ਕੋਵਿਡ-19 ਕਾਰਨ ਕੈਨੇਡੀਅਨ ਲਾਇਸੰਸਾਂਦੀ ਵੈਲੇਡਿਟੀ ਵਿੱਚ ਹੋਇਆ ਵਾਧਾ

Close-up photos of Asian truck drivers wearing masks to protect against dust and the spread of the flu. Covid 19. Inside the car front

ਯੂਐਸ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਨੇ ਸੀਟੀਏ ਨੂੰ ਹੇਠ ਲਿਖੀ ਜਾਣਕਾਰੀ ਆਪਣੀ ਮੈਂਬਰਸਿ਼ਪ ਨਾਲ ਸਾਂਝਾ ਕਰਨ ਲਈ ਆਖਿਆ ਹੈ। ਇਹ ਜਾਣਕਾਰੀ 28 ਫਰਵਰੀ, 2021 ਤੱਕ ਐਕਸਪਾਇਰ ਹੋ ਚੁੱਕੇ ਡਰਾਈਵਰ ਲਾਇਸੰਸਾਂ ਦੀ ਪਛਾਣ ਕਰਨ ਨਾਲ ਜੁੜੀ ਹੈ।

49 ਸੀਐਫਆਰ 383·23 (ਏ)(1) ਅਤੇ 391·41 (ਏ)(1)(ਆਈ) ਦੇ ਸਬੰਧ ਵਿੱਚ ਐਫਐਮਸੀਐਸਏ ਕੈਨੇਡੀਅਨ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ ਵੱਲੋਂ ਜਾਰੀ ਕੀਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੇ ਨਾਲ ਨਾਲ ਯੂਨਾਈਟਿਡ ਮੈਕਸੀਕਨ ਸਟੇਟਸ ਵੱਲੋਂ ਲਾਇਸੈਂਸੀਅਸ ਫੈਡਰੇਲਜ਼ ਡੀ ਕੰਡਕਟਰ ਦੀ ਵੈਲਿਡਿਟੀ ਨੂੰ ਮਾਨਤਾ ਦੇਣਾ ਜਾਰੀ ਰੱਖੇਗੀ, 49 ਸੀਐਫਆਰ ਪਾਰਟ 383 ਦੇ ਸਬੰਧ ਵਿੱਚ ਜਦੋਂ ਅਜਿਹੀਆਂ ਜਿਊਰਿਸਡਿਕਸ਼ਨਜ਼ ਇਸ ਤਰ੍ਹਾਂ ਦੇ ਨੋਟਿਸ ਜਾਂ ਐਲਾਨ ਕਰਦੀਆਂ ਹਨ ਜਿਨ੍ਹਾਂ ਵਿੱਚ ਮੈਡੀਕਲ ਐਗਜ਼ਾਮੀਨੇਸ਼ਨ ਤੇ ਸਰਟੀਫਿਕੇਸ਼ਨ – ਜਾਂ ਕੋਵਿਡ-19 ਕਾਰਨ ਸਰਕਾਰੀ ਸੇਵਾਵਾਂ ਵਿੱਚ ਵਿਘਨ ਪੈਣ ਕਰਕੇ ਕੌਰੇਸਪੌਂਡਿੰਗ ਕਮਰਸ਼ੀਅਲ ਡਰਾਈਵਰਾਂ ਦੇ ਲਾਇਸੰਸ ਦੀ ਵੈਲਿਡਿਟੀ ਵਿੱਚ ਵਾਧਾ ਕਰਨਾ ਸ਼ਾਮਲ ਹਨ।

ਇਹ ਫੈਸਲਾ ਪਹਿਲੀ ਜਨਵਰੀ, 2021 ਤੋਂ ਪ੍ਰਭਾਵੀ ਹੋਵੇਗਾ ਤੇ 28 ਫਰਵਰੀ, 2021 ਨੂੰ ਇਸ ਦੀ ਮਿਆਦ ਮੁੱਕ ਜਾਵੇਗੀ ਜਾਂ ਕੋਵਿਡ-19 ਕਾਰਨ ਪਬਲਿਕ ਹੈਲਥ ਐਮਰਜੰਸੀ ਸਦਕਾ 42 ਯੂ ਐਸ ਸੀ ਅਤੇ 5191 (ਬੀ) ਤਹਿਤ ਪ੍ਰੈਜ਼ੀਡੈਂਟਸ ਡੈਕਲੇਰੇਸ਼ਨ ਆਫ ਨੈਸ਼ਨਲ ਐਮਰਜੰਸੀ ਰੱਦ ਹੋਣ ਕਾਰਨ, ਜੋ ਵੀ ਪਹਿਲਾਂ ਹੁੰਦਾ ਹੈ।