ਹਾਦਸਿਆਂ ਨੂੰ ਰੋਕਣ ਤੇ ਡਰਾਈਵਰਾਂ ਨੂੰ ਸਿੱਖਿਅਤ ਕਰਨ ਲਈ ਚਲਾਇਆ ਜਾਵੇਗਾ ਆਪਰੇਸ਼ਨ ਸੇਫ ਡਰਾਈਵਰ ਵੀਕ

Big rig stylish industrial dark gray semi truck with turned on headlights transporting cargo in dry van semi trailer running on the twilight wet road with light reflection surface in rain weather

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਦਾ ਆਪਰੇਸ਼ਨ ਸੇਫ ਡਰਾਈਵਰ ਪ੍ਰੋਗਰਾਮ 10 ਤੋਂ 16 ਜੁਲਾਈ ਤੱਕ ਚਲਾਇਆ ਜਾਵੇਗਾ। ਇਸ ਪ੍ਰੋਗਰਾਮ ਤਹਿਤ ਅਮਰੀਕਾ, ਕੈਨੇਡਾ ਤੇ ਮੈਕਸਿਕੋ ਦੇ ਪੁਲਿਸ ਅਧਿਕਾਰੀਆਂ ਵੱਲੋਂ ਗੈਰ ਸੁਰੱਖਿਅਤ ਡਰਾਈਵਿੰਗ ਵਿਵਹਾਰ, ਜਿਵੇਂ ਕਿ ਤੇਜ਼ਰਫਤਾਰ, ਗੱਡੀ ਚਲਾਉਂਦੇ ਸਮੇਂ ਧਿਆਨ ਕਿਸੇ ਹੋਰ ਪਾਸੇ ਰੱਖਣਾ, ਕਿਸੇ ਗੱਡੀ ਦੇ ਬੇਹੱਦ ਨੇੜੇ ਜਾਣਾ, ਗਲਤ ਢੰਗ ਨਾਲ ਲੇਨ ਬਦਲਣਾ, ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਗੱਡੀ ਚਲਾਉਣਾ ਆਦਿ ਵਿੱਚ ਰੁੱਝੇ ਕਮਰਸ਼ੀਅਲ ਮੋਟਰ ਵ੍ਹੀਕਲ ਤੇ ਪੈਸੈਂਜਰ ਵ੍ਹੀਕਲ ਡਰਾਈਵਰਾਂ ਨੂੰ ਚੇਤਾਵਨੀਆਂ ਦਿੱਤੀਆਂ ਜਾਣਗੀਆਂ।

ਯੂਐਸ ਦੇ ਟਰਾਂਸਪੋਰਟੇਸ਼ਨ ਮੰਤਰੀ ਪੀਟ ਬੁਟੀਗੀਗ ਵੱਲੋਂ ਇੱਕ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਸਾਡੀਆਂ ਸੜਕਾਂ ਉੱਤੇ ਦਿਨੋਂ ਦਿਨ ਵਧ ਰਹੀਆਂ ਮੌਤਾਂ ਕੌਮੀ ਸੰਕਟ ਦਾ ਰੂਪ ਧਾਰਨ ਕਰ ਚੁੱਕੀਆਂ ਹਨ ; ਅਸੀਂ ਇਨ੍ਹਾਂ ਮੌਤਾਂ ਨੂੰ ਸਹਿਜ ਸੁਭਾਅ ਹੋਣ ਵਾਲੀਆਂ ਮੌਤਾਂ ਵਜੋਂ ਸਵੀਕਾਰ ਨਹੀਂ ਕਰ ਸਕਦੇ। 

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਦੇ ਆਪਰੇਸ਼ਨ ਸੇਫ ਡਰਾਈਵਰ ਪ੍ਰੋਗਰਾਮ ਸਾਰੇ ਡਰਾਈਵਰਾਂ ਦੇ ਡਰਾਈਵਿੰਗ ਵਿਵਹਾਰ ਵਿੱਚ ਸੁਧਾਰ ਲਿਆਉਣ ਲਈ ਤੇ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੀ ਸ਼ਮੂਲੀਅਤ ਨਾਲ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਤਹਿਤ ਸਿੱਖਿਆਤਮਕ ਢੰਗ ਨਾਲ ਤੇ ਟਰੈਫਿਕ ਐਨਫੋਰਸਮੈਂਟ ਰਣਨੀਤੀਆਂ ਰਾਹੀਂ ਡਰਾਈਵਰਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਆਪਰੇਸ਼ਨ ਸੇਫ ਡਰਾਈਵਰ ਵੀਕ ਸੀਵੀਐਸਏ ਵੱਲੋਂ ਕੈਨੇਡਾ, ਮੈਕਸਿਕੋ ਤੇ ਅਮਰੀਕਾ ਵਿੱਚ ਫੈਡਰਲ ਏਜੰਸੀਆਂ, ਮੋਟਰ ਕਰੀਅਰ ਇੰਡਸਟਰੀ ਤੇ ਟਰਾਂਸਪੋਰਟੇਸ਼ਨ ਸੇਫਟੀ ਆਰਗੇਨਾਈਜ਼ੇਸ਼ਨਜ਼ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਸੀਵੀਐਸਏ ਦੇ ਪ੍ਰੈਜ਼ੀਡੈਂਟ ਤੇ ਸਾਊਥ ਡਕੋਤਾ ਹਾਈਵੇਅ ਪੈਟਰੋਲ ਨਾਲ ਕੰਮ ਕਰਨ ਵਾਲੇ ਕੈਪਟਨ ਜੌਹਨ ਬ੍ਰੋਅਰਜ਼ ਨੇ ਆਖਿਆ ਕਿ ਇਹ ਸੇਫ ਡਰਾਈਵਿੰਗ ਸਬੰਧੀ ਕੀਤੀ ਜਾਣ ਵਾਲੀ ਪਹਿਲਕਦਮੀ ਤੇ ਕੈਂਪੇਨ ਡਰਾਈਵਰਾਂ ਦੀਆਂ ਹਰਕਤਾਂ ਉੱਤੇ ਕੇਂਦਰਿਤ ਹੋਵੇਗੀ ਫਿਰ ਭਾਵੇਂ ਕੁੱਝ ਅਜਿਹਾ ਹੋਵੇ ਜਿਹੜਾ ਡਰਾਈਵਰ ਕਰੇ, ਜਿਵੇਂ ਕਿ ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ ਜਾਂ ਅਜਿਹਾ ਕੱਝ ਜਿਹੜਾ ਉਹ ਨਾ ਕਰੇ ਜਿਵੇਂ ਕਿ ਡਰਾਈਵਿੰਗ ਵੱਲ ਧਿਆਨ ਨਾ ਦੇਣਾ। ਡਰਾਈਵਰਾਂ ਦੇ ਵਿਵਹਾਰ ਉੱਤੇ ਇਹ ਧਿਆਨ ਉਨ੍ਹਾਂ ਡਰਾਈਵਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਹੋਵੇਗਾ ਜਿਹੜੇ ਸਾਡੀਆਂ ਸੜਕਾਂ ਉੱਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਦੇ ਹਨ। ਅਜਿਹਾ ਭਵਿੱਖ ਵਿੱਚ ਹਾਦਸਿਆਂ ਨੂੰ ਹੋਣ ਤੋਂ ਰੋਕਣ ਲਈ ਹੋਵੇਗਾ।