ਡਿਟਰੌਇਟ ਐਨਰੋਲਮੈਂਟ ਸੈਂਟਰ ਵਿਖੇ 17 ਅਪਰੈਲ ਤੋਂ ਸ਼ੁਰੂ ਹੋਵੇਗਾ ਫਾਸਟ ਈਵੈਂਟ

fast enrollment centre

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ 17 ਅਪਰੈਲ ਤੋਂ 21 ਅਪਰੈਲ ਤੱਕ ਡਿਟਰੌਇਟ, ਮਿਸ਼ੀਗਨ ਦੇ ਪੋਰਟ ਆਫ ਐਂਟਰੀ ਉੱਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ(ਸੀਬੀਪੀ) ਵੱਲੋਂ ਸਾਂਝੇ ਤੌਰ ਉੱਤੇ ਫਰੀ ਐਂਡ ਸਕਿਓਰ ਟਰੇਡ (ਫਾਸਟ) ਈਵੈਂਟ ਕਰਵਾਇਆ ਜਾ ਰਿਹਾ ਹੈ। 

ਸੀਟੀਏ ਵੱਲੋਂ ਕੈਰੀਅਰਜ਼ ਤੇ ਡਰਾਈਵਰਾਂ ਨੂੰ ਇਸ ਈਵੈਂਟ ਲਈ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾਉਣ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਲਈ ਇੰਟਰਵਿਊ ਸਲੌਟ ਹਾਸਲ ਕਰ ਸਕਣ ਤੇ ਫਾਸਟ ਦੀ ਮਨਜ਼ੂਰੀ ਪ੍ਰਕਿਰਿਆ ਵਿੱਚ ਆਪਣੀ ਸਮਰੱਥਾ ਪਹਿਲ ਦੇ ਅਧਾਰ ਉੱਤੇ ਦਰਜ ਕਰਵਾ ਸਕਣ।

ਇਹ ਐਨਰੋਲਮੈਂਟ ਈਵੈਂਟ ਸ਼ਰਤਾਂ ਸਹਿਤ ਮਨਜੂ਼ਰ ਸਮੂਹ ਬਿਨੈਕਾਰਾਂ ਲਈ ਖੁੱਲ੍ਹਾ ਹੈ। ਇਨ੍ਹਾਂ ਵਿੱਚ ਨਵੇਂ ਬਿਨੈਕਾਰ ਤੇ ਪੁਰਾਣੇ ਮੈਂਬਰ ਵੀ ਹਿੱਸਾ ਲੈ ਸਕਦੇ ਹਨ। ਇੰਟਰਵਿਊਂ ਟਰੱਸਟਿਡ ਟਰੈਵਲਰ ਪੋਰਟਲ ਰਾਹੀਂ ਫੌਰੀ ਤੌਰ ਉੱਤੇ ਸ਼ਡਿਊਲ ਕੀਤੀਆਂ ਜਾ ਸਕਦੀਆਂ ਹਨ।

ਇਸ ਤੋਂ ਇਲਾਵਾ ਫਾਸਟ ਬਲਿਟਸਿਜ਼ ਵੀ ਮਈ ਤੇ ਸਤੰਬਰ ਲਈ ਡਿਟਰੌਇਟ ਦੇ ਪੋਰਟ ਆਫ ਐਂਟਰੀ ਤੋਂ ਆਯੋਜਿਤ ਕੀਤੇ ਜਾ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਅਗਲੇ ਈਵੈਂਟ ਇਸ ਸਾਲ ਦੇ ਅੰਤ ਤੱਕ ਬਫਲੋ ਅਤੇ ਚੈਂਪਲੈਨ ਪੋਰਟ ਆਫ ਐਂਟਰੀ ਵਿੱਚ ਹੋਣਗੇ। ਇੱਕ ਵਾਰੀ ਡੀਟੇਲਜ਼ ਫਾਈਨਲ ਹੋਣ ਤੋਂ ਬਾਅਦ ਇਨ੍ਹਾਂ ਈਵੈਂਟਸ ਲਈ ਅਗਲੀ ਜਾਣਕਾਰੀ ਉਪਲਬਧ ਕਰਵਾ ਦਿੱਤੀ ਜਾਵੇਗੀ।

ਮੌਜੂਦਾ ਫਾਸਟ ਮੈਂਬਰਾਂ ਨੂੰ ਵੀ ਫਾਸਟ ਦੀਆਂ ਸਹੂਲਤਾਂ ਦਾ ਲਾਹਾ ਲੈਣਾ ਜਾਰੀ ਰੱਖਣ ਲਈ ਆਪਣੇ ਕਾਰਡ ਮਿਆਦ ਮੁੱਕਣ ਤੋਂ ਪਹਿਲਾਂ ਆਨਲਾਈਨ ਪੋਰਟਲ ਰਾਹੀਂ ਮੁੜ ਨੰਵਿਆਏਂ ਜਾਣ ਦਾ ਚੇਤਾ ਵੀ ਕਰਵਾਇਆ ਜਾ ਰਿਹਾ ਹੈ।ਸੀਟੀਏ ਵੱਲੋਂ ਬਿਨੈਕਾਰਾਂ ਨੂੰ ਇਹ ਵੀ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਜੇ ਉਹ ਇੰਟਰਵਿਊ ਮੁਕੰਮਲ ਕਰਨ ਲਈ ਅਮਰੀਕਾ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਢੁਕਵੇਂ ਟਰੈਵਲ ਮਾਪਦੰਡ ਪੂਰੇ ਕਰਨੇ ਹੋਣਗੇ।