ਈਐਲਡੀ ਸਬੰਧੀ ਨਿਯਮਾਂ ਨੂੰ ਜੂਨ 2022 ਵਿੱਚ ਲਾਗੂਕਰਨ ਲਈ ਤਿਆਰੀਆਂ ਜ਼ੋਰਾਂ ਉੱਤੇ

ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਨੂੰ ਜੂਨ 2022 ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਿਆਰੀ ਕਰ ਰਹੀ ਹੈ।

ਇੰਡਸਟਰੀ ਨੂੰ ਇਸ ਸਬੰਧ ਵਿੱਚ ਤਿਆਰੀ ਲਈ ਅਹਿਮ ਕਦਮ ਚੁੱਕਦਿਆਂ ਹੋਇਆਂ ਜਾਂ ਤਾਂ ਤੀਜੀ ਪਾਰਟੀ ਵੱਲੋਂ ਮਾਨਤਾ ਪ੍ਰਾਪਤ ਈਐਲਡੀਜ਼ ਨੂੰ ਇਨਸਟਾਲ ਕਰਵਾਉਣਾ ਹੋਵੇਗਾ ਤੇ ਜਾਂ ਫਿਰ ਮੌਜੂਦਾ ਇਲੈਕਟ੍ਰੌਨਿਕ ਰਿਕਾਰਡਿੰਗ ਡਿਵਾਈਸਿਜ਼ ਨੂੰ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਈਐਲਡੀਜ਼ ਨਾਲ ਅਪਡੇਟ ਕਰਨਾ ਹੋਵੇਗਾ। ਥਰਡ ਪਾਰਟੀ ਸਰਟੀਫਿਕੇਸ਼ਨ ਸਿਸਟਮ ਨੌਰਥ ਅਮਰੀਕਾ ਵਿੱਚ ਆਪਣੀ ਹੀ ਕਿਸਮ ਦਾ ਪਹਿਲਾ ਤੇ ਉੱਚਕੋਟੀ ਦਾ ਟੈਕਨੀਕਲ ਸਿਸਟਮ ਹੈ।

ਸੀਟੀਏ ਟੀਮ ਕੈਨੇਡਾ ਈਐਲਡੀ ਵੈਂਡਰਜ਼ ਕੈਰੀਅਰ ਇੰਡਸਟਰੀ ਨੂੰ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਹ ਇਸ ਪ੍ਰਕਿਰਿਆ ਉੱਤੇ ਬਾਰੀਕੀ ਨਾਲ ਕੰਮ ਕਰ ਰਹੇ ਹਨ ਤੇ ਭਾਵੇਂ ਸ਼ੁਰੂਆਤ ਵਿੱਚ ਜਿਵੇਂ ਮਹਿਸੂਸ ਹੋ ਰਿਹਾ ਸੀ ਇਸ ਵਿੱਚ ਉਸ ਨਾਲੋਂ ਕਿਤੇ ਜਿ਼ਆਦਾ ਸਮਾਂ ਲੱਗ ਰਿਹਾ ਹੈ ਪਰ ਥਰਡ ਪਾਰਟੀ ਈਐਲਡੀ ਸਰਟੀਫਿਕੇਸ਼ਨ ਰੇਜੀਮ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਜਿਵੇਂ ਕਿ ਇਸ ਨੂੰ ਕੰਮ ਕਰਨ ਲਈ ਬਣਾਇਆ ਗਿਆ ਹੈ।

ਟੀਮ ਕੈਨੇਡਾ ਈਐਲਡੀ ਵੈਂਡਰਜ਼ ਨੂੰ ਪੂਰਾ ਯਕੀਨ ਹੈ ਕਿ ਉਹ ਮਾਨਤਾ ਪ੍ਰਾਪਤ ਡਿਵਾਈਸਿਜ਼ ਨਾਲ ਇਸ ਪ੍ਰਕਿਰਿਆ ਵਿੱਚੋਂ ਪੂਰੀ ਤਰ੍ਹਾਂ ਉਭਰ ਆਉਣਗੇ ਤੇ ਕੈਨੇਡਾ ਸਰਕਾਰ ਦੀਆਂ ਤਕਨੀਕੀ ਵਿਸ਼ੇਸ਼ਤਾਈਆਂ ਵਾਲੀਆਂ ਸ਼ਰਤਾਂ ਉੱਤੇ ਖਰੇ ਉਤਰਨਗੇ। ਇਨ੍ਹਾਂ ਵਿੱਚ ਮੌਜੂਦਾ ਇਲੈਕਟ੍ਰੌਨਿਕ ਰਿਕਾਰਡਿੰਗ ਡਿਵਾਇਸਿਜ਼ ਨੂੰ ਅਪਡੇਟ ਕਰਕੇ ਮਾਨਤਾ ਪ੍ਰਾਪਤ ਈਐਲਡੀਜ਼ ਵਿੱਚ ਅਪਡੇਟ ਕਰਨ ਦੀ ਵੀ ਸਮਰੱਥਾ ਹੁੰਦੀ ਹੈ।

ਟੀਮ ਕੈਨੇਡਾ ਨਾਲ ਥਰਡ ਪਾਰਟੀ ਵੱਲੋਂ ਮਾਨਤਾ ਪ੍ਰਾਪਤ ਈਐਲਡੀਜ਼, ਜਿਹੜੀਆਂ ਕੈਨੇਡੀਅਨ ਟਰੱਕਾਂ ਵਿੱਚ ਇਨਸਟਾਲਡ ਹਨ, ਦੇ ਆਰਜ਼ ਆਫ ਸਰਵਿਸ ਰੂਲਜ਼ ਦੇ ਸੇਫਟੀ ਸਬੰਧੀ ਫਾਇਦੇ ਦੁੱਗਣੇ ਹੋ ਜਾਣਗੇ, ਇਸ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਫਲੀਟਸ ਕੈਨੇਡੀਅਨ ਆਰਜ਼ ਆਫ ਸਰਵਿਸ ਰੂਲਜ਼ ਦੀ ਪਾਲਣਾ ਕਰਨਗੇ।