ਛੁੱਟੀਆਂ ਦੇ ਸੀਜ਼ਨ ਲਈ ਕਰੌਸ ਬਾਰਡਰ ਟਰੱਕਰਜ਼ ਨੇ ਕਮਰ ਕੱਸੀ

ਛੁੱਟੀਆਂ ਦਾ ਸੀਜ਼ਨ ਆਪਣੇ ਸਿਖਰ ਉੱਤੇ ਹੋਣ ਕਾਰਨ ਟਰੱਕਿੰਗ ਇੰਡਸਟਰੀ ਦਾ ਕੰਮ ਵੱਧ ਚੁੱਕਿਆ ਹੈ ਤੇ ਕੈਨੇਡਾ, ਅਮਰੀਕਾ ਤੇ ਮੈਕਸਿਕੋ ਵਿੱਚ ਮਾਲ ਅਸਬਾਬ ਦੀ ਢੋਆ ਢੁਆਈ ਦਾ ਕੰਮ ਜ਼ੋਰਾਂ ਉੱਤੇ ਹੈ| ਮਾਲ ਦੀ ਮੰਗ ਵਧਣ ਕਾਰਨ ਤੇ ਟਰੱਕਿੰਗ ਦੇ ਰੇਟ ਜ਼ਿਆਦਾ ਹੋਣ ਕਾਰਨ ਪਹਿਲਾਂ ਹੀ ਕੈਨੇਡਾ-ਅਮਰੀਕਾ-ਮੈਕਸਿਕੋ ਬਾਰਡਰ ਦੇ ਨਾਲ ਵੌਲੀਅਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਬਾਕੀ ਰਹਿੰਦੇ ਸਾਲ ਅਤੇ ਅਗਲੇ ਸਾਲ, ਭਾਵ 2021 ਵਿੱਚ ਇਹ ਸਥਿਤੀ ਇਸ ਤਰ੍ਹਾਂ ਹੀ ਬਣੇ ਰਹਿਣ ਦੀ ਸੰਭਾਵਨਾ ਹੈ|

ਇਸ ਸਮੇਂ ਦਿਲਚਸਪ ਗੱਲ ਇਹ ਹੈ ਕਿ ਸਾਲ ਦੇ ਆਖਰੀ ਚਾਰ ਮਹੀਨਿਆਂ ਵਿੱਚ ਅਮਰੀਕਾ ਤੇ ਮੈਕਸਿਕੋ ਤੋਂ ਵਸਤਾਂ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ| ਐਕਸਪੋਰਟਸ ਦੀ ਮੰਗ ਲਗਾਤਾਰ ਵੱਧ ਰਹੀ ਹੈ| ਇਸ ਸਮੇਂ ਮਹਾਂਮਾਰੀ ਦਾ ਮਾਹੌਲ ਹੋਣ ਕਾਰਨ ਕੰਜ਼ਿਊਮਰ ਪੈਕੇਜਡ ਵਸਤਾਂ ਤੇ ਜ਼ਰੂਰੀ ਵਸਤਾਂ ਦੀ ਸਰਹੱਦੋਂ ਆਰ ਪਾਰ ਕਾਫੀ ਮੰਗ ਵਧੀ ਹੈ| ਅਮਰੀਕਾ ਤੇ ਮੈਕਸਿਕੋ ਸਰਹੱਦ ਦੇ ਨਾਲ ਸੱਭ ਤੋਂ ਵੱਧ ਮਸ਼ਰੂਫ ਇਨਲੈਂਡ ਪੋਰਟ ਉੱਤੇ 2018 ਤੇ 2019 ਵਿੱਚ ਇਸ ਸਮੇਂ ਇਹ ਪੱਧਰ ਕਾਫੀ ਜ਼ਿਆਦਾ ਸੀ ਤੇ ਇਸ ਵਾਰੀ 2020 ਮਹਾਂਮਾਰੀ ਦੌਰਾਨ ਵੀ ਇਹ ਪੱਧਰ ਕਾਫੀ ਜ਼ਿਆਦਾ ਹੈ|

ਮਹਾਂਮਾਰੀ ਕਾਰਨ ਨੌਰਥ ਅਮੈਰੀਕਨ ਅਰਥਚਾਰਾ ਪਹਿਲਾਂ ਹੀ ਕਾਫੀ ਪ੍ਰਭਾਵਿਤ ਹੋ ਚੁੱਕਿਆ ਹੈ| ਦੇਸ਼ ਦੀ ਬੇਰੋਜ਼ਗਾਰੀ ਦਰ 5.2 ਫੀ ਸਦੀ ਦੇ ਨੇੜੇ ਤੇੜੇ ਹੈ| ਕਰੋਨਾਵਾਇਰਸ ਮਹਾਂਮਾਰੀ ਕਾਰਨ ਇੱਕ ਮਿਲੀਅਨ ਨੌਕਰੀਆਂ ਖਤਮ ਹੋ ਚੁੱਕੀਆਂ ਹਨ| ਕਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਟਰੱਕਿੰਗ ਕੰਪਨੀਆਂ, ਜੋ ਕਿ ਸਰਹੱਦ ਅਧਾਰਿਤ ਸੇਵਾਵਾਂ ਮੈਨੇਜ ਕਰਦੀਆਂ ਸਨ, ਜਾਂ ਟਰੱਕਿੰਗ ਕੰਪਨੀਆਂ, ਜਿਹੜੀਆਂ ਕੈਨੇਡਾ, ਅਮਰੀਕਾ ਤੇ ਮੈਕਸਿਕੋ ਦੇ ਅੰਦਰ ਬਾਹਰ ਆਉਂਦੀਆਂ ਜਾਂਦੀਆਂ ਸਨ, ਇੰਪੋਰਟ ਤੇ ਐਕਸਪੋਰਟ ਦੀ ਖਾਸ ਅਨੁਪਾਤ ਦੇ ਅਧਾਰ ਉੱਤੇ ਕਪੈਸਿਟੀ ਪਲੈਨ ਉਲੀਕ ਸਕਦੀਆਂ ਸਨ| ਪਰ ਹੁਣ ਐਕਸਪੋਰਟ ਤੇ ਇੰਪੋਰਟ ਇਸ ਹੱਦ ਤੱਕ ਘੱਟ ਰਿਹਾ ਹੈ ਕਿ ਇਸ ਨਾਲ ਨੈੱਟਵਰਕ ਉੱਤੇ ਵੀ ਅਸਰ ਪਿਆ ਹੈ| ਇਸ ਨਾਲ ਟਰੱਕਿੰਗ ਇੰਡਸਟਰੀ ਨੂੰ ਕਈ ਤਰ੍ਹਾਂ ਦੇ ਕਾਂਟਰੈਕਟ ਸਬੰਧੀ ਵਾਅਦੇ ਪੂਰੇ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ| ਬਹੁਤੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਮੁੜ ਆਪਣੇ ਸਾਜ਼ੋ ਸਮਾਨ ਨੂੰ ਸਥਿਤ ਕਰਨਾ ਪੈਂਦਾ ਹੈ ਫਿਰ ਭਾਵੇਂ ਕੋਈ ਸਮਾਨ ਚੁੱਕਣਾ ਹੋਵੇ ਤੇ ਜਾਂ ਫਿਰ ਮੈਕਸਿਕੋ ਜਾਣਾ ਹੋਵੇ|

ਹੁਣ ਤੱਕ ਕਈ ਅਜਿਹੇ ਕਲਾਂਇੰਟ ਹਨ ਜਿਹੜੇ ਲੋਕੇਸ਼ਨ ਦੇ ਹਿਸਾਬ ਨਾਲ ਖਾਲੀ ਟਰੱਕ ਮੰਗਵਾਉਣ ਬਦਲੇ ਪੈਸੇ ਦੇਣ ਲਈ ਵੀ ਤਿਆਰ ਹਨ| ਇਹ ਵੀ ਸਪਸ਼ਟ ਹੈ ਕਿ ਕੋਈ ਨਹੀਂ ਰੋਕੇਗਾ| ਸਾਨੂੰ ਬੱਸ ਅੱਗੇ ਵੱਧਦੇ ਰਹਿਣਾ ਹੈ| ਸੁਸਾਇਟੀ ਤੇ ਲੋਕ ਹੋਰ ਮਸ਼ਰੂਫ ਹੋ ਰਹੇ ਹਨ ਤੇ ਕੈਨੇਡਾ, ਅਮਰੀਕਾ ਤੇ ਮੈਕਸਿਕੋ ਤੋਂ ਐਕਸਪੋਰਟ ਦੀ ਮੰਗ ਵਧੀ ਹੈ| ਇਸ ਨਾਲ ਕੁੱਝ ਗੱਲਾਂ ਹੋਰ ਚੁਣੌਤੀ ਭਰੀਆਂ ਹੋ ਸਕਦੀਆਂ ਹਨ| ਇਸ ਸਮੇਂ ਜਿਨ੍ਹਾਂ ਧਿਰਾਂ ਲਈ ਸਫਲ ਬਾਰਡਰ ਕਰੌਸਿੰਗ ਪ੍ਰੋਗਰਾਮ ਮਾਇਨੇ ਰੱਖਦੀ ਹੈ ਉਨ੍ਹਾਂ ਲਈ ਮਜ਼ਬੂਤ ਯੋਜਨਾਬੰਦੀ, ਸਹਿਯੋਗ, ਚੰਗਾ ਨਜ਼ਰੀਆ ਰੱਖਣਾ ਤੇ ਪਾਰਦਰਸ਼ਤਾ ਜ਼ਰੂਰੀ ਹੈ| ਇਸ ਲਈ ਸੁਰੱਖਿਅਤ ਰਹੋ, ਸਿਹਤਮੰਦ ਰਹੋ ਤੇ ਇੱਕਜੁੱਟ ਰਹੋ|