ਕੈਨੇਡਾ ਵਿੱਚ ਇਲੈਕਟ੍ਰਿਕ ਵ੍ਹੀਕਲ ਫਰੇਮਵਰਕ ਦੀ ਪਛਾਣ ਕਰਨਾ

Autonomous smart truck. Unmanned vehicles. artificial intelligence controls the Autonomous truck. Hologram car style in HUD/UI/GUI. Hardware

ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸ਼ਿਐਂਸੀ ਦੇ ਮੌਜੂਦਾ ਡਾਇਰੈਕਟਰ ਮਾਈਕਲ ਰੌਇਥ ਦਾ ਕਹਿਣਾ ਹੈ ਕਿ ਤਿੰਨ ਕਾਰਕਾਂ – ਤਕਨਾਲੋਜੀ, ਲੋੜ ਤੇ ਸਹਿਯੋਗ- ਦੀ ਪਛਾਣ ਕਰਕੇ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਕਿਹੜੇ ਏਰੀਆਜ਼ ਵਿੱਚ ਇਲੈਕਟ੍ਰਿਕ ਟਰੱਕ ਦੀ ਵੰਡ ਬਹੁਤੀ ਫਾਇਦੇਮੰਦ ਹੋ ਸਕਦੀ ਹੈ|

ਐਨਏਸੀਐਫਈ ਦੇ ਐਗਜ਼ੈਕਟਿਵ ਡਾਇਰੈਕਟਰ ਤੇ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਕਮੇਟੀ ਆਨ ਟੈਕਨੌਲੋਜੀਜ਼ ਐਂਡ ਐਪਰੋਚਿਜ਼, ਜੋ ਕਿ ਮੀਡੀਅਮ ਤੇ ਹੈਵੀ ਡਿਊਟੀ ਵ੍ਹੀਕਲਜ਼ ਦੀ ਫਿਊਲ ਦੀ ਖਪਤ ਨੂੰ ਘਟਾਉਣ ਲਈ ਵਰਤੇ ਜਾਂਦੇ ਹਨ, ਵਿੱਚ ਸੇਵਾ ਨਿਭਾਅ ਰਹੇ ਰੌਇਥ ਨੇ ਕੈਨੇਡਾ ਵਿੱਚ ਇਲੈਕਟ੍ਰਿਕ ਟਰੱਕ ਦੀ ਤਾਇਨਾਤੀ ਲਈ ਸਮਰੱਥ ਰੀਜਨਜ਼ ਬਾਰੇ ਵਿਚਾਰ ਵਟਾਂਦਰਾ ਕੀਤਾ|
ਉਨ੍ਹਾਂ ਆਖਿਆ :

ਜਦੋਂ ਅਗਸਤ ਵਿੱਚ ਅਸੀਂ ਪਹਿਲੀ ਵਾਰੀ ਆਪਣੇ ਹਾਈ ਪੋਟੈਂਸ਼ੀਅਲ ਰੀਜਨਜ਼ ਫੌਰ ਇਲੈਕਟ੍ਰਿਕ ਟਰੱਕ ਡਿਪਲੌਇਮੈਂਟਸ ਪ੍ਰਕਾਸ਼ਿਤ ਕੀਤੇ, ਤਾਂ ਸਾਨੂੰ ਇਸ ਮੁੱਦੇ ਵਿੱਚ ਦਿਲਚਸਪੀ ਰੱਖਣ ਵਾਲੀਆਂ ਕਈ ਪਾਰਟੀਜ਼ ਵੱਲੋਂ ਇਹ ਸਵਾਲ ਪੁੱਛੇ ਗਏ ਕਿ ਕੀ ਸਾਡੇ ਕੋਲ ਕੈਨੇਡਾ ਲਈ ਵੀ ਇਸ ਦੇ ਨਾਲ ਮਿਲਦੀ ਜੁਲਦੀ ਜਾਣਕਾਰੀ ਹੈ| ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਜਾਇਜ਼ ਸਵਾਲ ਸੀ ਕਿਉਂਕਿ ਅਸੀਂ ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸ਼ਿਐਂਸੀ ਹਾਂ|

ਉਨ੍ਹਾਂ ਆਖਿਆ ਕਿ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਉੱਤਰ ਵੱਲ ਦੇ ਆਪਣੇ ਦੋਸਤਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ| ਹਕੀਕਤ ਇਹ ਹੈ ਕਿ “ਰਨ ਆਨ ਲੈੱਸ 2017” ਤੇ “ਰਨ ਆਨ ਲੈੱਸ ਰੀਜਨਲ” ਦੋਵਾਂ ਵਿੱਚ ਹੀ ਅਸੀਂ ਬਹੁਤ ਜ਼ੋਰ ਲਾਇਆ ਕਿ ਕੈਨੇਡਾ ਦੇ ਫਲੀਟਸ ਤੇ ਡਰਾਈਵਰ ਵੀ ਰੋਡਸੋæਅ ਵਿੱਚ ਹਿੱਸਾ ਲੈਣ| ਪਰ ਮੰਦਭਾਗੀ ਗੱਲ ਇਹ ਹੈ ਕਿ ਅਸੀਂ ਅਜਿਹਾ ਕਰਨ ਵਿੱਚ ਸਫਲ ਨਹੀਂ ਹੋਏ ਪਰ ਅਸੀਂ ਜਦੋਂ ਰਨ ਆਨ ਲੈੱਸ ਡੈਮੌਨਸਟ੍ਰੇਸ਼ਨ ਲਾਂਚ ਕਰਾਂਗੇ ਤਾਂ ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ| ਐਨਆਰਕੈਨ ਤੇ ਹੋਰਨਾਂ ਨਾਲ ਕਈ ਪ੍ਰੋਜੈਕਟਾਂ ਵਿੱਚ ਵੀ ਅਸੀਂ ਪੂਰੀ ਤਰ੍ਹਾਂ ਸਰਗਰਮ ਹਾਂ, ਇਸ ਦੇ ਨਾਲ ਹੀ ਕਈ ਕੈਨੇਡੀਅਨ ਫਲੀਟਸ ਨਾਲ ਵੀ ਸਾਡੇ ਨੇੜਲੇ ਰਿਸ਼ਤੇ ਹਨ|

ਹਾਲ ਦੀ ਘੜੀ, ਆਓ ਉਨ੍ਹਾਂ ਰੀਜਨਜ਼ ਦੀ ਗੱਲ ਕਰਦੇ ਹਾਂ ਜਿੱਥੇ ਇਲੈਕਟ੍ਰਿਕ ਟਰੱਕ ਤਾਇਨਾਤ ਕਰਨ ਦੀ ਸਮਰੱਥਾ ਹੈ| ਜੈਸੀ ਲੰਡ, ਅਧਿਐਨ ਦੀ ਆਥਰ ਤੇ ਰੌਕੀ ਮਾਊਨਟੇਨ ਇੰਸਟੀਚਿਊਟ ਦੀ ਸੀਨੀਅਰ ਐਸੋਸਿਏਟ, ਇਹ ਤੈਅ ਕਰਨ ਲਈ ਡਰਾਇੰਗ ਬੋਰਡ ਉੱਤੇ ਪਰਤੀ ਕਿ ਕੈਨੇਡਾ ਵਿੱਚ ਕਿਹੜੇ ਏਰੀਆਜ਼ ਵਿੱਚ ਇਲੈਕਟ੍ਰਿਕ ਟਰੱਕ ਡਿਪਲੌਇਮੈਂਟ ਦੀ ਸੱਭ ਤੋਂ ਵੱਧ ਤੁਕ ਬਣਦੀ ਹੈ| ਟੀਮ ਨੇ ਇਹੀ ਤਿੰਨ ਨੁਕਤੇ ਉਦੋਂ ਵਰਤੇ ਸਨ ਜਦੋਂ ਅਮਰੀਕਾ ਵਿੱਚ ਅਜਿਹੇ ਰੀਜਨਜ਼ ਦਾ ਮੁਲਾਂਕਣ ਕਰਨਾ ਸੀ|
ਰਿਮਾਂਈਂਡਰ ਵਜੋਂ ਫਰੇਮਵਰਕ ਤਹਿਤ ਇਨ੍ਹਾਂ ਤਿੰਨ ਨੁਕਤਿਆਂ ਦਾ ਧਿਆਨ ਰੱਖਿਆ ਗਿਆ:

  • ਟੈਕਨੌਲੋਜੀ- ਅਜਿਹੇਰੀਜਨਜ਼ਦੀਪਛਾਣਕਰਨਾਜਿਹੜੇਟੈਕਨੌਲੋਜੀਦੇਵਿਲੱਖਣਗੁਣਾਂਦੇਪੱਖਵਿੱਚਹੋਣ
  • ਨੀਡ- ਅਜਿਹੇਰੀਜਨਜ਼ਦੀਪਛਾਣਕਰਨਾਜਿਹੜੇਟੈਕਨੌਲੋਜੀਦੀਲੋੜਨੂੰਦਰਸਾਉਂਦੇਹੋਣ
  • ਸਹਿਯੋਗ- ਅਜਿਹੇਰੀਜਨਜ਼ਦੀਪਛਾਣਕਰਨਾਜਿਹੜੀਤਕਨਾਲੋਜੀਦਾਸਹਿਯੋਗਕਰਨ|

ਅਸੀਂ ਇਹੋ ਪਛਾਣ ਕੀਤੀ ਹੈ ਕਿ ਇਨ੍ਹਾਂ ਤਿੰਨ ਕਾਰਕਾਂ ਦੀ ਹੋਂਦ ਨਾਲ ਹੀ ਇਲੈਕਟ੍ਰਿਕ ਟਰੱਕ ਡਿਪਲੌਇਮੈਂਟ ਦੀ ਸਮਰੱਥਾ ਦਾ ਪਤਾ ਲਾਇਆ ਜਾ ਸਕਦਾ ਹੈ| ਇਸ ਨਵੇਂ ਕੰਮ ਦੇ ਨਤੀਜੇ ਵਜੋਂ ਅਸੀਂ ਪਾਇਆ ਕਿ ਇਲੈਕਟ੍ਰਿਕ ਟਰੱਕ ਦੇ ਵਿਕਾਸ ਲਈ ਹੇਠ ਲਿਖੇ ਏਰੀਆਜ਼ ਸਾਜ਼ਗਾਰ ਹਨ| ਇਨ੍ਹਾਂ ਵਿੱਚੋਂ ਕੁੱਝ ਏਰੀਆਜ਼ ਸਾਡੀ ਅਸਲ ਰਿਪੋਰਟ ਵਿੱਚ ਸਨ, ਤੇ ਕੈਨੇਡੀਅਨ ਮਾਰਕਿਟ ਦਾ ਜਾਇਜ਼ਾ ਲੈਣ ਲਈ ਹੋਰਨਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ :

  • ਨੌਰਦਰਨਕੈਲੇਫੋਰਨੀਆ
  • ਸਦਰਨਕੈਲੇਫੋਰਨੀਆ
  • ਟੈਕਸਸਟ੍ਰਾਇਐਂਗਲ
  • ਕੈਸਕਾਡੀਆ ( ਜੋਕਿਪੋਰਟਲੈਂਡ, ਓਰੇਗਨਤੋਂਸੀਐਟਲਰਾਹੀਂਹੁੰਦਾਹੋਇਆਵੈਨਕੂਵਰ, ਕੈਨੇਡਾਤੱਕਫੈਲਿਆਹੋਇਆਹੈ)
  • ਕੋਲੋਰਾਡੋਫਰੰਟਰੇਂਜ
  • ਨੌਰਥਈਸਟਯੂਐਸ
  • ਗ੍ਰੇਟਰਟੋਰਾਂਟੋਏਰੀਆ
  • ਗ੍ਰੇਟਰਮਾਂਟਰੀਅਲ

ਅਸੀਂ ਫਲੀਟਸ ਨੂੰ ਹੱਲਾਸੇæਰੀ ਦਿੰਦੇ ਹਾਂ, ਜਦੋਂ ਉਹ ਆਪਣੇ ਆਪਰੇਸ਼ਨਜ਼ ਵੱਲ ਨਜ਼ਰ ਮਾਰਦੇ ਹਨ, ਤਾਂ ਕਿ ਉਹ ਨਾ ਸਿਰਫ ਇਸ ਬਾਰੇ ਵਿਚਾਰ ਕਰ ਸਕਣ ਕਿ ਇਲੈਕਟ੍ਰਿਕ ਟਰੱਕਸ ਲਈ ਕਿਹੜੇ ਰੀਜਨ ਬਿਹਤਰ ਹੋਣਗੇ ਸਗੋਂ ਅਜਿਹੇ ਰੀਜਨਜ਼ ਦੀ ਪਛਾਣ ਵੀ ਕਰਨੀ ਹੋਵੇਗੀ ਜਿਹੜੇ ਡੀਜ਼ਲ ਵਾਲੀਆਂ ਗੱਡੀਆਂ ਨੂੰ ਬਿਹਤਰ ਟੱਕਰ ਦੇ ਸਕਣ|

ਇਸ ਸੱਭ ਤੋਂ ਵੀ ਵੱਧ ਮਹੱਤਵਪੂਰਣ ਗੱਲ ਇਹ ਹੈ ਕਿ ਇਲੈਕਟ੍ਰਿਕ ਟਰੱਕਾਂ ਦੀ ਸਫਲ ਤਾਇਨਾਤੀ ਫਲੀਟਸ, ਨੀਤੀ ਘਾੜਿਆਂ, ਰੈਗੂਲੇਟਰਜ਼, ਯੁਟਿਲੀਟੀਜ਼ ਤੇ ਵੱਖ ਵੱਖ ਰੀਜਨਜ਼ ਦੇ ਸਟੇਕਹੋਲਡਰਜ਼ ਦਾ ਸਾਂਝਾ ਉਪਰਾਲਾ ਹੈ|