ਹੁਣ ਐਰਾਈਵਕੈਨ ਐਪ ਨਾਲ ਡਰਾਈਵਰਾਂ ਨੂੰਸਰਹੱਦ ਪਾਰ ਕਰਨਾ ਹੋਵੇਗਾ ਸੁਖਾਲਾ

truck-driver-casual-clothes-standing-by-his-truck-with-tablet-looking-truck

ਕੈਨੇਡਾ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਐਰਾਈਵਕੈਨ ਫੀਚਰ ਨਾਲ ਐਗਜ਼ੈਂਪਟ/ਅਸੈਂਸ਼ੀਅਲ ਵਰਕਰਜ਼, ਸਮੇਤ ਟਰੱਕ ਡਰਾਈਵਰਜ਼, ਹੁਣ ਇੱਕ ਵਾਰੀ ਇਸ ਐਰਾਈਵਕੈਨ ਉੱਤੇ ਆਪਣੀ ਜਾਣਕਾਰੀ ਭਰ ਕੇ ਸਮੇਂ ਦੀ ਬਚਤ ਕਰ ਸਕਦੇ ਹਨ ਤੇ ਇਸੇ ਐਰਾਈਵਕੈਨ ਰਸੀਦ ਦੀ ਵਰਤੋਂ ਹਰੇਕ ਐਂਟਰੀ ਉੱਤੇ ਕਰ ਸਕਦੇ ਹਨ।

ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਵੱਲੋਂ ਪੇਸ਼ ਐਰਾਈਵਕੈਨ ਦੀ ਲਾਜ਼ਮੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਲਈ ਟਰੱਕ ਡਰਾਈਵਰਜ਼ ਐਗਜੈ਼ਂਪਟ ਟਰੈਵਲਰ ਵਾਲੀ ਪੋ੍ਰਫਾਈਲ ਤਿਆਰ ਕਰ ਸਕਦੇ ਹਨ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਆਪਣੀ ਜਾਣਕਾਰੀ ਸਬਮਿਟ ਕਰਵਾ ਸਕਦੇ ਹਨ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਕੈਨੇਡਾ ਸਰਕਾਰ ਨਾਲ ਰਲ ਕੇ ਐਰਾਈਵਕੈਨ ਐਪ ਪਲੇਟਫਾਰਮ ਨੰ ਇੰਡਸਟਰੀ ਲਈ ਵਧੇਰੇ ਵਰਤੋਂ ਵਿੱਚ ਆਉਣ ਵਾਲਾ ਤੇ ਆਪਰੇਸ਼ਨਲੀ ਫਰੈਂਡਲੀ ਬਣਾਉਣ ਲਈ ਹੋਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਹ ਨਵਾਂ ਫੀਚਰ ਦਿਨ ਵਿੱਚ ਕਈ ਵਾਰੀ ਸਰਹੱਦ ਪਾਰ ਕਰਨ ਵਾਲੇ ਡਰਾਈਵਰਾਂ ਦੇ ਮੁੱਦੇ ਦਾ ਹੱਲ ਕੱਢਣ ਵਿੱਚ ਵੀ ਕਾਮਯਾਬ ਹੋਵੇਗਾ। ਇਹ ਮੁੱਦਾ ਪਹਿਲਾਂ ਵੀ ਸੀਟੀਏ ਵੱਲੋਂ ਉਠਾਇਆ ਜਾ ਚੁੱਕਿਆ ਹੈ।

ਟਰੱਕ ਡਰਾਈਵਰਾਂ ਨੂੰ ਉਸ ਸੂਰਤ ਵਿੱਚ ਹੀ ਆਪਣੀ ਐਰਾਈਵਕੈਨ ਜਾਣਕਾਰੀ ਦੁਬਾਰਾ ਸਬਮਿਟ ਕਰਨੀ ਹੋਵੇਗੀ ਜੇ ਬਾਰਡਰ ਸਰਵਿਸਿਜ਼ ਆਫੀਸਰ ਨੂੰ ਇਹ ਲੱਗੇ ਕਿ ਉਹ ਐਗਜੈ਼ਂਪਟ/ਅਸੈਂਸ਼ੀਅਲ ਵਰਕਰਜ਼ ਵਜੋਂ ਟਰੈਵਲ ਨਹੀਂ ਕਰ ਰਹੇ। ਇਹ ਵੀ ਉਦੋਂ ਲੱਗੇਗਾ ਜੇ ਉਨ੍ਹਾਂ ਦੀ ਟਰੈਵਲ ਹਿਸਟਰੀ ਬਦਲੇ ਤੇ ਜਾਂ ਉਨ੍ਹਾਂ ਦਾ ਟਰਿੱਪ ਗੈਰ ਜ਼ਰੂਰੀ/ਵਿਵੇਕਾਧੀਨ ਮਕਸਦ ਲਈ ਹੋਵੇਗਾ।

ਇਹ ਅਪਡੇਟਜ਼ ਟਰੱਕ ਡਰਾਈਵਰਾਂ ਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਕਿਸੇ ਵੀ ਵੇਲੇ ਆਪਣੀ ਜਾਣਕਾਰੀ ਸਬਮਿਟ ਕਰਵਾਉਣ ਦੀ ਇਜਾਜ਼ਤ ਦੇਵੇਗਾ, ਜੋ ਕਿ 72 ਘੰਟੇ ਵਾਲੀ ਵਿੰਡੋਅ ਤੋਂ ਉਲਟ ਹੈ। ਇਸ ਦੇ ਨਾਲ ਹੀ ਇਹ ਪੋਰਟ ਐਰਾਈਵਲ/ਐਂਟਰੀ, ਮਿਤੀ, ਜਾਂ ਪਹੁੰਚਣ ਦੇ ਸਮੇਂ ਸਬੰਧੀ ਜਾਣਕਾਰੀ ਐਂਟਰ ਕਰਨ ਦੀ ਲੋੜ ਨੂੰ ਵੀ ਖ਼ਤਮ ਕਰਦਾ ਹੈ।

ਐਰਾਈਵਕੈਨ ਐਪ ਦੀ ਵਰਤੋਂ ਦੀ ਟਰੇਨਿੰਗ ਆਪਣੇ ਡਰਾਈਵਰਾਂ ਨੂੰ ਦੇਣ ਲਈ ਕੰਪਨੀਆਂ ਦੀ ਮਦਦ ਕਰਨ ਵਾਸਤੇ, ਸੀਟੀਏ ਨੇ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਇੱਕ ਟਰੇਨਿੰਗ ਪੈਕੇਜ ਤਿਆਰ ਕੀਤਾ ਹੈ ਜਿਸ ਵਿੱਚ ਟਿਊਟੋਰੀਅਲ ਵੀਡੀਓ, ਐਪ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ ਇਸ ਲਈ ਇਨਫੋਗ੍ਰੈਫਿਕ ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐਫਏਕਿਊ) ਸਬੰਧੀ ਦਸਤਾਵੇਜ਼ ਸ਼ਾਮਲ ਹੈ।