ਡਰਾਈਵ ਬੈਲਟਾਂ ਵੀ ਮੰਗਦੀਆਂ ਹਨ ਧਿਆਨ

ਗਰਮੀ ਕਾਰਨ ਰਬੜ ਪਿਘਲ ਜਾਂਦੀ ਹੈ ਤੇ ਮੁੜ ਜਾਂਦੀ ਹੈ ਤੇ ਇੰਜਣ ਬੈਲਟਾਂ ਵੀ ਸਮਾਂ ਪੈਣ ਨਾਲ ਘਸ ਜਾਂਦੀਆਂ ਹਨ|
2018 ਇੰਡਸਟਰੀ ਡਾਟਾ ਅਨੁਸਾਰ ਗੱਡੀਆਂ ਦੀਆਂ ਅਸੈਸਰੀ ਡਰਾਈਵ ਬੈਲਟਾਂ 1.58 ਫੀ ਸਦੀ ਦੀ ਦਰ ਉੱਤੇ ਤੇ ਦੂਜੀਆਂ ਬੈਲਟਾਂ 1.26
ਫੀ ਸਦੀ ਦੇ ਹਿਸਾਬ ਨਾਲ ਬਦਲੀਆਂ ਜਾਂਦੀਆਂ ਹਨ| ਕੌਂਟੀਨੈਂਟਲ ਕੌਂਟੀਟੈਕ ਲਈ ਮਾਰਕਿਟਿੰਗ ਮੈਨੇਜਰ ਟੌਮ ਲੀ ਨੇ ਆਖਿਆ ਕਿ ਦੋਵਾਂ
ਮਾਮਲਿਆਂ ਵਿੱਚ ਹੀ ਪਿਛਲੇ ਪੰਜ ਸਾਲਾਂ ਵਿੱਚ ਇਨ੍ਹਾਂ ਦਰਾਂ ਵਿੱਚ ਕਾਫੀ ਕਮੀ ਆਈ ਹੈ| ਅਜਿਹਾ ਬੈਲਟਾਂ ਦੇ ਮਿਆਰ ਵਿੱਚ ਆਏ ਸੁਧਾਰ
ਕਾਰਨ ਹੀ ਸੰਭਵ ਹੋਇਆ ਹੈ|
ਟਰੈਵਲ ਸੈਂਟਰਜ਼ ਆਫ ਅਮੈਰਿਕਾ ਦੇ ਡਾਇਰੈਕਟਰ ਆਫ ਟੈਕਨੀਕਲ ਸਰਵਿਸ ਹੌਮਰ ਹੌਗ ਨੇ ਆਖਿਆ ਕਿ ਆਧੁਨਿਕ ਬੈਲਟਾਂ ਐਥਲੀਨ
ਪ੍ਰੌਪਲੀਨ ਡਿਏਨ ਮੌਨੋਮਰ (ਈਪੀਡੀਐਮ) ਦੀਆਂ ਬਣਦੀਆਂ ਹਨ| ਹੌਗ ਨੇ ਆਖਿਆ ਕਿ ਬੈਲਟਾਂ ਵਿੱਚ ਤਰੇੜਾਂ ਵੇਖਣਾ ਜਾਂ ਉਨ੍ਹਾਂ ਨੂੰ ਕੱਟਿਆ
ਵੱਢਿਆ ਵੇਖਣਾ ਚੰਗਾ ਨਹੀਂ ਹੁੰਦਾ| ਉਨ੍ਹਾਂ ਆਖਿਆ ਕਿ ਬੈਲਟ ਨੂੰ ਬਦਲੀ ਕਰਨ ਦੀ ਲੋੜ ਕਦੋਂ ਹੁੰਦੀ ਹੈ ਇਸ ਦੀ ਪਛਾਣ ਕਰਨ ਲਈ
ਟੈਕਨੀਸ਼ੀਅਨਜ਼ ਨੂੰ ਬੈਲਟ ਵੀਅਰ ਗੌਜ ਟੂਲ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ| ਇਨ੍ਹਾਂ ਦੇ ਹੋਰ ਲੱਛਣਾਂ ਵਿੱਚ ਉਹ ਆਲਟਰਨੇਟਰ ਵੀ
ਸ਼ਾਮਲ ਹੁੰਦਾ ਹੈ ਜਿਹੜਾ ਸਹੀ ਢੰਗ ਨਾਲ ਚਾਰਜ ਨਾ ਹੋ ਰਿਹਾ ਹੋਵੇ, ਜਾਂ ਬੈਲਟ ਡਰਾਈਵ ਸਿਸਟਮ ਵਿੱਚੋਂ ਕਾਫੀ ਆਵਾਜ਼ ਆ ਰਹੀ ਹੋਵੇ ਤੇ
ਜਾਂ ਫਿਰ ਏਸੀ ਦੀ ਕਾਰਗੁਜ਼ਾਰੀ ਮਾੜੀ ਹੋਵੇ|
ਪਾਇਲਟ ਫਲਾਇੰਗ ਜੇ ਟਰੱਕ ਕੇਅਰ ਦੇ ਡਾਇਰੈਕਟਰ ਆਫ ਸ਼ਾਪ ਆਪਰੇਸ਼ਨਜ਼ ਜੌਨ ਸਾਲਟਰ ਨੇ ਆਖਿਆ ਕਿ ਬੈਲਟ ਟੈਂਸ਼ਨ ਗੌਜ, ਜੋ ਕਿ
ਬੈਲਟ ਦੀ ਅਸਲ ਦਿੱਕਤ ਦਾ ਪਤਾ ਲਾਉਣ ਵਿੱਚ ਤਕਨੀਸ਼ੀਅਨਾਂ ਦੀ ਮਦਦ ਕਰਦਾ ਹੈ, ਗੱਡੀ ਵਿੱਚ ਲਾਈ ਗਈ ਗਲਤ ਆਕਾਰ ਦੀ ਬੈਲਟ
ਜਾਂ ਕਮਜ਼ੋਰ ਬੈਲਟ ਦਾ ਪਤਾ ਲਾਉਣ ਵਿੱਚ ਵੀ ਮਦਦ ਕਰਦਾ ਹੈ| ਬੈਲਟ ਦੀ ਉਮਰ ਕਦੋਂ ਮੁੱਕਣ ਵਾਲੀ ਹੈ, ਇਸ ਦਾ ਪਤਾ ਲਾਉਣ ਦਾ ਸੱਭ ਤੋਂ
ਵੱਡਾ ਸੰਕੇਤ ਮਾਈਲੇਜ ਘਟਣਾ ਹੈ| ਹੌਗ ਵੱਲੋਂ ਕੀਤੀ ਗਈ ਸਿਫਾਰਿਸ ਅਨੁਸਾਰ  ਬੈਲਟ ਦੀ ਕੁਆਲਟੀ ਤੇ ਹੀ ਟਰੱਕ ਦੇ ਡਿਊਟੀ ਸਾਈਕਲ
ਉੱਤੇ ਹੀ ਇਹ ਨਿਰਭਰ ਕਰਦਾ ਹੈ ਕਿ ਟਰੱਕ 100,000 ਤੋਂ 300,000 ਦੇ ਵਿਚਕਾਰ ਕਿੰਨੀ ਮਾਈਲੇਜ ਦੇਵੇਗਾ|
ਉਨ੍ਹਾਂ ਆਖਿਆ ਕਿ ਜੇ ਗੱਡੀ ਮਾੜੇ ਡਿਊਟੀ ਐਪਲੀਕੇਸ਼ਨ ਤੋਂ ਲੰਘ ਰਹੀ ਹੈ ਤਾਂ ਬੈਲਟ 100,000 ਮੀਲ ਚੱਲ ਸਕਦੀ ਹੈ| ਵਧੀਆ ਤੇ
ਮਿਆਰੀ ਬੈਲਟ ਨਾਲ ਗੱਡੀ 300,000 ਮੀਲ ਵੀ ਜਾ ਸਕਦੀ ਹੈ| ਲੀ ਨੇ ਸੁਝਾਅ ਦਿੱਤਾ ਕਿ ਅਸੈਸਰੀ ਡਰਾਈਵ ਬੈਲਟਾਂ ਦੀ 60,000
ਮੀਲ ਉੱਤੇ ਜਾਂਚ ਕਰਨਾ ਠੀਕ ਰਹਿੰਦਾ ਹੈ| ਉਨ੍ਹਾਂ ਆਖਿਆ ਕਿ ਗੱਡੀਆਂ ਦੇ ਨਿਰਮਾਤਾਵਾਂ ਨੂੰ ਇਹ ਦਿਸ਼ਾ ਨਿਰਦੇਸ਼ ਹੁੰਦੇ ਹਨ ਕਿ ਉਹ ਬੈਲਟਾਂ
ਦੀ ਮੇਨਟੇਨ ਦਾ ਵੀ ਧਿਆਨ ਰੱਖਣ| ਲੀ ਨੇ ਆਖਿਆ ਕਿ ਇਨ੍ਹਾਂ ਤੋਂ ਇਲਾਵਾ ਕਈ ਗੱਲਾਂ ਦਾ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਵੇਂ ਕਿ ਕੁੱਝ
ਕਾਰਨਾਂ ਕਰਕੇ ਜੇ ਪੰਪ ਜਾਂ ਆਲਟਰਨੇਟਰ ਬਦਲਿਆ ਜਾਂਦਾ ਹੈ ਤਾਂ ਬੈਲਟ ਵੀ ਬਦਲੀ ਜਾਣੀ ਚਾਹੀਦੀ ਹੈ| ਜੇ ਇਨ੍ਹਾਂ ਦੋ ਅਹਿਮ ਕੌਂਪੋਨੈਂਟਜ਼ ਨੂੰ
ਬਦਲੀ ਕਰਨ ਜਾਂ ਇਨ੍ਹਾਂ ਦੀ ਮੁਰੰਮਤ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਹ ਚੰਗਾ ਸੰਕੇਤ ਹੈ ਕਿ ਬੈਲਟ ਜਾਂ ਹੋਜ਼ ਦੀ ਵੀ ਉਮਰ ਖਤਮ
ਹੋਣ ਵਾਲੀ ਹੈ|
ਲੀ ਨੇ ਆਖਿਆ ਕਿ ਕਈ ਵਾਰੀ ਟੈਨਸ਼ਨਰਜ਼ ਤੇ ਆਈਡਲਰਜ਼ ਦੇ ਬੈਰਿੰਗ ਵੀ ਫੇਲ੍ਹ ਹੋ ਸਕਦੇ ਹਨ ਤੇ ਕਈ ਮਾਮਲਿਆਂ ਵਿੱਚ ਇਹ ਵੀ ਬੈਲਟ
ਦੇ ਫੇਲ੍ਹ ਹੋਣ ਦਾ ਕਾਰਨ ਬਣਦੇ ਹਨ| ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਕਿਸੇ ਨੁਕਸਾਨ ਨੂੰ ਹੋਣ ਤੋਂ ਰੋਕਣ ਲਈ ਕੀਤੀ ਜਾਣ ਵਾਲੀ ਜਾਂਚ ਨੂੰ
ਸਿਰਫ ਬੈਲਟ ਜਾਂ ਹੋਜ਼ ਨੂੰ ਹੀ ਕਵਰ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਸਬੰਧਤ ਕੌਂਪੋਨੈਂਨਟਸ ਨੂੰ ਵੀ ਕਵਰ ਕਰਨਾ ਚਾਹੀਦਾ ਹੈ|
ਹੌਗ ਨੇ ਆਖਿਆ ਕਿ ਜੇ ਆਵਾਜ਼ ਆਉਂਦੀ ਹੈ ਤਾਂ ਇਹ ਢਿੱਲੀ ਤੇ ਗਲਤ ਤੌਰ ਉੱਤੇ ਅਲਾਇਨਡ ਬੈਲਟ ਦਾ ਸੰਕੇਤ ਹੈ| ਉਨ੍ਹਾਂ ਆਖਿਆ ਕਿ ਜੇ
ਬੈਲਟ ਆਵਾਜ਼ ਕਰਦੀ ਹੈ ਤਾਂ ਸਮੱਸਿਆ ਦਾ ਕਾਰਨ ਪੱਕਾ ਤੇ ਸਹੀ ਹੋਣਾ ਚਾਹੀਦਾ ਹੈ| ਬੈਲਟ ਉੱਤੇ ਕੈਮੀਕਲ ਦੀ ਵਰਤੋਂ ਕਰਨ ਨਾਲ ਬੈਲਟ
ਉੱਤੇ ਨਿੱਕੇ ਮੋਟੇ ਪੱਥਰ ਤੇ ਮਿੱਟੀ ਚਿਪਕ ਜਾਂਦੀ ਹੇ ਤੇ ਇਸ ਨਾਲ ਬੈਲਟ ਦੀ ਉਮਰ ਘੱਟਦੀ ਹੈ| ਇਸ ਨਾਲ ਬੈਲਟ ਨਾਲ ਜੁੜੇ ਹੋਰ ਕੌਂਪੋਨੈਂਟਜ਼

ਜਿਵੇਂ ਪੁਲੀਜ਼ ਤੇ ਟੈਨਸ਼ਨਰਜ਼ ਵੀ ਖਰਾਬ ਹੋ ਸਕਦੇ ਹਨ| ਬੈਲਟ ਉੱਤੇ ਪਾਣੀ ਸਪਰੇਅ ਕਰਨ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ
ਸਮੱਸਿਆ ਬੈਲਟ ਨਾਲ ਹੈ ਜਾਂ ਬੈਲਟ ਨਾਲ ਜੁੜੇ ਕਿਸੇ ਕੌਂਪੋਨੈਂਟ ਨਾਲ ਹੈ|