ਡਰਾਈਵਰ ਵੱਲੋਂ ਡਰੱਗ ਤੇ ਅਲਕੋਹਲ ਪ੍ਰੋਗਰਾਮ ਦੀ ਕੀਤੀ ਉਲੰਘਣਾ ਦਾ ਡਾਟਾ ਹੁਣ ਹੋਵੇਗਾ ਤੁਰੰਤ ਉਪਲਬਧ

ਬੀਤੇ ਦਿਨੀਂ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਡਰੱਗ ਐਂਡ ਅਲਕੋਹਲ
ਕਲੀਅਰਿੰਗਹਾਊਸ ਵੱਲੋਂ ਪ੍ਰੀ-ਇੰਪਲੌਇਮੈਂਟ ਇਨਵੈਸਟੀਗੇਸ਼ਨ ਫੌਰ ਡਰੱਗ ਐਂਡ ਅਲਕੋਹਲ ਪ੍ਰੋਗਰਾਮ ਵਾਇਲੇਸ਼ਨ
ਬਾਰੇ ਜਾਣਕਾਰੀ ਪਬਲਿਸ਼ ਕੀਤੀ ਗਈ।
ਕਲੀਅਰਿੰਗਹਾਊਸ ਦਾ ਇਹ ਨੋਟਿਸ 6 ਜਨਵਰੀ, 2023 ਤੋਂ ਪ੍ਰਭਾਵੀ ਹੋਈ ਇਸ ਤਬਦੀਲੀ ਸਬੰਧੀ ਰਿਮਾਈਂਡਰ
ਹੀ ਹੈ। ਉਸ ਦਿਨ ਤੋਂ ਤਿੰਨ ਸਾਲਾਂ ਦਾ ਵਾਇਲੇਸ਼ਨ (ਉਲੰਘਣਾਂ) ਸਬੰਧੀ ਡਾਟਾ ਕਲੀਅਰਿੰਗਹਾਊਸ ਕੋਲ
ਉਪਲਬਧ ਹੋ ਜਾਵੇਗਾ।ਇਸ ਤੋਂ ਇਲਾਵਾ ਪ੍ਰੀ-ਇੰਪਲੌਇਮੈਂਟ ਕਲੀਅਰਿੰਗਹਾਊਸ ਕੁਏਰੀ ਨਾਲ 49 ਸੀਐਫਆਰ
391·23 (ਈ) ਤਹਿਤ ਲੋੜ ਮੁਤਾਬਕ, ਕਿਸੇ ਵੀ ਡਰਾਈਵਰ ਵੱਲੋਂ ਡਰੱਗ ਤੇ ਅਲਕੋਹਲ ਪ੍ਰੋਗਰਾਮ ਦੀ ਕਿਤੇ
ਪਹਿਲਾਂ ਕੀਤੀ ਗਈ ਉਲੰਘਣਾਂ ਬਾਰੇ ਡਾਟਾ ਤੁਰੰਤ ਉਪਲਬਧ ਹੋਵੇਗਾ। ਇਸ ਕੁਏਰੀ ਨਾਲ 49 ਸੀਐਫਆਰ
40·25 ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ।