ਹੈਵੀ ਡਿਊਟੀ ਫਿਊਲ ਸੈੱਲ ਇਲੈਕਟ੍ਰਿਕ ਟਰੱਕ ਵੈਰੀਫਿਕੇਸ਼ਨ ਟੈਸਨ 2022 ਵਿੱਚ ਹੋਣਗੇ ਸ਼ੁਰੂ

Autonomous smart truck. Unmanned vehicles. artificial intelligence controls the Autonomous truck. Hologram car style in HUD/UI/GUI. Hardware

ਦੋਵਾਂ ਵਿੱਚ ਸੱਭ ਤੋਂ ਵੱਡਾ ਫਰਕ ਇਹ ਹੈ ਕਿ ਬੈਟਰੀ ਐਨਰਜੀ ਸਟੋਰ ਕਰਦੀ ਹੈ ਜਦਕਿ ਫਿਊਲ ਸੈੱਲ ਉਪਲਬਧ ਫਿਊਲ ਨੂੰ ਬਦਲ ਕੇ ਐਨਰਜੀ ਪੈਦਾ ਕਰਦਾ ਹੈ। ਫਿਊਲ ਸੈੱਲ ਜਿਹੜੀ ਇਲੈਕਟ੍ਰਿਸਿਟੀ ਪੈਦਾ ਕਰ ਰਿਹਾ ਹੁੰਦਾ ਹੈ ਉਸ ਨੂੰ ਸਿਸਟਮ ਕੰਪੋਨੈਂਟ ਵਜੋਂ ਸਟੋਰ ਕਰਨ ਲਈ ਉਸ ਕੋਲ ਬੈਟਰੀ ਹੋ ਸਕਦੀ ਹੈ। 

ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਵਿੱਚ ਦਿਲਚਸਪੀ ਤੇਜ਼ੀ ਨਾਲ ਵੱਧਣ ਕਾਰਨ, ਟੌਇਟਾ ਮੋਟਰ ਨੌਰਥ ਅਮੈਰਿਕਾ (ਟੀਐਮਐਨਏ) ਤੇ ਹੀਨੋ ਟਰੱਕਸ ਵੱਲੋਂ ਨੌਰਥ ਅਮੈਰੀਕਨ ਮਾਰਕਿਟ ਲਈ ਸਾਂਝੇ ਤੌਰ ਉੱਤੇ ਕਲਾਸ 8 ਫਿਊਲ ਸੈੱਲ ਇਲੈਕਟ੍ਰਿਕ ਟਰੱਕ (ਐਫਸੀਈਟੀ) ਤਿਆਰ ਕਰਨ ਦੀ ਸਹਿਮਤੀ ਬਣੀ ਹੈ। ਅਸਾਹੀ ਗਰੁੱਪ ਹੋਲਡਿੰਗਜ਼ ਲਿਮਟਿਡ, ਸੀਨੋ ਟਰਾਂਸਪੋਰਟੇਸ਼ਨ ਕਾਰਪੋਰੇਸ਼ਨ ਲਿਮਟਿਡ, ਨੈਕਸਟ ਲੌਜਿਸਟਿਕਸ ਜਾਪਾਨ ਕਾਰਪੋਰੇਸ਼ਨ ਲਿਮਟਿਡ, ਯਮਾਟੋ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ, ਟੌਇਟਾ ਮੋਟਰ ਕਾਰਪੋਰੇਸ਼ਨ ਤੇ ਹੀਨੋ ਮੋਟਰਜ਼ ਲਿਮਟਿਡ ਵੱਲੋਂ 2022 ਦੀ ਬਸੰਤ ਵਿੱਚ ਹੈਵੀ ਡਿਊਟੀ ਫਿਊਲ ਸੈੱਲ ਇਲੈਕਟ੍ਰਿਕ ਟਰੱਕਸ (ਹੈਵੀ ਡਿਊਟੀ ਐਫਸੀਈਟੀਜ਼) ਦੇ ਆਨ ਦ ਰੋਡ ਟ੍ਰਾਇਲਜ਼ ਕਰਵਾਉਣ ਉੱਤੇ ਸਹਿਮਤੀ ਬਣੀ ਹੈ। 

ਕੰਪਨੀਆਂ ਯਕੀਨਨ ਨਵੀਂ ਵਿਕਸਤ ਹੀਨੋ ਐਕਸਐਲ ਸੀਰੀਜ਼ ਚੈਸੀਜ਼ ਦੇ ਨਾਲ ਨਾਲ ਬਿਨਾਂ ਨੁਕਸਾਨਦੇਹ ਫਿਊਲ ਰਿਸਾਅ ਵਾਲੀ ਟੌਇਟਾ ਦੀ ਸਿੱਧ ਫਿਊਲ ਸੈੱਲ ਟੈਕਨਾਲੋਜੀ ਦਾ ਲਾਭ ਲੈਣਾ ਚਾਹੁਣਗੀਆਂ। ਇਸ ਗੱਠਜੋੜ ਦਾ ਉਸ ਸਮੇਂ ਹੋਰ ਪਸਾਰ ਹੋਵੇਗਾ ਜਦੋਂ ਇਸ ਸਾਲ ਦੇ ਸ਼ੁਰੂ ਵਿੱਚ ਜੈਪਨੀਜ਼ ਮਾਰਕਿਟ ਲਈ ਐਲਾਨੀਆਂ 25 ਟੰਨ ਐਫਸੀਈਟੀ ਤਿਆਰ ਕਰਨ ਦੀਆਂ ਮੌਜੂਦਾ ਕੋਸਿ਼ਸ਼ਾਂ ਸਿਰੇ ਚੜ੍ਹਨਗੀਆਂ। ਇਸ ਸਬੰਧ ਵਿੱਚ ਡੈਮੌਨਸਟ੍ਰੇਸ਼ਨ ਵਾਲਾ ਵ੍ਹੀਕਲ 2021 ਦੇ ਪਹਿਲੇ ਅੱਧ ਵਿੱਚ ਆਉਣ ਦੀ ਸੰਭਾਵਨਾ ਹੈ।

ਟੌਇਟਾ ਰਿਸਰਚ ਐਂਡ ਡਿਵੈਲਪਮੈਂਟ ਦੇ ਸੀਨੀਅਰ ਐਗਜ਼ੈਕਟਿਵ ਇੰਜੀਨੀਅਰ ਤਾਕਯੋਕੂ ਨੇ ਆਖਿਆ ਕਿ ਹੀਨੋ ਐਕਸ ਐਲ ਸੀਰੀਜ਼ ਦਾ ਨਵਾਂ ਵਰਜ਼ਨ ਕਸਟਮਰਜ਼ ਤੇ ਕਮਿਊਨਿਟੀ ਲਈ ਬਿਹਤਰੀਨ ਬਦਲ ਹੈ। ਇਹ ਬਹੁਤ ਹੀ ਸ਼ਾਂਤ, ਸਮੂਥ ਤੇ ਸ਼ਕਤੀਸ਼ਾਲੀ ਹੋਵੇਗਾ ਜਿਸ ਵਿੱਚ ਹੋਰ ਕੁੱਝ ਨਹੀਂ ਸਿਰਫ ਪਾਣੀ ਦੀ ਹੀ ਖਪਤ ਹੋਵੇਗੀ। ਫਿਊਲ ਸੈੱਲ ਟੈਕਨੌਲੋਜੀ ਵਿੱਚ ਟੌਇਟਾ ਦੇ ਵੀਹ ਸਾਲ ਤੋਂ ਵੱਧ ਦੇ ਤਜਰਬੇ ਨਾਲ ਹੀਨੋ ਦੇ ਹੈਵੀ ਡਿਊਟੀ ਟਰੱਕ ਦੇ ਤਜਰਬੇ ਦੇ ਮਿਲਣ ਨਾਲ ਇੱਕ ਬਹੁਤ ਹੀ ਨਿਵੇਕਲਾ ਤੇ ਕਮਾਲ ਦਾ ਪ੍ਰੋਡਕਟ ਤਿਆਰ ਹੋਵੇਗਾ। 

ਹੀਨੋ ਦੇ ਕਸਟਮਰ ਐਕਸਪੀਰੀਐਂਸ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗਲੈਨ ਐਲਿਸ ਨੇ ਆਖਿਆ ਕਿ ਆਪਣੀ ਹੀਨੋ ਪਾਵਰਟਰੇਨ ਦੀ ਸ਼ਾਣਾਮੱਤੀ ਵਿਰਾਸਤ ਦੇ ਪਸਾਰ ਉੱਤੇ ਸਾਨੂੰ ਬੜਾ ਮਾਣ ਹੈ, ਟੌਇਟਾ ਫਿਊਲ ਸੈੱਲ ਟੈਕਨੌਲੋਜੀ ਸਾਡੇ ਕਸਟਮਰਜ਼ ਨੂੰ ਨੇੜ ਭਵਿੱਖ ਵਿੱਚ ਵਿਵਹਾਰਕ, ਵਿਆਪਕ ਰੇਂਜ, ਜ਼ੀਰੋ ਰਿਸਾਅ ਵਾਲੇ ਵਾਹਨ ਮੁਹੱਈਆ ਕਰਾਂਵਾਂਗੇ। ਜਦੋਂ ਟਿਕਾਊਪਣ, ਭਰੋਸੇਯੋਗਤਾ ਤੇ ਨਿਵੇਕਲੇਪਣ ਦੀ ਗੱਲ ਆਉਂਦੀ ਹੈ ਤਾਂ ਹੀਨੋ ਦੇ ਵਿਚਾਰ ਟੌਇਟਾ ਨਾਲ ਕਾਫੀ ਮੇਲ ਖਾਂਦੇ ਹਨ। ਇਸ ਨਾਲ ਇਹ ਸਾਂਝ ਗੇਮ ਚੇਂਜਰ ਸਿੱਧ ਹੋ ਸਕਦੀ ਹੈ।  

ਫਰੇਟ ਇੰਡਸਟਰੀ ਆਗੂ ਰਿੱਕ ਮਿਹੇਲਿਕ ਐਫਸੀਈਟੀ ਨੂੰ ਇਸ ਤਰ੍ਹਾਂ ਦੇਖਦੇ ਹਨ। ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸਿਐਂਸੀ (ਐਨਏਸੀਐਫਈ) ਦੇ ਡਾਇਅਰੈਕਟਰ ਆਫ ਫਿਊਚਰ ਟੈਕਨੌਲੋਜੀ ਸਟੱਡੀਜ਼ ਰਿੱਕ ਨੇ ਆਖਿਆ ਕਿ ਟਰੱਕਾਂ ਨਾਲ ਇਸ ਤੋਂ ਵਧੀਆ ਹੱਲ ਕਿਸੇ ਵੀ ਕੈਟੇਗਰੀ ਵਿੱਚ ਕੋਈ ਹੋਰ ਨਹੀਂ ਹੈ। ਡੀਜ਼ਲ ਸੈਂਕੜੇ ਸਾਲ ਤੋਂ ਇਸ ਇੰਡਸਟਰੀ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਕਿਉਂਕਿ ਇਹ ਕਈ ਤਰ੍ਹਾਂ ਦੀਆਂ ਵੱਖ ਵੱਖ ਭੂਮਿਕਾਵਾਂ ਵਿੱਚ ਵਰਤਿਆ ਜਾਂਦਾ ਸੀ। ਇੱਕੋ ਟਰੱਕ ਕਈ ਐਪਲੀਕੇਸ਼ਨਜ਼ ਭਰ ਸਕਦਾ ਹੈ। 

ਅਸੀਂ ਇਹ ਪਾਇਆ ਹੈ ਕਿ ਵੱਖ ਵੱਖ ਤਕਨਾਲੋਜੀਜ਼ ਡਿਊਟੀ ਸਾਈਕਲ ਦੇ ਵੱਖ ਵੱਖ ਹਿੱਸਿਆਂ ਲਈ ਅਨੁਕੂਲ ਹਨ। ਮਿਸਾਲ ਵਜੋਂ ਸ਼ਾਰਟਰ ਡਿਸਟੈਂਸ ਹਾਲ, ਜਿਸ ਨੂੰ ਅਸੀਂ ਡਰੇਅਏਜ ਆਖਦੇ ਹਾਂ, ਮਾਲਵਾਹਕ ਬੇੜੇ ਤੋਂ ਅੰਦਰ ਸਥਿਤ ਗੋਦਾਮ ਵਿੱਚ ਮਾਲ ਦੀ ਢੋਆ ਢੁਆਈ ਕਰਦੇ ਹਨ।ਇਹ ਅੰਦਾਜ਼ਨ 50 ਤੋਂ 100 ਮੀਲ ਦੇ ਰਾਊਂਡ ਟਰਿੱਪਜ਼ ਹਨ। ਇਹ ਐਪਲੀਕੇਸ਼ਨ ਬੈਟਰੀ ਇਲੈਕਟ੍ਰਿਕ ਵਾਹਨਾਂ ਲਈ ਢੁਕਵੀਂ ਹੈ।ਹਾਈਡਰੋਜਨ ਫਿਊਲ ਸੈੱਲ ਸੌਲਿਊਸ਼ਨਜ਼ ਲਾਂਗਰ ਡਿਸਟੈਂਸ ਰੂਟਾਂ ਉੱਤੇ ਕਾਰਗਰ ਹੁੰਦੇ ਹਨ। ਇਸ ਤਰ੍ਹਾਂ ਇਹ ਡੀਜ਼ਲ ਦਾ ਬਦਲ ਲਾਂਗ ਹਾਲ  ਲਈ ਬਣ ਸਕਦਾ ਹੈ।

ਕਈ ਵਾਰੀ ਮੇਰੀ ਅਜਿਹੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਜਿੱਥੇ ਲੋਕ ਇੱਕ ਵਾਹਨ ਦੀ ਤੁਲਨਾ ਦੂਜੇ ਨਾਲ ਕਰਦੇ ਹਨ ਤਾਂ ਕਿ ਇਸ ਦਾ ਬਦਲ ਲੱਭਿਆ ਜਾ ਸਕੇ।ਫਰੇਟ ਦੇ ਕਈ ਡਿਊਟੀ ਸਾਈਕਲਸ ਹਨ ਤੇ ਭਵਿੱਖ ਵਿੱਚ ਡੀਜ਼ਲ ਦਾ ਬਦਲ ਵੀ ਹਾਸਲ ਹੋ ਜਾਵੇਗਾ।ਦੋਵੇ ਫਿਊਲ ਸੈੱਲ ਤੇ ਬੈਟਰੀ ਇਲੈਕਟ੍ਰਿਕ ਵਿੱਚ ਬੈਟਰੀ, ਇਲੈਕਟ੍ਰਿਕ ਮੋਟਰਜ਼ ਤੇ ਕਈ ਹੋਰ ਐਲੀਮੈਂਟਸ ਇੱਕੋ ਜਿਹੇ ਹੁੰਦੇ ਹਨ। ਇਸ ਲਈ ਦੋਵਾਂ ਵਿੱਚ ਇਲੈਕਟ੍ਰਿਕ ਡਰਾਈਵ ਟਰੇਨਜ਼ ਇੱਕੋ ਜਿਹੀਆਂ ਹੁੰਦੀਆਂ ਹਨ। ਦੋਵੇ ਬੈਟਰੀਆਂ ਦੀ ਵਰਤੋਂ ਕਰਦੇ ਹਨ।    

ਿਆਨ ਦੇਣ ਯੋਗ ਗੱਲਾਂ : ਕਈ ਆਟੋਨਿਰਮਾਤਾ, ਜਿਨ੍ਹਾਂ ਵਿੱਚ ਟੌਇਟਾ, ਹੌਂਡਾ, ਹਿਊਂਡਾਇ ਤੇ ਜਨਰਲ ਮੋਟਰਜ਼ ਵੀ ਸ਼ਾਮਲ ਹਨ, ਕਈ ਸਾਲਾਂ ਤੋਂ ਹਾਈਡਰੋਜਨ ਫਿਊਲ ਸੈੱਲ ਕਾਰਜ ਦੀ ਮਾਰਕਿਟ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਘੱਟ ਹੀ ਸਫਲਤਾ ਮਿਲੀ ਹੈ।

ਿਛਲੇ ਸਾਲ ਦੁਨੀਆਂ ਭਰ ਵਿੱਚ, ਅਮਰੀਕਾ ਵਿੱਚ 2089 ਸਮੇਤ,  ਇਹ ਸਿਰਫ 7500 ਹੀ ਵੇਚ ਸਕੇ ਹਨ

ਇਸ ਨੂੰ ਸਵੀਕਾਰ ਕਰਨ ਦੇ ਰਾਹ ਵਿੱਚ (ਤਕਨਾਲੋਜੀ ਦੀ ਕੀਮਤ ਤੋਂ ਇਲਾਵਾ) ਸੱਭ ਤੋਂ ਵੱਡਾ ਰੋੜਾ ਵਿਚਲਾ ਖੱਪਾ ਭਰਨਾ ਹੈ

ਅੱਜ ਅਮਰੀਕਾ ਵਿੱਚ 115,000 ਗੈਸ ਸਟੇਸ਼ਨਜ਼ ਹਨ। 

ਪਰ ਅਜੇ ਵੀ ਸਿਰਫ 42 ਪਬਲਿਕ ਹਾਈਡਰੋਜਨ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ ਇੱਕ ਕੈਲੇਫੋਰਨੀਆ ਵਿੱਚ ਹੈ। 

ਹੁਣ ਸ਼ੁਰੂਆਤ ਹੋ ਚੁੱਕੀ ਹੈ···· ਫਿਊਲ ਸੈੱਲਜ਼ ਹੀ ਇੱਥੇ ਹਮੇਸ਼ਾਂ ਰਹਿਣਗੇ