ਕੈਨੇਡਾ ਦੇ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ ਨੂੰ ਓਵਰਹਾਲ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ

ਕੈਨੇਡਾ ਵੱਲੋਂ ਆਪਣੇ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ (ਐਨਓਸੀ) ਨੂੰ ਓਵਰਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਐਨਓਸੀ ਵੱਲੋਂ ਕੈਨੇਡਾ ਵਿੱਚ ਓਕਿਊਪੇਸ਼ਨਲ ਡਾਟਾ ਇੱਕਠਾ ਕਰਨ, ਉਸ ਦਾ ਵਿਸ਼ਲੇਸ਼ਣ ਕਰਨ ਤੇ ਉਸ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਸਮੁੱਚੀਆਂ ਓਕਿਊਪੇਸ਼ਨਲ ਗਤੀਵਿਧੀਆਂ ਦੀ ਸਹੀ ਢੰਗ ਨਾਲ ਵਰਗ ਵੰਡ ਤੇ ਉਨ੍ਹਾਂ ਦੀਆਂ ਵੰਨਗੀਆਂ ਨਿਰਧਾਰਤ ਕਰਨ ਦਾ ਕੰਮ ਕੀਤਾ ਜਾਂਦਾ ਹੈ| ਹਰ 10 ਸਾਲਾਂ ਵਿੱਚ ਲੇਬਰ ਸਪਲਾਈ, ਡਿਮਾਂਡ ਦੇ ਵਿਸ਼ਲੇਸ਼ਣ, ਸਕਿੱਲ ਡਿਵੈਲਪਮੈਂਟ, ਰੋਜ਼ਗਾਰ ਸਬੰਧੀ ਪੇਸ਼ੀਨਿਗੋਈ ਤੇ ਹੋਰਨਾਂ ਪ੍ਰੋਗਰਾਮਾਂ ਤੇ ਸਰਵਿਸਿਜ਼ ਲਈ ਸਰਕਾਰ ਵੱਡੀ ਪੱਧਰ ਉੱਤੇ ਮੁਲਾਂਕਣ ਕਰਵਾਉਂਦੀ ਹੈ|
ਅਗਲੀ ਰਲੀਜ਼ 2021 ਦੇ ਸ਼ੁਰੂਆਤ ਵਿੱਚ ਹੋਵੇਗੀ ਤੇ ਇਸ ਵਿੱਚ ਨਵੀਂ ਢਾਂਚਾਗਤ ਪਹੁੰਚ ਨੂੰ ਸ਼ਾਮਲ ਕੀਤਾ ਜਾਵੇਗਾ| ਆਓ ਇਸ ਉੱਤੇ ਇੱਕ ਝਾਤੀ ਮਾਰਦੇ ਹਾਂ :
ਸਰਕਾਰ ਦੀ ਪਹੁੰਚ ਹੇਠ ਲਿਖੇ ਅਨੁਸਾਰ ਰਹੇਗੀ :
ਅਰਥਚਾਰੇ ਵਿੱਚ ਤਬਦੀਲੀਆਂ ਤੇ ਕੰਮ ਦੀ ਪ੍ਰਕਿਰਤੀ , ਐਨਓਸੀ 2021 ਮੁਲਾਂਕਣ ਸਕਿੱਲ ਲੈਵਲ ਦੇ ਢਾਂਚੇ ਨੂੰ ਹੀ ਓਵਰਹਾਲ ਕਰ ਦੇਵੇਗਾ ਤੇ ਇਸ ਲਈ ਨਵੀਂਂ ਵਰਗ ਵੰਡ ਪੇਸ਼ ਕੀਤੀ ਜਾਵੇਗੀ ਜੋ ਕਿ ਕਿਸੇ ਕਿੱਤੇ ਲਈ ਲੋੜੀਂਦੀ ਟਰੇਨਿੰਗ ਦੀ ਡਿਗਰੀ, ਐਜੂਕੇਸ਼ਨ, ਐਕਸਪੀਰੀਅੰਸ ਤੇ ਰਿਸਪਾਂਸੀਬਿਲਿਟੀਜ਼ (ਟੀਅਰ) ਦੀ ਨੁਮਾਂਇੰਦਗੀ ਕਰੇਗੀ|
ਇਸ ਨਵੀਂ ਟੀਅਰ ਵਰਗ ਵੰਡ ਤਹਿਤ ਸਿੱਖਿਆ ਦੀ ਕਿਸਮ, ਟਰੇਨਿੰਗ ਤੇ ਦਾਖਲੇ ਲਈ ਲੋੜੀਂਦੇ ਤਜ਼ਰਬੇ ਦੇ ਨਾਲ ਨਾਲ ਕਿਸੇ ਕਿੱਤੇ ਨਾਲ ਜੁੜੀਆਂ ਗੁੰਝਲਾਂ ਤੇ ਜ਼ਿੰਮੇਵਾਰੀਆਂ ਨੂੰ ਵੀ ਵਿਚਾਰਿਆ ਜਾਵੇਗਾ| ਨਵੀਂ ਟੀਅਰ ਵਰਗ ਵੰਡ ਵਿੱਚ ਦਾਖਲੇ ਲਈ ਲੋੜੀਂਦੀ ਸਿੱਖਿਆ, ਟਰੇਨਿੰਗ, ਤਜ਼ਰਬੇ ਦੇ ਨਾਲ ਨਾਲ ਕਿਸੇ ਕਿੱਤੇ ਦੀਆਂ ਮੁਸ਼ਕਲਾਂ ਤੇ ਜ਼ਿੰਮੇਵਾਰੀਆਂ ਨੂੰ ਵੀ ਵਿਚਾਰਿਆ ਜਾਵੇਗਾ| ਇਸ ਨਵੇਂ ਢਾਂਚੇ ਦਾ ਸਕੇਲ 0 ਤੋਂ 5 ਹੈ :
• ਟੀਅਰ 0 ਉੱਚ ਪੱਧਰੀ ਮੈਨੇਜਮੈਂਟ ਪਰਿਭਾਸ਼ਤ ਕਰਦਾ ਹੈ
• ਟੀਅਰ 1 ਕਿੱਤੇ ਅਕਸਰ ਯੂਨੀਵਰਸਿਟੀ ਦੀ ਪੜ੍ਹਾਈ ਜਾਂ ਟੀਅਰ 2 ਦੇ ਅੰਦਰ ਅੰਦਰ ਸਬੰਧਤ ਕਿੱਤੇ ਤੋਂ ਗਿਆਨ ਵਾਲੇ ਮਾਮਲੇ ਵਿੱਚ ਪਹਿਲਾਂ ਵਾਲੇ ਤਜ਼ਰਬੇ ਤੇ ਮਹਾਰਤ ਦੀ ਮੰਗ ਕਰਦਾ ਹੈ|
• ਟੀਅਰ 2 ਵਿੱਚ ਅਕਸਰ ਪੋਸਟ ਸੈਕੰਡਰੀ ਸਿੱਖਿਆ, ਅਪਰੈਂਟਿਸਸ਼ਿਪ, ਜਾਂ ਸੁਪਰਵਾਈਜ਼ਰੀ ਜਾਂ ਸੇਫਟੀ ਸਬੰਧੀ ਜ਼ਿੰਮੇਵਾਰੀ ਨਾਲ ਕਿੱਤੇ ਦੀ ਮੰਗ ਕਰਦਾ ਹੈ|
• ਟੀਅਰ 3 ਕਿੱਤਿਆਂ ਵਿੱਚ ਦੋ ਸਾਲ ਤੋਂ ਘੱਟ ਵਾਲੀ ਪੋਸਟ ਸੈਕੰਡਰੀ ਸਿੱਖਿਆ ਜਾਂ ਰੋਜ਼ਗਾਰ ਉੱਤੇ ਹਦਾਇਤਾਂ ਦੀ ਲੋੜ ਹੈ|
• ਟੀਅਰ 4 ਤੇ 5 ਵਿੱਚ ਅਕਸਰ ਹਾਈ ਸਕੂਲ ਡਿਪਲੋਮਾ ਚਾਹੀਦਾ ਹੁੰਦਾ ਹੈ ਜਾਂ ਕੋਈ ਰਸਮੀ ਸਿੱਖਿਆ ਨਹੀਂ ਚਾਹੀਦੀ|
ਬਿਹਤਰ ਨੁਮਾਇੰਦਗੀ
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਟੀਅਰ ਸਿਸਟਮ ਲੋਕਾਂ ਵੱਲੋਂ ਵਿਕਸਤ ਕੀਤੇ ਆਪਣੇ ਸਕਿੱਲਜ਼ ਤੇ ਗਿਆਨ ਨੂੰ ਬਿਹਤਰ ਢੰਗ ਨਾਲ ਦਰਸਾਉਂਦਾ ਹੈ|
ਇਸ ਰਵੀਜ਼ਨ ਨਾਲ ਉਨ੍ਹਾਂ ਤਬਦੀਲੀਆਂ ਨੂੰ ਪੇਸ਼ ਕੀਤਾ ਜਾਵੇਗਾ ਜਿਹੜੀਆਂ ਨਵੇਂ ਵਰਗੀਕਰਨ ਸਬੰਧੀ ਇਸ ਸਿਸਟਮ ਦੀ ਵਧੇਰੇ ਨੁਮਾਇੰਦਗੀ ਕਰਨਗੀਆਂ ਤੇ ਇਸ ਨੂੰ ਵਧੇਰੇ ਫਾਇਦੇਮੰਦ ਬਣਾਵੇਗਾ ਅਤੇ ਇਸ ਦੇ ਨਾਲ ਹੀ ਕਿਸੇ ਵਰਗੀਕਰਨ ਤਹਿਤ ਆਉਣ ਵਾਲੇ ਕਿੱਤਿਆਂ ਦੀ ਸੰਤੁਲਿਤ ਨੁਮਾਇੰਦਗੀ ਦਰਸਾਉਂਦੀਆਂ ਹਨ| ਇਹ ਉਨ੍ਹਾਂ ਤੌਖਲਿਆਂ ਨਾਲ ਵੀ ਦੋ ਦੋ ਹੱਥ ਕਰਦਾ ਹੈ ਕਿ ਮੌਜੂਦਾ ਸਿਸਟਮ ਤਹਿਤ ਸਕਿੱਲ ਲੈਵਲਜ਼ ਦੀ ਕਿਸ ਤਰ੍ਹਾਂ ਵਰਗ ਵੰਡ ਕੀਤੀ ਜਾਂਦੀ ਹੈ|
ਅਹਿਮ ਤਰੀਕਾਂ
ਹੁਣ ਜਦੋਂ ਨਵਾਂ ਐਨਓਸੀ ਆਉਣ ਵਾਲਾ ਹੈ ਤਾਂ ਕਈ ਅਜਿਹੀਆਂ ਤਰੀਕਾਂ ਹਨ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਜ਼ਰੂਰੀ ਹੈ :
• ਦਸੰਬਰ 2020 : ਜਿਨ੍ਹਾਂ ਐਨਓਸੀ ਕੋਡਜ਼ ਦਾ ਮੁਲਾਂਕਣ ਹੋ ਚੁੱਕਿਆ ਹੈ ਉਸ ਸਪਰੈੱਡਸ਼ੀਟ ਦੀ ਪਬਲੀਕੇਸ਼ਨ
• 2021 ਦਾ ਸ਼ੁਰੂਆਤੀ ਸਮਾਂ : ਐਨਓਸੀ ਕੋਡ ਲਈ ਪੂਰੀ ਕਲਾਸੀਫਿਕੇਸ਼ਨ ਜਾਰੀ ਕਰਨਾ (ਇਸ ਵਿੱਚ ਅਹਿਮ ਬਿਆਨ, ਮੁੱਖ ਡਿਊਟੀਆਂ, ਇੰਪਲੌਇਮੈਂਟ ਦੀਆਂ ਲੋੜਾਂ, ਐਗਜ਼ਾਂਪਲ ਟਾਈਟਲਜ਼, ਸ਼ਾਮਲ ਕਰਨਾ, ਕੱਢਣਾ ਤੇ ਹੋਰ ਵਾਧੂ ਜਾਣਕਾਰੀ)
• 2022 ਦੀ ਬਸੰਤ : ਸਰਕਾਰੀ ਪ੍ਰੋਗਰਾਮ ਤੇ ਵਿਭਾਗ ਨਵੇਂ ਐਨਓਸੀ ਨੂੰ ਆਪਣੀ ਸਿਆਣਪ ਦੇ ਹਿਸਾਬ ਨਾਲ ਲਾਗੂ ਕਰਨਗੇ| ਹਾਲਾਂਕਿ ਸਟੈਟੇਸਟਿਕਸ ਕੈਨੇਡਾ ਵੱਲੋਂ 2021 ਦੇ ਸ਼ੁਰੂ ਵਿੱਚ ਇਸ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਬਸੰਤ 2022 ਵਿੱਚ ਇਸ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਇਸ ਨਾਲ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਉੱਤੇ ਵੀ ਅਸਰ ਪਵੇਗਾ|
ਇਸ ਮੌਕੇ ਸਾਨੂੰ ਐਨਓਸੀ 7511 ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਜਾਣਕਾਰੀ ਨਹੀਂ ਹੈ, ਇਸ ਟੀਅਰ ਸਿਸਟਮ ਵਿੱਚ ਟਰੱਕ ਡਰਾਈਵਰਾਂ ਨੂੰ ਕਿਸ ਤਰ੍ਹਾਂ ਵਰਗੀਕ੍ਰਿਤ ਕੀਤਾ ਜਾਵੇਗਾ ਜਾਂ ਫਿਰ ਇਸ ਨਵੇਂ ਵਰਗੀਕਰਨ ਨਾਲ ਪ੍ਰਭਾਵਿਤ ਪ੍ਰੋਗਰਾਮਾਂ ਵਿੱਚ ਕੋਈ ਤਬਦੀਲੀਆਂ ਹੋਣਗੀਆਂ|
ਸਾਡੇ ਨਾਲ ਜੁੜੇ ਰਹੋ ਤੇ ਅਸੀਂ ਨਵੀਆਂ ਅਪਡੇਟਸ ਬਾਰੇ ਤੁਹਾਨੂੰ ਸਮੇਂ ਸਮੇਂ ਉੱਤੇ ਜਾਣੂ ਕਰਵਾਉਂਦੇ ਰਹਾਂਗੇ|