ਲੁਜ਼ੀਆਨਾ ਮਾਮਲੇ ਵਿੱਚ ਚਾਰ ਹੋਰ ਵਿਅਕਤੀਆਂ ਉੱਤੇ ਲਾਏ ਗਏ ਦੋਸ਼

ਲੁਜ਼ੀਆਨਾ ਹਾਦਸੇ ਵਿੱਚ ਦੋਸ਼ਾਂ ਦੇ ਨਵੇਂ ਗੇੜ ਤਹਿਤ ਚਾਰਜ ਕੀਤੇ ਗਏ ਵਿਅਕਤੀਆਂ ਦੀ ਗਿਣਤੀ 32 ਤੱਕ ਅੱਪੜ ਗਈ ਹੈ| ਸੀਆਰ ਇੰਗਲੈਂਡ ਵੀ ਹੁਣ ਇਸ ਸਕੀਮ ਦੇ ਸ਼ਿਕਾਰਾਂ ਵਿੱਚੋਂ ਇੱਕ ਹੈ|

ਇਹ ਦੋਸ਼ ਲੁਜ਼ੀਆਨਾ ਦੇ ਈਸਟਰਨ ਡਿਸਟ੍ਰਿਕਟ ਦੇ ਯੂਐਸ ਡਿਸਟ੍ਰਿਕਟ ਕੋਰਟ ਵੱਲੋਂ ਪਿਛਲੇ ਹਫਤੇ ਹੀ ਸਪਸ਼ਟ ਕੀਤੇ ਗਏ ਹਨ| ਇਨ੍ਹਾਂ ਚਾਰਾਂ ਵਿਅਕਤੀਆਂ ਉੱਤੇ ਵੀ ਮੇਲ ਵਿੱਚ ਫਰਾਡ ਦੇ ਦੋਸ਼ ਲੱਗੇ ਹਨ ਜਿਵੇਂ ਕਿ ਇਸ ਮਾਮਲੇ ਵਿੱਚ ਬਾਕੀ ਦੇ 28 ਲੋਕਾਂ ਉੱਤੇ ਲਾਏ ਗਏ ਹਨ| ਜੋ ਇਸ ਮਾਮਲੇ ਵਿੱਚ ਸਾਹਮਣੇ ਆ ਰਿਹਾ ਹੈ ਉਹ ਇਹ ਕਿ ਸਿਰਫ ਇਸ ਸਕੀਮ ਦੇ ਪ੍ਰਬੰਧਕਾਂ ਖਿਲਾਫ ਹੀ ਦੋਸ਼ ਆਇਦ ਨਹੀਂ ਕੀਤੇ ਗਏ ਹਨ| ਉਨ੍ਹਾਂ ਨੂੰ ਪਹਿਲੇ ਅਭਿਯੋਗ ਵਿੱਚ ਅਟਾਰਨੀ ਦੇ ਏ,ਬੀ ਤੇ ਸੀ ਅਤੇ ਸਹਿ ਸਾਜ਼ਿਸ਼ਕਰਤਾਵਾਂ ਵਜੋਂ ਹੀ ਪਛਾਣ ਦਿੱਤੀ ਗਈ| ਇਨ੍ਹਾਂ ਅਣਪਛਾਤੇ ਪਰ ਬਹੁ ਚਰਚਿਤ ਵਿਅਕਤੀਆਂ ਉੱਤੇ ਅਜੇ ਤੱਕ ਕੋਈ ਚਾਰਜ ਨਹੀਂ ਲਾਏ ਗਏ|

ਸੀਆਰ ਇੰਗਲੈਂਡ ਕੇਸ ਵਿੱਚ ਵੀ ਕੰਮ ਕਰਨ ਦਾ ਉਹੀ ਢੰਗ ਦੀ ਜਿਵੇਂ ਕਿ ਪਹਿਲਾਂ ਵਾਲੇ ਮਾਮਲਿਆਂ ਵਿੱਚ ਸੀ| ਅਭਿਯੋਗ ਅਨੁਸਾਰ ਸਹਿ ਸਾਜ਼ਿਸ਼ਕਰਤਾ ਏ ਨੇ 13 ਅਕਤੂਬਰ 2015 ਨੂੰ ਸੈਵੀ ਤਾਹੋਏ ਡਰਾਈਵ ਕਰਦਿਆਂ ਸੀਆਰ ਇੰਗਲੈਂਡ ਦੇ ਇੱਕ ਟਰੱਕ ਨੂੰ ਇੰਟਰਸਟੇਟ ਜਾਂ ਫੈਡਰਲ ਹਾਈਵੇਅ ਉੱਤੇ ਨਹੀਂ ਸਗੋਂ ਲੋਕਲ ਰੋਡਜ਼ ਉੱਤੇ ਲੇਨਜ਼ ਬਦਲਦਿਆਂ ਵੇਖਿਆ| ਇਹ ਹਾਦਸਾ ਵੀ ਉਨ੍ਹਾਂ ਹਾਦਸਿਆਂ ਵਰਗਾ ਹੀ ਦੱਸਿਆ ਗਿਆ ਜਿਵੇਂ ਕਿ ਪਹਿਲਾਂ ਵਾਲੇ ਹਾਦਸਿਆਂ ਲਈ ਦਿੱਤੇ ਗਏ ਹਵਾਲੇ ਜਿਵੇਂ ਕਿ ਜਾਣਬੁੱਝ ਕੇ ਹਾਦਸੇ ਨੂੰ ਅੰਜਾਮ ਦੇਣਾ|

ਇਸ ਹਾਦਸੇ ਤੋਂ ਬਾਅਦ ਸਹਿ ਸਾਜ਼ਿਸ਼ਕਰਤਾ ਏ ਤੇ ਐਂਥਲੀ ਰੌਬਿਨਸਨ, ਜਿਹੜਾ ਕਿ ਹੁਣ ਚਾਰਜ ਕੀਤੇ ਗਏ ਚਾਰ ਨਵੇਂ ਅਭਿਯੁਕਤਾਂ ਵਿੱਚੋਂ ਇੱਕ ਹੈ, ਨੇ ਡਰਾਈਵਰਾਂ ਦੀ ਅਦਲਾ ਬਦਲੀ ਵੀ ਕੀਤੀ| ਇਸ ਮਾਮਲੇ ਵਿੱਚ ਤਿੰਨ ਹੋਰ ਡਿਫੈਂਡੈਂਟ ਕੇਸ਼ੀਰਾ ਰੌਬਿਨਸਨ, ਆਦਰੇ ਹੈਰਿਸ ਤੇ ਜੈਰੀ ਸ਼ੈਫਰ, ਸਾਰੇ ਹੀ ਉਸ ਸਮੇਂ ਤਾਹੋਏ ਵਿੱਚ ਸਵਾਰ ਸਨ ਜਦੋਂ ਸਹਿ ਸਾਜ਼ਿਸ਼ਕਰਤਾ ਨੇ ਟਰੱਕ ਨੂੰ ਸੀਆਰ ਇੰਗਲੈਂਡ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਫਰੇਟਲਾਈਨਰ ਨਾਲ ਟਕਰਾਇਆ| ਪਰ ਇਹ ਸੱਭ ਉਸ ਤੋਂ ਪਹਿਲਾਂ ਹੋਇਆ ਜਦੋਂ ਰੌਬਿਨਸਨ ਡਰਾਈਵਰ ਵਾਲੀ ਸੀਟ ਉੱਤੇ ਜਾ ਬੈਠਿਆ|

ਡੈਮੀਅਨ ਲੇਬਾਲਡ, ਜਿਸ ਨੂੰ ਹਾਦਸੇ ਦੀ ਸਾਜ਼ਿਸ਼ ਕਰਨ ਵਾਲੀ ਸਕੀਮ ਦੇ ਸੁæਰੂਆਤੀ ਦੋਸ਼ਾਂ ਵਿੱਚ ਕਸੂਰਵਾਰ ਠਹਿਰਾਇਆ ਗਿਆ ਸੀ, ਬਾਰੇ ਵੀ ਇਹ ਪਾਇਆ ਗਿਆ ਕਿ ਉਹ ਅਟਾਰਨੀਜ਼, ਸਹਿ ਸਾਜ਼ਿਸ਼ਕਰਤਾ ਤੇ ਡਿਫੈਂਡੈਂਟਸ ਦੇ ਮੌਜੂਦਾ ਗਰੁੱਪ ਨਾਲ ਪਹਿਲਾਂ ਵੀ ਕੰਮ ਕਰ ਚੁੱਕਿਆ ਹੈ| ਤਾਜ਼ਾ ਅਭਿਯੋਗ ਅਨੁਸਾਰ ਲੀਬਾਲਡ ਤੇ ਸਹਿ ਸਾਜ਼ਿਸ਼ਕਰਤਾ ਦਾ ਅਸਲ ਟੀਚਾ ਸਾਰੇ ਮੁੱਦੇ ਤੋਂ ਧਿਆਨ ਭਟਕਾਉਣਾ ਸੀ| ਇਹ ਸੱਭ ਪਹਿਲਾਂ ਵੀ 2015 ਤੇ 2017 ਦਰਮਿਆਨ 100 ਹਾਦਸਿਆਂ ਵਿੱਚ ਅਜਿਹਾ ਕਰ ਚੁੱਕੇ ਹਨ|

ਪਿਛਲੇ ਮਹੀਨੇ ਸੁਣਾਏ ਗਏ ਦੋਸ਼ਾਂ ਸਬੰਧੀ ਫੈਸਲੇ ਵਿੱਚ ਇਹ ਆਖਿਆ ਗਿਆ ਕਿ ਉਸ ਮਾਮਲੇ ਵਿੱਚ ਡਿਫੈਂਡੈਂਟ ਕੌਰਨੈਲਿਅਸ ਗੈਰੀਸਨ ਸਹਿ ਸਾਜ਼ਿਸ਼ਕਰਤਾ ਲਈ 50 ਹਾਦਸਿਆਂ ਦੀ ਸਾਜ਼ਿਸ਼ ਰਚ ਚੁੱਕਿਆ ਹੈ| ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ ਕਿ 50 ਮਾਮਲਿਆਂ ਵਿੱਚ ਅਜਿਹਾ ਹੋਇਆ ਜਾਂ 100 ਮਾਮਲਿਆਂ ਵਿੱਚ ਅਜਿਹਾ ਹੋਇਆ| ਹਾਲਾਂਕਿ ਇਸ ਮਾਮਲੇ ਵਿੱਚ ਭਾਵੇਂ ਸਾਜ਼ਿਸ਼ ਕਰਤਾਵਾਂ ਦੇ ਕੁੱਝ ਮਾਮਲਿਆਂ ਦਾ ਹੀ ਖੁਲਾਸਾ  ਕੀਤਾ ਗਿਆ ਪਰ ਇਸ ਅਭਿਯੋਗ ਲਈ ਇਹ ਕਾਫੀ ਹਨ|

ਇਸ ਮਾਮਲੇ ਵਿੱਚ ਅਟਾਰਨੀ ਏ ਨੇ ਹੈਰਿਸ ਲਈ ਸੈਟਲਮੈਂਟ ਵਾਸਤੇ 4 ਮਿਲੀਅਨ ਡਾਲਰ,ਸ਼ੈਫਰ ਲਈ ਇੱਕ ਮਿਲੀਅਨ ਡਾਲਰ, ਕੈਸੀਰਾ ਰੌਬਿਨਸਨ ਲਈ 175,000 ਡਾਲਰ ਦੀ ਮੰਗ ਕੀਤੀ| ਅਟਾਰਨੀ ਸੀ ਨੇ ਐਂਥਨੀ ਰੌਬਿਨਸਨ ਲਈ 4æ8 ਮਿਲੀਅਨ ਡਾਲਰ ਦੀ ਮੰਗ ਕੀਤੀ| ਕੁੱਲ ਮਿਲਾ ਕੇ ਇਹ ਰਕਮ 4æ725 ਮਿਲੀਅਨ ਡਾਲਰ ਬਣੀ|

ਪਰ ਡਿਫੈਂਡੈਂਟਸ ਤੋਂ ਸਰਕਾਰ ਨੂੰ ਜੋ ਵਾਪਿਸ ਚਾਹੀਦਾ ਹੈ ਉਸ ਵਿੱਚ 393,000 ਡਾਲਰ ਨਕਦੀ ਤੇ ਚਾਰ ਕਾਰਾਂ ਹਨ ਜਿਨ੍ਹਾਂ ਵਿੱਚ ਇੱਕ ਮਜ਼ਰਾਟੀ, ਦੋ ਮਰਸਡੀਜ਼ ਬੈਂਜ ਤੇ ਕੌਰਵੈਟ ਸ਼ਾਮਲ ਹਨ|