ਨਿਕੋਲਾ ਲਈ ਇਲੈਕਟ੍ਰਿਕ ਵ੍ਹੀਕਲ, ਸਪਲਾਈਬੈਟਰੀਜ਼ ਬਣਾਵੇਗੀ ਜੀਐਮ

ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਜਨਰਲ ਮੋਟਰਜ਼ ਨੇ ਆਪਣੀ ਦੂਜੀ ਵੱਡੀ ਇਲੈਕਟ੍ਰਿਕ ਵ੍ਹੀਕਲ
ਭਾਈਵਾਲੀ ਦਾ ਐਲਾਨ ਕੀਤਾ| ਇਸ ਵਾਰੀ ਨਿਕੋਲਾ ਨਾਲ ਜੀਐਮ ਵੱਲੋਂ 2 ਬਿਲੀਅਨ ਡਾਲਰ ਦੀ
ਡੀਲ ਕੀਤੀ ਗਈ ਹੈ|
ਜੀਐਮ ਨੇ ਫੀਨਿਕਸ ਦੀ ਇਸ ਕੰਪਨੀ ਵਿੱਚ 11 ਫੀ ਸਦੀ ਸੇਅਰ ਖਰੀਦੇ ਹਨ ਤੇ ਕੰਪਨੀ ਨਿਕੋਲਾ ਦੇ
ਬੈਜਰ ਹਾਈਡ੍ਰੋਜਨ ਫਿਊਲ ਸੈੱਲ ਤੇ ਇਲੈਕਟ੍ਰਿਕ ਪਿੱਕਅੱਪ ਟਰੱਕ ਦਾ ਨਿਰਮਾਣ ਕਰੇਗੀ| ਇਸ ਬੈਜਰ
ਦੀ 2022 ਤੱਕ ਪ੍ਰੋਡਕਸ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈ| ਇਸ ਦੇ ਨਾਲ ਹੀ ਜੀਐਮ ਨਿਕੋਲਾ ਦੇ
ਹੋਰਨਾਂ ਵਾਹਨਾਂ, ਜਿਨ੍ਹਾਂ ਵਿੱਚ ਹੈਵੀ ਟਰੱਕ ਸ਼ਾਮਲ ਹਨ, ਦੀਆਂ ਕੀਮਤਾਂ ਘਟਾਉਣ ਵਿੱਚ ਮਦਦ
ਕਰੇਗੀ| ਕੰਪਨੀ ਜੀਐਮ ਦੇ ਬੈਟਰੀ ਸਿਸਟਮ ਤੇ ਹਾਈਡ੍ਰੋਜਨ ਫਿਊਲ ਤਕਨਾਲੋਜੀ ਦੀ ਵਰਤੋਂ ਵੀ
ਕਰੇਗੀ|
10 ਸਾਲਾਂ ਲਈ ਕੀਤੀ ਗਈ ਇਸ ਡੀਲ ਦੇ ਬਦਲੇ ਜੀਐਮ ਨੂੰ 2 ਬਿਲੀਅਨ ਡਾਲਰ ਦੇ ਨਿਕੋਲਾ ਦੇ
ਨਵੇਂ ਜਾਰੀ ਕੀਤੇ ਗਏ ਕਾਮਨ ਸਟੌਕ ਹਾਸਲ ਹੋਣਗੇ| ਇਸ ਨਾਲ ਜੀਐਮ ਲਈ ਆਮਦਨ ਦਾ ਹੋਰ
ਜ਼ਰੀਆ ਖੁੱਲ੍ਹ ਜਾਵੇਗਾ ਤੇ ਸੰਭਾਵੀ ਤੌਰ ਉੱਤੇ ਉਨ੍ਹਾਂ ਦੇ ਬਿਜ਼ਨਸ ਮਾਡਲ ਵਿੱਚ ਵੀ ਤਬਦੀਲੀ ਆ
ਜਾਵੇ| ਇਸ ਤਰ੍ਹਾਂ ਕੰਪਨੀ ਹੋਰਨਾਂ ਕੰਪਨੀਆਂ ਨੂੰ ਇਲੈਕਟ੍ਰਿਕ ਵ੍ਹੀਕਲ ਫਰੇਮਜ਼, ਬੈਟਰੀਆਂ, ਕੰਟਰੋਲਜ਼
ਤੇ ਹੋਰ ਕੌਂਪੋਨੈਂਟਸ ਸਪਲਾਈ ਕਰਨ ਵਾਲੀ ਪਾਰਟਸ ਸਪਲਾਇਅਰ ਵੀ ਬਣ ਸਕਦੀ ਹੈ|