ਆਨਲਾਈਨ ਬੋਲੀ ਅਤੇ ਮਾਰਕਿਟਪਲੇਸ ਰਾਹੀਂ ਰਿਚੀ ਬਰਦਰਜ਼ ਨੇ ਆਪਣੇ ਟਰੱਕ ਟਰੈਕਟਰਜ਼ ਲਈ ਵਸੂਲੀ ਚੰਗੀ ਕੀਮਤ

2021 ਦੀ ਪਹਿਲੀ ਛਿਮਾਹੀ ਵਿੱਚ ਰਿਚੀ ਬਰਦਰਜ਼ ਨੇ ਆਪਣੀ ਆਨਲਾਈਨ ਬੋਲੀ ਅਤੇ ਮਾਰਕਿਟਪਲੇਸ ਰਾਹੀਂ ਬੇਮਿਸਾਲ ਮੰਗ ਪੈਦਾ ਕੀਤੀ ਤੇ ਫਿਰ ਆਪਣੀ ਖੇਪ ਲਈ ਚੰਗੀ ਕੀਮਤ ਵਸੂਲੀ।ਹਕੀਕਤ ਇਹ ਹੈ ਕਿ ਅਮਰੀਕਾ ਵਿੱਚ ਟਰੱਕ ਟਰੈਕਟਰ ਦੀਆਂ ਕੀਮਤਾਂ ਇਸ ਸਾਲ 30 ਫੀ ਸਦੀ ਵੱਧ ਰਹੀਆਂ ਜਦਕਿ ਮੀਡੀਅਮ ਅਰਥਮੂਵਿੰਗ ਤੇ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ 25 ਫੀ ਸਦੀ ਵੱਧ ਰਹੀਆਂ।

2021 ਦੇ ਜੁਲਾਈ ਮਹੀਨੇ ਦੀ ਟਰੈਂਡ ਰਿਪੋਰਟ ਅਨੁਸਾਰ ਰਿਚੀ ਬਰਦਰਜ਼ ਨੇ ਕੈਨੇਡਾ ਤੇ ਅਮਰੀਕਾ ਵਿੱਚ ਟੈਂਡਮ ਐਕਸਐਲ ਟਰੱਕ ਟਰੈਕਟਰ (4 ਤੋਂ 7 ਸਾਲ ਪੁਰਾਣੇ ਮਾਡਲ)ਦੀ ਵਿੱਕਰੀ ਉੱਤੇ ਕਾਫੀ ਬਾਰੀਕੀ ਨਾਲ ਨਜ਼ਰ ਮਾਰੀ। ਅਮਰੀਕਾ ਵਿੱਚ ਇਹ ਕੰਪਨੀ 6 ਸਾਲ ਪੁਰਾਣੇ (2015 ਮਾਡਲ ਦੇ) ਟਰੱਕਾਂ ਲਈ ਇਸ ਸਮੇਂ ਮਾਰਕਿਟ ਦਾ ਮੁਆਇਨਾ ਕਰ ਰਹੀ ਹੈ ਜਦਕਿ ਕੈਨੇਡਾ ਵਿੱਚ ਚਾਰ ਸਾਲ ਪੁਰਾਣੇ (2017 ਮਾਡਲ ਵਾਲੇ) ਟਰੱਕਾਂ ਦੀ ਮੰਗ ਕਾਫੀ ਜਿ਼ਆਦਾ ਹੈ। ਦੋਵਾਂ ਦੇਸ਼ਾਂ ਵਿੱਚ ਸੱਭ ਤੋਂ ਪ੍ਰਚਲਤ ਮਾਡਲ ਫਰੇਟਲਾਈਨਰ ਕੈਸਕਾਡੀਆ ਦਾ ਹੈ। ਹਾਲਾਂਕਿ 2014-17 ਟਰੱਕ ਮਾਡਲ ਇੱਕ ਸਾਲ ਪੁਰਾਣੇ ਹਨ ਤੇ ਇਨ੍ਹਾਂ ਦੀ ਵਰਤੋਂ ਵੀ ਕਾਫੀ ਹੁੰਦੀ ਹੈ, ਪਰ 2020 ਤੇ ਮੁਕਾਬਲੇ 2021 ਦੀ ਪਹਿਲੀ ਛਿਮਾਹੀ ਵਿੱਚ ਕੈਸਕਾਡੀਆ ਦੀ ਕੀਮਤ 45 ਫੀ ਸਦੀ ਵੱਧ ਰਹੀ।  

ਿਚੀ ਬਰਦਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੱਗ ਓਲਿਵ ਨੇ ਆਖਿਆ ਕਿ ਇਸ ਸਮੇਂ ਆਨਲਾਈਨ ਸ਼ਾਪਿੰਗ ਕਾਰਨ ਟਰਾਂਸਪੋਰਟੇਸ਼ਨ ਮਾਰਕਿਟ ਦੀਆਂ ਵੀ ਪੌਂਅ ਬਾਰਾਂ ਹਨ। ਪਰ ਇਹ ਸਿਰਫ ਟਰਾਂਸਪੋਰਟੇਸ਼ਨ ਨਹੀਂ ਹੈ। ਜੇ ਇਸੇ ਤਰ੍ਹਾਂ ਦਾ ਰੁਝਾਨ ਜਾਰੀ ਰਿਹਾ ਤਾਂ ਅਸੀਂ ਇਸ ਮਾਰਕਿਟ ਵਿੱਚ ਹੋਰ ਮੁਨਾਫੇ ਦੀ ਉਮੀਦ ਕਰਦੇ ਹਾਂ। ਪਿਛਲੇ ਤਿੰਨ ਮਹੀਨਿਆਂ ਵਿੱਚ ਰਹੇ ਰੁਝਾਨ ਦੀ ਰਿਪੋਰਟ ਹੇਠ ਲਿਖੇ ਅਨੁਸਾਰ ਹੈ

 

Used Commercial Assets – Pricing Highlights
Price change (±1.5%) year-over-year for the 3 months ending June 30, 2021
CategoriesUSACANADA
Large Earthmoving^Increased ~8%^Increased ~9%
Medium Earthmoving^Increased ~25%^Increased ~28%
Aerial^Increased ~20%^Increased ~17%
Truck Tractors^Increased ~30%^Increased ~14%
Vocational Trucks^Increased ~25%^Increased ~21%