ਕੋਵਿਡ-19 ਮਹਾਮਾਰੀ ਦੌਰਾਨ ਸਪਲਾਈ ਚੇਨ ਨਿਯਮਾਂ ਵਿੱਚ ਸੋਧ ਕਰੇਗਾ ਅਲਬਰਟਾ

ਕੋਵਿਡ-19 ਸੰਕਟ ਦੌਰਾਨ ਸਪਲਾਈ ਚੇਨ ਦੀ ਹਿਫਾਜ਼ਤ ਲਈ ਤੇ ਕੈਨੇਡੀਅਨਾਂ ਨੂੰ ਮੈਡੀਕਲ ਸਪਲਾਈਜ਼, ਗਰੌਸਰੀਜ਼ ਤੇ ਫਿਊਲ ਆਦਿ ਵਰਗੀਆਂ ਲੋੜੀਂਦੀਆਂ ਵਸਤਾਂ ਮਿਲ ਸਕਣ, ਇਹ ਯਕੀਨੀ ਬਣਾਉਣ ਲਈ ਅਲਬਰਟਾ ਆਰਜ਼ੀ ਤੌਰ ੳੁੱਤੇ ਟਰੱਕ ਡਰਾਈਵਰਾਂ ਅਤੇ ਰੇਲਵੇ ਆਪਰੇਟਰਜ਼ ਲਈ ਕੁੱਝ ਨਿਯਮਾਂ ਵਿੱਚ ਸੋਧ ਕਰਨ ਜਾ ਰਿਹਾ ਹੈ।

ਨਿਯਮਾਂ ਵਿੱਚ ਤਬਦੀਲੀ ਨਾਲ ਆਰਜ਼ੀ ਤੌਰ ਉੱਤੇ ਕੋਵਿਡ-19 ਰਾਹਤ ਕਾਰਜਾਂ ਦੇ ਸਬੰਧ ਵਿੱਚ ਸਿੱਧੇ ਤੌਰ ਉੱਤੇ ਲੋੜੀਂਦੀਆਂ ਸਪਲਾਈਜ਼ ਦੀ ਢੋਆ ਢੁਆਈ ਕਰਨ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਜ਼ ਨੂੰ ਹੇਠ ਲਿਖੀਆਂ ਛੋਟਾਂ ਮਿਲ ਜਾਣਗੀਆਂ :

  • ਲੰਮੇਂਸਮੇਂਤੱਕਕੰਮਕਰਨਦੀਖੁੱਲ੍ਹ, ਬਸ਼ਰਤੇਸੇਫਟੀਸਬੰਧੀਸਾਰੀਆਂਸ਼ਰਤਾਂਪੂਰੀਆਂਹੋਣ
  • ਉਹਕੁਝਵਾਹਨਾਂਦੀਭਾਰਢੋਣਦੀਸਮਰੱਥਾਨੂੰਵਧਾਕੇਮਿਉਂਸਪਲਤੇਪ੍ਰੋਵਿੰਸ਼ੀਅਲਓਵਰਵੇਟਪਰਮਿਟਸਲਈਅਪਲਾਈਕਰਸਕਣਗੇ
  • ਸੜਕਾਂਉਤੇਲਗੀਆਂਪਾਬੰਦੀਆਂਤੋਂਉਨ੍ਹਾਂਨੂੰਛੋਟਹੋਵੇਗੀ
  • ਜਿਨ੍ਹਾਂਘੰਟਿਆਂਵਿੱਚਉਹਆਪਰੇਟਤੇਪਾਰਕਕਰਦੇਹਨਉਨ੍ਹਾਂਉੱਤੇਰੋਕਲਾਉਣਵਾਲੇਮਿਉਂਸਪਲਬਾਇਲਾਅਜ਼ਤੋਂਉਨ੍ਹਾਂਨੂੰਛੋਟਹੋਵੇਗੀ

ਇਹ ਆਰਜ਼ੀ ਐਡਜਸਟਮੈਂਟਸ ਕੋਵਿਡ-19 ਮਹਾਮਾਰੀ ਸਬੰਧੀ ਕੋਸਿ਼ਸ਼ਾਂ ਦੇ ਹਿੱਸੇ ਵਜੋਂ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ, ਬਸ਼ਰਤੇ ਹਰ ਤਰ੍ਹਾਂ ਦੀਆਂ ਸੇਫਟੀ ਸਬੰਧੀ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਹੋਣ।

ਇਨ੍ਹਾਂ ਨਿਯਮਾਂ ਵਿਚ ਤਬਦੀਲੀਆਂ ਨਾਲ ਪ੍ਰੋਵਿੰਸ਼ੀਅਲ ਪੱਧਰ ਉੱਤੇ ਰੈਗੂਲੇਟ ਕੀਤੀ ਜਾਣ ਵਾਲੀ ਰੇਲਵੇਜ਼ ਆਰਜ਼ੀ ਤੌਰ ਉੱਤੇ ਆਡਿਟ ਤੇ ਮੌਜੂਦਾ ਆਪਰੇਟਰਜ਼ ਦੇ ਸਕਿੱਲਜ ਤੇ ਮੈਡੀਕਲ ਫਿੱਟਨੈੱਸ ਵਿੱਚ ਦੇਰ ਕਰ ਸਕੇਗੀ, ਫਿਜ਼ੀਕਲ ਡਿਸਟੈਂਸਿੰਗ ਸਬੰਧੀ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ।

ਟਰਾਂਸਪੋਰਟੇਸ਼ਨ ਮੰਤਰੀ ਰਿੱਕ ਮੈਕਾਈਵਰ ਨੇ ਆਖਿਆ ਕਿ ਕੋਵਿਡ-19 ਦੌਰਾਨ ਲੋੜੀਂਦੀਆਂ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਇਹ ਆਰਜ਼ੀ ਤਬਦੀਲੀਆਂ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਪਲਾਈ ਚੇਨ ਨੂੰ ਖੁੱਲ੍ਹਾ ਤੇ ਚੱਲਦਾ ਰੱਖੀਏ, ਤਾਂ ਕਿ ਅਲਬਰਟਾ ਵਾਸੀਆਂ ਨੂੰ ਗਰੌਸਰੀਜ਼, ਮੈਡੀਕਲ ਸਪਲਾਈਜ਼ ਤੇ ਫਿਊਲ ਆਦਿ ਦੀ ਲੋੜੀਂਦੀ ਸਪਲਾਈ ਅਲਬਰਟਾ ਵਾਸੀਆਂ ਤੱਕ ਪਹੁੰਚਦੀ ਰਹੇ।

ਕੁੱਝ ਹੋਰ ਰੈਗੂਲੇਸ਼ਨਜ਼ ਨੂੰ ਵੀ ਆਰਜ਼ੀ ਤੌਰ ਉੱਤੇ ਸੋਧਿਆ ਜਾਵੇਗਾ ਤਾਂ ਕਿ ਅਲਬਰਟਾ ਵਾਸੀ ਫਿਜ਼ੀਕਲ ਡਿਸਟੈਂਸਿੰਗ ਦੇ ਨਿਯਮ ਨੂੰ ਬਰਕਰਾਰ ਰੱਖ ਸਕਣ:

  • ਅਲਬਰਟਾਟਰਾਂਸਪੋਰਟੇਸ਼ਨਸੇਫਟੀਬੋਰਡਕੋਲਅਪੀਲਕਰਨਲਈਅਲਬਰਟਾਵਾਸੀਆਂਤੇਕਾਰੋਬਾਰੀਆਂਕੋਲ 30 ਦਿਨਦਾਸਮਾਂਹੈਜਦੋਂਪਬਲਿਕਹੈਲਥਐਮਰਜੰਸੀਖਤਮਹੋਜਾਵੇਗੀਤੇਮਨਿਸਟੀਰੀਅਲਆਰਡਰਖਤਮਹੋਣਤੋਂ 30 ਦਿਨਾਂਬਾਅਦਬੋਰਡਦੇਫੈਸਲਿਆਂਦੇਸਬੰਧਵਿਚਨਿਆਂਇਕਮੁਲਾਂਕਣਫਾਈਲਕਰਨਲਈ।
  • ਵਾਹਨਾਂਦੀਜਾਂਚਸਬੰਧੀਸਰਟੀਫਿਕੇਟਸਤੇਡੈਕਲਸਲਈਆਖਰੀਤਰੀਕਾਂ 15 ਮਈਤੱਕਵਧਾਦਿੱਤੀਆਂਗਈਆਂਹਨ।ਉਨ੍ਹਾਂਤਰੀਕਾਂਵਿੱਚਵਾਧਾਕੀਤਾਗਿਆਹੈਜਿਹੜੀਆਂ 17 ਮਾਰਚਤੇ 15 ਮਈਦਰਮਿਆਨਐਕਸਪਾਇਰਹੋਣੀਆਂਸਨ।
  • ਆਪਣਾਲਾਇਸੰਸਰਨਿਊਕਰਵਾਉਣਲਈਅਪਲਾਈਕਰਦੇਸਮੇਂਜਿਨ੍ਹਾਂਡਰਾਈਵਰਾਂਨੂੰਆਪਣਾਮੈਡੀਕਲਫਾਰਮਪੂਰਾਕਰਨਲਈਮੈਡੀਕਲਮੁਲਾਂਕਣਦੀਲੋੜਹੋਵੇਗੀਉਸਲਈਬਹੁਤੇਡਰਾਈਵਰਾਂਵਾਸਤੇਸਮਾਂਸੀਮਾਂਵਧਾਈਜਾਰਹੀਹੈ।