“ਸੋਚ ਬਦਲਣ ਨਾਲ ਸਕਾਰਾਤਮਕ ਨਤੀਜੇਵੀ ਮਿਲਣ ਲੱਗਦੇ ਹਨ”

How Covid-19 Made Truck Driving Even More Dangerous a Job

ਕੋਵਿਡ-19 ਕਾਰਨ ਵਿਸ਼ਵਵਿਆਪੀ ਪੱਧਰ ਉੱਤੇ ਮਹਾਂਮਾਰੀ ਵਾਲੇ ਹਾਲਾਤ ਪੈਦਾ ਹੋ ਗਏ ਹਨ। ਇਹ ਆਰਟੀਕਲ ਲਿਖਦੇ ਸਮੇਂ ਤੱਕ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ 4 ਮਿਲੀਅਨ ਤੋਂ ਵੀ ਅਗਾਂਹ ਅੱਪੜ ਚੁੱਕਿਆ ਹੈ ਤੇ ਇਸ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ। ਹੁਣ ਤੱਕ 275000 ਤੋਂ ਵੀ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦਕਿ 1.2 ਮਿਲੀਅਨ ਲੋਕ ਕਰੋਨਾਵਾਇਰਸ ਤੋਂ ਸੰਕ੍ਰਮਤ ਹੋਣ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ।

ਡਬਲਿਊਐਚਓ ਦੇ ਉੱਘੇ ਅਧਿਕਾਰੀਆਂ ਵੱਲੋਂ ਅਕਸਰ ਇਹ ਆਖਿਆ ਜਾ ਰਿਹਾ ਹੈ ਕਿ ਕੋਵਿਡ-19 ਨਾਲ ਸੰਘਰਸ਼ ਕਰਨ ਲਈ ਵਿਆਪਕ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਇਸ ਲਈ ਢੁਕਵਾਂ ਸਾਜ਼ੋ ਸਮਾਨ, ਮੈਡੀਕਲ ਸਪਲਾਈਜ਼, ਤਜ਼ਰਬੇਕਾਰ ਸਟਾਫ ਤੇ ਹੋਰ ਕਈ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕਰੋਨਾਵਾਇਰਸ ਦੇ ਟਰਾਂਸਮਿਸ਼ਨ ਫੇਜ਼ ਦੇ ਬਾਵਜੂਦ ਇਸ ਦੇ ਪਸਾਰ ਨੂੰ ਰੋਕਣ ਲਈ ਡਬਲਿਊਐਚਓ ਦੇ ਅਧਿਕਾਰੀਆਂ ਵੱਲੋਂ ਕਾਂਟੈਕਟ ਟਰੇਸਿੰਗ ਤੇ ਟੈਸਟਿੰਗ ਦੇ ਨਾਲ ਨਾਲ ਸਟਰਾਂਗ ਹੈਲਥ ਸਿਸਟਮਜ਼ ਨੂੰ ਵੀ ਜ਼ਰੂਰੀ ਦੱਸਿਆ ਗਿਆ ਹੈ।

ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਬਚਾਅ ਨਾ ਸਿਰਫ ਇਲਾਜ ਨਾਲੋਂ ਬਿਹਤਰ ਹੈ ਸਗੋਂ ਇਹ ਸਸਤਾ ਤੇ ਇਸ ਸਮੇਂ ਕੀਤੀ ਜਾਣ ਵਾਲੀ ਸੱਭ ਤੋਂ ਸਮਾਰਟ ਗੱਲ ਹੈ। ਇਸ ਆਊਟਬ੍ਰੇਕ ਦੇ ਵਿਸ਼ਵ ਅਰਥਚਾਰੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਆਰਥਿਕ ਮੰਦਹਾਲੀ ਦੁਨੀਆ ਭਰ ਵਿੱਚ ਜਾਰੀ ਲਾਕਡਾਊਨ ਕਾਰਨ ਤੇ ਕਾਰੋਬਾਰਾਂ ਦੇ ਠੱਪ ਪੈ ਜਾਣ ਕਾਰਨ ਆਈ ਹੈ। ਕੋਵਿਡ-19 ਕਾਰਨ ਵਿਸ਼ਵਵਿਆਪੀ ਅਰਥਚਾਰੇ ਨੂੰ ਹੋਣ ਵਾਲੇ ਨੁਕਸਾਨ ਦੀ ਨਾ ਸਿਰਫ ਰਫਤਾਰ ਤੇਜ਼ ਹੈ ਸਗੋਂ ਇਹ 2008 ਦੇ ਮੰਦਵਾੜੇ ਨਾਲੋਂ ਤੇ ਗ੍ਰੇਟ ਡਿਪਰੈਸ਼ਨ ਨਾਲੋਂ ਵੀ ਜਿ਼ਆਦਾ ਗੰਭੀਰ ਹੈ।

ਪਹਿਲੀਆਂ ਦੋ ਘਟਨਾਵਾਂ ਵਿੱਚ ਸਟਾਕ ਮਾਰਕਿਟਸ 50 ਫੀ ਸਦੀ ਜਾਂ ਇਸ ਤੋਂ ਵੀ ਵੱਧ ਚਰਮਰਾ ਗਈਆਂ, ਕ੍ਰੈਡਿਟ ਮਾਰਕਿਟ ਠੱਪ ਹੋ ਗਈ, ਕਈ ਬੈਂਕਰਪਟਸੀਜ਼ ਹੋਈਆਂ, ਬੇਰੋਜ਼ਗਾਰੀ ਦੀ ਦਰ 10 ਫੀ ਸਦੀ ਤੋਂ ਟੱਪ ਗਈ, ਕੁੱਲ ਘਰੇਲੂ ਉਤਪਾਦ (ਜੀਡੀਪੀ) ਸਾਲਾਨਾ ਪੱਧਰ ਉੱਤੇ 10 ਫੀ ਸਦੀ ਜਾਂ ਇਸ ਤੋਂ ਵੱਧ ਦੀ ਦਰ ਉੱਤੇ ਸੁੰਗੜ ਗਿਆ। ਪਰ ਇਸ ਸੱਭ ਨੂੰ ਖ਼ਤਮ ਹੋਣ ਵਿੱਚ ਤਿੰਨ ਸਾਲ ਦੇ ਲੱਗਭਗ ਦਾ ਸਮਾਂ ਲੱਗਿਆ। ਮੌਜੂਦਾ ਸੰਕਟ ਵਿੱਚ ਵਿਆਪਕ ਆਰਥਿਕ ਤੇ ਵਿੱਤੀ ਘਾਟਾ ਤਿੰਨ ਹਫਤਿਆਂ ਵਿੱਚ ਹੀ ਨਜ਼ਰ ਆ ਗਿਆ ਹੈ।

ਅਮਰੀਕਾ ਦੇ ਅਰਥਚਾਰੇ ਵਿੱਚ ਇੱਕਲੇ ਅਪਰੈਲ ਦੇ ਮਹੀਨੇ ਹੀ 20.5 ਮਿਲੀਅਨ ਨੌਕਰੀਆਂ ਖੁੱਸ ਗਈਆਂ ਹਨ ਤੇ ਗ੍ਰੇਟ ਡਿਪਰੈਸ਼ਨ ਤੋਂ ਲੈ ਕੇ ਹੁਣ ਤੱਕ ਇਹ ਇਸ ਮਾਮਲੇ ਵਿੱਚ ਸੱਭ ਤੋਂ ਵੱਡਾ ਗੋਤਾ ਹੈ। ਇੱਥੇ ਹੀ ਬੱਸ ਨਹੀਂ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਕਿਸ ਤਰ੍ਹਾਂ ਨੋਵਲ ਕਰੋਨਾਵਾਇਰਸ ਮਹਾਂਮਾਰੀ ਦੁਨੀਆਂ ਦੇ ਸੱਭ ਤੋਂ ਵੱਡੇ ਅਰਥਚਾਰੇ ਨੂੰ ਖੋਰਨ ਉੱਤੇ ਲੱਗੀ ਹੋਈ ਹੈ।

ਓਨਟਾਰੀਓ ਦੀ ਬੇਰੋਜ਼ਗਾਰੀ ਦਰ ਇਸ ਸਮੇਂ 11.3 ਫੀ ਸਦੀ ਹੈ ਜੋ ਕਿ 8 ਮਈ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ 13 ਫੀ ਸਦੀ ਦੀ ਦਰ ਤੋਂ ਮਾਮੂਲੀ ਜਿਹੀ ਬਿਹਤਰ ਹੈ। ਟੋਰਾਂਟੋ ਵਿੱਚ ਬੇਰੋਜ਼ਗਾਰੀ ਦਰ 7.9 ਫੀ ਸਦੀ ਹੈ।

ਇੱਕ ਕਾਨਫਰੰਸ ਵਿੱਚ ਡੱਗ ਫੋਰਡ ਨੇ ਆਖਿਆ :

ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅਗਲੇ ਮਹੀਨੇ ਦਾ ਕਿਰਾਇਆ ਦੇ ਸਕਣਗੇ ਜਾਂ ਨਹੀਂ। ਉਹ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾ ਰਹੇ ਹਨ। ਸਾਨੂੰ ਪਤਾ ਹੈ ਕਿ ਲੋਕ ਸੰਘਰਸ਼ ਕਰ ਰਹੇ ਹਨ। ਇਹ ਸਿਰਫ ਅੰਕੜਿਆਂ ਨਾਲੋਂ ਕਿਤੇ ਜਿ਼ਆਦਾ ਹੈ।

ਇਹ ਅੰਕੜੇ ਵੀ ਉਸੇ ਦਿਨ ਸਾਹਮਣੇ ਆਏ ਹਨ ਜਦੋਂ ਪ੍ਰੋਵਿੰਸ ਵੱਲੋਂ ਕੁਝ ਕਾਰੋਬਾਰਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗਾਰਡਨ ਸੈਂਟਰਜ਼ ਤੇ ਨਰਸਰੀਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰੋਫੈਸ਼ਨਲ ਸਪੋਰਟਸ ਟੀਮਾਂ ਲਈ ਪ੍ਰੈਕਟਿਸ ਫੈਸਿਲਿਟੀਜ਼ ਵੀ ਹੁਣ ਖੁੱਲ੍ਹਿਆ ਕਰਨਗੀਆਂ।

ਹੋਰਨਾਂ ਖੇਤਰਾਂ ਵਾਂਗ ਪ੍ਰੋਵਿੰਸ ਨੂੰ ਵੀ ਮਹਾਂਮਾਰੀ ਕਾਰਨ ਖੜ੍ਹੀ ਹੋਈ ਹੈਲਥ ਸਬੰਧੀ ਦਿੱਕਤ ਨੂੰ ਸੰਤੁਲਿਤ ਕਰਨ ਤੇ ਇਸ ਦੇ ਨਾਲ ਹੀ ਵਿੱਤੀ ਤਬਾਹੀ ਨਾਲ ਦੋ ਦੋ ਹੱਥ ਕਰਨੇ ਪੈ ਰਹੇ ਹਨ। ਕੋਵਿਡ-19 ਮਹਾਂਮਾਰੀ ਹੌਲੀ ਹੌਲੀ ਖ਼ਤਮ ਹੋ ਜਾਵੇਗੀ ਪਰ ਇੰਜ ਲੱਗ ਰਿਹਾ ਹੈ ਕਿ ਹਾਲ ਦੀ ਘੜੀ ਕਾਰੋਬਾਰ ਆਮ ਵਾਂਗ ਨਹੀਂ ਹੋ ਸਕਣਗੇ!!

ਸੁੱਰਖਿਅਤ ਰਹੋ ਸਿਹਤਮੰਦ ਰਹੋ