ਸਰਕਾਰ ਨੇ ਜਾਰੀ ਕੀਤਾ ਕੋਵਿਡ ਐਲਰਟ ਐਪ

ਫੈਡਰਲ ਸਰਕਾਰ ਵੱਲੋਂ ਨਵਾਂ ਕੋਵਿਡ ਐਲਰਟ ਐਪ ਜਾਰੀ ਕੀਤਾ ਗਿਆ ਹੈ| ਇਸ ਨਾਲ ਸਰਕਾਰ ਦੀਆਂ  ਕਾਂਟੈਕਟ ਟਰੇਸਿੰਗ ਸਬੰਧੀ ਕੋਸ਼ਿਸ਼ਾਂ ਨੂੰ ਬੂਰ ਪਵੇਗਾ ਤੇ ਭਵਿੱਖ ਵਿਚ ਮਹਾਂਮਾਰੀ ਦੌਰਾਨ ਆਊਟਬ੍ਰੇਕ ਤੇ ਵਾਇਰਸ ਦੇ ਪਸਾਰ ਨੂੰ ਸੀਮਤ ਕਰਨ ਵਿੱਚ ਮਦਦ ਮਿਲੇਗੀ|

ਇਹ ਐਪ ਬਿਲਕੁਲ ਵਾਲੰਟੈਰੀ ਹੈ ਤੇ ਇਸ ਵਿੱਚ ਬਲੂਟੁਥ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਹ ਯੂਜ਼ਰਜ਼ ਨੂੰ ਕੋਵਿਡ-19 ਵਾਇਰਸ ਦੇ ਸੰਭਾਵੀ ਐਕਸਪੋਜ਼ਰ ਸਬੰਧੀ ਆਟੋਮੈਟਿਕਲੀ ਨੋਟੀਫਿਕੇਸ਼ਨ ਭੇਜਦਾ ਹੈ| ਸਰਕਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਇਹ ਐਪ ਕਿਸੇ ਵੀ ਤਰ੍ਹਾਂ ਲੋਕੇਸ਼ਨ ਸਰਵਿਸਿਜ਼ ਦੀ ਵਰਤੋਂ ਨਹੀਂ ਕਰਦਾ ਤੇ ਨਾ ਹੀ ਕਿਸੇ ਦੀ ਲੋਕੇਸ਼ਨ ਦਾ ਪਤਾ ਲਾਉਣ ਲਈ ਜੀਪੀਐਸ ਦੀ ਵਰਤੋਂ ਕਰਦਾ ਹੈ| ਹਰ ਤਰ੍ਹਾਂ ਦੀ ਨਿਜੀ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਂ, ਪਤਾ ਜਾਂ ਸਿਹਤ ਸਬੰਧੀ ਜਾਣਕਾਰੀ ਹਮੇਸ਼ਾਂ ਗੁਪਤ ਰੱਖੀ ਜਾਵੇਗੀ|

ਹਾਲਾਂਕਿ ਓਨਟਾਰੀਓ ਹੀ ਅਜਿਹਾ ਪ੍ਰੋਵਿੰਸ ਹੈ ਜਿੱਥੇ ਲੋਕ ਕੋਵਿਡ-19 ਕੇਸ ਦੀ ਰਿਪੋਰਟ ਕਰਨ ਲਈ ਕੋਵਿਡ ਐਲਰਟ ਦੀ ਵਰਤੋਂ ਕਰ ਸਕਦੇ ਹਨ| ਪਰ ਓਨਟਾਰੀਓ ਦੇ ਬਾਹਰ ਇਸ ਐਪ ਨੂੰ ਡਾਊਨਲੋਡ ਕਰਨ ਵਾਲਿਆਂ ਨੂੰ ਵੀ ਇਸ ਐਪ ਦਾ ਫਾਇਦਾ ਜ਼ਰੂਰ ਹੋਵੇਗਾ|

ਇਸ ਐਪ ਨੂੰ ਡਾਊਨਲੋਡ ਕਰਨ ਵਾਲੇ, ਆਪਣੇ ਨੇੜਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਸਕਦੇ ਹਨ ਕਿ ਉਨ੍ਹਾਂ ਦੇ ਆਲੇ ਦੁਆਲੇ ਕੋਈ ਕੋਵਿਡ ਪਾਜ਼ੀਟਿਵ ਵਿਅਕਤੀ ਹੈ|