ਕ੍ਰਿਮੀਨਲ ਰਿਕਾਰਡ ਵਾਲੇ ਕੌਮਾਂਤਰੀ ਟਰੱਕ ਡਰਾਈਵਰਾਂ ਲਈ ਕੈਨੇਡੀਅਨ ਗਾਈਡ

truck driver in a red shirt with blue truck in the background

ਕੈਨੇਡਾ ਦਾ ਕੌਮਾਂਤਰੀ ਵਪਾਰ ਟਰੱਕਿੰਗ ਉੱਤੇ ਨਿਰਭਰ ਕਰਦਾ ਹੈ ਤੇ ਕੈਨੇਡੀਅਨ ਟਰੱਕਿੰਗ ਨੂੰ ਢੇਰ ਸਾਰੇ ਡਰਾਈਵਰਾਂ ਦੀ ਲੋੜ ਹੈ।

ਦੇਸ਼ ਵਿੱਚ ਇਸ ਸਮੇਂ ਅੰਦਾਜ਼ਨ 20,000 ਦੇ ਨੇੜੇ ਤੇੜੇ ਟਰੱਕਿੰਗ ਜੌਬਜ਼ ਖਾਲੀ ਪਈਆਂ ਹਨ। ਲੇਬਰ ਦੀ ਲੋੜ ਐਨੀ ਜਿ਼ਆਦਾ ਹੈ ਕਿ ਸਸਕੈਚਵਨ ਵਰਗੇ ਪ੍ਰੋਵਿੰਸ ਨੇ ਉਚੇਚੇ ਤੌਰ ਉੱਤੇ ਲਾਂਗ ਹਾਲ ਟਰੱਕ ਡਰਾਈਵਰਜ਼ ਇਮੀਗ੍ਰੇਸ਼ਨ ਸਟਰੀਮ ਸੁ਼ਰੂ ਕੀਤੀ ਹੈ। ਕਰੋਨਾਵਾਇਰਸ ਆਊਟਬ੍ਰੇਕ ਤੋਂ ਬਾਅਦ ਕੈਨੇਡਾ ਨੇ ਇੰਟਰਨੈਸ਼ਨਲ ਟਰੱਕਰਜ਼ ਨੂੰ ਅਸੈਂਸ਼ੀਅਲ ਵਰਕਰਜ਼ ਦਾ ਦਰਜਾ ਦਿੱਤਾ ਹੈ।ਇਸ ਦਰਜੇ ਕਾਰਨ ਹੀ ਇਨ੍ਹਾਂ ਡਰਾਈਵਰਜ਼ ਨੂੰ ਕੋਵਿਡ 19 ਸਬੰਧੀ ਕਈ ਟਰੈਵਲ ਪਾਬੰਦੀਆਂ ਤੋਂ ਛੋਟ ਮਿਲੀ ਹੋਈ ਹੈ।

ਟਰੱਕਿੰਗ ਕੰਪਨੀਆਂ ਅਜਿਹੇ ਵਰਕਰਜ਼ ਨੂੰ ਹਾਇਰ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ ਜਿਹੜੇ ਬਿਨਾਂ ਕਿਸੇ ਵਿਵਾਦ ਦੇ ਦੇਸ਼ਾਂ ਦਰਮਿਆਨ ਸਫਰ ਕਰ ਸਕਣ। ਟਰੱਕਰ ਬਣਨ ਦੀ ਇੱਛਾ ਰੱਖਣ ਵਾਲਿਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਪ੍ਰਵਾਨਗੀ ਹਾਸਲ ਹੋ ਸਕੇ। ਪਹਿਲਾਂ ਤੋਂ ਹੀ ਟਰੱਕਰਜ਼ ਵਜੋਂ ਕੰਮ ਕਰ ਰਹੇ ਵਰਕਰਜ਼ ਉੱਤੇ ਵੀ ਇਹੋ ਗੱਲ ਢੁਕਦੀ ਹੈ। ਕਿਸੇ ਵੀ ਤਰ੍ਹਾਂ ਦੇ ਜੁਰਮ ਕਾਰਨ ਭਵਿੱਖ ਵਿੱਚ ਟਰੈਵਲ ਕਰਨਾ ਮੁਸ਼ਕਲ ਹੋ ਸਕਦਾ ਹੈ।

ਜੇ ਤੁਸੀਂ ਇਸ ਸਮੇਂ ਟਰੱਕ ਡਰਾਈਵਰ ਵੋਂ ਕੰਮ ਕਰ ਰਹੇ ਹੋਂ ਜਾਂ ਟਰੱਕ ਡਰਾਈਵਰ ਵਜੋਂ ਕੰਮ ਦੀ ਭਾਲ ਕਰ ਰਹੇ ਹੋਂ ਤਾਂ ਤੁਹਾਨੂੰ ਇਹ ਦਰਸਾਉਣਾ ਹੋਵੇਗਾ ਕਿ ਤੁਸੀਂ ਕੈਨੇਡਾ ਦਾਖਲ ਕਰਨ ਦੇ ਯੋਗ ਹੋਂ।ਕਿਸੇ ਵੀ ਤਰ੍ਹਾਂ ਦਾ ਮੁਜਰਮਾਨਾ ਰਿਕਾਰਡ ਕੈਨੇਡਾ ਵਿੱਚ ਦਾਖਲੇ ਦੇ ਰਾਹ ਵਿੱਚ ਰੋੜੇ ਅਟਕਾ ਸਕਦਾ ਹੈ। ਖੁਸ਼ਕਿਸਮਤੀ ਨਾਲ ਕਈ ਤਰ੍ਹਾਂ ਦੇ ਹੱਲ ਵੀ ਉਪਲਬਧ ਹਨ।

ਕਈ ਕਾਰਨਾਂ ਕਰਕੇ ਕੈਨੇਡਾ ਵਿੱਚ ਦਾਖਲ ਹੋਣ ਉੱਤੇ ਰਕ ਲੱਗ ਸਕਦੀ ਹੈ। ਇਸ ਵਿੱਚ ਸੱਭ ਤੋਂ ਆਮ ਤੁਹਾਡਾ ਮੁਜਰਮਾਨਾ ਅਤੀਤ ਹੈ। ਮੁਜਰਮਾਨਾ ਅਪ੍ਰਵਾਨਗੀ ਸਬੰਧਤ ਵਿਅਕਤੀ ਵੱਲੋਂ ਕੀਤੇ ਗਏ ਜੁਰਮ ਤੇ ਉਸ ਨੂੰ ਬਦਲੇ ਵਿੱਚ ਮਿਲੀ ਸਜ਼ਾ ਉੱਤੇ ਨਿਰਭਰ ਕਰਦੀ ਹੈ। ਕੈਨੇਡਾ ਆਉਣ ਦੇ ਚਾਹਵਾਨ ਲੋਕਾਂ ਵੱਲੋਂ ਆਮ ਤੌਰ ਉੱਤੇ ਕੀਤਾ ਜਾਣ ਵਾਲਾ ਜੁਰਮ ਕਿਸੇ ਨਸ਼ੇ ਦੇ ਪ੍ਰਭਾਵ ਹੇਠ (ਡਰਾਈਵਿੰਗ ਅੰਡਰ ਦ ਇਨਫਲੂਐਂਸ- ਡੀਯੂਆਈ) ਗੱਡੀ ਚਲਾਉਣਾ ਹੈ। ਇਸ ਟਰਮ ਨੂੰ ਕਈ ਵਾਰੀ ਨਸ਼ੇ ਹੇਠ ਗੱਡੀ ਚਲਾਉਣਾ (ਡੀਡਬਲਿਊਆਈ) ਵੀ ਆਖਿਆ ਜਾਂਦਾ ਹੈ।

ਕੈਨੇਡਾ ਡੀਯੂਆਈ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ। ਹਕੀਕਤ ਇਹ ਹੈ ਕਿ 17 ਅਕਤੂਬਰ, 2018 ਤੋਂ ਨਸ਼ੇ ਦੀ ਲੋਰ ਵਿੱਚ ਡਰਾਈਵ ਕਰਨ ਵਾਲੇ ਵਿਅਕਤੀ ਨੂੰ ਦਸ ਸਾਲ ਤੱਕ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਡੀਯੂਆਈ ਸਬੰਧੀ ਕਾਨੂੰਨ ਸ਼ਰਾਬ ਦੇ ਨਸੇ਼, ਭੰਗ ਦੇ ਨਸ਼ੇ ਜਾਂ ਫਿਰ ਕਿਸੇ ਵੀ ਪਾਬੰਦੀਸ਼ੁਦਾ ਸਮੱਗਰੀ ਦੇ ਨਸ਼ੇ ਵਿੱਚ ਗੱਡੀ ਚਲਾਉਣ ਵਾਲਿਆਂ ਉੱਤੇ ਲਾਗੂ ਹੁੰਦਾ ਹੈ। ਜੇ ਕੋਈ ਵਿਅਕਤੀ ਇਹ ਕਾਨੂੰਨ ਲਾਗੂ ਹੋਣ ਵਾਲੀ ਤਰੀਕ ਤੋਂ ਬਾਅਦ ਡੀਯੂਆਈ ਕਾਰਨ ਕੈਨੇਡਾ ਤੋਂ ਬਾਹਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਗੰਭੀਰ ਮੁਜਰਮਾਨਾ ਹਰਕਤ ਕਾਰਨ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।ਇਸ ਤੋਂ ਭਾਵ ਇਹ ਹੈ ਕਿ ਉਸ ਵਿਅਕਤੀ ਦੇ ਕੈਨੇਡਾ ਵਿੱਚ ਦਾਖਲ ਹੋਣ ਲਈ ਹਮੇਸ਼ਾਂ ਲਈ ਰੋਕ ਲੱਗ ਜਾਵੇਗੀ। ਇਸ ਤੋਂ ਇਲਾਵਾ ਅਮਰੀਕਾ ਵਿੱਚ ਕੀਤੇ ਗਏ ਸੰਗੀਨ ਜੁਰਮ ਕਾਰਨ ਸਬੰਧਤ ਵਿਅਕਤੀ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕੇਗਾ।ਹਾਲਾਂਕਿ ਟਰੱਕ ਡਰਾਈਵਰਾਂ ਲਈ ਕਈ ਹੱਲ ਵੀ ਉਪਲਬਧ ਹਨ।ਪਰ ਹਰੇਕ ਸ਼ਖਸ ਦੇ ਹਾਲਾਤ ਉੱਤੇ ਹੀ ਕੋਈ ਹੱਲ ਨਿਰਭਰ ਕਰਦਾ ਹੈ।

ਟੈਂਪਰੇਰੀ ਰੈਜ਼ੀਡੈਂਟ ਪਰਮਿਟ (ਟੀਆਰਪੀ) ਕਿਸੇ ਵੀ ਸ਼ਖਸ ਨੂੰ ਕੈਨੇਡਾ ਵਿੱਚ ਕੁੱਝ ਸਮੇਂ ਲਈ ਦਾਖਲ ਹੋਣ ਵਿੱਚ ਮਦਦ ਕਰਦਾ ਹੈ। ਟੀਆਰਪੀ ਇੱਕ ਦਿਨ ਲਈ ਵੀ ਹੋ ਸਕਦਾ ਹੈ ਜਾਂ ਤਿੰਨ ਸਾਲਾਂ ਲਈ ਵੀ ਹੋ ਸਕਦਾ ਹੈ।ਟੀਆਰਪੀ ਇੱਕ ਵਾਰੀ ਦੀ ਐਂਟਰੀ ਲਈ ਜਾਂ ਕਈ ਵਾਰੀਆਂ ਦੀ ਐਂਟਰੀ ਲਈ ਵੈਲਿਡ ਹੋ ਸਕਦਾ ਹੈ।ਕਿਸੇ ਟਰੈਵਲਰ ਜਿਵੇਂ ਕਿ ਟਰੱਕ ਡਰਾਈਵਰ ਨੂੰ ਕੁੱਝ ਅਰਸੇ ਲਈ ਵਾਰੀ ਵਾਰੀ ਕੈਨੇਡਾ ਵਿੱਚ ਦਾਖਲ ਹੋਣਾ ਪੈ ਸਕਦਾ ਹੈ। ਟੀਆਰਪੀ ਅਪਲਾਈ ਕਰਦੇ ਸਮੇਂ ਉਸ ਕੰਮ ਦਾ ਜਿ਼ਕਰ ਕਰਨਾ ਬੇਹੱਦ ਕਾਰਗਰ ਰਹਿੰਦਾ ਹੈ ਜਿਸ ਲਈ ਵਾਰੀ ਵਾਰੀ ਸਰਹੱਦ ਪਾਰ ਕਰਨ ਦੀ ਲੋੜ ਪਵੇ। ਇਸ ਤਰ੍ਹਾਂ ਦੀ ਲੋੜ ਕਾਰਨ ਬਿਨੈਕਾਰ ਨੂੰ ਲੰਮੇਂ ਚਿਰ ਲਈ ਪਰਮਿਟ ਹਾਸਲ ਹੋ ਸਕਦਾ ਹੈ, ਜਿਸ ਨਾਲ ਸਬੰਧਤ ਬਿਨੈਕਾਰ ਨੂੰ ਮਲਟੀਪਲ ਐਂਟਰੀਜ਼ ਦੀ ਵੀ ਇਜਾਜ਼ਤ ਮਿਲ ਸਕਦੀ ਹੈ।

ਕੋਈ ਵਿਅਕਤੀ ਕੈਨੇਡੀਅਨ ਕੌਂਸੂਲੇਟ ਜਾਂ ਪੋਰਟ ਆਫ ਐਂਟਰੀ (ਪੀਓਈ) ਰਾਹੀਂ ਅਗਾਊਂ ਟੀਆਰਪੀ ਲਈ ਅਪਲਾਈ ਕਰ ਸਕਦਾ ਹੈ। ਪੀਓਈ ਅਸਲ ਵਿੱਚ ਅਮੈਰੀਕਨ ਸਿਟੀਜ਼ਨਜ਼ ਜਾਂ ਪਰਮਾਨੈਂਟ ਰੈਜ਼ੀਡੈਂਟਸ ਲਈ ਹੀ ਹੈ। ਟਰੱਕ ਡਰਾਈਵਰਾਂ ਨੂੰ ਵੀ ਇਹ ਰਾਹ ਨਾ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਵਸਤਾਂ ਦੀ ਢੋਆ ਢੁਆਈ ਦੌਰਾਨ ਦਾਖਲੇ ਤੋਂ ਕੀਤੇ ਗਏ ਇਨਕਾਰ ਨਾਲ ਭਵਿੱਖ ਵਿੱਚ ਸਬੰਧਤ ਡਰਾਈਵਰ ਦੇ ਕੈਨੇਡਾ ਵਿੱਚ ਦਾਖਲੇ ਤੇ ਰੋਜ਼ਗਾਰ ਉੱਤੇ ਵੀ ਅਸਰ ਪੈ ਸਕਦਾ ਹੈ।ਕੌਂਸੂਲੇਟ ਵਿੱਚ ਅਪਲਾਈ ਕਰਨ ਦੀ ਪ੍ਰਕਿਰਿਆ ਨਾਲ ਬਿਨੈਕਾਰ ਨੂੰ ਉਸ ਦਾ ਟੀਆਰਪੀ ਮਿਲ ਸਕਦਾ ਹੈ ਜਾਂ ਫਿਰ ਨਿਰਧਾਰਤ ਟਰਿੱਪ ਤੋਂ ਪਹਿਲਾਂ ਹੀ ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਇਹ ਹਾਸਲ ਹੋ ਸਕੇਗਾ ਜਾਂ ਨਹੀਂ।

ਕ੍ਰਿਮੀਨਲ ਰੀਹੈਬਿਲੀਟੇਸ਼ਨ ਅਜਿਹੀ ਪ੍ਰਕਿਰਿਆ ਹੈ ਜਿਹੜੀ ਅਜਿਹੇ ਲੋਕਾਂ ਦਾ ਕੈਨੇਡਾ ਵਿੱਚ ਮੁੜ ਦਾਖਲਾ ਯਕੀਨੀ ਬਣਾਉਂਦੀ ਹੈ ਜਿਨ੍ਹਾਂ ਦੇ ਦਾਖਲੇ ਉੱਤੇ ਮੁਜਰਮਾਨਾਂ ਕਾਰਨਾਂ ਕਰਕੇ ਰੋਕ ਲੱਗੀ ਹੁੰਦੀ ਹੈ। ਇਸ ਦੀ ਯੋਗਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਕਿਹੋ ਜਿਹਾ ਜੁਰਮ ਕੀਤਾ ਗਿਆ ਹੈ, ਕਿੰਨੀ ਸਜ਼ਾ ਮਿਲੀ ਹੈ ਤੇ ਸਜ਼ਾ ਮੁਕੰਮਲ ਹੋਣ ਵਿੱਚ ਕਿੰਨਾਂ ਸਮਾਂ ਬੀਤ ਚੁੱਕਿਆ ਹੈ ਤੇ ਕਿੰਨਾ ਰਹਿੰਦਾ ਹੈ।

ਕੈਨੇਡੀਅਨ ਇਮੀਗ੍ਰੇਸ਼ਨ ਮਕਸਦ ਲਈ ਰੀਹੈਬਿਲੀਟੇਸ਼ਨ ਨਾਲ ਸਬੰਧਤ ਵਿਅਕਤੀ ਦਾ ਪੁਰਾਣਾ ਮੁਜਰਮਾਨਾ ਰਿਕਾਰਡ ਖ਼ਤਮ ਹੋ ਜਾਂਦਾ ਹੈ।ਜੇ ਤੁਸੀਂ ਕਿਸੇ ਹੋਰ ਮੁਲਕ ਵਿੱਚ ਜੁਰਮ ਕਰਨ ਦੇ ਦੋਸ਼ੀ ਹੋਂ ਅਤੇ ਤੁਹਾਡੀ ਸਜ਼ਾ ਖ਼ਤਮ ਹੋਇਆਂ ਨੂੰ ਪੰਜ ਸਾਲ ਜਾਂ ਇਸ ਤੋਂ ਵੱਧ ਸਾਲ ਬੀਤ ਚੁੱਕੇ ਹਨ ਤਾਂ ਤੁਸੀਂ ਅਪਲਾਈ ਕਰਨ ਦੇ ਯੋਗ ਹੋ ਸਕਦੇ ਹੋਂ। ਕਈ ਮਾਮਲਿਆਂ ਵਿੱਚ ਰੀਹੈਬਿਲੀਟੇਸ਼ਨ ਆਟੋਮੈਟਿਕ ਹੁੰਦੀ ਹੈ। ਬਾਕੀ ਮਾਮਲਿਆਂ ਵਿੱਚ ਤੁਹਾਨੂੰ ਇਹ ਸਿੱਧ ਕਰਨਾ ਪੈਂਦਾ ਹੈ ਕਿ ਤੁਸੀਂ ਇਸ ਦੇ ਯੋਗ ਕਿਉਂ ਹੋਂ। ਮਨਜੂ਼ਰੀ ਤੋਂ ਭਾਵ ਹੈ ਕਿ ਦਾਖਲੇ ਲਈ ਤੁਹਾਨੂੰ ਟੀਆਰਪੀ ਦੀ ਲੋੜ ਨਹੀਂ। ਕ੍ਰਿਮੀਨਲ ਰੀਹੈਬਿਲੀਟੇਸ਼ਨ ਸਥਾਈ ਹੱਲ ਹੈ : ਟੀਆਰਪੀ ਤੋਂ ਉਲਟ ਰੀਹੈਬਿਲੀਟੇਸ਼ਨ ਨੂੰ ਕਦੇ ਨੰਵਿਆਏ ਜਾਣ ਦੀ ਲੋੜ ਨਹੀਂ ਪੈਂਦੀ।

ਲੀਗਲ ਓਪੀਨੀਅਨ ਲੈਟਰ ਇੱਕ ਹੋਰ ਰਾਹ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਲੀਗਲ ਓਪੀਨੀਅਨ ਲੈਟਰ ਤਿਆਰ ਕਰ ਸਕਦਾ ਹੈ ਜੋ ਕਿ ਸਬੰਧਤ ਵਿਅਕਤੀ ਦੇ ਚਾਰਜ ਨਾਲ ਜੁੜੇ ਵੇਰਵਿਆਂ ਬਾਰੇ ਹੋਵੇ ਤੇ ਸਬੰਧਤ ਹਾਲਾਤ ਬਾਰੇ ਵਕੀਲ ਦੇ ਸੁਝਾਏ ਗਏ ਹੱਲ ਬਾਰੇ ਹੋਵੇ। ਇਸ ਲੈਟਰ ਦਾ ਮਕਸਦ ਕਾਨੂੰਨੀ ਮਸਲੇ ਨੂੰ ਸਪਸ਼ਟ ਕਰਨਾ, ਰਿਸਕਸ ਦੀ ਪਛਾਣ ਕਰਨਾ ਤੇ ਸਬੰਧਤ ਕੈਨੇਡੀਅਨ ਕਾਨੂੰਨੀ ਹੱਲ ਤਲਾਸ਼ਣਾ ਤੇ ਇਹ ਦੱਸਣਾ ਹੈ ਕਿ ਸਬੰਧਤ ਵਿਅਕਤੀ ਨੂੰ ਕੈਨੇਡਾ ਵਿੱਚ ਕਿਉਂ ਦਾਖਲ ਹੋਣ ਦੇਣਾ ਚਾਹੀਦਾ ਹੈ?