ਬਾਰਡਰ ਤੇ ਡੋਮੈਸਟਿਕ ਲਾਜ਼ਮੀ ਵੈਕਸੀਨੇਸ਼ਨ ਲਈ ਤਿਆਰੀ ਕਰ ਰਹੀ ਹੈ ਨੌਰਥ ਅਮੈਰੀਕਨ ਸਪਲਾਈ ਚੇਨ : ਸੀਟੀਏ

Container Ship on sea shore border
Photo by Nilantha Ilangamuwa on Unsplash

15 ਜਨਵਰੀ ਤੱਕ ਸਿਰਫ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੱਕ ਡਰਾਈਵਰ ਹੀ ਕੈਨੇਡਾਯੂਐਸ ਸਰਹੱਦ ਪਾਰ ਕਰਨ ਵਾਲੇ 650 ਬਿਲੀਅਨ ਡਾਲਰ ਦੇ ਵਪਾਰ ਦਾ ਹਿੱਸਾ ਬਣ ਸਕਣਗੇ ਜੇ ਦੂਜੇ ਲਫਜ਼ਾਂ ਵਿੱਚ ਆਖਿਆ ਜਾਵੇ ਤਾਂ ਸਿਰਫ ਉਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਹੀ ਕੈਨੇਡਾਯੂਐਸ ਸਰਹੱਦ ਪਾਰ ਸਮਾਨ ਲਿਜਾਣ ਲਿਆਉਣ ਦੀ ਇਜਾਜ਼ਤ ਹੋਵੇਗੀ, ਇਸ ਨਿਰਧਾਰਤ ਤਰੀਕ ਤੱਕ ਜਿਨ੍ਹਾਂ ਦੀ ਕੋਵਿਡ-19 ਵੈਕਸੀਨੇਸ਼ਨ ਪੂਰੀ ਹੋ ਚੁੱਕੀ ਹੋਵੇਗੀ।ਇਹ ਸੰਕੇਤ ਕੈਨੇਡੀਅਨ ਫੈਡਰਲ ਸਰਕਾਰ ਵੱਲੋਂ ਸਪਲਾਈ ਚੇਨ ਸਟੇਕਹੋਲਡਰਜ਼ ਨੂੰ ਦੇ ਦਿੱਤਾ ਗਿਆ ਹੈ। 

ਇਹੋ ਫੈਸਲਾ ਵਾਸਿ਼ੰਗਟਨ ਵੱਲੋਂ ਵੀ ਕਰ ਲਿਆ ਗਿਆ ਹੈ, ਪਰ ਇਸ ਫੈਸਲੇ ਨੂੰ ਲਾਗੂ ਕਰਨ ਦੀ ਅਮਰੀਕੀ ਸਰਕਾਰ ਵੱਲੋਂ 22 ਜਨਵਰੀ ਤਰੀਕ ਮਿਥੇ ਜਾਣ ਦੀ ਸੰਭਾਵਨਾ ਹੈ। 

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਪਲਾਈ ਚੇਨ ਦੇ ਉਨ੍ਹਾਂ ਅਹਿਮ ਮੈਂਬਰਾਂ ਨਾਲ ਮੁਲਾਕਾਤ ਤੇ ਸਲਾਹ ਮਸ਼ਵਰਾ ਕਰਕੇ ਇਹ ਤੈਅ ਕਰਨ ਤੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਕੋਈ ਢੁਕਵੀਂ ਤਰੀਕ ਨਿਰਧਾਰਤ ਕਰਨ ਜਿਹੜੀ ਨੌਰਥ ਅਮੈਰੀਕਨ ਸਪਲਾਈ ਚੇਨ, ਜਿਹੜੀ ਪਹਿਲਾਂ ਹੀ ਆਪਣੀ ਨੌਰਮਲ ਸਮਰੱਥਾ ਅਨੁਸਾਰ ਕੰਮ ਕਰਨ ਲਈ ਸੰਘਰਸ਼ ਕਰ ਰਹੀ ਹੈ, ਲਈ ਘੱਟ ਨੁਕਸਾਨਦੇਹ ਹੋਵੇ।ਅੱਜ ਤੱਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚੋਂ ਕਿਸੇ ਇੱਕ ਨੇ ਵੀ ਇਸ ਮਹੀਨੇ ਐਲਾਨੀਆਂ ਇਨ੍ਹਾਂ ਤਰੀਕਾਂ ਉੱਤੇ ਮੁੜ ਵਿਚਾਰ ਕਰਨ ਦਾ ਸੰਕੇਤ ਨਹੀਂ ਦਿੱਤਾ ਹੈ ਤੇ ਨਾ ਹੀ ਇਸ ਨਿਯਮ ਨੂੰ ਲਾਗੂ ਕਰਨ ਲਈ ਕੋਈ ਤਫਸੀਲ ਹੀ ਮੁਹੱਈਆ ਕਰਵਾਈ ਗਈ ਹੈ।

ਕੈਨੇਡਾ ਸਰਕਾਰ 15 ਜਨਵਰੀ ਨੂੰ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਵੈਕਸੀਨੇਸ਼ਨ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਇਸ ਲਈ ਐਰਾਈਵਕੈਨ ਦੀ ਵਰਤੋਂ ਰਾਹੀਂ ਇੰਡਸਟਰੀ ਦੀ ਮਦਦ ਵਾਸਤੇ ਵਾਧੂ ਮਟੀਰੀਅਲ ਵੀ ਮੁਹੱਈਆ ਕਰਵਾ ਰਹੀ ਹੈ।ਇਸ ਜਾਣਕਾਰੀ ਵਿੱਚ ਐਰਾਈਵਕੈਨ ਪ੍ਰਕਿਰਿਆ ਦੀ ਅਗਾਊਂ ਪ੍ਰੈਕਟਿਸ ਤੇ ਹਰ ਸਮੱਗਰੀ ਸ਼ਾਮਲ ਹੈ ਜਿਹੜੀ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਉਪਲਬਧ ਹੈ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਦੇਸ਼ ਭਰ ਦੇ ਸੀਟੀਏ ਮੈਂਬਰਾਂ ਤੋਂ ਹਾਸਲ ਹੋਈ ਫੀਡਬੈਕ ਇਹੋ ਸਿੱਧ ਕਰਦੀ ਹੈ ਕਿ ਕੈਨੇਡੀਅਨ ਟਰੱਕਿੰਗ ਇੰਡਸਟਰੀ ਕੁੱਝ ਹੱਦ ਤੱਕ ਇਨ੍ਹਾਂ ਐਲਾਨਾਂ ਦੀ ਪਾਲਣਾ ਕਰਨ ਦੀ ਤਿਆਰੀ ਕਰ ਰਹੀ ਹੈ। ਕੁੱਝ ਕੰਪਨੀਆਂ ਵਿੱਚ ਡਰਾਈਵਰਾਂ ਵੱਲੋਂ ਵੈਕਸੀਨੇਸ਼ਨ ਕਰਵਾਏ ਜਾਣ ਦੇ ਸਿਲਸਿਲੇ ਵਿੱਚ ਮਾਮੂਲੀ ਵਾਧਾ ਜ਼ਰੂਰ ਵੇਖਣ ਨੂੰ ਮਿਲਿਆ ਹੈ ਤੇ ਅਜਿਹੀਆਂ ਕੰਪਨੀਆਂ ਦੀ ਟਰਨੋਵਰ ਵੀ ਵਧੀ ਹੈ। ਪਰ ਸਰਹੱਦ ਤੋਂ ਆਰ ਪਾਰ ਜਾਣ ਲਈ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ਦੀ ਸਰਕਾਰ ਦੀ ਸ਼ਰਤ ਲਈ ਤਰੀਕ ਨਿਰਧਾਰਤ ਕਰਨ ਤੋਂ ਬਾਅਦ ਕਈ ਟਰੱਕ ਡਰਾਈਵਰਾਂ ਵੱਲੋਂ ਇੰਡਸਟਰੀ ਨੂੰ ਅਲਵਿਦਾ ਆਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਾਂ ਫਿਰ ਪ੍ਰੋਵਿੰਸ਼ੀਅਲ ਪੱਧਰ ਉੱਤੇ ਕਿਸੇ ਹੋਰ ਸੈਕਟਰ ਨਾਲ ਜੁੜਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।  

ਇੰਡਸਟਰੀ ਦੀ ਵੈਕਸੀਨੇਸ਼ਨ ਦਰ ਕੈਨੇਡਾ ਦੀ ਨੈਸ਼ਨਲ ਔਸਤ ਦੇ ਨਾਲ ਨਾਲ 83 ਤੋਂ 87 ਫੀ ਸਦੀ ਰੀਜਨਲ ਪ੍ਰੋਵਿੰਸ਼ੀਅਲ ਔਸਤ ਦੀ ਝਲਕ ਵੀ ਪੇਸ਼ ਕਰਦੀ ਹੈ। ਜੇ ਇਸ ਮਹੀਨੇ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਇੰਡਸਟਰੀ ਦੇ ਕਰੌਸ ਬਾਰਡਰ ਕਮਰਸ਼ੀਅਲ ਡਰਾਈਵਰਾਂ ਵਿੱਚੋਂ 12000 ਤੋਂ 16000 ( 10-15 ਫੀ ਸਦੀ ) ਦੀ ਗਿਣਤੀ ਘੱਟ ਜਾਵੇਗੀ ਤੇ ਕੰਪਨੀਆਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਇਨ੍ਹਾਂ ਡਰਾਈਵਰਾਂ ਦੀ ਗਿਣਤੀ ਵੱਧ ਘੱਟ ਸਕਦੀ ਹੈ। ਫੈਡਰਲ ਡੋਮੈਸਟਿਕ ਵੈਕਸੀਨ ਦਾ ਫੈਸਲਾ ਲਾਗੂ ਹੋਣ ਨਾਲ ਸਪਲਾਈ ਚੇਨ ਨੂੰ ਛੱਡਣ ਵਾਲੇ ਕੈਨੇਡੀਅਨ ਫੈਡਰਲ ਪੱਧਰ ਉੱਤੇ ਨਿਯੰਤਰਿਤ ਡਰਾਈਵਰਾਂ ਦੀ ਗਿਣਤੀ 30,000 ਦੇ ਹਿਸਾਬ ਨਾਲ ਵੀ ਘੱਟ ਸਕਦੀ ਹੈ।

ਇਹ ਵੀ ਆਖਿਆ ਜਾ ਰਿਹਾ ਹੈ ਕਿ ਇਨ੍ਹਾਂ ਐਲਾਨਾਂ ਦੇ ਚੱਲਦਿਆਂ ਤੇ ਡਰਾਈਵਰਾਂ ਦੀ ਲਗਾਤਾਰ ਘਾਟ ਕਾਰਨ ਬਹੁਤਾ ਅਸਰ ਸਪਲਾਈ ਚੇਨ, ਸਿ਼ਪਰਜ਼ ਤੇ ਉਨ੍ਹਾਂ ਦੇ ਕਸਟਮਰਜ਼ ਉੱਤੇ ਪਵੇਗਾ। ਹਾਲੀਡੇਅ ਸਿਸਟਮ ਵਿੱਚ ਇਸ ਤਰ੍ਹਾਂ ਦੇ ਐਲਾਨਾਂ ਦਾ ਨਕਾਰਾਤਮਕ ਅਸਰ ਹੋਰ ਜਿ਼ਆਦਾ ਵੇਖਣ ਨੂੰ ਮਿਲ ਸਕਦਾ ਹੈ। ਨਤੀਜਤਨ ਇਸ ਨਾਲ ਕੈਰੀਅਰਜ਼ ਨੂੰ ਆਪਣੇ ਗਾਹਕਾਂ ਦੀ ਚੋਣ ਕਰਨੀ ਹੋਵੇਗੀ ਜਾਂ ਤਰਜੀਹ ਨਿਰਧਾਰਤ ਕਰਨੀ ਹੋਵੇਗੀ। ਜਿਸ ਨਾਲ ਹੋਵੇਗਾ ਇਹ ਕਿ ਅਰਥਚਾਰੇ ਦੇ ਕਈ ਖੇਤਰ ਟਰਾਂਸਪੋਰਟੇਸ਼ਨ ਸੇਵਾਵਾਂ ਦੀ ਘਾਟ ਕਾਰਨ ਕਮਜ਼ੋਰ ਰਹਿ ਜਾਣਗੇ ਤੇ ਉਨ੍ਹਾਂ ਦੇ ਕੰਮ ਕਾਜ ਵਿੱਚ ਵੀ ਵਿਘਣ ਪਵੇਗਾ। 

ਸੀਟੀਏ ਮੈਂਬਰਾਂ ਦਾ ਕਹਿਣਾ ਹੈ ਕਿ ਡਰਾਈਵਰਾਂ ਦੀ ਪਹਿਲਾਂ ਤੋਂ ਹੀ ਚੱਲ ਰਹੀ ਕਮੀ ਤੇ ਵੈਕਸੀਨੇਸ਼ਨ ਸਬੰਧੀ ਇਨ੍ਹਾਂ ਐਲਾਨਾਂ ਕਾਰਨ ਨਵੇਂ ਤੇ ਪੁਰਾਣੇ ਕਸਟਮਰਜ਼ ਨੂੰ ਟਰੱਕ ਕਪੈਸਿਟੀ ਲਈ ਸੰਘਰਸ਼ ਕਰਨਾ ਪਵੇਗਾ। ਪਹਿਲਾਂ ਹੀ ਡਰਾਈਵਰਾਂ ਨੂੰ ਰੋਕੀ ਰੱਖਣ ਲਈ ਸੰਘਰਸ਼ ਕਰ ਰਹੇ ਅਤੇ ਵੈਕਸੀਨੇਸ਼ਨ ਸਬੰਧੀ ਇਨ੍ਹਾਂ ਐਲਾਨਾਂ ਦੀ ਪ੍ਰਤੀਕਿਰਿਆ ਵਜੋਂ ਡਰਾਈਵਰਾਂ ਤੋਂ ਹੱਥ ਧੁਆ ਰਹੇ ਫਲੀਟਸ ਕੁੱਝ ਖਾਸ ਰੀਜਨਜ਼ ਜਾਂ ਸੈਕਟਰਜ਼ ਵਿੱਚ ਇਹ ਡਿਮਾਂਡ ਪੂਰੀ ਨਹੀਂ ਕਰ ਸਕਦੇ।ਇੱਕ ਵਾਰੀ ਇਸ ਲਾਜ਼ਮੀ ਸ਼ਰਤ ਦੇ ਪ੍ਰਭਾਵੀ ਹੋਣ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਨਾਲ ਜੁੜੇ ਕੁੱਝ ਸੈਕਟਰਜ਼ ਤੇ ਰੀਜਨਜ਼ ਬਿਲਕੁਲ ਠੱਪ ਵੀ ਪੈ ਸਕਦੇ ਹਨ। 

ਸੀਟੀਏ ਦੇ ਮੈਂਬਰਾਂ ਨੇ ਇਹ ਵੀ ਆਖਿਆ ਕਿ ਓਮਾਈਕ੍ਰੌਨ ਵੇਰੀਐਂਟ ਦੇ ਉਨ੍ਹਾਂ ਦੇ ਡਰਾਈਵਰਾਂ ਦੇ ਪੂਲ ਉੱਤੇ ਵੀ ਮਾਮੂਲੀ ਸਿਹਤ ਤੇ ਸੇਫਟੀ ਪ੍ਰਭਾਵ ਪੈ ਰਿਹਾ ਹੈ। ਕੋਵਿਡ-19 ਦੀਆਂ ਪਿਛਲੀਆਂ ਵੇਵਜ਼ ਵਾਂਗ ਹੀ ਟਰੱਕਿੰਗ ਇੰਡਸਟਰੀ ਵਿੱਚ ਵੈਕਸੀਨੇਸ਼ਨ ਦਰ ਨੈਸ਼ਨਲ ਤੇ ਪ੍ਰੋਵਿੰਸ਼ੀਅਲ ਔਸਤ ਦੇ ਬਰਾਬਰ ਹੀ ਹੈ। ਸੀਟੀਏ ਦਾ ਮੰਨਣਾ ਹੈ ਕਿ ਟਰੱਕਿੰਗ ਇੰਡਸਟਰੀ ਵਿੱਚ ਵੈਕਸੀਨੇਸਨ ਘੱਟ ਹੋਣ ਦੇ ਕਈ ਕਾਰਨ ਹਨ ਜਿਵੇਂ ਕਿ ਇੰਡਸਟਰੀ ਵੱਲੋਂ ਤਿਆਰ ਕੀਤੀਆਂ ਗਈਆਂ ਹੈਲਥ ਤੇ ਸੇਫਟੀ ਪ੍ਰੋਟੋਕਾਲਜ਼ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ ਤੇ ਸਪਲਾਈ ਚੇਨ ਦਰਮਿਆਨ ਉਨ੍ਹਾਂ ਨੂੰ ਖੂਭ ਪ੍ਰਚਾਰਿਤ ਵੀ ਕੀਤਾ ਜਾਂਦਾ ਹੈ ; ਇੰਡਸਟਰੀ ਦੇ ਡਰਾਈਵਰਾਂ ਵਿੱਚ ਉੱਚ ਨੈਸ਼ਨਲ ਵੈਕਸੀਨੇਸ਼ਨ ਦਰ ਤੇ ਇਸ ਦੇ ਨਾਲ ਹੀ ਕਮਰਸ਼ੀਅਲ ਡਰਾਈਵਰ ਆਕਿਊਪੇਸ਼ਨ ਦੇ ਸੈਲਫ ਆਈਸੋਲੇਟ ਕਰਨ ਵਾਲੇ ਰੁਝਾਨ।  

ਸੀਟੀਏ ਵੱਲੋਂ ਕੈਨੇਡਾ ਸਰਕਾਰ ਨੂੰ ਲਗਾਤਾਰ ਇਹ ਆਗਾਹ ਕੀਤਾ ਜਾ ਰਿਹਾ ਹੈ ਕਿ ਫੈਡਰਲ ਪੱਧਰ ਉੱਤੇ ਨਿਯ਼ੰਤਰਿਤ ਕੈਰੀਅਰਜ਼ ਤੇ ਉਨ੍ਹਾਂ ਦੇ ਮੁਲਾਜ਼ਮਾਂ ਉੱਤੇ ਘਰੇਲੂ ਨਿਯਮ ਲਾਗੂ ਕਰਨ ਨਾਲ ਡਰਾਈਵਰਾਂ ਦੀ ਘਾਟ ਦਾ ਮਾਮਲਾ ਹੋਰ ਵਿਗੜ ਜਾਵੇਗਾ, ਇਸ ਨਾਲ ਸਪਲਾਈ ਚੇਨ ਨੂੰ ਵੀ ਨੁਕਸਾਨ ਪਹੁੰਚੇਗਾ ਤੇ ਕੰਜਿ਼ਊਮਰਜ਼ ਲਈ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ। 

ਲਾਸਕੋਵਸਕੀ ਨੇ ਆਖਿਆ ਕਿ ਸੀਟੀਏ ਤੇ ਸਾਡੀਆਂ ਮੈਂਬਰ ਕੰਪਨੀਆਂ ਨੇ ਕੋਵਿਡ ਮਹਾਂਮਾਰੀ ਦਰਮਿਆਨ ਕੈਨੇਡਾ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ ਤਾਂ ਕਿ ਸਪਲਾਈ ਚੇਨ ਵਿੱਚ ਇਸ ਇਨਫੈਕਸ਼ਨ ਨੂੰ ਵਧਣ ਤੋਂ ਰੋਕਿਆ ਜਾ ਸਕੇ ਤੇ ਇਸ ਸਹਿਯੋਗ ਕਾਰਨ ਇੰਡਸਟਰੀ ਨੂੰ ਸੁਰੱਖਿਅਤ ਹੋਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਆਖਿਆ ਕਿ ਸੀਟੀਏ ਮੰਨਦੀ ਹੈ ਕਿ ਵੈਕਸੀਨ ਦੇ ਸਿਹਤ ਨਾਲ ਜੁੜੇ ਫਾਇਦਿਆਂ ਉੱਤੇ ਕਿੰਤੂ ਨਹੀਂ ਕੀਤਾ ਜਾ ਸਕਦਾ।ਪਰ ਇਸ ਨਾਲ ਇਹ ਹਕੀਕਤ ਵੀ ਨਹੀਂ ਬਦਲ ਜਾਂਦੀ ਕਿ ਪਹਿਲਾਂ ਤੋਂ ਹੀ ਜਦੋਂ ਡਰਾਈਵਰਾਂ ਦੀ ਘਾਟ ਹੈ ਤਾਂ ਅਜਿਹੇ ਵਿੱਚ ਹੋਰ ਡਰਾਈਵਰਾਂ ਦੇ ਇੰਡਸਟਰੀ ਛੱਡਣ ਨਾਲ ਪਹਿਲਾਂ ਤੋਂ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਸਪਲਾਈ ਚੇਨ ਤੇ ਅਰਥਚਾਰੇ ਦਾ ਲੱਕ ਹੀ ਟੁੱਟ ਜਾਵੇਗਾ। ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਹੀ ਇਹ ਸਮਝਣਾ ਹੋਵੇਗਾ ਕਿ ਇਹ ਸਪਲਾਈ ਚੇਨ ਨੂੰ ਵਸਤਾਂ ਤੇ ਪ੍ਰੋਡਕਟਸ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਘੱਟ ਨਹੀੱ ਵੱਧ ਡਰਾਈਵਰਾਂ ਦੀ ਲੋੜ ਹੈ। 

ਸੀਟੀਏ ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ ਸੈਕਟਰ ਲਈ ਇਸ ਘਰੇਲੂ ਨਿਯਮ ਦੇ ਸਬੰਧ ਵਿੱਚ ਦਿੱਤੀ ਅਰਜ਼ੀ ਉੱਤੇ ਜਲਦ ਹੀ ਸਰਕਾਰੀ ਐਲਾਨ ਦੀ ਉਮੀਦ ਕਰ ਰਹੀ ਹੈ। ਇਸ ਅਲਾਇੰਸ ਵੱਲੋਂ ਇੱਕ ਵਾਰੀ ਫਿਰ ਕੈਨੇਡਾ ਸਰਕਾਰ ਤੋਂ ਆਪਣੇ ਉਸੇ ਵਾਅਦੇ ਉੱਤੇ ਬਰਕਰਾਰ ਰਹਿਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਲਈ ਸਰਕਾਰ 2021 ਦੀਆਂ ਗਰਮੀਆਂ ਵਿੱਚ ਰਾਜ਼ੀ ਹੋਈ ਸੀ। ਉਸ ਸਮੇਂ ਸਰਕਾਰ ਨੇ ਅਰਥਚਾਰੇ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਤੇ ਟਰੱਕਿੰਗ ਇੰਡਸਟਰੀ ਨੂੰ ਅਸੈਂਸ਼ੀਅਲ ਸਰਵਿਸ ਕਰਾਰ ਦਿੰਦਿਆਂ ਇਸ ਟੀਕਾਕਰਣ ਤੋਂ ਛੋਟ ਦਿੱਤੀ ਸੀ।  

ਸੀਟੀਏ ਨੇ ਅਖੀਰ ਵਿੱਚ ਆਖਿਆ ਕਿ ਫੈਡਰਲ ਸਰਕਾਰ ਨੂੰ ਘੱਟਘੱਟ ਕਮਰਸੀਅਲ ਟਰੱਕ ਡਰਾਈਵਰਾਂ, ਮਕੈਨਿਕਸ ਤੇ ਜਿਹੜੇ ਘਰੇਲੂ ਮੈਨਡੇਟ ਬਾਹਰ ਕੰਮ ਕਰਦੇ ਹਨ, ਉਨ੍ਹਾਂ ਨੂੰ ਦੇਣੀ ਚਾਹੀਦੀ ਹੈ।