ਸਰਵਿਸ ਇੰਡਸਟਰੀ ਨਾਲ ਜੁੜੇ ਕਾਮਿਆਂ ਦੇ ਬੋਲੇਹੋਣ ਦਾ ਰਹਿੰਦਾ ਹੈ ਜ਼ਿਆਦਾ ਡਰ

ਨੈਸ਼ਨਲ ਇੰਸਟਿਚਿਊਟ ਫੌਰ ਓਕਿਊਪੇਸ਼ਨਲ ਸੇਫਟੀ ਐਂਡ ਹੈਲਥ (ਐਨਆਈਓਐਸਐਚ) ਵੱਲੋਂ ਕੀਤੀ ਗਈ ਨਵੀਂ ਖੋਜ ਮੁਤਾਬਕ
ਇੰਡਸਟਰੀ ਨਾਲ ਜੁੜੇ ਉਨ੍ਹਾਂ ਕਾਮਿਆਂ, ਜਿਨ੍ਹਾਂ ਦਾ ਵਾਹ ਅਕਸਰ ਤੇਜ਼ ਆਵਾਜ਼ਾਂ ਨਾਲ ਪੈਂਦਾ ਹੈ, ਦੇ ਬੋਲੇ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ|
ਇਨ੍ਹਾਂ ਵਿੱਚ ਸਰਵਿਸ ਖੇਤਰ ਨਾਲ ਜੁੜੇ ਉਹ ਕਾਮੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਰਵਾਇਤੀ ਤੌਰ ਉੱਤੇ ਘੱਟ ਖਤਰੇ ਵਾਲੀ ਜ਼ੋਨ ਵਿੱਚ ਰੱਖਿਆ
ਜਾਂਦਾ ਸੀ|
ਪ੍ਰਾਪਤ ਡਾਟਾ ਅਨੁਸਾਰ ਇੰਡਸਟਰੀ ਨਾਲ ਜੁੜੇ ਕੁੱਲ 16 ਫੀ ਸਦੀ ਤਜਰਬੇਕਾਰ ਕਾਮੇ, ਜਿਨ੍ਹਾਂ ਨੂੰ ਬੋਲੇਪਣ ਦਾ ਸ਼ਿਕਾਰ ਹੋਣਾ ਪਿਆ, ਦੇ
ਮੁਕਾਬਲੇ ਸਰਵਿਸ ਸੈਕਟਰ ਨਾਲ ਜੁੜੇ (17 ਫੀ ਸਦੀ) ਕਾਮੇ ਬੋਲੇਪਣ ਦਾ ਵਧੇਰੇ ਸ਼ਿਕਾਰ ਹੋਏ| ਜਿਨ੍ਹਾਂ ਕਾਮਿਆਂ ਉੱਤੇ ਇਹ ਅਧਿਐਨ
ਕੀਤਾ ਗਿਆ ਉਨ੍ਹਾਂ ਵਿੱਚ 2006 ਤੋਂ 2015 ਦੇ ਉਨ੍ਹਾਂ 1æ9 ਮਿਲੀਅਨ ਕਾਮਿਆਂ ਨੂੰ ਸ਼ਾਮਲ ਕੀਤਾ ਗਿਆ ਜਿਹੜੇ ਸਿੱਧੇ ਤੌਰ ਉੱਤੇ ਰੌਲੇ
(ਆਵਾਜ਼ ਪ੍ਰਦੂਸ਼ਣ) ਦਾ ਸ਼ਿਕਾਰ ਹੋਏ|ਇਨ੍ਹਾਂ ਵਿੱਚ ਸਰਵਿਸ ਇੰਡਸਟਰੀ ਵਰਕਰਜ਼ ਦੇ ਲੱਗਭਗ 160,000 ਆਡੀਓਗ੍ਰਾਮਜ਼ ਵੀ ਸ਼ਾਮਲ
ਸਨ|
ਅਧਿਐਨ ਵਿੱਚ ਪਾਇਆ ਗਿਆ ਕਿ ਸਰਵਿਸ ਇੰਡਸਟਰੀ ਦੇ ਕਈ ਸਬ ਸੈਕਟਰਜ਼ ਵਿੱਚ ਬੋਲੇਪਣ ਦਾ ਸ਼ਿਕਾਰ ਹੋਣ ਵਾਲੇ ਮੁਲਾਜ਼ਮਾਂ ਦੀ
ਗਿਣਤੀ ਕਿਤੇ ਜ਼ਿਆਦਾ ਸੀ, ਕਈ ਤਾਂ ਬੋਲੇ ਹੋਣ ਦੇ ਕਿਨਾਰੇ ਉੱਤੇ ਹੀ ਸਨ| ਮਿਸਾਲ ਵਜੋਂ ਐਡਮਨਿਸਟ੍ਰੇਸ਼ਨ ਆਫ ਅਰਬਨ ਪਲੈਨਿੰਗ
ਐਂਡ ਕਮਿਊਨਿਟੀ ਐਂਡ ਰੂਰਲ ਡਿਵੈਲਪਮੈਂਟ ਵਿੱਚ ਕੰਮ ਕਰਨ ਵਾਲੇ ਕਾਮਿਆਂ ਵਿੱਚੋਂ 50 ਫੀ ਸਦੀ ਦੇ ਬੋਲੇ ਹੋਣ ਦਾ ਖਦਸ਼ਾ ਸੀ ਜਦਕਿ
ਸੌਲਿਡ ਵੇਸਟ ਕੰਬਸਚਰਜ਼ ਐਂਡ ਇਨਸਿਨਰੇਟਰਜ਼ ਨਾਲ ਜੁੜੇ ਕਾਮਿਆਂ ਲਈ ਇਹ ਖਤਰਾ ਦੁੱਗਣਾ ਸੀ ਭਾਵ ਕਿਸੇ ਵੀ ਹੋਰ ਸਬ
ਸੈਕਟਰ ਨਾਲੋਂ ਜ਼ਿਆਦਾ|
ਅਧਿਐਨ ਵਿੱਚ ਪਾਇਆ ਗਿਆ ਕਿ ਕੁੱਝ ਸਬ ਸੈਕਟਰ ਰਵਾਇਤੀ ਤੌਰ ਉੱਤੇ ਘੱਟ ਖਤਰੇ ਵਾਲੇ ਮੰਨੇ ਜਾਂਦੇ ਸਨ ਜਿਵੇਂ ਕਿ ਪ੍ਰੋਫੈਸ਼ਨਲ ਅਤੇ
ਟੈਕਨੀਕਲ ਸਰਵਿਸਿਜ਼ ਤੇ ਸਕੂਲਜ਼, ਪਰ ਇਹ ਪਾਇਆ ਗਿਆ ਕਿ ਇੱਥੇ ਕੰਮ ਕਰਨ ਵਾਲੇ ਕਾਮਿਆਂ ਲਈ ਮੁਕਾਬਲਤਨ ਇਹ ਖਤਰਾ
ਜ਼ਿਆਦਾ ਸੀ| ਮਿਸਾਲ ਵਜੋਂ ਕਸਟਮ ਕੰਪਿਊਟਰ ਪ੍ਰੋਗਰਾਮਿੰਗ ਸਰਵਿਸਿਜ਼ ਲਈ ਇਹ ਖਤਰਾ 35 ਫੀ ਸਦੀ ਤੇ ਐਲੀਮੈਂਟਰੀ ਐਂਡ
ਸੈਕੰਡਰੀ ਸਕੂਲਜ਼ ਲਈ 26 ਫੀ ਸਦੀ ਸੀ|
ਸਰਵਿਸ ਇੰਡਸਟਰੀ ਨਾਲ ਜੁੜੇ ਇੰਪਲੌਇਰਜ਼ ਨੂੰ ਇਹ ਯਕੀਨੀ ਬਣਾਉਣ ਲਈ ਆਪਣੇ ਕੰਮ ਵਾਲੀਆਂ ਥਾਂਵਾਂ ਉੱਤੇ ਰੌਲੇ (ਆਵਾਜ਼
ਪ੍ਰਦੂਸ਼ਣ) ਦੇ ਪੱਧਰ ਦੀ ਨਿਗਰਾਨੀ ਕਰਵਾਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਵਰਕਰਜ਼ ਅੱਠ ਘੰਟਿਆਂ ਦੇ ਅਰਸੇ ਦੌਰਾਨ 85 ਡੈਸੀਬਲ ਜਾਂ
ਇਸ ਤੋਂ ਵੱਧ ਰੌਲੇ ਦਾ ਸ਼ਿਕਾਰ ਨਾ ਹੋਣ|

ਆਮ ਤੌਰ ਉੱਤੇ ਓਕਿਊਪੇਸ਼ਨਲ ਬੋਲੇਪਣ ਨੂੰ ਰੋਕਣ ਲਈ ਐਨਆਈਓਐਸਐਚ ਵੱਲੋਂ ਇਹ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਕਿ
ਇੰਪਲੌਇਰਜ਼ ਜਾਂ ਤਾਂ ਰੌਲੇ ਨੂੰ ਘੱਟ ਕਰਨ ਦੇ ਪ੍ਰਬੰਧ ਕਰਨ ਜਾਂ ਇਸ ਰੌਲੇ ਨੂੰ ਸੁਰੱਖਿਅਤ ਪੱਧਰ ਤੱਕ ਘਟਾਉਣ ਦਾ ਇੰਤਜ਼ਾਮ ਕੀਤਾ
ਜਾਵੇ| ਜਦੋਂ ਤੱਕ ਰੌਲਾ ਸੁਰੱਖਿਅਤ ਪੱਧਰ ਤੱਕ ਨਹੀਂ ਘਟਾਇਆ ਜਾਂਦਾ ਉਦੋਂ ਤੱਕ ਇੰਪਲੌਇਰਜ਼ ਨੂੰ ਹੀਅਰਿੰਗ ਕੰਜ਼ਰਵੇਸ਼ਨ ਪ੍ਰੋਗਰਾਮ
ਲਾਗੂ ਕਰਨਾ ਚਾਹੀਦਾ ਹੈ|