ਅਮਰੀਕਾ ਦੀ ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਫੀਡਬੈਕ ਚਾਹੁੰਦੀ ਹੈ ਡੌਟਸ

White Semi Trucks In a Row

ਸਪਲਾਈ ਚੇਨ ਵਿੱਚ ਪੈਣ ਵਾਲੇ ਵਿਘਣ ਸਬੰਧੀ ਰਾਸ਼ਟਰਪਤੀ ਬਾਇਡਨ ਲਈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (ਡੌਟ) ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਡੌਟ ਵੱਲੋਂ ਟਰੱਕਿੰਗ ਤੇ ਹੋਰਨਾਂ ਟਰਾਂਸਪੋਰਟੇਸ਼ਨ ਇੰਡਸਟਰੀਜ਼ ਤੋਂ ਜਾਣਕਾਰੀ ਹਾਸਲ ਕਰਨ ਲਈ ਮਦਦ ਮੰਗੀ ਜਾ ਰਹੀ ਹੈ।

ਸੀਸੀਜੇ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਉਚੇਚੇ ਤੌਰ ਉੱਤੇ ਇਹ ਜਿ਼ਕਰ ਕੀਤਾ ਗਿਆ ਹੈ ਕਿ ਮਾਲ ਤੇ ਲਾਜਿਸਟਿਕਸ ਸੈਕਟਰ ਵਿੱਚ ਸਪਲਾਈ ਚੇਨ ਦੇ ਲਚੀਲੇਪਣ ਨੂੰ ਦਰਪੇਸ਼ ਮੌਜੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਡੌਟ ਵੱਲੋਂ ਵੱਡੀ ਪੱਧਰ ਉੱਤੇ ਸਟੇਕਹੋਲਡਰਜ਼ ਤੋਂ ਪ੍ਰੈਕਟੀਕਲ ਹੱਲ ਸੁਝਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ।  

ਡੌਟ ਵੱਲੋਂ ਜਨਤਾ ਤੋਂ ਕੁੱਝ ਸਵਾਲ ਪੁੱਛੇ ਗਏ ਹਨ ਜਿਨ੍ਹਾਂ ਵਿੱਚੋਂ ਕੁੱਝ ਦੇ ਵਿਸ਼ੇ ਹੇਠ ਲਿਖੇ ਅਨੁਸਾਰ ਹਨ :

  • ਮਾਲ ਤੇ ਲਾਜਿਸਟਿਕਜ ਸਪਲਾਈ ਚੇਨ ਨੂੰ ਮੱਠਾ ਕਰਨ ਵਾਲੇ ਅਜਿਹੇ ਬੁਨਿਆਦੀ ਢਾਂਚੇ ਜਾਂ ਆਪਰੇਸ਼ਨਲ ਅੜਿੱਕਿਆਂ ਤੇ ਰੁਕਾਵਟਾਂ ਦੀ ਪਛਾਣ ਕਰਨਾ ਜਿਹੜੇ ਮਾਲ ਅਸਬਾਬ ਦੀ ਢੋਆ ਢੁਆਈ ਵਿੱਚ ਅੜਿੱਕਾ ਡਾਹੁੰਦੇ ਹਨ।
  • ਮਾਲ ਤੇ ਲਾਜਿਸਟਿਕਸ ਸੈਕਟਰ ਵਿੱਚ ਲਚੀਲੇਪਣ ਨੂੰ ਵੱਡੇ ਖਤਰੇ ਦੀ ਪਛਾਣ ਕਰਨਾ, ਇਸ ਵਿੱਚ ਡਿਫੈਂਸ, ਇੰਟੈਲੀਜੈਂਸ, ਸਾਈਬਰ, ਹੈਲਥ, ਕਲਾਈਮੇਟ ਤੇ ਹੋਰ ਕਈ ਖੇਤਰ ਵੀ ਸ਼ਾਮਲ ਹਨ।
  • ਟਰਾਂਸਪੋਰਟੇਸ਼ਨ ਤੇ ਲਾਜਿਸਟਿਕਸ ਇਨਫਰਾਸਟ੍ਰਕਚਰ ਉੱਤੇ ਕਲਾਈਮੇਟ ਚੇਂਜ ਦੇ ਪੈਣ ਵਾਲੇ ਅਸਰ
  • ਇਨਫਰਮੇਸ਼ਨ ਸਿਸਟਮਜ਼, ਸਾਈਬਰ ਸਕਿਊਰਿਟੀ ਤੇ ਹੋਰਨਾਂ ਸਮੇਤ ਤਕਨਾਲੋਜੀ ਨਾਲ ਜੁੜੇ ਮੁੱਦੇ।
  • ਮੌਜੂਦਾ ਤੇ ਭਵਿੱਖ ਦੀ ਵਰਕਫੋਰਸ ਲਈ ਅਹਿਮ ਮੌਕੇ ਤੇ ਚੁਣੌਤੀਆਂ

ਡੌਟ ਵੱਲੋਂ 18 ਅਕਤੂਬਰ ਤੱਕ ਫੈਡਰਲ ਰਜਿਸਟਰ ਵਿੱਚ ਟਿੱਪਣੀਆਂ ਸਵੀਕਾਰੀਆਂ ਜਾ ਰਹੀਆਂ ਹਨ। 

ontruck.ca ਤੋਂ ਧੰਨਵਾਦ ਸਹਿਤ