ਕਾਊਂਸਲਿੰਗ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ ਵੈੱਲਨੈੱਸ ਟੁਗੈਦਰ ਕੈਨੇਡਾ

ਕੋਵਿਡ-19 ਮਹਾਂਮਾਰੀ ਕਾਰਨ ਮਾਨਸਿਕ ਤਣਾਅ ਵਿੱਚ ਹੋਏ ਹੱਦੋਂ ਵੱਧ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੈਨੇਡਾ ਸਰਕਾਰ ਵੱਲੋਂ ਫੰਡ ਹਾਸਲ ਕਰਨ ਵਾਲਾ ਵੈੱਲਨੈੱਸ ਟੁਗੈਦਰ ਕੈਨੇਡਾ ਗਰੁੱਪ ਕਾਊਂਸਲਿੰਗ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਮਹਾਂਮਾਰੀ ਦੌਰਾਨ ਮਾਨਸਿਕ ਤਣਾਅ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਇਸ ਗਰੁੱਪ ਵੱਲੋਂ ਕਾਊਂਸਲਿੰਗ ਕੀਤੀ ਜਾਂਦੀ ਹੈ।

ਗਰੁੱਪ ਦਾ ਕਹਿਣਾ ਹੈ ਕਿ ਆਈਸੋਲੇਸ਼ਨ, ਫਿਜ਼ੀਕਲ ਹੈਲਥ ਸਬੰਧੀ ਚਿੰਤਾਵਾਂ, ਨਸਿ਼ਆਂ ਦੀ ਵਰਤੋਂ ਨੂੰ ਲੈ ਕੇ ਚਿੰਤਾ, ਵਿੱਤੀ ਤੇ ਰੋਜ਼ਗਾਰ ਸਬੰਧੀ ਅਸਥਿਰਤਾ ਤੇ ਨਸਲੀ ਅਸਮਾਨਤਾ ਵਰਗੇ ਅਜਿਹੇ ਮੁੱਦੇ ਹਨ ਜਿਨ੍ਹਾਂ ਕਾਰਨ ਮਹਾਂਮਾਰੀ ਦੌਰਾਨ ਲੋਕਾਂ ਦੇ ਮਨਾਂ ਉੱਤੇ ਡੂੰਘਾ ਅਸਰ ਪਿਆ ਹੈ। ਅਜਿਹੇ ਮਾਹੌਲ ਦੌਰਾਨ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਭਾਵਨਾਤਮਕ ਗੱਲਬਾਤ ਕੀਤੀ ਜਾਣੀ ਬਹੁਤ ਜ਼ਰੂਰੀ ਹੈ।

ਗਰੁੱਪ ਦਾ ਮੰਨਣਾ ਹੈ ਕਿ ਮਹਾਂਮਾਰੀ ਦੇ ਇਸ ਦੌਰ ਵਿੱਚੋਂ ਅਸੀਂ ਸਾਰੇ ਹੀ ਇੱਕਠੇ ਲੰਘ ਰਹੇ ਹਾਂ। ਸਾਡਾ ਮੰਨਣਾ ਹੈ ਕਿ ਮਾਨਸਿਕ ਸਿਹਤ ਇੱਕ ਸਫਰ ਹੈ ਕੋਈ ਮੰਜਿ਼ਲ ਨਹੀਂ ਹੈ। ਹਰ ਰੋਜ਼ ਅਸੀਂ ਆਪਣੀ ਭਲਾਈ ਲਈ ਇੱਕ ਕਦਮ ਚੁੱਕਦੇ ਹਾਂ। ਇਸ ਸਫਰ ਉੱਤੇ ਹਰ ਕਿਸੇ ਦੀ ਮਦਦ ਲਈ ਵੈੱਲਨੈੱਸ ਟੁਗੈਦਰ ਕੈਨੇਡਾ ਹਰ ਪਲ ਮੌਜੂਦ ਹੈ।ਇਸ ਗਰੁੱਪ ਦੇ ਵੈੱਬ ਪੋਰਟਲ ਉੱਤੇ ਇੱਕਲੇ ਇੱਕਲੇ ਵਿਅਕਤੀ ਨੂੰ ਕਾਊਂਸਲਿੰਗ, ਗਰੁੱਪ ਕੋਚਿੰਗ ਤੇ ਸੈਲਫਕੇਅਰ ਮਟੀਰੀਅਲ ਮੁਹੱਈਆ ਕਰਵਾਇਆ ਜਾਂਦਾ ਹੈ।