ਜਨਵਰੀ ਵਿੱਚ ਲਾਗੂ ਹੋਣ ਜਾ ਰਹੇ ਈਐਲਡੀ ਨਿਯਮਾਂ ਬਾਰੇ ਐਮਟੀਓ ਨੇ ਕਰਵਾਇਆ ਚੇਤੇ

driver writing electronic log books
driver writing electronic log books

ਅਕਤੂਬਰ ਨੂੰ ਇੰਡਸਟਰੀ ਐਸੋਸਿਏਸ਼ਨਜ਼ ਨੂੰ ਭੇਜੇ ਗਏ ਪੱਤਰ ਵਿੱਚ ਮੰਤਰਾਲੇ ਵੱਲੋਂ ਟਰੱਕਿੰਗ ਇੰਡਸਟਰੀ ਨੂੰ
ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਲਾਗੂ ਹੋਣ ਬਾਬਤ ਤਿਆਰ ਰਹਿਣ ਬਾਰੇ ਚੇਤੇ
ਕਰਵਾਇਆ ਗਿਆ ਹੈ। ਇਹ ਨਿਯਮ 2023 ਜਨਵਰੀ ਤੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਫੈਡਰਲ ਤੇ
ਪ੍ਰੋਵਿੰਸ਼ੀਅਲ ਕੈਰੀਅਰਜ਼ ਲਈ ਲਾਗੂ ਹੋਵੇਗਾ।
ਈਐਲਡੀ ਰਿਮਾਂਈਡਰ ਨੋਟਿਸਿਜ਼ ਵੀ ਆਉਣ ਵਾਲੇ ਹਫਤਿਆਂ ਵਿੱਚ ਸੀਵੀਓਆਰ ਪ੍ਰੋਗਰਾਮ ਵਿੱਚ ਹਿੱਸਾ ਲੈਣ
ਵਾਲਿਆਂ ਲਈ ਸਿੱਧੇ ਤੌਰ ਉੱਤੇ ਉਨ੍ਹਾਂ ਦੇ ਈਮੇਲ ਐਕਾਊਂਟਸ ਵਿੱਚ ਭੇਜੇ ਜਾਣਗੇ। ਇਸ ਦੇ ਨਾਲ ਹੀ ਰੋਡਸਾਈਡ
ਅਧਿਕਾਰੀ ਵੀ ਕਮਰਸ਼ੀਅਲ ਵ੍ਹੀਕਲਜ਼ ਤੇ ਡਰਾਈਵਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਜਾਗਰੂਕਤਾ ਫੈਲਾਉਣ
ਦਾ ਸਿਲਸਿਲਾ ਜਾਰੀ ਰੱਖਣਗੇ।ਓਟੀਏ ਦੇ ਸੀਨੀਅਰ ਵੀਪੀ ਪਾਲਿਸੀ ਜੈੱਫ ਵੁੱਡ ਨੇ ਦੱਸਿਆ ਕਿ ਜਨਵਰੀ ਵਿੱਚ
ਈਐਲਡੀ ਸਬੰਧੀ ਨਿਯਮ ਨੂੰ ਲਾਗੂ ਕਰਨ ਲਈ ਐਮਟੀਓ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੀ ਓਟੀਏ ਵੱਲੋਂ
ਸ਼ਲਾਘਾ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਕਦਮ ਨਾਲ ਸਾਡੀਆਂ ਹੀ ਸੜਕਾਂ ਵਧੇਰੇ ਸੁਰੱਖਿਅਤ ਹੋਣਗੀਆਂ।
ਐਮਟੀਓ ਕਮਿਊਨਿਕੇਸ਼ਨਜ਼ ਅਨੁਸਾਰ :
ਓਨਟਾਰੀਓ ਪ੍ਰੋਵਿੰਸ਼ੀਅਲ ਈਐਲਡੀ ਸਬੰਧੀ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਵੇਰਵੇ ਪਹਿਲੀ ਨਵੰਬਰ, 2021 ਨੂੰ
ਜਾਰੀ ਕੀਤੇ ਗਏ ਸਨ, ਇਹ ਸੱਭ ਓਨਟਾਰੀਓ ਵਿੱਚ ਕਮਰਸ਼ੀਅਲ ਟਰੱਕ ਤੇ ਬੱਸ ਕੈਰੀਅਰਜ਼ ਲਈ ਨਵੇਂ ਮਾਪਦੰਡ
ਤੇ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਕੀਤਾ ਗਿਆ ਸੀ। ਇਨ੍ਹਾਂ ਤਬਦੀਲੀਆਂ ਨਾਲ ਓਨਟਾਰੀਓ ਵਿੱਚ
ਆਪਰੇਟ ਕਰਨ ਵਾਲੇ ਕਮਰਸ਼ੀਅਲ ਮੋਟਰ ਵ੍ਹੀਕਲ ਡਰਾਈਵਰਾਂ ਲਈ ਆਪਣੀ ਸਰਵਿਸ ਦੇ ਘੰਟੇ ਨੋਟ ਕਰਨ
ਲਈ ਈਐਲਡੀ ਦੀ ਵਰਤੋਂ ਕਰਨੀ ਲਾਜ਼ਮੀ ਹੋ ਜਾਵੇਗੀ।
ਹਾਲਾਂਕਿ ਇਹ ਰਿਕੁਆਇਰਮੈਂਟਸ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ 12 ਜੂਨ, 2022 ਤੋਂ ਹੀ ਪ੍ਰਭਾਵੀ ਹੋ
ਗਈਆਂ ਸਨ, ਓਨਟਾਰੀਓ ਨੇ ਪ੍ਰੋਵਿੰਸ਼ੀਅਲ ਤੇ ਫੈਡਰਲ ਈਐਲਡੀ ਨਿਯਮਾਂ ਲਈ ਐਜੂਕੇਸ਼ਨ ਤੇ ਜਾਗਰੂਕਤਾ
ਪੀਰੀਅਡ ਨੂੰ ਪਹਿਲੀ ਜਨਵਰੀ, 2023 (ਬਿਨਾਂ ਜੁਰਮਾਨੇ ਦੇ) ਤੱਕ ਲਾਗੂ ਕੀਤਾ ਹੋਇਆ ਹੈ।ਇਹ ਪਹੁੰਚ ਇਸ
ਲਈ ਅਪਣਾਈ ਗਈ ਹੈ ਤਾਂ ਕਿ ਇੰਡਸਟਰੀ ਸਫਲਤਾਪੂਰਬਕ ਈਐਲਡੀਜ਼ ਸਬੰਧੀ ਇਸ ਤਬਦੀਲੀ ਨੂੰ ਅਪਣਾ
ਲਵੇ ਤੇ ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਟਰਜ਼ ਦੀ ਸਲਾਹ ਮੁਤਾਬਕ ਫੈਡਰਲ
ਈਐਲਡੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਸਹਿਜੇ ਢਲ ਸਕੇ।
ਜਿਵੇਂ ਕਿ ਐਜੂਕੇਸ਼ਨ ਤੇ ਜਾਗਰੂਕਤਾ ਸਬੰਧੀ ਅਰਸਾ ਖ਼ਤਮ ਹੋਣ ਜਾ ਰਿਹਾ ਹੈ, ਅਜਿਹੇ ਵਿੱਚ ਓਨਟਾਰੀਓ ਦੇ
ਕੈਰੀਅਰਜ਼ ਨੂੰ ਹੇਠ ਲਿਖੀ ਸਲਾਹ ਦਿਤੀ ਜਾਂਦੀ ਰਹੇਗੀ :
· ਐਜੂਕੇਸ਼ਨ ਤੇ ਜਾਗਰੂਕਤਾ ਸਬੰਧੀ ਅਰਸਾ ਆਰਜ਼ੀ ਮਾਪਦੰਡ ਹੈ
· ਡਿਵਾਈਸ ਆਪਸ਼ਨ ਰਿਸਰਚ ਕਰਨਾ ਤੇ ਤਿਆਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਹਰੇਕ
ਈਐਲਡੀ ਅਜਿਹੀ ਸਰਟੀਫਾਈਡ ਡਿਵਾਈਸ ਹੈ ਜਿਸਨੂੰ ਟਰਾਂਸਪੋਰਟ ਕੈਨੇਡਾ ਵੱਲੋਂ ਮਨਜ਼ੂਰ ਕੀਤਾ ਗਿਆ ਹੈ
· ਇਹ ਉਮੀਦ ਕਰਨਾ ਕਿ ਕਮਰਸ਼ੀਅਲ ਵ੍ਹੀਕਲ ਐਨਫੋਰਸਮੈਂਟ (ਜੁਰਮਾਨੇ ਜਾਰੀ ਨਹੀਂ ਕੀਤੇ ਜਾਣਗੇ) ਬਾਰੇ
ਗੱਲਬਾਤ ਦੌਰਾਨ ਈਐਲਡੀ ਰਿਕੁਆਇਰਮੈਂਟਸ ਸਬੰਧੀ ਐਜੂਕੇਸ਼ਨ ਤੇ ਅਵੇਅਰਨੈੱਸ ਸਬੰਧੀ ਚਰਚਾ ਵੀ ਹੋਵੇ

· ਜਿਨ੍ਹਾਂ ਪ੍ਰੋਵਿੰਸਿਜ਼ ਜਾਂ ਟੈਰੇਟਰੀਜ਼ ਵਿੱਚ ਉਹ ਆਪਰੇਟ ਕਰਨਗੇ ਉੱਥੋਂ ਦੀਆਂ ਲੋੜਾਂ ਤੇ ਰੈਗੂਲੇਸ਼ਨਜ਼ ਬਾਰੇ
ਜਾਗਰੂਕ ਹੋਣਾ ਵੀ ਜ਼ਰੂਰੀ ਹੈ (ਫੈਡਰਲ ਕਮਰਸ਼ੀਅਲ ਵ੍ਹੀਕਲ ਡਰਾਈਵਰਜ਼ ਆਰਜ਼ ਆਫ ਸਰਵਿਸ ਰੈਗੂਲੇਸ਼ਨਜ਼
ਨੂੰ ਲਾਗੂ ਕਰਨ ਲਈ ਪ੍ਰੋਵਿੰਸ ਤੇ ਟੈਰੇਟਰੀਜ਼ ਹੀ ਜਿ਼ੰਮੇਵਾਰ ਹੁੰਦੇ ਹਨ)
· ਪਹਿਲੀ ਜਨਵਰੀ 2023 ਨੂੰ ਐਜੂਕੇਸ਼ਨ ਤੇ ਅਵੇਅਰਨੈੱਸ ਪੀਰੀਅਡ ਮੁੱਕਣ ਤੋਂ ਬਾਅਦ ਇਸ ਨਿਯਮ ਨੂੰ
ਲਾਗੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ, ਇਸ ਵਿੱਚ ਫੈਡਰਲ ਤੇ ਪ੍ਰੋਵਿੰਸੀਅਲ ਈਐਲਡੀ ਨਿਯਮਾਂ ਦੀ
ਉਲੰਘਣਾਂ ਕਰਨ ਲਈ ਲਾਏ ਜਾਣ ਵਾਲੇ ਚਾਰਜਿਜ਼ ਤੇ ਜੁਰਮਾਨੇ ਵੀ ਸ਼ਾਮਲ ਹੋਣਗੇ।