਮੰਚ ਮੁਹੱਈਆ ਕਰਵਾਉਂਦੀ ਹੈ| ਇਸ ਦੇ ਨਾਲ ਹੀ ਇੰਡਸਟਰੀ ਵਿੱਚ ਮਹਿਲਾਵਾਂ ਨੂੰ ਦਰਪੇਸ਼ ਚੁਣੌਤੀਆਂ ਤੇ ਅੜਿੱਕਿਆਂ ਨੂੰ ਘੱਟ ਕਰਨ ਲਈ ਰਾਹ ਦਸੇਰਾ ਬਣਨ ਦਾ ਕੰਮ ਕਰਦੀ ਹੈ|

2020 ਐਕਸਲਰੇਟ! ਕਾਨਫਰੰਸ ਅਤੇ ਐਕਸਪੋ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ :

  • 40 ਤੋਂ ਵੱਧ ਐਜੂਕੇਸ਼ਨਲ ਸੈਸ਼ਨਜ਼ ਦੋ ਦਿਨਾਂ ਦੇ ਅਰਸੇ ਵਿੱਚ ਨੇਪਰੇ ਚਾੜ੍ਹੇ ਜਾਣਗੇ ਜੋ ਕਿ ਟਰਾਂਸਪੋਰਟੇਸ਼ਨ ਨਾਲ ਸਬੰਧਤ ਨਾਜੁæਕ ਮੁੱਦਿਆਂ ਤੇ ਰੁਝਾਨਾਂ ਉੱਤੇ ਕੇਂਦਰਿਤ ਹੋਣਗੇ| ਇਸ ਦੇ ਨਾਲ ਹੀ ਇੰਡਸਟਰੀ ਵਿੱਚ ਮਹਿਲਾਵਾਂ ਦੇ ਪਰੀਪੇਖ ਨੂੰ ਵੀ ਸਾਂਝਾ ਕੀਤਾ ਜਾਵੇਗਾ|
  • ਪੰਜਅਹਿਮਥੀਮਜ਼-ਲੀਡਰਸ਼ਿਪ, ਪ੍ਰੋਫੈਸ਼ਨਲਵਿਕਾਸ, ਐਚਆਰ/ਟੇਲੈਂਟਮੈਨੇਜਮੈਂਟ, ਆਪਰੇਸ਼ਨਜ਼, ਸੇਲਜ਼ਤੇਮਾਰਕਿਟਿੰਗਹੋਣਗੇ|
  • ਪੈਨਲਡਿਸਕਸ਼ਨਵਿੱਚਇੰਡਸਟਰੀਦੇਪ੍ਰੋਫੈਸ਼ਨਲਜ਼ਤੇਲੀਡਰਜ਼ਵੱਲੋਂਆਪਣੇਨਜ਼ਰੀਏਤੇਬਿਹਤਰਰੁਝਾਨਪੇਸ਼ਕੀਤੇਜਾਣਗੇ|
  • ਦਿਲਚਸਪੀਵਾਲੇਸਾਂਝੇਮੁੱਦਿਆਂਉੱਤੇਸਹਿਯੋਗੀਆਂਨਾਲਗੱਲਬਾਤਕੀਤੀਜਾਵੇਗੀ|
  • ਵਰਚੂਅਲਐਗਜ਼ੀਬਿਸ਼ਨਰਾਹੀਂਤਰ੍ਹਾਂਤਰ੍ਹਾਂਦੇਪ੍ਰੋਡਕਟਸ, ਸੇਵਾਵਾਂਮੁਹੱਈਆਕਰਵਾਉਣਦਾਰਾਹਮੋਕਲਾਕੀਤਾਜਾਵੇਗਾਤੇਇਹਪ੍ਰੋਡਕਟਸਤੇਸੇਵਾਵਾਂਮੁਹੱਈਆਕਰਨਵਾਲੇਤੇਖਰੀਦਦਾਰਾਂਦਰਮਿਆਨਗੱਲਬਾਤਦਾਹੀਲਾਕੀਤਾਜਾਵੇਗਾ|

ਜਿਹੜੇ ਮੈਂਬਰ ਤੇ ਲੋਕ 12-13 ਨਵੰਬਰ ਨੂੰ ਇਸ ਵਰਚੂਅਲ ਕਾਨਫਰੰਸ ਵਿੱਚ ਹਿੱਸਾ ਨਹੀਂ ਲੈ ਸਕਣਗੇ ਉਨ੍ਹਾਂ ਲਈ ਇਹ ਸਾਰਾ ਕੁੱਝ ਮੰਗ ਦੇ ਅਧਾਰ ਉੱਤੇ ਵੀ ਮੁਹੱਈਆ ਕਰਵਾਇਆ ਜਾਵੇਗਾ| ਆਪਣੀਆਂ ਆਰਗੇਨਾਈਜ਼ੇਸ਼ਨਜ਼ ਵਿੱਚ ਲਿੰਗਕ ਵੰਨ-ਸੁਵੰਨਤਾ ਦਾ ਸਮਰਥਨ ਕਰਨ ਵਾਲੀਆਂ ਟੀਮਾਂ ਨੂੰ ਸਹਿਯੋਗ ਦੇਣ ਵਾਲੀਆਂ ਕੰਪਨੀਆਂ ਲਈ ਗਰੁੱਪ ਡਿਸਕਾਊਂਟ ਵੀ ਮੁਹੱਈਆ ਕਰਵਾਏ ਜਾਣਗੇ|