ਕੈਨੇਡੀਅਨ ਆਟੋ ਵਰਕਰਜ਼ ਨੇ ਫੋਰਡ ਮੋਟਰਨਾਲ ਸਮਝੌਤਾ ਨੰਵਿਆਂਇਆ

"A royalty free image from the transportation industry depicting a truck driver taking drugs, something that is a concern in the trucking industry."

ਡਿਟਰੌਇਟ: ਕੈਨੇਡੀਅਨ ਆਟੋ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੋਰਡ ਨਾਲ
ਆਪਣੇ ਕਾਂਟਰੈਕਟ ਨੂੰ ਨੰਵਿਆਂ ਕੇ ਹੜਤਾਲ ਦਾ ਖਤਰਾ ਟਾਲ ਦਿੱਤਾ| ਇਸ ਕਾਂਟਰੈਕਟ ਨੂੰ
ਨੰਵਿਆਉਣ ਲਈ ਡੈੱਡਲਾਈਨ ਸੋਮਵਾਰ ਰਾਤ ਤੱਕ ਹੀ ਸੀ|
ਯੂਨੀਫੌਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਸਵੇਰੇ ਨਿਊਜ਼ ਕਾਨਫਰੰਸ ਰੱਖੀ ਗਈ ਹੈ ਤੇ ਉਹ ਇਸ
ਦੌਰਾਨ ਸਾਰੀ ਗੱਲਬਾਤ ਦਾ ਖੁਲਾਸਾ ਕਰਨਗੇ| ਯੂਨੀਅਨ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਸੋਮਵਾਰ
ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਬਾਰਗੇਨਿੰਗ ਕਮੇਟੀ ਸਹੀ ਕਾਂਟਰੈਕਟ ਕਰਨ ਲਈ
ਸਾਰੀ ਰਾਤ ਗੱਲਬਾਤ ਵਾਸਤੇ ਤਿਆਰ ਸੀ| ਉਨ੍ਹਾਂ ਆਖਿਆ ਕਿ ਅਸੀਂ ਕਿਸੇ ਵੀ ਹਾਲ ਫੋਰਡ ਦੀਆਂ
ਕੈਨੇਡੀਅਨ ਫੈਕਟਰੀਆਂ ਵਿੱਚ ਹੜਤਾਲ ਨਹੀਂ ਸੀ ਚਾਹੁੰਦੇ|
ਯੂਨੀਅਨ ਟੋਰਾਂਟੋ ਨੇੜੇ ਓਕਵਿੱਲ, ਓਨਟਾਰੀਓ ਸਥਿਤ ਫੋਰਡ ਅਸੈਂਬਲੀ ਪਲਾਂਟ ਲਈ ਤਿੰਨ ਸਾਲ ਦੇ
ਕਾਂਟਰੈਕਟ ਵਿੱਚ ਪ੍ਰੋਡਕਟ ਸਬੰਧੀ ਵਚਨਬੱਧਤਾ ਚਾਹੁੰਦੀ ਸੀ| ਫੋਰਡ ਐੱਜ ਤੇ ਲਿੰਕਨ ਨੌਟਿਲਸ
ਐਸਯੂਵੀਜ਼ ਦਾ ਉਤਪਾਦਨ 2023 ਵਿੱਚ ਇਸ ਪਲਾਂਟ ਵਿੱਚ ਬੰਦ ਹੋਣ ਵਾਲਾ ਹੈ| ਡਾਇਸ ਨੇ
ਆਖਿਆ ਕਿ ਯੂਨੀਅਨ ਇਲੈਕਟ੍ਰਿਕ ਵ੍ਹੀਕਲ ਸਬੰਧੀ ਠੋਸ ਵਾਅਦਾ ਚਾਹੁੰਦੀ ਹੈ|
ਜ਼ਿਕਰਯੋਗ ਹੈ ਕਿ ਫੋਰਡ ਦੇ ਵਿੰਡਸਰ, ਓਨਟਾਰੀਓ ਵਿੱਚ ਦੋ ਇੰਜਣ ਪਲਾਂਟ ਵੀ ਹਨ| ਇਨ੍ਹਾਂ ਦੋਵਾਂ
ਪਲਾਂਟਸ ਵਿੱਚ ਰਲਾ ਕੇ 5300 ਵਰਕਰਜ਼ ਕੰਮ ਕਰਦੇ ਹਨ| ਫੋਰਡ ਨਾਲ ਗੱਲਬਾਤ ਸਿਰੇ ਲੱਗਣ ਤੋਂ
ਬਾਅਦ ਹੁਣ ਯੂਨੀਫੌਰ ਵੱਲੋਂ ਜਨਰਲ ਮੋਟਰਜ਼ ਤੇ ਫਿਏਟ ਕ੍ਰਾਈਸਲਰ ਨਾਲ ਵੀ ਗੱਲਬਾਤ ਸ਼ੁਰੂ ਕੀਤੀ
ਜਾਵੇਗੀ|