ਜੇ ਸਮੱਸਿਆਵਾਂ ਦੀ ਜੜ੍ਹ ਹੈ ਤਾਂ ਕਈ ਦਿੱਕਤਾਂ ਦਾ ਹੱਲ ਵੀ ਹੈ ਨਵੀਂ ਤਕਨਾਲੋਜੀ

ਵੱਡੇ ਟਰੱਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨਾ ਤੇ ਗੰਭੀਰ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੋਰ ਵੀ ਔਖਾ ਹੋ ਗਿਆ ਹੈ| ਅਜਿਹਾ ਇਸ ਲਈ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਮੋਟਰਿਸਟਸ ਦਾ ਧਿਆਨ ਜਿਸ ਕਾਰਨ ਅਕਸਰ ਭਟਕ ਜਾਂਦਾ ਹੈ| ਆਪਣੇ ਸਮਾਰਟਫੋਨਜ਼ ਉੱਤੇ ਰੁੱਝੇ ਮੋਟਰਿਸਟਸ ਅਕਸਰ ਟਰੱਕਾਂ ਦੇ ਆਲੇ ਦੁਆਲੇ ਵੇਖੇ ਜਾ ਸਕਦੇ ਹਨ, ਇਨ੍ਹਾਂ ਕਰਕੇ ਹੀ ਹਾਦਸੇ ਜਨਮ ਲੈਂਦੇ ਹਨ|

ਪਰ ਜਿਵੇਂ ਕਿ ਤਕਨਾਲੋਜੀ ਸਮੱਸਿਆਵਾਂ ਦੀ ਜੜ੍ਹ ਹੈ ਉਸੇ ਤਰ੍ਹਾਂ ਹੀ ਇਹ ਆਟੋਮੈਟਿਕ ਐਮਰਜੰਸੀ ਬ੍ਰੇਕਿੰਗ (ਏਈਬੀ) ਤੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਵਰਗੇ ਪਲੇਟਫਾਰਮਜ਼ ਰਾਹੀਂ ਇਸ ਤਰ੍ਹਾਂ ਵਧੇ ਹੋਏ ਡਰਾਈਵਿੰਗ ਸਬੰਧੀ ਖਤਰਿਆਂ ਨਾਲ ਨਜਿੱਠਣ ਲਈ ਕਮਰਸ਼ੀਅਲ ਵ੍ਹੀਕਲ ਆਪਰੇਟਰਜ਼ ਨੂੰ ਕਈ ਤਰ੍ਹਾਂ ਦੇ ਹੱਲ ਵੀ ਮੁਹੱਈਆ ਕਰਵਾਉਂਦੇ ਹਨ|

ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਦੀ ਬੀਤੇ ਦਿਨੀਂ ਟਰੱਕ ਸੇਫਟੀ ਸਬੰਧੀ ਹੋਈ ਸਿਖਰ ਵਾਰਤਾ ਵਿੱਚ ਜੇਬੀ ਹੰਟ ਲਈ ਸੇਫਟੀ, ਸਕਿਊਰਿਟੀ ਤੇ ਡਰਾਈਵਰ ਪਰਸੋਨਲ ਟਰਾਂਸਪੋਰਟ ਸਬੰਧੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗ੍ਰੀਅਰ ਵੁੱਡਰਫ ਤੇ ਹੋਰ ਪੈਨਲਿਸਟਸ ਨੇ ਏਈਬੀ ਤੇ ਏਡੀਏਐਸ ਦੇ ਫਾਇਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ|

ਏਈਬੀ ਵਿੱਚ ਫੌਰਵਰਡ ਕੋਲੀਜ਼ਨ ਵਾਰਨਿੰਗ (ਐਫਸੀਡਬਲਿਊ) ਤਕਨਾਲੋਜੀ ਸ਼ਾਮਲ ਹੈ, ਜੋ ਕਿ ਸਾਹਮਣੇ ਤੋਂ ਲੈ ਕੇ ਪਿੱਛੇ ਵਾਲੇ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ| ਇਹ ਤਕਨਾਲੋਜੀ 2022 ਦੇ ਅੰਤ ਤੱਕ ਬਹੁਤੀਆਂ ਪੈਸੰਜਰ ਗੱਡੀਆਂ ਵਿੱਚ ਲਾਜ਼ਮੀ ਹੀ ਬਣ ਜਾਵੇਗੀ| ਪਰ ਹਾਲ ਦੀ ਘੜੀ ਇਸ ਨੂੰ ਲੋਕ ਆਪਣੀ ਮਰਜ਼ੀ ਨਾਲ ਟਰੱਕਾਂ ਆਦਿ ਵਿੱਚ ਲਵਾ ਸਕਦੇ ਹਨ|

ਏਡੀਏਐਸ ਵਿੱਚ ਏਈਬੀ ਤੇ ਤਕਨਾਲੋਜੀਜ਼ ਜਿਵੇਂ ਕਿ ਅਡੈਪਟਿਵ ਕਰੂਜ਼, ਇੰਟੈਲੀਜੈਂਟ ਹੈਡਲਾਈਟਜ਼, ਲੇਨ ਕੀਪਿੰਗ ਅਸਿਸਟ, ਬਲਾਇੰਡ ਸਪੌਟ ਡਿਟੈਕਸ਼ਨ, ਆਟੋਮੈਟਿਕ ਵਾਈਪਰਜ਼ ਤੇ ਹੋਰ ਕਈ ਕੁੱਝ ਸ਼ਾਮਲ ਹੈ|