ਈਐਲਡੀ ਨਿਯਮਾਂ ਦੇ ਲਾਗੂ ਹੋਣ ਨਾਲ ਹੋਈ ਨਵੇਂ ਯੁੱਗ ਦੀ ਸ਼ੁਰੂਆਤ

driver writing electronic log books
driver writing electronic log books

ਪਹਿਲੀ ਜਨਵਰੀ ਤੋਂ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ
ਨਿਯਮਾਂ ਦੇ ਲਾਗੂ ਹੋਣ ਨਾਲ ਕੈਨੇਡਾ ਵਿੱਚ ਟਰੱਕ ਡਰਾਈਵਰਜ਼ ਤੇ ਕਮਰਸ਼ੀਅਲ ਟਰੱਕਸ ਲਈ ਬਹੁਤੇ ਪ੍ਰੋਵਿੰਸਾਂ
ਵਿੱਚ ਆਰਜ਼ ਆਫ ਸਰਵਿਸ ਨਿਯਮਾਂ ਦੀ ਪਾਲਣਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ।
ਇਹ ਨਿਯਮ ਫੈਡਰਲ ਪੱਧਰ ਉੱਤੇ ਨਿਯੰਤਰਿਤ ਸਾਰੇ ਕੈਰੀਅਰਜ਼ ਦੇ ਨਾਲ ਨਾਲ ਕੁੱਝ ਕੁ ਜਿਊਰਿਸਡਿਕਸ਼ਨਜ਼
ਵਿੱਚ ਪ੍ਰੋਵਿੰਸ਼ੀਅਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼, ਜਿਨ੍ਹਾਂ ਦਾ ਲਾਗਬੁੱਕ ਆਪਰੇਟ ਕਰਨਾ ਜ਼ਰੂਰੀ ਹੈ, ਉੱਤੇ
ਵੀ ਲਾਗੂ ਹੁੰਦਾ ਹੈ। ਸੀਟੀਏ ਦਾ ਨਿਰਮਾਣ ਕਰਨ ਵਾਲੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਵੱਲੋਂ ਇੱਕ
ਚਾਰਟ ਤਿਆਰ ਕੀਤਾ ਗਿਆ ਹੈ ਜਿਹੜਾ ਇਹ ਬਿਆਨਦਾ ਹੈ ਕਿ ਪਹਿਲੀ ਜਨਵਰੀ ਤੋਂ ਲਾਗੂ ਇਨ੍ਹਾਂ ਨਿਯਮਾਂ ਬਾਰੇ
ਹਰੇਕ ਜਿਊਰਿਸਡਿਕਸ਼ਨ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ।
ਸੀਟੀਏ ਵੱਲੋਂ ਸਪਲਾਈ ਚੇਨ ਨੂੰ ਇਹ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਰੂਟਸ ਤੇ ਸਿ਼ੱਪਮੈਂਟਸ ਲਈ ਆਰਜ਼ ਆਫ
ਸਰਵਿਸ ਨਿਯਮਾਂ ਦੀ ਪਾਲਣਾ ਦਾ ਮੁਲਾਂਕਣ ਕੀਤਾ ਜਾਵੇ ਤੇ ਇਸ ਦੇ ਪੈਣ ਵਾਲੇ ਪ੍ਰਭਾਵ ਨੂੰ ਵਿਚਾਰਿਆ ਜਾਵੇ।
ਸਬੰਧਤ ਪ੍ਰੋਵਿੰਸ਼ੀਅਲ ਨਿਯਮਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਬੰਧਤ ਪ੍ਰੋਵਿੰਸ਼ੀਅਲ ਟਰੱਕਿੰਗ
ਐਸੋਸਿਏਸ਼ਨ ਨਾਲ ਸਿੱਧੇ ਤੌਰ ਉੱਤੇ ਸੰਪਰਕ ਕੀਤਾ ਜਾਵੇ।