ਭੋਜਣ ਵਿਹੂਣੇ ਪਰਿਵਾਰਾਂ ਨੂੰ ਫੂਡ ਬੈਂਕਸ ਰਾਹੀਂ ਪੌਸ਼ਟਿਕ ਫੂਡ ਡਲਿਵਰ ਕਰ ਰਹੀ ਹੈ ਟਰੱਕਸ ਫੌਰ ਚੇਂਜ

semi tractor trailer driving on the highway in the evening

ਟਰੱਕਸ ਫੌਰ ਚੇਂਜ (ਟੀ4ਸੀ) ਇੱਕ ਵਾਰੀ ਫਿਰ ਫੂਡ ਅਸੁਰੱਖਿਆ ਵਿੱਚੋਂ ਲੰਘ ਰਹੇ ਕੈਨੇਡੀਅਨਜ਼ ਦੀ ਮਦਦ ਲਈ ਅੱਗੇ ਆਈ ਹੈ।ਦ ਫੌਰ ਗੁੱਡ ਫਾਊਂਡੇਸ਼ਨ (ਟੀਐਫਜੀਐਫ) ਦੀ ਮਦਦ ਲਈ ਟੀ4ਸੀ ਸ਼ੈਲਫ ਉੱਤੇ ਲੰਮੇਂ ਸਮੇਂ ਤੱਕ ਬਣੇ ਰਹਿਣ ਵਾਲੇ ਤੇ ਪੌਸ਼ਟਿਕ ਭੋਜਨ ਕੈਨੇਡਾ ਭਰ ਦੇ ਫੂਡ ਬੈਂਕਸ ਨੂੰ ਡਲਿਵਰ ਕਰਦੀ ਹੈ। ਟੀਐਫਜੀਐਫ ਇੱਕ ਰਜਿਸਟਰਡ ਚੈਰੀਟੇਬਲ ਸੰਸਥਾ ਹੈ ਜਿਹੜੀ ਫੂਡ ਬੈਂਕ ਨੈੱਟਵਰਕ ਲਈ ਖਾਣੇ ਤੇ ਉਤਪਾਦਨ ਸਬੰਧੀ ਮੌਕਿਆਂ ਨੂੰ ਪੌਸ਼ਟਿਕ ਭੋਜਨ ਵਿੱਚ ਬਦਲ ਦਿੰਦੀ ਹੈ।

ਟੀਐਫਜੀਐਫ ਵਾਧੂ ਤੇ ਜਿ਼ਆਦਾ ਕਪੈਸਿਟੀ ਦਾ ਫਾਇਦਾ ਲੈਂਦਿਆਂ ਹੋਇਆਂ ਆਪਣੀ ਸਦਭਾਵਨਾ ਨੂੰ ਵਰਤ ਕੇ ਕੈਨੇਡਾ ਭਰ ਦੇ ਫੂਡ ਬੈਂਕਸ ਤੇ ਸ਼ੈਲਟਰਜ਼ ਲਈ ਵੱਧ ਡਿਮਾਂਡ ਵਾਲੇ ਫੂਡ ਜਿਵੇਂ ਕਿ ਬੀਨਜ਼, ਚੌਲ ਤੇ ਪੀਨਟ ਬਟਰ ਤਿਆਰ ਕਰਦੀ ਹੈ ਤਾਂ ਕਿ ਲਾਗਤ ਘਟਾਈ ਜਾ ਸਕੇ ਤੇ ਖੁਰਾਕ ਦੀ ਵੰਡ ਤੋਂ ਲੈ ਕੇ ਫਾਈਨਲ ਡਲਿਵਰੀ ਤੱਕ ਸਮਰੱਥਾ ਵਧਾਈ ਜਾ ਸਕੇ।

ਟਰੱਕਸ ਫੌਰ ਚੇਂਜ ਕੈਰੀਅਰ ਪਾਰਟਨਰਜ਼ ਫੌਰ ਫੂਡ ਫਾਊਂਡੇਸ਼ਨ ਨੂੰ ਟਰਾਂਸਪੋਰਟੇਸ਼ਨ ਤੇ ਸਰੋਤ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਕੈਨੇਡਾ ਦੀ ਹਰੇਕ ਪ੍ਰੋਵਿੰਸ, ਨਿਊਫਾਊਂਡਲੈਂਡ ਤੇ ਪੀਈਆਈ ਤੋਂ ਵੈਨਕੂਵਰ ਆਈਲੈਂਡ ਤੱਕ, ਵਿੱਚ 46 ਫੂਡ ਬੈਂਕਸ ਨੂੰ 1 ਮਿਲੀਅਨ ਦੇ ਨੇੜੇ ਤੇੜੇ ਫੂਡ ਡਲਿਵਰ ਕੀਤਾ ਜਾ ਸਕੇ ਤੇ ਇਹ ਫੂਡ ਕੈਨੇਡਾ ਦੀਆਂ ਸੱਭ ਤੋਂ ਨਿੱਕੀਆਂ ਤੇ ਦੂਰ ਦਰਾਜ ਵਾਲੀਆਂ ਕਮਿਊਨਿਟੀਜ਼ ਤੱਕ ਪਹੁੰਚੇ। ਟਰੱਕ ਫੌਰ ਚੇਂਜ, ਇਸ ਦੇ ਕੈਰੀਅਰ ਭਾਈਵਾਲਾਂ, ਟੀਐਫਜੀਐਫ ਤੇ ਫੂਡ ਬੈਂਕਸ ਕੈਨੇਡਾ ਵੱਲੋਂ ਇਹ ਇੱਕ ਸਾਂਝਾ ਉਪਰਾਲਾ ਹੈ ਤੇ ਇਸ ਨੂੰ ਟੀ4ਸੀਜ਼ ਦੀ ਲਾਜਿਸਟਿਕ ਭਾਈਵਾਲ ਸਿ਼ੱਪਨੌਰਥਅਮੈਰਿਕਾ, ਜੋ ਕਿ ਡਲਿਵਰੀਆਂ ਦਾ ਕੰਮ ਦੇਖਦੀ ਹੈ,ਦਾ ਸਮਰਥਨ ਵੀ ਹਾਸਲ ਹੈ।ਟੀਐਫਜੀਐਫ ਦੀ ਸਰਪ੍ਰਸਤੀ ਹੇਠ ਬ੍ਰੈਂਡਿਡ ਫੂਡ ਪ੍ਰੋਡਕਟਸ ਹਰ ਸਾਲ ਦੋ ਜਾਂ ਤਿੰਨ ਵਾਰੀ ਕੈਨੇਡੀਅਨ ਫੂਡ ਬੈਂਕਸ ਨੂੰ ਦਿੱਤੇ ਜਾਂਦੇ ਹਨ।

ਟੀਐਫਜੀਐਫ ਦੇ ਬਾਨੀ ਐਲੀਅਟ ਪੈਨਰ ਦਾ ਕਹਿਣਾ ਹੈ ਕਿ ਫੂਡ ਸਬੰਧੀ ਅਸੁਰੱਖਿਆ ਕਈ ਕੈਨੇਡੀਅਨਜ਼ ਲਈ ਵੱਡੀ ਸਮੱਸਿਆ ਹੈ।ਫੂਡ ਬੈਂਕਸ ਕੈਨੇਡਾ ਨਾਲ ਰਲ ਕੇ ਫੂਡ ਫੌਰ ਗੁੱਡ ਫਾਊਂਡੇਸ਼ਨ ਸੱਭ ਤੋਂ ਲੋੜਵੰਦ ਕੈਨੇਡੀਅਨਾਂ ਨੂੰ ਫੂਡ ਮੁਹੱਈਆ ਕਰਵਾਕੇ ਇਸ ਖੱਪੇ ਨੂੰ ਭਰਨਾ ਚਾਹੁੰਦੀ ਹੈ।ਟੀਐਫਜੀਐਫ, ਟਰੱਕਸ ਫੌਰ ਚੇਂਜ ਤੇ ਕੈਨੇਡੀਅਨ ਟਰੱਕਿੰਗ ਇੰਡਸਟਰੀ ਦਰਮਿਆਨ ਇਹ ਭਾਈਵਾਲੀ ਉਨ੍ਹਾਂ ਕੈਨੇਡੀਅਨਜ਼ ਲਈ ਫੂਡ ਦੀ ਅਸੁਰੱਖਿਆ ਨੂੰ ਖ਼ਤਮ ਕਰੇਗੀ ਜਿਨ੍ਹਾਂ ਨੂੰ ਫੂਡ ਦੀ ਸੱਭ ਤੋਂ ਜਿ਼ਆਦਾ ਲੋੜ ਹੈ।

ਫੂਡ ਬੈਂਕਸ ਕੈਨੇਡਾ ਦੇ ਸੀਈਓ ਕਰਸਟਨ ਬਰਡਜ਼ਲੇਅ ਦਾ ਕਹਿਣਾ ਹੈ ਕਿ ਟਰੱਕਸ ਫੌਰ ਚੇਂਜ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਉਨ੍ਹਾਂ ਦੇ ਪ੍ਰੋਵਿੰਸ਼ੀਅਲ ਮੈਂਬਰਜ਼ ਕੈਨੇਡਾ ਭਰ ਵਿੱਚ ਲੋੜਵੰਦ ਕਮਿਊਨਿਟੀਜ਼ ਤੱਕ ਮਦਦ ਪਹੁੰਚਾਉਣ ਵਾਲੀ ਕੜੀ ਦਾ ਸੱਭ ਤੋਂ ਅਨਿੱਖੜਵਾਂ ਅੰਗ ਹਨ।ਇਨ੍ਹਾਂ ਸਾਰਿਆਂ ਦੀ ਮਦਦ ਤੋਂ ਬਿਨਾਂ ਅਜਿਹਾ ਕੰਮ ਸੰਭਵ ਨਹੀਂ ਹੈ। 

ਟਰੱਕਸ ਫੌਰ ਚੇਂਜ ਦੇ ਚੇਅਰ ਸਕੌਟ ਸਮਿੱਥ ਦਾ ਕਹਿਣਾ ਹੈ ਕਿ ਕਮਿਊਨਿਟੀ ਦੇ ਕੰਮ ਆਉਣ ਦਾ ਜਜ਼ਬਾ ਰੱਖਣ ਵਾਲੇ ਨੈੱਟਵਰਕ ਦੀ ਇਹ ਅਹਿਮ ਕੜੀ ਹੈ।ਹਰ ਤਰ੍ਹਾਂ ਦੇ ਟਰਾਂਸਪੋਰਟ ਸਬੰਧੀ ਸਾਧਨਾਂ ਵਿੱਚ ਕਪੈਸਿਟੀ ਸਬੰਧੀ ਚੁਣੌਤੀਆਂ ਦੇ ਬਾਵਜੂਦ ਸਾਡੇ ਕੈਰੀਅਰਜ਼ ਵੱਲੋਂ ਇਸ ਨੂੰ ਸਫਲ ਪੋ੍ਰਜੈਕਟ ਬਣਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਅਸੀਂ ਕੈਨੇਡਾ ਦੇ ਸਾਰੇ ਹਿੱਸਿਆਂ ਵਿੱਚ ਭੋਜਣ ਵਿਹੂਣੇ ਪਰਿਵਾਰਾਂ ਨੂੰ ਫੂਡ ਬੈਂਕਸ ਰਾਹੀਂ ਪੌਸ਼ਟਿਕ ਫੂਡ ਡਲਿਵਰ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ।