ਕਾਰੋਬਾਰ ਬਨਾਮ ਨਿਜੀ ਜ਼ਿੰਦਗੀ ਵਿਚਲਾ ਸੰਤੁਲਨ

ਮੈਂ ਕਦੇ ਵੀ ਇਹ ਨਹੀਂ ਜਾਣ ਪਾਵਾਂਗਾ ਕਿ ਆਪਣੀ ਪਹਿਲੀ ਵਿਆਹੁਤਾ ਜ਼ਿੰਦਗੀ ਨੂੰ ਕੁਰਬਾਨ ਕਰਨਾ ਵਾਕਈ ਕਿਸੇ ਕੰਮ ਆਇਆ-ਡੇਅਮੰਡ ਜੌਹਨ

ਡੇਅਮੰਡ ਜੌਹਨ ਨੂੰ ਸੁਣਨ ਤੋਂ ਬਾਅਦ ਮੈਂ ਦੋ ਗੱਲਾਂ ਸੋਚਣ ਲਈ ਮਜਬੂਰ ਹੋ ਗਿਆ :

  • ਕਿਬਹੁਤਸਾਰੇਸਫਲਕਾਰੋਬਾਰੀਆਂਨੂੰਆਪਣਾਕਾਰੋਬਾਰਖੜ੍ਹਾਕਰਨਲਈਕਈਬਲੀਦਾਨਦੇਣੇਪੈਂਦੇਹਨ
  • ਕੀਕੌਮੀਜਾਂਗਲੋਬਲਬ੍ਰੈਂਡਕਾਇਮਕਰਨਦੌਰਾਨਕੰਮਕਾਜਤੇਨਿਜੀਜ਼ਿੰਦਗੀਵਿੱਚਤਾਲਮੇਲਬਿਠਾਉਣਾਸੰਭਵਹੈ?

ਐਂਟਰਪ੍ਰੀਨਿਓਰਸ਼ਿਪ ਤੇ ਕੰਮਕਾਜ ਵਾਲੀ ਜ਼ਿੰਦਗੀ ਵਿਚਲਾ ਸੰਤੁਲਨ ਬਿਜ਼ਨਸ ਕਮਿਊਨਿਟੀ ਲਈ ਚਰਚਾ ਵਾਲੇ ਸ਼ਬਦ ਹਨ| ਕਈ ਲੋਕ ਸਿਰਫ ਸਫਲ ਕਾਰੋਬਾਰੀ ਬਣਨਾ ਚਾਹੁੰਦੇ ਹਨ ਜਦਕਿ ਦੂਜੇ ਵਿੱਤੀ ਆਜ਼ਾਦੀ ਦੇ ਨਾਲ ਨਾਲ ਕੰਮਕਾਜ ਤੇ ਨਿਜੀ ਜਿੰæਦਗੀ ਵਿੱਚ ਸੰਤੁਲਨ ਵੀ ਚਾਹੁੰਦੇ ਹਨ| ਖੈਰ ਕੀ ਅਜਿਹੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ ਜਾਂ ਫਿਰ ਇਨ੍ਹਾਂ ਲਈ ਵੱਡਾ ਮੁੱਲ ਉਤਾਰਨਾ ਪੈਂਦਾ ਹੈ?

ਡੇਅਮੰਡ ਜੌਹਨ ਮਸ਼ਹੂਰ ਸੈਲੇਬ੍ਰਿਟੀਜ਼ ਐਂਥਨੀ ਬਰਡੇਨ ਜਾਂ ਕੇਟ ਸਪੇਡ ਦੀ ਅਕਸਰ ਗੱਲ ਕਰਦਾ ਹੈ, ਜਿਨ੍ਹਾਂ ਨੇ ਸਫਲਤਾ ਖਾਤਰ ਆਪਣੀਆਂ ਜ਼ਿੰਦਗੀਆਂ ਗੁਆ ਦਿੱਤੀਆਂ| ਇਸ ਤੋਂ ਇਲਾਵਾ ਉਹ ਇਹ ਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਸਫਲ ਕਾਰੋਬਾਰੀਆਂ ਨੂੰ ਆਪਣੀ ਸਮੁੱਚੀ ਸਿਹਤ ਤੇ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ| ਹਾਲਾਂਕਿ ਐਂਟਰਪ੍ਰੀਨਿਓਰਸ਼ਿਪ ਬਾਹਰੋਂ ਵੇਖਣ ਉੱਤੇ ਬਹੁਤ ਚਮਕ ਦਮਕ ਵਾਲੀ ਲੱਗਦੀ ਹੈ ਪਰ ਹਕੀਕਤ ਇਹ ਹੁੰਦੀ ਹੈ ਕਿ ਬਹੁਤੇ ਕਾਰੋਬਾਰੀਓਂ ਨੂੰ ਕੰਮ ਤੋਂ ਇਲਾਵਾ ਹੋਰ ਕਿਸੇ ਚੀਜ ਦੀ ਸੁਧ ਨਹੀਂ ਹੁੰਦੀ, ਉਹ ਆਪਣੀਆਂ ਜਾਨਾਂ ਤੋਂ ਵੀ ਜ਼ਿਆਦਾ ਆਪਣੇ ਕਾਰੋਬਾਰ ਉੱਤੇ ਧਿਆਨ ਕੇਂਦਰਿਤ ਕਰਦੇ ਹਨ| ਕੈਂਸਰ ਤੋਂ ਤ੍ਰਸਤ ਡੇਅਮੰਡ ਨੇ ਆਖਿਆ ਕਿ ਉਨ੍ਹਾਂ ਉੱਤੇ ਹਮੇਸ਼ਾਂ ਕੰਮ ਦਾ ਜਨੂੰਨ ਸਵਾਰ ਰਿਹਾ ਫਿਰ ਭਾਵੇਂ ਉਨ੍ਹਾਂ ਰੈੱਡ ਲੌਬਸਟਰ ਉੱਤੇ ਕੰਮ ਕੀਤਾ ਹੋਵੇ ਜਾਂ ਸੈਨੀਟੇਸ਼ਨ ਦਾ ਕੰਮ ਹੋਵੇ|

ਕੰਮ ਦੇ ਜਨੂੰਨੀ ਸਮਾਜ ਵਿੱਚ ਆਮ ਪਾਏ ਜਾਂਦੇ ਹਨ| ਉਨ੍ਹਾਂ ਨੂੰ ਬੱਸ ਆਪਣੇ ਟੀਚੇ ਪੂਰੇ ਕਰਨ ਵੱਲ ਹੀ ਧਿਆਨ ਹੁੰਦਾ ਹੈ| ਫਿਰ ਭਾਵੇਂ ਇਸ ਵਿੱਚ ਕੋਈ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਹੋਵੇ ਤੇ ਜਾਂ ਫਿਰ ਸਫਲ ਕਾਰੋਬਾਰ ਨੂੰ ਮੇਨਟੇਨ ਕਰਨਾ, ਆਪਣੇ ਪਰਿਵਾਰ ਦਾ ਧਿਆਨ ਰੱਖਣਾ, ਵੱਡੇ ਸਕੂਲ ਲੋਨਜ਼ ਚੁਕਾਉਣਾ ਜਾਂ ਉਨ੍ਹਾਂ ਦੇ ਹੋਰ ਵਿੱਤੀ ਟੀਚੇ ਪੂਰੇ ਕਰਨਾ| ਉਹ ਮਾਤਾ, ਪਿਤਾ, ਭੈਣ, ਭਰਾ, ਦੋਸਤ ਆਦਿ ਕਿਸੇ ਵੀ ਰੂਪ ਵਿੱਚ ਵੇਖੇ ਜਾ ਸਕਦੇ ਹਨ| ਮੇਰਾ ਮੰਨਣਾ ਹੈ ਕਿ ਸਫਲ ਕਾਰੋਬਾਰੀ ਨੂੰ ਤਰੱਕੀ ਵਾਲੇ ਮਾਈਂਡਸੈੱਟ ਤੋਂ ਖੁਰਾਕ ਮਿਲਦੀ ਹੈ ਤੇ ਇਸ ਲਈ ਉਹ ਆਪਣੇ ਇੱਛਤ ਨਤੀਜੇ ਹਾਸਲ ਕਰਨ ਲਈ ਖੁਦ ਨੂੰ ਕਿਹੋ ਜਿਹੇ ਵੀ ਹਾਲਾਤ ਵਿੱਚ ਝੋਕਣ ਲਈ ਤਿਆਰ ਰਹਿੰਦੇ ਹਨ|

ਜਿਵੇਂ ਦੌੜਾਕ ਖੇਡਾਂ ਦੀ ਦੁਨੀਆ ਵਿੱਚ ਮੁਕਾਬਲੇਬਾਜ਼ੀ ਲਈ ਤਿਆਰ ਰਹਿੰਦੇ ਹਨ ਉਸੇ ਤਰ੍ਹਾਂ ਕਾਰੋਬਾਰੀ ਵੀ ਬਿਜ਼ਨਸ ਦੀ ਦੁਨੀਆ ਵਿੱਚ ਮੁਕਾਬਲੇ ਲਈ ਤਿਆਰ ਰਹਿੰਦੇ ਹਨ| ਦੋਵਾਂ ਖੇਤਰਾਂ ਵਿੱਚ ਦਿਮਾਗ ਤੇ ਸ਼ਰੀਰ ਨੂੰ ਉਸ ਦੀ ਹਰ ਹੱਦ ਪਾਰ ਕਰਨ ਲਈ ਤਿਆਰ ਰੱਖਿਆ ਜਾਂਦਾ ਹੈ, ਜਿਸ ਦੇ ਅਕਸਰ ਦੂਰਗਾਮੀ ਪ੍ਰਭਾਵ ਹੁੰਦੇ ਹਨ| ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਿਆ ਹੈ, ਅਜਿਹੇ ਕਈ ਕਾਰੋਬਾਰੀ ਹਨ ਜਿਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਵਿੱਤੀ ਸਫਲਤਾ ਹਾਸਲ ਕਰਨਾ ਹੈ ਤਾਂ ਕਿ ਉਹ ਆਪਣੇ ਪਰਿਵਾਰ, ਦੋਸਤਾਂ ਨੂੰ ਲਗਾਤਾਰ ਆਰਥਿਕ ਮਦਦ ਮੁਹੱਈਆ ਕਰਵਾ ਸਕਣ ਤੇ ਪੂਰੀ ਸ਼ਾਨੋਂ ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕਰ ਸਕਣ|

ਕਈਆਂ ਨੇ ਸਫਲਤਾ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਜਿਹੜੀ ਘਾਲਣਾ ਘਾਲੀ ਹੈ ਜਾਂ ਜੋ ਦੁੱਖ ਝੇਲੇ ਹਨ ਉਹ ਵੀ ਸਾਂਝੇ ਕੀਤੇ| ਮੈਂ ਅਜਿਹੀਆਂ ਕਈ ਕਾਨਫਰੰਸਾਂ ਵਿੱਚ ਹਿੱਸਾ ਲਿਆ ਹੈ ਤੇ ਕਈ ਐਂਟਰਪ੍ਰੀਨਿਓਰਜ਼ ਨੂੰ ਆਪਣੀ ਸਫਲਤਾ ਦੀਆਂ ਹਾਸੋਹੀਣੀਆਂ ਕਹਾਣੀਆਂ ਸੁਣਾਉਂਦਿਆਂ ਸੁਣਿਆ ਹੈ ਕਿ ਉਹ ਆਪਣੇ ਐਕਸਿਜ਼ ਨੂੰ ਕਿੰਨੀ ਰਕਮ ਅਦਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਿੱਚ ਨਿਵੇਸ਼ ਕਰਨਾ ਜਾਰੀ ਰਖਵਾ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਐਮੇਜੌæਨ ਦੇ ਜੈੱਫ ਬੀਜੋਜ਼ ਦੀ ਹੋ ਸਕਦੀ ਹੈ|

ਇਸ ਲਈ ਇਹ ਸਵਾਲ ਜਿਉਂ ਦਾ ਤਿਉਂ ਹੈ ਕਿ ਕੀ ਕੋਈ ਐਂਟਰਪ੍ਰੀਨਿਓਰ ਸਫਲਤਾਪੂਰਬਕ ਕੰਮ ਤੇ ਨਿਜੀ ਜਿੰæਦਗੀ ਵਿਚਲਾ ਸੰਤੁਲਨ ਹਾਸਲ ਕਰ ਸਕਦਾ ਹੈ? ਕੀ ਇਹ ਸੰਭਵ ਹੈ ਤੇ ਕਿਸ ਕੀਮਤ ਉੱਤੇ? ਨਿਜੀ ਤੌਰ ਉੱਤੇ ਕੁੱਝ ਕੁ ਅਸਫਲਤਾਵਾਂ ਤੋਂ ਬਾਅਦ ਮੈਂ ਆਪਣੀ ਜਿੰæਦਗੀ ਵਿੱਚ ਦੋ ਸਫਲ ਕਾਰੋਬਾਰ ਖੜ੍ਹੇ ਕਰਨ ਵਿੱਚ ਕਾਮਯਾਬ ਰਿਹਾ ਇਸ ਲਈ ਖੁਦ ਨੂੰ ਕਾਫੀ ਖੁਸ਼ਕਿਸਮਤ ਸਮਝਦਾ ਹਾਂ| ਜਿਨ੍ਹਾਂ ਕਾਰੋਬਾਰਾਂ ਵਿੱਚ ਮੈਂ ਸਫਲ ਰਿਹਾ ਉਨ੍ਹਾਂ ਲਈ ਮੈਨੂੰ 100 ਫੀ ਸਦੀ ਸਮਰਪਿਤ ਰਹਿਣਾ ਪਿਆ| ਜਿਨ੍ਹਾਂ ਵਿੱਚ ਮੈਂ ਅਸਫਲ ਰਿਹਾ ਮੈਂ ਉਨ੍ਹਾਂ ਲਈ ਪੈਸਿਵ ਇਨਵੈਸਟਮੈਂਟ ਅਪਰੋਚ ਅਪਣਾਈ| ਬਾਅਦ ਵਿੱਚ ਮੈਂ ਖੁਦ ਨੂੰ ਆਪਣੇ ਫੋਨ ਤੇ ਆਈਪੈਡ ਨਾਲ ਕਾਊਚ ਉੱਤੇ ਬੈਠ ਕੇ ਡਰੈਗਨਜ਼ ਡੈੱਨ ਤੇ ਸ਼ਾਰਕ ਟੈਂਕ ਵਰਗੇ ਸ਼ੋਅ ਵੇਖਦਿਆਂ ਪਾਇਆ ਤੇ ਉਨ੍ਹਾਂ ਸਾਰੀਆਂ ਕੰਪਨੀਆਂ ਦੀ ਸਰਚ ਕੀਤੀ ਜਿਹੜੀਆਂ ਟੀਵੀ ਉੱਤੇ ਆਪਣੇ ਉਤਪਾਦ ਤੇ ਸੇਵਾਵਾਂ ਦਾ ਪ੍ਰਚਾਰ ਕਰਦੀਆਂ ਹਨ| ਮੈਨੂੰ ਇਹ ਵੇਖ ਕੇ ਬਹੁਤ ਹੀ ਹੈਰਾਨੀ ਹੋਈ ਕਿ ਜਿਨ੍ਹਾਂ ਕੰਪਨੀਆਂ ਦੀ ਮੈਂ ਸਰਚ ਕੀਤੀ ਸੀ ਉਨ੍ਹਾਂ ਵਿੱਚੋਂ ਅੱਧੀਆਂ ਪੰਜ ਸਾਲਾਂ ਦੇ ਅੰਦਰ ਹੀ ਬੰਦ ਹੋ ਗਈਆਂ| ਮੇਰੇ ਹਿਸਾਬ ਨਾਲ ਇਹ ਉਹ ਕਾਰੋਬਾਰ ਸਨ ਜਿਹੜੇ ਕੰਮ ਤੇ ਜ਼ਿੰਦਗੀ ਵਿਚਲੇ ਸੰਤੁਲਨ ਨੂੰ ਲੱਭਦੇ ਰਹੇ ਜਾਂ ਫਿਰ ਉਨ੍ਹਾਂ ਹੋਰਨਾਂ ਤੋਂ ਕੰਮ ਕਰਵਾਇਆ ਤੇ ਖੁਦ ਕਾਰੋਬਾਰੀ ਵਜੋਂ ਜਿੰæਦਗੀ ਦਾ ਆਨੰਦ ਲਿਆ| ਇਸ ਤਰ੍ਹਾਂ ਦੀ ਕਾਰੋਬਾਰੀ ਪਹੁੰਚ ਹਰ ਕਿਸੇ ਲਈ ਕੰਮ ਨਹੀਂ ਕਰਦੀ ਤੇ ਅਕਸਰ ਈਗੋ ਕਾਰਨ ਸਭ ਚੌਪਟ ਹੋ ਜਾਂਦਾ ਹੈ|

ਹਾਲਾਂਕਿ ਮੈਂ ਇਸ ਖੇਤਰ ਵਿੱਚ ਕੋਈ ਮਾਹਿਰ ਨਹੀਂ ਹਾਂ, ਪਰ ਮੈਂ ਕਾਰੋਬਾਰੀ ਹੋਣ ਨਾਤੇ ਆਪਣੇ ਗਿਆਨ ਤੇ ਤਜਰਬੇ ਨਾਲ ਇਹ ਆਖ ਸਕਦਾ ਹਾਂ ਕਿ ਜੇ ਤੁਸੀਂ ਐਂਟਰਪ੍ਰੀਨਿਓਰ ਬਣਨਾ ਚਾਹੁੰਦੇ ਹੋਂ ਤਾਂ ਤੁਹਾਨੂੰ ਪੂਰੇ ਸਮਰਪਣ ਨਾਲ ਇਸ ਖੇਤਰ ਵਿੱਚ ਉਤਰਨਾ ਹੋਵੇਗਾ| ਆਪਣਾ 100 ਫੀ ਸਦੀ ਦੇਣਾ ਹੋਵੇਗਾ| ਇੱਥੋਂ ਤੱਕ ਕਿ ਤੁਸੀਂ ਵਰਕੌਹਲਿਕ ਬਣ ਸਕਦੇ ਹੋਂ| ਸ਼ੁਰੂਆਤ ਵਿੱਚ ਕੰਮ ਤੇ ਕਾਰੋਬਾਰ ਦਰਮਿਆਨ ਕੋਈ ਬਹੁਤਾ ਤਾਲਮੇਲ ਨਹੀਂ ਬਿਠਾਇਆ ਜਾ ਸਕਦਾ| ਇਹ ਸਮਾਂ ਪੈਣ ਨਾਲ ਹੀ ਹੁੰਦਾ ਹੈ| ਉਸ ਤੋਂ ਬਾਅਦ ਹੀ ਤੁਸੀਂ ਆਪਣੇ ਕਾਰੋਬਾਰ ਨੂੰ ਇਸ ਹੱਦ ਤੱਕ ਉਚਾਈਆਂ ਉੱਤੇ ਲੈ ਜਾ ਸਕੋਂਗੇ ਕਿ ਤੁਹਾਡੇ ਕੋਲ ਸਹੀ ਮੈਨੇਜਰਜ਼ ਰੱਖਣ ਤੇ ਲੋੜੀਂਦਾ ਸਮਾਂ ਕਾਰੋਬਾਰ ਨੂੰ ਦੇਣ ਤੇ ਸਹੀ ਵਿਅਕਤੀਆਂ ਨੂੰ ਟਰੇਨਿੰਗ ਦੇਣ ਦੀ ਸਮਰੱਥਾ ਆਵੇਗੀ| ਆਪ ਕਾਰੋਬਾਰ ਵਿੱਚ ਨਿੱਤਰਨ ਨਾਲ ਤੁਹਾਨੂੰ ਕੁੱਝ ਬਲੀਦਾਨ ਕਰਨ ਲਈ ਵੀ ਤਿਆਰ ਰਹਿਣਾ ਹੋਵੇਗਾ ਅਤੇ ਜੇ ਤੁਸੀਂ ਕੰਮ ਤੇ ਨਿਜੀ ਜ਼ਿੰਦਗੀ ਵਿੱਚ ਸੰਤੁਲਨ ਚਾਹੁੰਦੇ ਹੋਂ ਤਾਂ ਤੁਹਾਨੂੰ ਆਪਣਾ ਟੀਚਾ ਹਾਸਲ ਕਰਨ ਲਈ ਕੁੱਝ ਰਿਸਕ ਵੀ ਲੈਣੇ ਹੋਣਗੇ|