ਸਪਲਾਈ ਚੇਨ ਦੇ ਅੜਿੱਕਿਆਂ ਕਾਰਨ ਕਲਾਸ 8 ਆਰਡਰਜ਼ ਵਿੱਚ ਆਈ ਕਮੀ

port shipping dock yard background with copy space, transportation industry concept

ਿਛਲੇ ਕੁੱਝ ਮਹੀਨਿਆਂ ਦੇ ਮੁਕਾਬਲੇ ਦੋ ਟਰੱਕਿੰਗ ਇੰਡਸਟਰੀ ਦੀਆਂ ਰਿਸਰਚ ਫਰਮਾਂ ਵੱਲੋਂ ਜੁਲਾਈ ਦੇ ਮਹੀਨੇ ਕਲਾਸ 8 ਆਰਡਰ ਐਕਟਿਵਿਟੀ ਮੱਠੀ ਰਹਿਣ ਦੀ ਰਿਪੋਰਟ ਕੀਤੀ ਗਈ ਹੈ। 

ਐਫਟੀਆਰ ਟਰਾਂਸਪੋਰਟੇਸ਼ਨ ਇੰਟੈਲੀਜੈਂਸ ਵੱਲੋਂ ਜੁਲਾਈ ਤੋਂ ਪਹਿਲਾਂ ਦਿੱਤੇ ਗਏ ਆਰਡਰਜ਼ 10,600 ਯੂਨਿਟਸ ਦੱਸੇ ਗਏ, ਇਹ ਪਿਛਲੇ ਸਾਲ ਨਵੰਬਰ ਦੇ ਮੁਕਾਬਲੇ ਸੱਭ ਤੋਂ ਘੱਟ ਹਨ ; ਜਦਕਿ ਐਕਟ ਰਿਸਰਚ ਵੱਲੋਂ ਜੁਲਾਈ ਵਿੱਚ ਇਨ੍ਹਾਂ ਆਰਡਰਜ਼ ਵਿੱਚ ਮਾਮੂਲੀ ਵਾਧਾ, 11,400 ਯੂਨਿਟਸ, ਦੱਸਿਆ ਗਿਆ। 

2019 ਤੋਂ ਬਾਅਦ ਤੋਂ ਹੀ ਜੁਲਾਈ ਦੇ ਮਹੀਨੇ ਆਰਡਰ ਗਤੀਵਿਧੀ ਸੱਭ ਤੋਂ ਕਮਜ਼ੋਰ ਰਹੀ।ਇਹ ਇਸ ਸਾਲ ਜੂਨ ਦੇ ਮਹੀਨੇ 33 ਫੀ ਸਦੀ ਤੋਂ ਵੀ ਘੱਟ ਸੀ ਤੇ ਐਫਟੀਆਰ ਅਨੁਸਾਰ ਸਾਲ ਦਰ ਸਾਲ 60 ਫੀ ਸਦੀ ਮੱਠੀ ਸੀ। ਹੁਣ ਪਿਛਲੇ 12 ਮਹੀਨਿਆਂ ਵਿੱਚ ਕਲਾਸ 8 ਆਰਡਰਜ਼ 244,000 ਹੋਏ ਹਨ।

ਐਫਟੀਆਰ ਅਨੁਸਾਰ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਇਹ ਕਮੀ ਸਪਲਾਈ ਚੇਨ ਦੀ ਘਾਟ ਕਾਰਨ ਤੇ ਇਸ ਵਿੱਚ ਪਏ ਵਿਘਣ ਕਾਰਨ ਆਈ ਹੈ। ਓਈਐਮਜ਼ ਪਹਿਲਾਂ ਹੀ 2022 ਲਈ ਬਣਾਏ ਗਏ ਸਲੌਟਸ ਨੂੰ ਮੁਕਾਅ ਬੈਠੇ ਹਨ ਤੇ 2023 ਲਈ ਅਜੇ ਆਰਡਰਜ਼ ਤਿਆਰ ਕਰਨੇ ਸ਼ੁਰੂ ਨਹੀਂ ਕੀਤੇ ਗਏ। ਸਪਲਾਈ ਚੇਨ ਵਿੱਚ ਵਿਘਣ ਜਾਰੀ ਰਹਿਣ ਕਾਰਨ 2022 ਵਿੱਚ ਓਈਐਮ ਦੀ ਆਊਟਪੁੱਟ ਸੀਮਤ ਹੀ ਰਹੀ ਤੇ ਮਟੀਰੀਅਲ ਦੇ ਨਾਲ ਨਾਲ ਹੋਰ ਸਮਾਨ ਦੀ ਕੀਮਤ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਕਾਰਨ ਅਗਲੇ ਸਾਲ ਦੇ ਆਰਡਰਜ਼ ਦੀ ਖੇਪ ਦੀ ਪੁਸ਼ਟੀ ਕਰਨ ਵਿੱਚ ਦੇਰ ਹੋ ਰਹੀ ਹੈ। ਐਫਟੀਆਰ ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਨਵੇਂ ਟਰੱਕਾਂ ਦੀ ਮੰਗ ਤੇਜ਼ ਰਹਿਣ ਦੀ ਸੰਭਾਵਨਾ ਹੈ।  

ਐਫਟੀਆਰ ਲਈ ਕਮਰਸ਼ੀਅਲ ਵ੍ਹੀਕਲਜ਼ ਦੇ ਵਾਈਸ ਪ੍ਰੈਜ਼ੀਡੈਂਟ ਡੌਨ ਆਕੇ ਨੇ ਆਖਿਆ ਕਿ ਆਰਡਰ ਭਾਵੇਂ ਮਾਮੂਲੀ ਹਨ ਪਰ ਇਹ ਉਮੀਦਾਂ ਉੱਤੇ ਖਰੇ ਉਤਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਓਈਐਮਜ਼ ਨੇ ਇਸ ਸਾਲ ਉਪਲਬਧ ਨਿਰਮਾਣ ਵਾਲੇ ਸਾਰੇ ਸਲੌਟ ਪੂਰੇ ਕਰ ਦਿੱਤੇ ਹਨ। ਜੁਲਾਈ ਮੁਕਾਬਲਤਨ ਸਾਲ ਦਾ ਸੱਭ ਤੋਂ ਘੱਟ ਆਰਡਰ ਵਾਲਾ ਮਹੀਨਾ ਰਿਹਾ। ਇਸ ਲਈ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਆਰਡਰਜ਼ ਵਿੱਚ 10,000 ਯੂਨਿਟਸ ਦੀ ਕਮੀ ਆਈ ਹੈ। ਫਲੀਟਸ ਲਗਾਤਾਰ ਇੱਧਰੋਂ ਉੱਧਰੋਂ ਖਰੀਦਦਾਰੀ ਦੇ ਚੱਕਰ ਵਿੱਚ ਟਰੱਕਾਂ ਦੀ ਭਾਲ ਕਰਦੇ ਫਿਰ ਰਹੇ ਹਨ ਪਰ ਇਹ ਟਰੱਕ ਮਿਲਣੇ ਲਗਾਤਾਰ ਮੁਸ਼ਕਲ ਹੁੰਦੇ ਜਾ ਰਹੇ ਹਨ। ਸਪਲਾਈ ਚੇਨ ਵਿੱਚ ਬਹੁਤ ਹੀ ਮਾਮੂਲੀ ਸੁਧਾਰ ਹੋ ਰਿਹਾ ਹੈ ਪਰ ਇਹ ਵੀ ਡਿਮਾਂਡ ਪੂਰੀ ਕਰਨ ਲਈ ਕਾਫੀ ਨਹੀਂ ਹੈ। 

ਆਕੇ ਨੇ ਆਖਿਆ ਕਿ ਜਿਵੇਂ ਮਸ਼ਹੂਰ ਕੰਸਰਟ ਦੀਆਂ ਟਿਕਟਾਂ ਹੱਥੋ ਹੱਥੀ ਵਿਕ ਜਾਂਦੀਆਂ ਹਨ ਤੇ ਅਗਲੇ ਦਿਨ ਕੋਈ ਵਿੱਕਰੀ ਹੀ ਨਹੀਂ ਹੁੰਦੀ। ਕਲਾਸ 8 ਟਰੱਕ ਕਾਫੀ ਪੌਪੂਲਰ ਹਨ ਤੇ 2022 ਵਿੱਚ ਇਨ੍ਹਾਂ ਦੀ ਸਪਲਾਈ ਘੱਟ ਰਹੀ। ਇਸ ਸਾਲ ਓਈਐਮਜ਼ ਦੀ ਸਮਰੱਥਾ ਹੀ ਨਹੀਂ ਸੀ ਇਨ੍ਹਾਂ ਦੀ ਮੰਗ ਪੂਰੀ ਕਰਨ ਦੀ। ਓਈਐਮਜ਼ ਨੂੰ ਜੇ ਇਨ੍ਹਾਂ ਦੇ ਪਾਰਟਸ ਮਿਲ ਜਾਂਦੇ ਹਨ ਤਾਂ ਇਨ੍ਹਾਂ ਦੇ ਉਤਪਾਦਨ ਵਿੱਚ 10 ਫੀ ਸਦੀ ਵਾਧਾ ਹੋ ਸਕਦਾ ਹੈ ਪਰ ਫਿਰ ਵੀ ਸਪਲਾਈ ਚੇਨ ਵਿੱਚ ਅੜਿੱਕੇ ਜਾਰੀ ਰਹਿਣਗੇ। 

ਐਕਟਸ ਦੇ ਵੀਪੀ ਤੇ ਸੀਨੀਅਰ ਵਿਸ਼ਲੇਸ਼ਕ ਐਰਿਕ ਕ੍ਰਾਅਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਫਰਮ ਨੇ ਰਵਾਇਤੀ ਸੀਜ਼ਨਲ ਗਿਰਾਵਟ ਦੀ ਥਾਂ ਜੁਲਾਈ ਦੇ ਅੰਕੜਿਆਂ ਵਿੱਚ ਕੁੱਝ ਹੋਰ ਸੰਭਾਵਨਾ ਵੇਖੀ। ਉਨ੍ਹਾਂ ਆਖਿਆ ਕਿ ਕੀ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੁਲਾਈ ਦੇ ਕਮਜ਼ੋਰ ਆਰਡਰਜ਼ ਨੇ ਸਿਹਤਮੰਦ ਡਿਮਾਂਡ ਖ਼ਤਮ ਕਰ ਦਿੱਤੀ? ਸ਼ਾਇਦ। ਉਨ੍ਹਾਂ ਆਖਿਆ ਕਿ ਮੌਜੂਦਾ ਸਪੌਟ ਰੇਟ ਕਮਜ਼ੋਰੀ ਤੇ ਫਰੇਟ ਮੰਦਵਾੜੇ ਦੀ ਸੰਭਾਵਨਾਂ ਦਾ ਖਦਸ਼ਾ ਵੀ ਸਹੀ ਹੁੰਦਾ ਨਜ਼ਰ ਰਿਹਾ ਹੈ। 

ਉਨ੍ਹਾਂ ਆਖਿਆ ਕਿ ਕੁੱਝ ਗੱਲਾਂ ਵੱਲ ਧਿਆਨ ਦੇਣਾ ਬਣਦਾ ਹੈ ਜਿਵੇਂ 1) ਕਲਾਸ 8 ਦੇ ਬੈਕਲਾਗ ਨੂੰ 2023 ਵਿੱਚ ਲਿਜਾਣਾ, 2) ਮੌਜੂਦਾ ਸਪਲਾਈ ਚੇਨ ਦਾ ਮੁੱਦਾ, ਇਸ ਦੇ ਕੁੱਝ ਹੱਦ ਤੱਕ ਸੁਖਾਲੇ ਹੋਣ ਦੀ ਸੰਭਾਵਨਾ ਹੈ, 3) ਮਹਿੰਗਾਈ ਦੇ ਚੱਲਦਿਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ। ਇਨ੍ਹਾਂ ਗੱਲਾਂ ਕਾਰਨ ਓਈਐਮਜ਼ 2023 ਲਈ ਨਵੇਂ ਆਰਡਰ ਲੈਣ ਲਈ ਕਾਹਲੇ ਨਹੀਂ ਹਨ। ਇਸ ਲਈ ਅੱਗੇ ਵੱਧਣ ਤੋਂ ਪਹਿਲਾਂ ਉਪਲਬਧ ਡਾਟਾ ਚੌਕਸੀ ਤੋਂ ਕੰਮ ਲੈਣ ਉੱਤੇ ਜ਼ੋਰ ਦਿੰਦਾ ਹੈ। 

ਅਖੀਰ ਵਿੱਚ ਐਫਟੀਆਰ ਨੇ ਆਖਿਆ ਕਿ ਆਰਥਿਕ ਅਸਥਿਰਤਾ ਦੇ ਬਾਵਜੂਦ ਨਵੇਂ ਟਰੱਕਾਂ ਦੀ ਡਿਮਾਂਡ 2023 ਵਿੱਚ ਜ਼ੋਰਦਾਰ ਰਹਿਣ ਦੀ ਸੰਭਾਵਨਾ ਹੈ। ਆਕੇ ਨੇ ਆਖਿਆ ਕਿ ਜਦੋਂ 2023 ਵਿੱਚ ਬੁਕਿੰਗ ਸ਼ੁਰੂ ਹੋਵੇਗੀ ਤਾਂ ਵੱਧ ਤੋਂ ਵੱਧ ਸਤੰਬਰ ਵਿੱਚ ਕਲਾਸ 8 ਆਰਡਰਜ਼ ਨਵੀਂਆਂ ਉਚਾਈਆਂ ਛੋਹ ਸਕਦੇ ਹਨ।