ਡਰਾਈਵਰਾਂ ਦੇ ਪਲਾਇਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ

Truck driver driving truck on a highway

ਦਸੰਬਰ ਦੇ ਅੰਤ ਵਿੱਚ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਨੇ ਇੰਪਲੌਇਰਜ਼ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ 12 ਮਹੀਨਿਆਂ ਦੇ ਅਧਾਰ ਉੱਤੇ ਕੰਮ ਕਰਨ ਵਾਲੇ ਆਪਣੇ ਸਾਰੇ ਲਾਇਸੰਸਸ਼ੁਦਾ ਇੰਪਲੌਈਜ਼ ਤੇ ਕਮਰਸ਼ੀਅਲ ਡਰਾਈਵਰਾਂ ਦੀ ਡਰੱਗ ਐਂਡ ਐਲਕੋਹਲ ਕਲੀਅਰਿੰਗਹਾਊਸ ਸਬੰਧੀ ਸਾਲਾਨਾ ਕੁਏਰੀ ਜ਼ਰੂਰ ਕਰਵਾਈ ਜਾਵੇ।ਵੈਸੇ ਤਾਂ ਇਹ ਸਾਲਾਨਾ ਕੁਏਰੀਜ਼ ਦਸੰਬਰ ਵਿੱਚ ਕਰਵਾਉਣੀਆਂ ਹੁੰਦੀਆਂ ਹਨ ਤੇ ਐਫਐਮਸੀਐਸਏ ਵੱਲੋਂ ਕੈਰੀਅਰਜ਼ ਨੂੰ ਇਹ ਮੁੜੇ ਚੇਤੇ ਕਰਵਾਇਆ ਜਾਂਦਾ ਹੈ ਕਿ ਉਹ ਸਾਲ ਦੇ ਅੰਤ ਤੱਕ ਇਹ ਕੁਏਰੀਜ਼ ਕਰਵਾਉਣਾ ਆਪਣੀ ਤਰਜੀਹ ਬਣਾਉਣ।

ਐਫਐਮਸੀਐਸਏ ਵੱਲੋਂ ਜਾਰੀ ਕੀਤੇ ਗਏ ਕਲੀਅਰਿੰਗਹਾਊਸ ਡਾਟਾ ਦੀ ਤਾਜ਼ਾ ਰਿਪੋਰਟ ਅਨੁਸਾਰ ਜੇ ਤੁਲਨਾ ਕਰਕੇ ਵੇਖੀ ਜਾਵੇ ਤਾਂ ਨਸਿ਼ਆਂ ਸਬੰਧੀ ਟੈਸਟ ਤੋਂ ਇਨਕਾਰ ਕਰਨਾ ਤੇ ਸ਼ਰਾਬ ਸਬੰਧੀ ਉਲੰਘਣਾਵਾਂ ਦੇ ਮੁਕਾਬਲੇ ਰਿਪੋਰਟ ਕੀਤੀਆਂ ਜਾਣ ਵਾਲੀਆਂ ਬਹੁਤੀਆਂ ਉਲੰਘਣਾਵਾਂ ਪਿੱਛੇ ਬਹੁਤਾ ਕਰਕੇ ਨਸਿ਼ਆਂ ਦਾ ਹੱਥ ਹੁੰਦਾ ਹੈ।ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਨਸਿ਼ਆਂ ਸਬੰਧੀ ਉਲੰਘਣਾਵਾਂ ਦੀ ਗਿਣਤੀ ਮਾਮੂਲੀ ਘੱਟ ਹੈ, ਪਰ 2021 ਵਿੱਚ ਨਸਿ਼ਆਂ ਦੀ ਸੂਚੀ ਵਿੱਚ ਮੈਰੀਯੁਆਨਾ ਇੱਕ ਵਾਰੀ ਫਿਰ ਸੱਭ ਤੋਂ ਉੱਪਰ ਰਹੀ। ਮੈਰੀਯੁਆਨਾ ਦੀ ਵਰਤੋਂ ਕਾਰਨ ਤਿੰਨ ਗੁਣਾਂ ਉਲੰਘਣਾਵਾਂ ਹੋਈਆਂ ਤੇ ਦੂਜੇ ਸੱਭ ਤੋਂ ਵੱਧ ਵਰਤੋਂ ਵਾਲੇ ਨਸ਼ੀਲੇ ਪਦਾਰਥ ਵਿੱਚ ਕੋਕੀਨ ਸੱਭ ਤੋਂ ਉੱਪਰ ਰਹੀ।

ਇਸ ਤੋਂ ਵੀ ਖਤਰਨਾਕ ਗਿਣਤੀ ਉਨ੍ਹਾਂ ਡਰਾਈਵਰਾਂ ਦੀ ਹੈ ਜਿਨ੍ਹਾਂ ਉੱਤੇ ਪਾਬੰਦੀਆਂ ਹੁੰਦੀਆਂ ਹਨ, ਜਿਹੜੇ ਸੇਫਟੀ ਸੈਂਸਟਿਵ ਫੰਕਸ਼ਨ ਵਿੱਚ ਆਪਣਾ ਕੰਮ ਸ਼ੁਰੂ ਨਹੀੰ ਕਰ ਸਕਦੇ। ਕਲੀਅਰਿੰਗਹਾਊਸ ਵਿੱਚ ਘੱਟੋ ਘੱਟ ਇੱਕ ਉਲੰਘਣਾਂ ਵਾਲੇ 95,876 ਡਰਾਈਵਰਾਂ ਵਿੱਚੋਂ 75,337 ਉੱਤੇ ਪਾਬੰਦੀਆਂ ਸਨ, ਇਨ੍ਹਾਂ ਵਿੱਚੋਂ 56,543 ਡਰਾਈਵਰਾਂ ਨੇ ਤਾਂ ਰਿਟਰਨ ਟੂ ਡਿਊਟੀ (ਆਰਟੀਡੀ) ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ। ਇਹ ਕਿਆਸਅਰਾਈਆਂ ਹੀ ਹਨ ਕਿ ਜਿਨ੍ਹਾਂ ਡਰਾਈਵਰਾਂ ਨੇ ਡਿਊਟੀ ਉੱਤੇ ਪਰਤਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਉਨ੍ਹਾਂ ਵਿੱਚੋਂ ਬਹੁਤੇ ਦੱਸੇ ਗਏ ਟਰੀਟਮੈਂਟ ਪ੍ਰੋਗਰਾਮ ਦਾ ਹਿੱਸਾ ਬਣਨ ਤੇ ਗੈਰ ਮਨਾਹੀ ਵਾਲਾ ਦਰਜਾ ਹਾਸਲ ਕਰਨ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਥਾਂ ਡਰਾੲਾਵਿੰਗ ਦੇ ਪੇਸੇ਼ ਨੂੰ ਛੱਡਣ ਨੂੰ ਹੀ ਤਰਜੀਹ ਦੇਣਗੇ।  

ਹਾਲਾਂਕਿ ਮੈਰੀਯੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਏ ਜਾਣ ਦੇ ਮੁੱਦੇ ਉੱਤੇ ਕੌਮੀ ਪੱਧਰ ਉੱਤੇ, ਕਾਂਗਰਸ ਦੇ ਗਲਿਆਰਿਆਂ ਵਿੱਚ, ਗੱਲਬਾਤ ਜਾਰੀ ਹੈ, ਪਰ ਟਰੱਕਿੰਗ ਨੂੰ ਦਰਪੇਸ਼ ਚੁਣੌਤੀਆਂ ਲਈ ਤਿਆਰੀ ਕਰਨੀ ਹੋਵੇਗੀ ਤੇ ਪਾਜ਼ੀਟਿਵ ਡਰੱਗ ਟੈਸਟ ਕਾਰਨ ਡਰਾਈਵਰਾਂ ਦੇ ਡਿਸਕੁਆਲੀਫਾਈ ਹੋਣ ਕਾਰਨ ਕਈ ਅਹਿਮ ਕੰਮਾਂ ਵਿੱਚ ਪੈਣ ਵਾਲੇ ਵਿਘਣ ਲਈ ਵੀ ਕਮਰ ਕੱਸਣੀ ਹੋਵੇਗੀ। 

ਬੜੀ ਮੰਦਭਾਗੀ ਗੱਲ ਹੈ ਕਿ ਆਪਣੇ ਪ੍ਰੋਫੈਸ਼ਨਲ ਟਰੱਕ ਡਰਾਈਵਰਾਂ ਦੀ ਵਰਕਫੋਰਸ ਵਿੱਚੋਂ ਇੰਡਸਟਰੀ ਕਿਸੇ ਨੂੰ ਵੀ ਗੰਵਾਉਣਾ ਜਰ ਨਹੀਂ ਸਕਦੀ। ਮੌਜੂਦਾ ਹਾਲਾਤ ਵਿੱਚ ਜਦੋਂ ਡਰਾਈਵਰਾਂ ਦੀ ਘਾਟ ਅੰਦਾਜ਼ਨ 80,000 ਹੈ ਤੇ ਇਹ ਦਿਨੋ ਦਿਨ ਵੱਧ ਰਹੀ ਹੈ ਤੇ ਅਜਿਹੇ ਵਿੱਚ 50,000 ਵਰਕਰਜ਼ ਨੂੰ ਹੋਰ ਗੰਵਾਉਣਾ ਇੰਡਸਟਰੀ ਝੱਲ ਨਹੀਂ ਸਕਦੀ। 

ਮੈਰੀਯੁਆਨਾ ਦੇ ਕਾਨੂੰਨੀਕਰਨ ਦੇ ਯੁੱਗ ਵਿੱਚ ਉਨ੍ਹਾਂ ਦੀ ਜੌਬ ਵਿੱਚ ਡਰਾਈਵਰਾਂ ਲਈ ਜ਼ੀਰੋ ਟਾਲਰੈਂਸ ਵਾਲੇ ਨਿਯਮ ਦੇ ਮੱਦੇਨਜ਼ਰ ਭੰਬਲਭੂਸਾ ਹੋਰ ਵਧਣ ਦੀ ਸੰਭਾਵਨਾ ਹੈ। ਕੈਰੀਅਰਜ਼ ਤੇ ਇੰਡਸਟਰੀ ਵੱਲੋਂ ਆਪਣੀ ਵਰਕਫੋਰਸ ਖਾਸ ਤੌਰ ਉੱਤੇ ਆਪਣੇ ਡਰਾਈਵਰਾਂ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਪਾਬੰਦੀਸ਼ੁਦਾ ਪਦਾਰਥ, ਜਿਨ੍ਹਾਂ ਵਿੱਚ ਮੈਰੀਯੁਆਨਾ ਵੀ ਸ਼ਾਮਲ ਹੈ, ਸੇਫਟੀ ਸੈਂਸਿਟਿਵ ਭੂਮਿਕਾ ਕਾਰਨ ਪੋ੍ਰਫੈਸ਼ਨਲ ਟਰੱਕ ਡਰਾਈਵਰਾਂ ਲਈ ਅਜੇ ਵੀ ਗੈਰਕਾਨੂੰਨੀ ਹੈ।

ਕੰਮ ਛੱਡ ਕੇ ਜਾ ਰਹੇ ਡਰਾਈਵਰਾਂ ਦੀ ਥਾਂ ਉੱਤੇ ਅਤੇ ਇੰਡਸਟਰੀ ਦੇ ਵਿਕਾਸ ਲਈ ਇੱਕ ਅੰਦਾਜ਼ੇ ਅਨੁਸਾਰ ਅਗਲੇ ਦਹਾਕੇ ਵਿੱਚ ਇੱਕ ਮਿਲੀਅਨ ਡਰਾਈਵਰ ਰੱਖੇ ਜਾਣ ਦੀ ਲੋੜ ਹੈ।ਇਹ ਨਵੇਂ ਡਰਾਈਵਰ ਇੰੰਡਸਟਰੀ ਵਿੱਚ ਡਰਾਈਵਿੰਗ ਪੋ੍ਰਫੈਸ਼ਨ ਨਾਲ ਜੁੜੀਆਂ ਇਨ੍ਹਾਂ ਸਾਰੀਆਂ ਗੱਲਾਂ, ਜਿਨ੍ਹਾਂ ਵਿੱਚ ਡਰੱਗ ਐਂਡ ਅਲਕੋਹਲ ਕਲੀਅਰਿੰਗਹਾਊਸ ਤੇ ਡਰੱਗ ਟੈਸਟਿੰਗ ਲਈ ਫੈਡਰਲ ਸ਼ਰਤਾਂ ਸ਼ਾਮਲ ਹਨ, ਤੋਂ ਅਣਜਾਣ ਹੀ ਆਉਣਗੇ। ਇਹ ਯਕੀਨੀ ਬਣਾਉਣਾ ਕਿ ਇੰਡਸਟਰੀ ਵਿੱਚ ਦਾਖਲ ਹੋਣ ਵਾਲੇ ਇਹ ਡਰਾਈਵਰ ਸਹੀ ਢੰਗ ਨਾਲ ਸਿੱਖਿਅਤ ਹੋਣ ਇਹ ਬੇਹੱਦ ਜ਼ਰੂਰੀ ਹੈ ਤੇ ਇਹ ਵੀ ਪੱਕਾ ਕੀਤਾ ਜਾਣਾ ਬਣਦਾ ਹੈ ਕਿ ਉਹ ਇੰਡਸਟਰੀ ਛੱਡ ਕੇ ਨਾ ਜਾਣ ਤਾਂ ਕਿ ਭਵਿੱਖ ਵਿੱਚ ਡਰਾਈਵਰਾਂ ਦੀ ਘਾਟ ਵਿੱਚ ਵਾਧਾ ਨਾ ਹੋਵੇ। 

ਹਾਲਾਂਕਿ ਮੈਰੀਯੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਏ ਜਾਣ ਦੇ ਮੁੱਦੇ ਉੱਤੇ ਕੌਮੀ ਪੱਧਰ ਉੱਤੇ, ਕਾਂਗਰਸ ਦੇ ਗਲਿਆਰਿਆਂ ਵਿੱਚ, ਗੱਲਬਾਤ ਜਾਰੀ ਹੈ, ਪਰ ਟਰੱਕਿੰਗ ਨੂੰ ਜਾਰੀ ਚੁਣੌਤੀਆਂ ਲਈ ਤਿਆਰੀ ਕਰਨੀ ਹੋਵੇਗੀ ਤੇ ਪਾਜ਼ੀਟਿਵ ਡਰੱਗ ਟੈਸਟ ਕਾਰਨ ਡਰਾਈਵਰਾਂ ਦੇ ਡਿਸਕੁਆਲੀਫਾਈ ਹੋਣ ਕਾਰਨ ਕਈ ਅਹਿਮ ਕੰਮਾਂ ਵਿੱਚ ਪੈਣ ਵਾਲੇ ਵਿਘਣ ਲਈ ਵੀ ਕਮਰ ਕੱਸਣੀ ਹੋਵੇਗੀ।ਆਰਟੀਡੀ ਪ੍ਰਕਿਰਿਆ ਨੂੰ ਜਾਰੀ ਰੱਖਣ ਤੋਂ ਇਨਕਾਰ ਕਰਨ ਵਾਲੇ ਡਰਾਈਵਰਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਤੇ ਇਨ੍ਹਾਂ ਡਰਾਈਵਰਾਂ ਨੂੰ ਇੰਡਸਟਰੀ ਨਾਲ ਜੋੜੀ ਰੱਖਣ ਲਈ ਸਾਨੂੰ ਸਫਲ ਰਣਨੀਤੀਆਂ ਸਾਂਝੇ ਤੌਰ ਉੱਤੇ ਲਿਆਉਣੀਆਂ ਹੋਣਗੀਆਂ ਤੇ ਇਨ੍ਹਾਂ ਡਰਾਈਵਰਾਂ ਨੂੰ ਕੰਮੇਂ ਲਾਈ ਰੱਖਣ ਲਈ ਰਾਹ ਲੱਭਣੇ ਹੋਣਗੇ। ਇਸ ਤੋਂ ਇਲਾਵਾ ਇਸ ਕੰਮ ਵਿੱਚ ਉਨ੍ਹਾਂ ਦੀ ਸੇਫਟੀ ਦੀ ਅਹਿਮੀਅਤ ਯਕੀਨੀ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਦਿਲਚਸਪੀ ਟਰੱਕ ਡਰਾਈਵਿੰਗ ਦੇ ਕੰਮ ਵਿੱਚ ਬਰਕਰਾਰ ਰੱਖਣੀ ਹੋਵੇਗੀ।