ਐਟ-ਸਕੂਲ ਰੋਡ ਟੈਸਟਿੰਗ ਸਬੰਧੀ ਨਵੇਂ ਪਾਇਲਟ ਜੈਕਟ ਦਾ ਟੀਟੀਐਸਏਓ ਵੱਲੋਂ ਸਵਾਗਤ

ਟਰੱਕ ਟਰੇਨਿੰਗ ਸਕੂਲਜ਼ ਐਸੋਸਿਏਸ਼ਨ ਆਫ ਓਨਟਾਰੀਓ (ਟੀਟੀਐਸਏਓ) ਵੱਲੋਂ ਐਟ-ਸਕੂਲ ਰੋਡ
ਟੈਸਟਿੰਗ ਸਬੰਧੀ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ
ਟਰਾਂਸਪੋਰਟੇਸ਼ਨ ਮੰਤਰਾਲੇ ਤੇ ਸਰਕੋ (ਡਰਾਈਵ ਟੈਸਟ) ਦਾ ਸੁæਕਰੀਆ ਅਦਾ ਕੀਤਾ ਗਿਆ ਹੈ|
ਐਮਟੀਓ ਤੇ ਸਰਕੋ ਵੱਲੋਂ ਪਿੱਛੇ ਜਿਹੇ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਪ੍ਰੋਵਿੰਸ ਭਰ ਵਿੱਚ
ਕਮਰਸ਼ੀਅਲ ਡਰਾਈਵਰ ਟਰੇਨਿੰਗ ਫੈਸਿਲਿਟੀਜ਼ ਵਿੱਚ ਹੀ ਡਰਾਈਵ ਟੈਸਟ ਐਗਜ਼ਾਮੀਨਰਜ਼ ਵੱਲੋਂ ਰੋਡ
ਟੈਸਟ ਲਏ ਜਾਇਆ ਕਰਨਗੇ| ਇਸ ਲਈ ਛੇ ਮਹੀਨੇ ਦਾ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ| ਇਸ
ਪਾਇਲਟ ਪ੍ਰੋਗਰਾਮ ਵਿੱਚ ਸਾਰੇ ਕਮਰਸ਼ੀਅਲ ਲਾਇਸੰਸਿਜ਼ ਵਾਸਤੇ ਐਗਜ਼ਾਮੀਨੇਸ਼ਨ ਹੋਵੇਗਾ|
ਇਸ ਸਬੰਧੀ ਪਲੈਨ ਤੇ ਹੋਰ ਵੇਰਵੇ ਪਿਛਲੇ ਸਾਲ ਹੀ ਵਿਚਾਰ ਲਏ ਗਏ ਸਨ ਤੇ ਇਸ ਦੀ ਸ਼ੁਰੂਆਤ ਰਸਮੀ
ਤੌਰ ਉੱਤੇ ਅਗਸਤ ਵਿੱਚ ਹੋਵੇਗੀ| ਐਟ ਸਕੂਲ ਟੈਸਟਿੰਗ ਪ੍ਰੋਗਰਾਮ ਦਾ ਮੰਤਵ ਅਸਲ ਵਿੱਚ ਪ੍ਰੋਵਿੰਸ ਭਰ
ਵਿੱਚ ਕਮਰਸ਼ੀਅਲ ਰੋਡ ਟੈਸਟਿੰਗ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ| ਇਸ ਪ੍ਰੋਗਰਾਮ ਦੀ ਲੋੜ ਪ੍ਰੋਵਿੰਸ ਵਿੱਚ
ਫਿਜ਼ੀਕਲ ਟੈਸਟਿੰਗ ਸਮਰੱਥਾ ਵਧਾਉਣ ਤੇ ਮੌਜੂਦਾ ਡਰਾਈਵ ਟੈਸਟ ਸੈਂਟਰਾਂ ਵਿੱਚ ਕਪੈਸਿਟੀ ਸਬੰਧੀ
ਪਾਬੰਦੀਆਂ ਨੂੰ ਖਤਮ ਕਰਨ ਲਈ ਵੀ ਸੀ|
ਡਰਾਈਵਰ ਐਗਜ਼ਾਮੀਨਰ ਕਮਰਸ਼ੀਅਲ ਕਲਾਸ ਰੋਡ ਟੈਸਟ (ਏ,ਬੀ,ਸੀ,ਡੀ,ਈ,ਐਫ) ਚਾਰ ਪਹਿਲਾਂ ਤੋਂ
ਨਿਰਧਾਰਤ ਸਕੂਲ ਲੋਕੇਸ਼ਨਾਂ ਉੱਤੇ ਹੀ ਲੈਣਗੇ| ਇਹ ਲੋਕੇਸ਼ਨਾਂ ਛੇ ਮਹੀਨੇ ਦੇ ਇਸ ਪਾਇਲਟ ਪ੍ਰੋਜੈਕਟ ਲਈ
ਮਨਜੂæਰਸੁæਦਾ ਸਾਈਟਜ਼ ਹਨ ਤੇ ਰੂਟਜ਼ ਸਬੰਧੀ ਸਾਰੀਆਂ ਲੋੜਾਂ ਵੀ ਪੂਰੀਆਂ ਕਰਦੀਆਂ ਹਨ| ਇਸ
ਅਰਸੇ ਦੌਰਾਨ ਮੰਤਰਾਲਾ ਤੇ ਡਰਾਈਵ ਟੈਸਟ ਭਵਿੱਖ ਵਿੱਚ ਇਸ ਪ੍ਰੋਗਰਾਮ ਦੇ ਪਸਾਰ ਲਈ ਲੋੜੀਂਦਾ ਡਾਟਾ
ਇੱਕਠਾ ਕਰ ਲਵੇਗਾ|

ਟੀਟੀਐਸਏਓ ਦੇ ਪ੍ਰੈਜ਼ੀਡੈਂਟ ਕਿੰਮ ਰਿਚਰਡਸਨ ਨੇ ਆਖਿਆ ਕਿ ਸਾਡੀ ਇੰਡਸਟਰੀ ਨੂੰ ਨਵੇਂ ਤੇ ਨਿਵੇਕਲੇ
ਆਈਡੀਆਜ਼ ਤੇ ਪ੍ਰੋਗਰਾਮਾਂ ਦੀ ਲੋੜ ਹੈ ਜਿਹੜੇ ਮੌਜੂਦਾ ਤੇ ਭਵਿੱਖ ਵਿੱਚ ਪ੍ਰੋਵਿੰਸ ਭਰ ਦੇ ਡਰਾਈਵ ਟੈਸਟ
ਸੈਂਟਰਾਂ ਦੇ ਕਪੈਸਿਟੀ ਸਬੰਧੀ ਮੁੱਦਿਆਂ ਨਾਲ ਸਿੱਝ ਸਕੇ| ਉਨ੍ਹਾਂ ਆਖਿਆ ਕਿ ਟੀਟੀਐਸਏਓ ਸਰਕਾਰ ਤੇ
ਸਰਕੋ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ ਤੇ ਪੂਰੀ ਤਰ੍ਹਾਂ ਇਸ ਉੱਦਮ ਵਿੱਚ ਉਨ੍ਹਾਂ ਦਾ ਸਾਥ ਦੇਣ
ਲਈ ਤਿਆਰ ਹੈ|