ਕੈਗ ਨੇ ਪਾਲ ਹਾਲਿੰਗਜ਼ ਨੂੰ ਖਰੀਦਿਆ

Large semi truck hauling freight on the open highway in the western USA under an evening sky.

ਨੌਰਥ ਕੈਂਟਨ : ਨੌਰਥ ਅਮਰੀਕਾ ਦੀ ਸੱਭ ਤੋਂ ਵੱਡੀ ਟੈਂਕ ਟਰੱਕ ਟਰਾਂਸਪੋਰਟਰ ਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲੀ ਕੈਨਨ ਐਡਵਾਂਟੇਜ ਗਰੁੱਪ ਇਨਕਾਰਪੋਰੇਸ਼ਨ (ਕੈਗ) ਵੱਲੋਂ ਪਾਲਜ਼ ਹਾਲਿੰਗ ਲਿਮਟਿਡ ਨੂੰ ਖਰੀਦ ਲਿਆ ਗਿਆ ਹੈ| ਇਹ ਡੀਲ ਕੈਨੇਡੀਅਨ ਸਬਸਿਡਰੀ, ਕੈਗ ਕੈਨੇਡਾ/ਆਰਟੀਐਲ ਵੈਸਟਕੈਨ ਰਾਹੀਂ ਸਿਰੇ ਚੜ੍ਹਾਈ ਗਈ| ਵਿਨੀਪੈੱਗ, ਮੈਨੀਟੋਬਾ ਸਥਿਤ ਕੰਪਨੀ ਵੈਸਟਰਨ ਕੈਨੇਡਾ ਵਿੱਚ ਵੱਡੀ ਪੱਧਰ ਉੱਤੇ ਟਰਾਂਸਪੋਰਟ ਸਰਵਿਸਿਜ਼ ਮੁਹੱਈਆ ਕਰਵਾਉਂਦੀ ਹੈ|

ਕੈਗ ਦੇ ਸੀਓਓ ਗ੍ਰਾਂਟ ਮਿਸ਼ੇਲ ਅਨੁਸਾਰ ਪਾਲਜ਼ ਹਾਲਿੰਗ ਨਾਲ ਸਾਡੇ ਸਬੰਧ ਕਾਫੀ ਪੁਰਾਣੇ ਹਨ ਤੇ ਸਾਡੇ ਸਬੰਧ ਵੀ ਕਾਫੀ ਸਕਾਰਾਤਮਕ ਹਨ| ਪਾਲਜ਼ ਹਾਲਿੰਗ ਦੀ ਨੀਂਹ 1957 ਵਿੱਚ ਪਾਲ ਅਲਬਰੈਖਸਨ ਵੱਲੋਂ ਰੱਖੀ ਗਈ ਸੀ| ਅਤੀਤ ਵਿੱਚ ਵੀ ਇੱਕ ਵਾਰੀ ਸਾਡੀਆਂ ਦੋਵੇਂ ਕੰਪਨੀਆਂ ਇੱਕੋ ਕੈਨੇਡੀਅਨ ਮਲਕੀਅਤ ਹੇਠ ਆ ਗਈਆਂ ਸਨ| ਉਨ੍ਹਾਂ ਆਖਿਆ ਕਿ ਸਾਡੇ ਕਈ ਆਪਰੇਸ਼ਨਜ਼ ਸਾਂਝੇ ਹਨ ਜਿਵੇਂ ਕਿ ਜਿਓਗ੍ਰੈਫਿਕ ਲੋਕੇਸ਼ਨਜ਼, ਪ੍ਰੋਡਕਟਸ ਹਾਲਡ, ਕਸਟਮਰ ਬੇਸ ਤੇ ਆਪਰੇਟਿੰਗ ਸਿਸਟਮਜ਼ ਆਦਿ|

ਇਸ ਡੀਲ ਵਜੋਂ ਕੈਗ ਕੈਨੇਡਾ ਨੂੰ 233 ਟਰੈਕਟਰ, 353 ਟਰੇਲਰਜ ਤੇ 193 ਪ੍ਰੋਫੈਸ਼ਨਲ ਡਰਾਈਵਰਜ਼ ਤੇ 112 ਉੱਚ ਤਜਰਬੇਕਾਰ ਆਪਰੇਸ਼ਨਲ ਕਰਮਚਾਰੀ ਮਿਲਣਗੇ| ਉਨ੍ਹਾਂ ਦੇ ਆਪਰੇਸ਼ਨਜ਼ ਵਿਨੀਪੈਗ ਤੇ ਬਰੈਂਪਟਨ, ਮੈਨੀਟੋਬਾ, ਐਸਟਰਹੈਜੀ, ਸਸਕੈਚਵਨ ਤੇ ਥੰਡਰ ਬੇਅ, ਓਨਟਾਰੀਓ ਵਿੱਚ ਹਨ| ਕੈਗ ਕੈਨੇਡਾ ਨੂੰ ਐਗਜੈæਕਟਿਵ ਵਾਈਸ ਪ੍ਰੈਜ਼ੀਡੈਂਟ ਆਫ ਬਿਜ਼ਨਸ ਐਡਮਨਿਸਟ੍ਰੇਸ਼ਨ ਵਜੋਂ ਜੁਆਇਨ ਕਰਨ ਵਾਲੇ ਰੌਡ ਕੌਰਬੈੱਟ ਨੇ ਆਖਿਆ ਕਿ ਪਾਲਜ਼ ਹਾਲਿੰਗ ਤੇ ਵੈਸਟਕੈਨ ਬਲਕ ਦੀ ਸ਼ੁਰੂਆਤ ਪਾਲ ਐਲਬਰੈਖਸਨ ਵੱਲੋਂ ਇੱਕ ਟਰੱਕ ਨਾਲ ਕੈਨੇਡਾ ਵਿੱਚ ਕੀਤੀ ਗਈ|

ਪਾਲ ਦੀ ਮੌਤ 2019 ਵਿੱਚ ਹੋ ਗਈ ਤੇ ਇਹ ਉਨ੍ਹਾਂ ਦੀ ਹੀ ਇੱਛਾ ਸੀ ਕਿ ਇਹ ਦੋਵੇਂ ਕੰਪਨੀਆਂ ਇੱਕ ਮਲਕੀਅਤ ਹੇਠ ਆਉਣ| ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਨ੍ਹਾਂ ਦੀ ਇੱਛਾ ਪੂਰੀ ਕਰ ਸਕੇ ਹਾਂ| ਇੱਕਜੁੱਟ ਹੋ ਕੇ ਵੈਸਟਕੈਨ ਤੇ ਪਾਲਜ਼ ਮਜ਼ਬੂਤ ਤੇ ਆਪਣੇ ਕਸਟਮਰਜ਼ ਨੂੰ ਹੋਰ ਬਿਹਤਰ ਸੇਵਾਵਾਂ ਦੇਣ ਦੇ ਯੋਗ ਹੋਣਗੇ|