ਆਫਟਰ ਦ ਬੈੱਲ ਪ੍ਰੋਗਰਾਮ ਸਬੰਧੀ ਡਲਿਵਰੀਜ਼ ਲਈ ਕੈਰੀਅਰਜ਼ ਦੀ ਲੋੜ

Trucking Trucks in a Row in different colours.

 

2021 ਵਿੱਚ ਟਰੱਕਸ ਫੌਰ ਚੇਂਜ, ਸੀਟੀਏ ਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਨੇ ਆਫਟਰ ਬੈੱਲ ਪ੍ਰੋਗਰਾਮ ਤਹਿਤ ਫੂਡ ਬੈਂਕਸ ਕੈਨੇਡਾ (ਐਫਬੀਸੀ) ਦੀ ਮਦਦ ਲਈ 51 ਫੂਡ ਬੈਂਕਸ ਨੂੰ 227 ਪੈਲੈਟਸ ਡਲਿਵਰ ਕਰਨ ਲਈ ਰਲ ਕੇ ਕੰਮ ਕੀਤਾ। ਆਫਟਰ ਬੈੱਲ ਪ੍ਰੋਗਰਾਮ ਤਹਿਤ ਉਨ੍ਹਾਂ ਬੱਚਿਆਂ ਨੂੰ ਗਰਮੀਆਂ ਵਿੱਚ ਪੌਸ਼ਟਿਕ ਫੂਡ ਪੈਕਸ ਮੁਹੱਈਆ ਕਰਵਾਏ ਜਾਂਦੇ ਹਨ ਜਿਹੜੇ ਸਤੰਬਰ ਤੋਂ ਜੂਨ ਤੱਕ ਸਕੂਲ ਵਿੱਚ ਮਿਲਣ ਵਾਲੇ ਬ੍ਰੇਕਫਾਸਟ ਤੇ ਲੰਚ ਪ੍ਰੋਗਰਾਮਾਂ ਉੱਤੇ ਹੀ ਨਿਰਭਰ ਕਰਦੇ ਹਨ। ਸਕੂਲ ਵਰ੍ਹਾ ਖ਼ਤਮ ਹੋਣ ਜਾ ਰਿਹਾ ਹੈ ਇਸ ਲਈ ਆਫਟਰ ਬੈੱਲ ਵੱਲੋਂ ਕੈਨੇਡੀਅਨ ਫੂਡ ਬੈਂਕਸ ਨੂੰ 2022 ਲਈ ਡਲਿਵਰੀਆਂ ਕੀਤੀਆਂ ਜਾਣੀਆਂ ਹਨ।ਇੱਕ ਵਾਰੀ ਫਿਰ, ਅਸੀਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਨਾਲ ਰਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਇਨ੍ਹਾਂ ਖੇਪ ਨੂੰ ਸਮੇਂ ਸਿਰ ਥਾਂ ਟਿਕਾਣੇ ਪਹੁੰਚਾਉਣ ਲਈ ਵੱਧ ਤੋਂ ਵੱਧ ਕੈਰੀਅਰਜ਼ ਨੂੰ ਰਕਰੂਟ ਕਰਕੇ ਇਸ ਮੰਤਰ ਨੂੰ ਸਿੱਧ ਕੀਤਾ ਜਾ ਸਕੇ ਕਿਜੇ ਬਹੁਤੇ ਲੋਕ ਰਲ ਕੇ ਕੰਮ ਕਰਨ ਤਾਂ ਔਖਾ ਕੰਮ ਵੀ ਸੌਖਾ ਹੋ ਜਾਂਦਾ ਹੈ।

ਅਸੀਂ ਕੈਰੀਅਰਜ਼ ਨੂੰ ਨਿਸਵਾਰਥ ਅਧਾਰ ਉੱਤੇ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰੇਰਦੇ ਰਹਾਂਗੇ, ਖਾਸਤੌਰ ਉੱਤੇ ਲੋਅ ਵੌਲੀਊਮ ਵਾਲੀਆਂ ਐਲਟੀਐਲ ਸਿ਼ਪਮੈਂਟਸ ਲਈ। ਅਸੀਂ ਐਫਬੀਸੀ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਇਸ ਸਾਲ ਮਾਲ ਦੀ ਸਮਰੱਥਾ ਸਬੰਧੀ ਲਿਮਿਟ ਹੋਣ ਕਾਰਨ ਕੁੱਝ ਖੇਪ ਕੈਰੀਅਰਜ਼ ਨੂੰ ਕੋਸਟ ਜਾਂ ਕੋਸਟਪਲੱਸ ਆਧਾਰ ਉੱਤੇ ਆਪਰੇਟ ਕਰਨਾ ਪਵੇ। ਯਕੀਨਨ, ਅਜਿਹੀਆਂ ਖੇਪ ਲਈ ਰੇਟਾਂ ਵਿੱਚ ਰਿਆਇਤ ਸਰਾਹਨਯੋਗ ਕਦਮ ਮੰਨਿਆ ਜਾਵੇਗਾ ਕਿਉਂਕਿ ਐਫਬੀਸੀ ਦਾ ਟਰਾਂਸਪੋਰਟੇਸ਼ਨ ਬਜਟ ਕਾਫੀ ਸੀਮਿਤ ਹੈ।

ਇਸ ਸਾਲ ਆਫਟਰ ਬੈੱਲ ਖੇਪ ਲਈ ਓਟੀਏ ਮੈਂਬਰਾਂ ਵੱਲੋਂ ਟਰਾਂਸਪੋਰਟੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਟਰੱਕਿੰਗ ਸੇਵਾਵਾਂ ਨੂੰ ਪੈਲੈਟਸ ਹੇਠ ਲਿਖੀਆਂ ਥਾਂਵਾਂ ਤੋਂ ਲਿਜਾਣੇ ਹੋਣਗੇ :

  • ਬਰੈਂਪਟਨ ਤੋਂ ਬਾਕੀ ਬਚੇ ਲੋਕਲ ਓਨਟਾਰੀਓ ਫੂਡ ਬੈਂਕਸ ਤੱਕ
  • ਬਰੈਂਪਟਨ ਤੋਂ 8 ਲੋਕਲ ਕਿਊਬਿਕ ਫੂਡ ਬੈਂਕਸ ਤੱਕ
  • ਬਰੈਂਪਟਨ ਤੋਂ ਮੌਂਕਟਨ ਦੇ ਇੱਕ ਫੂਡ ਬੈਂਕ, ਨਿਊ ਬਰੰਜ਼ਵਿੱਕ (ਦੇ 48 ਪੈਲੇਟਸ ਲਈ 2 ਖੇਪ)

ਿਹੜੇ ਕੈਰੀਅਰਜ਼ ਮਦਦ ਕਰ ਸਕਦੇ ਹਨ  ਜਾਂ ਜਿਨ੍ਹਾਂ ਦੇ ਕੁੱਝ ਸਵਾਲ ਹਨ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਟਰੱਕਸ ਫੌਰ ਚੇਂਜ ਵਿਖੇ ਬੈਟਸੀ ਸ਼ਾਰਪਲਜ਼ ਨਾਲ betsy@trucksforchange.org) ਸੰਪਰਕ ਕਰਨ ਕਿਉਂਕਿ ਫੂਡ ਬੈਂਕਸ ਕੈਨੇਡਾ ਓਨਟਾਰੀਓ ਤੇ ਕਿਊਬਿਕ ਦੀਆਂ ਡਲਿਵਰੀਜ਼ ਲਈ ਮਈ ਦੇ ਮੱਧ ਜਾਂ ਅੰਤ ਤੋਂ ਜੂਨ ਤੱਕ ਟੀਚਾ ਪੂਰਾ ਕਰਨਾ ਚਾਹੁੰਦਾ ਹੈ।