ਬੀਸੀ ਦੇ ਬਹੁਤੇ ਹਾਈਵੇਅਜ਼ ਉੱਤੇ ਵਿੰਟਰ ਟਾਇਰਜ਼ ਲਾਉਣਾ ਕੀਤਾ ਗਿਆ ਲਾਜ਼ਮੀ

Truck Tire in Snow

ਬ੍ਰਿਟਿਸ਼ ਕੋਲੰਬੀਆ ਦੇ ਬਹੁਤੇ ਹਾਈਵੇਅਜ਼ ਉੱਤੇ ਡਰਾਈਵਰਜ਼ ਲਈ ਆਪਣੀਆਂ ਗੱਡੀਆਂ ਉੱਤੇ ਸਨੋਅ ਟਾਇਰਜ਼ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। 

ਮਨਜ਼ੂਰਸ਼ੁਦਾ ਵਿੰਟਰ ਟਾਇਰਜ਼ ਹੇਠ ਲਿਖੇ ਹਾਈਵੇਅਜ਼ ਉੱਤੇ ਟਰੈਵਲ ਕਰਨ ਲਈ ਲਾਜ਼ਮੀ ਹਨ :

  • ਨੌਰਥ ਦੇ ਸਾਰੇ ਹਾਈਵੇਅਜ਼
  • ਸਾਰੇ ਅੰਦਰੂਨੀ ਹਾਈਵੇਅਜ਼
  • ਸੀਅ ਸਕਾਇ ਹਾਈਵੇਅ ਸਮੇਤ ਸਾਊਥ ਕੋਸਟ ਦੇ ਕੁੱਝ ਹਾਈਵੇਅਜ਼
  • ਮਾਲਾਹਾਟ ਤੇ ਹਾਈਵੇਅ 4, 14 ਤੇ 28 ਸਮੇਤ ਵੈਨਕੂਵਰ ਆਈਲੈਂਡ ਦੇ ਹਾਈਵੇਅਜ਼ ਦਾ ਕੁੱਝ ਹਿੱਸਾ

ਮਨਜ਼ੂਰਸ਼ੁਦਾ ਟਾਇਰਜ਼ ਵੱਲੋਂ ਜਾਂ ਤਾਂ ਐਮ + ਐਸ (ਮੱਡ ਐਂਡ ਸਨੋਅ) ਤੇ ਜਾਂ ਮਾਊਨਟੇਨ/ਸਨੋਅਫਲੇਕ ਸਿੰਬਲ ਲੱਗਿਆ ਹੋਣਾ ਜ਼ਰੂਰੀ ਹੈ ਤੇ ਇਸ ਟਰੈਡ ਘੱਟ ਤੋਂ ਘੱਟ 3·5 ਮਿਲੀਮੀਟਰਜ਼ ਹੋਣੀ ਚਾਹੀਦੀ ਹੈ।  

ਇਨ੍ਹਾਂ ਦੱਸੇ ਗਏ ਰੂਟਜ਼ ਉੱਤੇ ਸਹੀ ਟਾਇਰਜ਼ ਤੋਂ ਬਿਨਾਂ ਫੜ੍ਹੇ ਜਾਣ ਵਾਲੇ ਡਰਾਈਵਰਾਂ ਨੂੰ 121 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। 

ਕਮਰਸ਼ੀਅਲ ਵ੍ਹੀਕਲ ਆਪਰੇਟਰਜ਼ ਨੂੰ ਸੜਕ ਦੇ ਕਿਨਾਰੇ ਉੱਤੇ ਲੱਗੇ ਸਾਈਨਬੋਰਡਜ਼ ਉੱਤੇ ਦਰਸਾਈਆਂ ਗਈਆਂ ਚੇਨਜ਼ ਦੇ ਅਧਾਰ ਉੱਤੇ ਪ੍ਰੋਵਿੰਸ ਦੇ ਬਹੁਤੇ ਰੂਟਸ ਉੱਤੇ ਚੇਨਜ਼ ਨਾਲ ਲੈ ਕੇ ਚੱਲਣਾ ਹੋਵੇਗਾ। ਇਹ ਚੇਨਜ਼ ਲੋਅਰ ਮੇਨਲੈਂਡ ਤੇ ਵੈਨਕੂਵਰ ਆਈਲੈਂਡ ਦੇ ਬਹੁਤੇ ਹਿੱਸੇ ਲਈ ਨਹੀਂ ਚਾਹੀਦੀਆਂ। 

ਇਹ ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋ ਕੇ 31 ਮਾਰਚ ਤੱਕ ਰਹਿੰਦਾ ਹੈ। ਚੋਣਵੇਂ ਹਾਈਵੇਅਜ਼ ਲਈ ਇਸ ਤਰੀਕ ਵਿੱਚ ਬਹਾਰ ਦੇ ਸ਼ੁਰੂ ਵਿੱਚ ਹੋਣ ਵਾਲੀ ਬਰਫਬਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਾਧਾ ਕੀਤਾ ਗਿਆ ਹੈ ਤੇ ਇਨ੍ਹਾਂ ਚੋਣਵੇਂ ਹਾਈਵੇਅਜ਼ ਲਈ ਇਹ ਤਰੀਕ 31 ਮਾਰਚ ਦੀ ਥਾਂ 30 ਅਪਰੈਲ ਕਰ ਦਿੱਤੀ ਗਈ ਹੈ। ਇਨ੍ਹਾਂ ਹਾਈਵੇਅਜ਼ ਉੱਤੇ ਵੀ ਰੈਗੂਲੇਟਰੀ ਸਾਈਨ ਲੱਗੇ ਹੁੰਦੇ ਹਨ।