ਐਮਟੀਓ ਦੇ ਅਦਾਇਗੀ ਪਲੈਨ ਦੀ ਵਰਤੋਂ ਨਾ ਕਰਨ ਵਾਲੇ ਕੈਰੀਅਰਜ਼ ਨੂੰ ਜਾਰੀ ਕੀਤੇ ਜਾਣਗੇ ਫਾਈਨਲ ਨੋਟਿਸ

ਓਟੀਏ ਵੱਲੋਂ ਹਾਸਲ ਹੋਏ ਨੋਟਿਸ ਤੋਂ ਬਾਅਦ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਨੇ ਸੰਕੇਤ ਦਿੱਤਾ ਹੈ ਕਿ
ਆਉਣ ਵਾਲੇ ਹਫਤਿਆਂ ਵਿੱਚ ਉਨ੍ਹਾਂ ਵੱਲੋਂ ਅਜਿਹੇ ਵਾਹਨਾਂ ਦੇ ਮਾਲਕਾਂ ਨੂੰ ਫਾਈਨਲ ਨੋਟਿਸ ਜਾਰੀ ਕੀਤੇ ਜਾਣਗੇ
ਜਿਨ੍ਹਾਂ ਨੇ ਅਜੇ ਤੱਕ ਹੈਵੀ ਕਮਰਸ਼ੀਅਲ ਵ੍ਹੀਕਲ ਡੈਫਰਡ ਪੇਅਮੈਂਟ ਪਲੈਨ (gov.on.ca) ਉੱਤੇ ਆਨਲਾਈਨ
ਅਰਜ਼ੀਆਂ ਦੀ ਵਰਤੋਂ ਕਰਕੇ ਮਹਿਕਮੇ ਨਾਲ ਕੋਈ ਸ਼ੁਰੂਆਤੀ ਸੰਪਰਕ ਨਹੀਂ ਸਾਧਿਆ ਹੈ। ਇਨ੍ਹਾਂ ਵਾਹਨ ਮਾਲਕਾਂ
ਨੂੰ 31 ਦਸੰਬਰ, 2022 ਤੱਕ ਰਹਿੰਦੀ ਫੀਸ ਦੀ ਅਦਾਇਗੀ ਸਬੰਧੀ ਪ੍ਰਬੰਧ ਕਰਨ ਲਈ ਆਖਿਆ ਗਿਆ ਸੀ ਤੇ
ਜਾਂ ਅਜਿਹੇ ਵਾਹਨਾਂ ਦਾ ਆਪ ਐਲਾਨ ਕਰਨ ਲਈ ਆਖਿਆ ਗਿਆ ਸੀ ਜਿਹੜੇ ਐਕਸਟੈਂਸ਼ਨ ਅਰਸੇ ਦੌਰਾਨ
ਆਪਰੇਟ ਨਹੀਂ ਹੋ ਰਹੇ।
ਜਿ਼ਕਰਯੋਗ ਹੈ ਕਿ ਐਮਟੀਓ ਨੇ ਹੈਵੀ ਕਮਰਸ਼ੀਅਲ ਵ੍ਹੀਕਲ, ਜਿਨ੍ਹਾਂ ਵਿੱਚ ਬੱਸਾਂ ਤੇ ਫਾਰਮ ਵ੍ਹੀਕਲ ਸ਼ਾਮਲ ਸਨ,
ਲਈ ਡੈਫਰਡ ਪੇਅਮੈਂਟ ਪਲੈਨ ਪੇਸ਼ ਕੀਤਾ ਸੀ ਜਿੱਥੇ ਲਾਇਸੰਸ ਪਲੇਟ ਸਟਿੱਕਰ ਰਿਨੂਅਲ ਫੀਸ ਐਕਸਟੈਂਸ਼ਨ ਵਾਲੇ
ਅਰਸੇ (ਪਹਿਲੀ ਮਾਰਚ, 2020 ਤੋਂ 31 ਦਸੰਬਰ, 2021) ਦੌਰਾਨ ਅਦਾ ਨਹੀਂ ਕੀਤੀ ਗਈ।ਇਸ ਪੇਅਮੈਂਟ
ਪਲੈਨ ਤਹਿਤ ਬਕਾਇਆ ਫੀਸ, ਇੰਟਰਸਟ ਫੀਸ, 24 ਮਹੀਨਿਆਂ ਦੇ ਅਰਸੇ ਵਿੱਚ ਅਦਾ ਕੀਤੀ ਜਾ ਸਕਦੀ ਹੈ।
ਐਮਟੀਓ ਨੇ ਇਹ ਵੀ ਪਾਇਆ ਕਿ 31 ਦਸੰਬਰ, 2022 ਦੀ ਡੈੱਡਲਾਈਨ, ਤੋਂ ਬਾਅਦ ਆਪਰੇਟਰ ਆਪਣੇ
ਅਜਿਹੇ ਵਾਹਨਾਂ ਨੂੰ ਸੈਲਫ ਡਿਕਲੇਅਰ ਨਹੀਂ ਕਰ ਸਕਣਗੇ ਜਿਹੜੇ ਇਸ ਐਕਸਟੈਂਸ਼ਨ ਅਰਸੇ ਦੌਰਾਨ ਗੈਰ
ਆਪਰੇਸ਼ਨਲ ਰਹੇ ਤੇ ਫਿਰ ਉਨ੍ਹਾਂ ਨੂੰ ਜਨਵਰੀ 2023 ਵਿੱਚ ਅਦਾਇਗੀਯੋਗ ਰਕਮ ਦੀ ਪੂਰੀ ਇਨਵੌਇਸ ਹਾਸਲ
ਹੋਵੇਗੀ।.