ਕੰਮ ਵਾਲੀ ਥਾਂ ਉੱਤੇ ਹੈਰਾਸਮੈਂਟ ਤੇ ਹਿੰਸਾ ਦੇ ਮਾਮਲਿਆਂ ਨੂੰ ਇੰਪਲੌਇਰਜ਼ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ

ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਪਲੌਇਰਜ਼ ਵੱਲੋਂ ਹੁਣ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਤੇ ਹਿੰਸਾ ਦੇ ਮਾਮਲਿਆਂ ਨੂੰ ਪਹਿਲੀ ਜਨਵਰੀ, 2021 ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਕੈਨੇਡਾ ਲੇਬਰ ਕੋਡ ਵਿੱਚ ਇਨ੍ਹਾਂ ਤਬਦੀਲੀਆਂ ਤਹਿਤ ਜੋ ਕੁੱਝ ਹੋਣਾ ਚਾਹੀਦਾ ਹੈ ਉਸ ਦੀ ਤੁਕ ਬਣਾਉਣਾ ਕਾਫੀ ਚੁਣੌਤੀ ਭਰਿਆ ਹੋ ਸਕਦਾ ਹੈ। 

ਅਸਲ ਵਿੱਚ ਵਰਕਪਲੇਸ ਹੈਰਾਸਮੈਂਟ ਐਂਡ ਵਾਇਲੰਸ ਪ੍ਰਿਵੈਂਸ਼ਨ ਰੈਗੂਲੇਸ਼ਨਜ਼ ਵੱਲੋਂ ਕਈ ਧਾਰਨਾਂਵਾਂ ਤੇ ਰੁਝਾਨਾਂ ਨੂੰ ਪੇਸ਼ ਕੀਤਾ ਜਾਵੇਗਾ, ਜੋ ਕਿ ਹੋ ਸਕਦਾ ਹੈ ਨਵੇਂ ਤੇ ਅਨਜਾਨ ਹੋਣ। 

30 ਨਵੰਬਰ, 2020 ਟਰੱਕਿੰਗ ਐਚਆਰ ਕੈਨੇਡਾ ਨੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਸਟੇਕਹੋਲਡਰਜ਼ ਨੂੰ ਇਨ੍ਹਾਂ ਨਵੇਂ ਨਿਯਮਾਂ ਲਈ ਤਿਆਰ ਕਰਨ ਵਿੱਚ ਮਦਦ ਵਾਸਤੇ ਇੱਕ ਇਨਫਰਮੇਸ਼ਨਲ ਵੈਬੀਨਾਰ ਕਰਵਾਇਆ। ਇਸ ਦੌਰਾਨ ਨਵੀਆਂ ਕਾਨੂੰਨੀ ਰਿਕੁਆਇਰਮੈਂਟ ਪੂਰੀਆਂ ਕਰਨ ਲਈ ਇੰਪਲੌਇਰਜ਼ ਦੀ ਮਦਦ ਕਰਨ ਵਾਸਤੇ ਟਰੇਨਿੰਗ ਕੋਰਸਿਜ਼ ਤੇ ਸਰੋਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਲਈ ਇੰਪਲੌਇਮੈਂਟ ਕਾਨੂੰਨ ਵਿੱਚ ਮਹਾਰਤ ਰੱਖਣ ਵਾਲੇ ਮੌਂਕਹਾਊਸ ਲਾਅ ਦੇ ਸੀਨੀਅਰ ਐਸੋਸਿਏਟ ਮਿਗੂਐਲ ਮੈਂਗਾਲਿੰਡਨ ਨਾਲ ਵੀ ਅਸੀੱ ਭਾਈਵਾਲੀ ਕੀਤੀ। ਮਿਗੂਐਲ ਵੱਲੋਂ ਇੰਪਲੌਇਰ ਦੇ ਨਵੇਂ ਫਰਜ਼ਾਂ ਬਾਰੇ ਕਾਫੀ ਵਿਸਥਾਰ ਪੂਰਬਕ ਚਾਨਣਾ ਪਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਤਫਸੀਲ ਨਾਲ ਸਮਝਾਇਆ ਕਿ ਪਹਿਲੀ ਜਨਵਰੀ ਤੋਂ ਤਿਆਰ ਰਹਿਣ ਲਈ ਇੰਪਲੌਇਰਜ਼ ਨੂੰ ਕਿਹੜੇ ਕਦਮ ਚੁੱਕਣੇ ਹੋਣਗੇ।

ਇਸ ਪ੍ਰੈਜੈ਼ਂਟੇਸ਼ਨ ਤੋਂ ਬਾਅਦ ਟੀਐਚਆਰਸੀ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ 

ਇਸ ਸਵਾਲ ਜਵਾਬ ਵਿੱਚੋਂ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਉਹ ਇਹ ਸੀ ਕਿ ਨਿਰਧਾਰਤ ਰੈਸੀਪਿਐਂਟਸ ਕੌਣ ਹੈ?ਕਿੰਨ੍ਹਾਂ ਨੂੰ ਡੈਜ਼ੀਗਨੇਟਿਡ ਰੈਸੀਪਿਐਂਟਸ ਨਿਯੁਕਤ ਕੀਤਾ ਜਾ ਸਕਦਾ ਹੈ, ਅਤੇ ਇਹ ਕਿਵੇਂ ਕੰਮ ਕਰਦਾ ਹੈ? 

ਅਸੀੱ ਤੁਹਾਨੂੰ ਸਾਫ ਤੇ ਸਪਸ਼ਟ ਤੌਰ ਉੱਤੇ ਸੁਣ ਲਿਆ ਹੈ। ਆਓ ਇਸ ਉੱਤੇ ਇੱਕ ਝਾਤੀ ਮਾਰੀਏ। 

ਡੈਜ਼ੀਗਨੇਟਿਡ ਰੈਸੀਪਿਐਂਟ ਕੌਣ ਜਾਂ ਕੀ ਹਨ ? 

ਡੈਜ਼ੀਗਨੇਟਿਡ ਰੈਸੀਪਿਐਂਟ ਤੁਹਾਡੀ ਆਰਗੇਨਾਈਜ਼ੇਸ਼ਨ ਦਾ ਉਹ ਸ਼ਖ਼ਸ, ਜਾਂ ਟੀਮ ਹੁੰਦੀ ਹੈ ਜਿਸ ਨੂੰ ਇੰਪਲੌਇਰ ਵੱਲੋਂ ਹਰ ਹਾਲ ਵਿੱਚ ਕੰਮ ਵਾਲੀ ਥਾਂ ਉੱਤੇ ਹੋਣ ਵਾਲੀ ਹੈਰਾਸਮੈਂਟ ਤੇ ਹਿੰਸਾ ਦੀਆਂ ਸਿ਼ਕਾਇਤਾਂ ਨਾਲ ਨਜਿੱਠਣ ਲਈ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਸਿ਼ਕਾਇਤਾਂ ਅਜਿਹੀ ਟੀਮ ਹਾਸਲ ਕਰਦੀ ਹੈ, ਸਿ਼ਕਾਇਤਾਂ ਸਬੰਧੀ ਪ੍ਰਕਿਰਿਆ ਨੂੰ ਮੈਨੇਜ ਕਰਦੀ ਹੈ ਤੇ ਰੈਗੂਲੇਸ਼ਨਜ਼ ਤਹਿਤ ਸਿ਼ਕਾਇਤਾਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਦੀ ਹੈ। ਇੱਥੇ ਧਿਆਨ ਦੇਣ ਯੋਗ ਅਹਿਮ ਗੱਲ ਇਹ ਹੈ ਕਿ ਡੈਜ਼ੀਗਨੇਟਿਡ ਰੈਸੀਪਿਐਂਟ ਮੈਨੇਜਰ ਪੱਧਰ ਦੀ ਭੂਮਿਕਾ ਵਿੱਚ ਨਹੀਂ ਹੋ ਸਕਦਾ। 

ਇਸ ਤੋਂ ਭਾਵ ਇਹ ਹੈ ਕਿ ਮੈਨੇਜਰਜ਼ ਜਾਂ ਸੁਪਰਵਾਈਜ਼ਰਜ਼ ਇਸ ਅਹੁਦੇ ਲਈ ਨਿਯੁਕਤ ਨਹੀੱ ਕੀਤੇ ਜਾ ਸਕਦੇ ਫਿਰ ਭਾਵੇਂ ਉਹ ਐਚਆਰ ਵਿੱਚ ਹੀ ਕੰਮ ਕਿਉਂ ਨਾ ਕਰਦੇ ਹੋਣ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਇੰਪਲੌਈਜ਼ ਸਿ਼ਕਾਇਤ ਕਰਦੇ ਸਮੇਂ ਕਿਸੇ ਕਿਸਮ ਦਾ ਦਬਾਅ ਮਹਿਸੂਸ ਨਾ ਕਰਨ। ਇਸ ਨਾਲ ਅਜਿਹਾ ਮਾਹੌਲ ਪੈਦਾ ਹੋ ਸਕੇਗਾ ਜਿਸ ਵਿੱਚ ਇੰਪਲੌਈਜ਼ ਨੂੰ ਆਪਣੀ ਗੱਲ ਖੁੱਲ੍ਹ ਕੇ ਰੱਖਣ ਬਦਲੇ ਸਜ਼ਾ ਮਿਲਣ ਦਾ ਡਰ ਨਹੀਂ ਹੋਵੇਗਾ ਤੇ ਕਿਸੇ ਤਰ੍ਹਾਂ ਦੀ ਅਨੁਸ਼ਾਸਨੀ ਕਾਰਵਾਈ ਹੋਣ ਦਾ ਡਰ ਨਹੀਂ ਰਹੇਗਾ। ਨਾ ਹੀ ਆਪਣੇ ਉੱਚ ਅਧਿਕਾਰੀ ਕੋਲ ਕੰਮ ਵਾਲੀ ਥਾਂ ਦਾ ਮੁੱਦਾ ਉਠਾਏ ਜਾਣ ਉੱਤੇ ਸਬੰਧਤ ਮੁਲਾਜ਼ਮ ਨੂੰ ਆਪਣੇ ਖਿਲਾਫ ਬਦਲਾਲਊ ਕਾਰਵਾਈ ਹੋਣ ਦਾ ਵੀ ਡਰ ਨਹੀਂ ਰਹੇਗਾ।  

ਦੂਜੀ ਗੱਲ ਇਹ ਹੈ ਕਿ ਡੈਜ਼ੀਗਨੇਟਿਡ ਰੈਸੀਪਿਐਂਟ ਨੂੰ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਪਹਿਲਾਂ ਆਪਣੀਆਂ ਜਿ਼ੰਮੇਵਾਰੀਆਂ ਬਾਰੇ ਚੰਗੀ ਤਰ੍ਹਾਂ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਢੁਕਵੇਂ ਉਮੀਦਵਾਰ ਦੀ ਭਾਲ ਕਰਦੇ ਸਮੇਂ ਆਪਣੇ ਮਨ ਵਿੱਚ ਇਹ ਯਾਦ ਰੱਖੋ ਕਿ ਜੇ ਤੁਹਾਨੂੰ ਇਸ ਭੂਮਿਕਾ ਲਈ ਕੋਈ ਢੁਕਵਾਂ ਵਿਅਕਤੀ ਨਹੀੱ ਮਿਲਦਾ ਤਾਂ ਉਸ ਨੂੰ ਟਰੇਨਿੰਗ ਰਾਹੀਂ ਯੋਗ ਬਣਾਇਆ ਜਾ ਸਕਦਾ ਹੈ। 

ਅਸੀੱ ਇੱਥੇ ਮਦਦ ਲਈ ਹਾਂ

ਮੰਦਭਾਗੀ ਗੱਲ ਇਹ ਹੈ ਕਿ ਇਸ ਭੂਮਿਕਾ ਨੂੰ ਨਿਭਾਉਣ ਲਈ ਕੋਈ ਹਦਾਇਤਾਂ ਵਾਲਾ ਮੈਨੂਅਲ ਨਹੀੱ ਹੈ। ਪਰ ਆਪਣੇ ਇੰਪਲੌਇਰਜ਼ ਦੀ ਮਦਦ ਲਈ ਟੀਐਚਆਰਸੀ ਵੱਲੋਂ ਜਲਦ ਹੀ ਨਵਾਂ ਸਰੋਤ ਜਾਰੀ ਕੀਤਾ ਜਾਵੇਗਾ ਜਿਹੜਾ ਡੈਜ਼ੀਗਨੇਟਿਡ ਰੈਸੀਪਿਐਂਟ ਨਾਲ ਸਬੰਧਤ ਸਾਰੇ ਕੰਮ ਕਾਜ ਉੱਤੇ ਹੀ ਕੇਂਦਰਿਤ ਹੋਵੇਗਾ। 

ਤੁਸੀਂ ਹੇਠ ਲਿਖੇ ਵੇਰਵਿਆਂ ਦੀ ਉਮੀਦ ਕਰ ਸਕਦੇ ਹੋਂ :

  • ਡੈਜ਼ੀਗਨੇਟਿਡ ਰੈਸੀਪਿਐਂਟ ਦੀ ਭੂਮਿਕਾ
  • ਡੈਜ਼ੀਗਨੇਟਿਡ ਰੈਸੀਪਿਐਂਟ ਦੇ ਕੰਮ ਤੇ ਫਰਜ਼
  • ਕੌਣ ਡੈਜ਼ੀਗਨੇਟਿਡ ਰੈਸੀਪਿਐਂਟ ਬਣ ਸਕਦਾ ਹੈ ਤੇ ਕੌਣ ਨਹੀੱ
  • ਡੈਜ਼ੀਗਨੇਟਿਡ ਰੈਸੀਪਿਐਂਟ ਸਬੰਧੀ ਟਰੇਨਿੰਗ ਦੀਆਂ ਲੋੜਾਂ, ਇਨ੍ਹਾਂ ਵਿੱਚ ਟਰੇਨਿੰਗ ਸਬੰਧੀ ਵਿਚਾਰ ਵਟਾਂਦਰਾ ਵੀ ਸ਼ਾਮਲ ਹੋਵੇਗਾ
  • ਡੈਜ਼ੀਗਨੇਟਿਡ ਰੈਸੀਪਿਐਂਟ ਦੀ ਸਮਰੱਥਾ ਸਬੰਧੀ ਪ੍ਰੋਫਾਈਲ
  • ਡੈਜ਼ੀਗਨੇਟਿਡ ਰੈਸੀਪਿਐਂਟ ਲਈ ਉਮੀਦਵਾਰ ਦੀ ਪਛਾਣ ਲਈ ਗਾਇਡੈਂਸ

ਇਸ ਗਾਈਡ ਨਾਲ ਇਹ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਜਾਂ ਗਰੁੱਪ ਨੂੰ ਨਿਯੁਕਤ ਕਰਦੇ ਸਮੇੱ ਇੰਪਲੌਇਰਜ਼ ਆਪਣੇ ਅਗਲੇ ਕਦਮ ਲਈ ਚੋਣ ਕਰ ਸਕਣਗੇ।