ਹਿਨੋ ਨੇ ਨੌਰਥ ਅਮੈਰੀਕਨ ਪਲਾਂਟਸ ਉੱਤੇ ਉਤਪਾਦਨ ਕੀਤਾ ਬੰਦ

ਡੀਜਲ ਇੰਜਣਾਂ ਵਿੱਚ ਕੁੱਝ ਦਿੱਕਤ ਨੂੰ ਲੈ ਕੇ ਪਿਛਲੇ ਹਫਤੇ ਹਿਨੋ ਨੇ ਆਪਣੇ ਨੌਰਥ ਅਮੈਰੀਕਨ
ਪਲਾਂਟਸ ਉੱਤੇ ਅੰਦਾਜ਼ਨ ਨੌਂ ਮਹੀਨਿਆਂ ਲਈ ਟਰੱਕਾਂ ਦੀ ਪ੍ਰੋਡਕਸ਼ਨ ਦਾ ਕੰਮ ਬੰਦ ਕਰਨ ਦਾ ਐਲਾਨ
ਕੀਤਾ ਹੈ।
ਇਹ ਫੈਸਲਾ ਇਸ ਵਰ੍ਹੇ ਤੋਂ ਭਾਵ 2021 ਤੋਂ ਪ੍ਰਭਾਵੀ ਹੋਵੇਗਾ। ਵਰਨਣਯੋਗ ਹੈ ਕਿ ਐਨਵਾਇਰਮੈਂਟਲ
ਪ੍ਰੋਟੈਕਸ਼ਨ ਏਜੰਸੀ ਦੀਆਂ ਫੇਜ਼ 2 ਰੈਗੂਲੇਸ਼ਨਜ਼ ਵਿੱਚ ਹੈਵੀ ਤੇ ਮੀਡੀਅਮ ਡਿਊਟੀ ਟਰੱਕਾਂ ਲਈ
ਕਾਰਬਨ ਡਾਇਆਕਸਾਈਡ ਤੇ ਗ੍ਰੀਨਹਾਊਸ ਗੈਸ ਇੰਜਣਾਂ ਦੇ ਸਬੰਧ ਵਿੱਚ ਨਿਯਮ ਹੋਰ ਵੀ ਸਖ਼ਤ ਕਰ
ਦਿੱਤੇ ਗਏ ਹਨ।
ਟੌਇਟਾ ਦੀ ਇਸ ਸਬਸਿਡਰੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਅਨੁਸਾਰ ਨੌਰਥ ਅਮੈਰਿਕਾ ਲਈ
ਏ09ਸੀ, ਜੇ08ਈ ਤੇ ਜੇ05ਈ ਇੰਜਣਾਂ ਦੇ ਨਵੇਂ ਮਾਡਲ ਯੀਅਰ ਲਈ ਯੂਐਸ ਇੰਜਣ ਸਰਟੀਫਿਕੇਸ਼ਨ
ਟੈਸਟਿੰਗ ਪ੍ਰਕਿਰਿਆ ਵਿੱਚ ਚੁਣੌਤੀਆਂ ਦੇ ਮੱਦੇਨਜ਼ਰ ਹਿਨੋ ਦੇ ਵਿਲੀਅਮਸਟਾਊਨ, ਵੈਸਟ ਵਰਜੀਨੀਆ
ਤੇ ਵੁੱਡਸਟੌਕ, ਕੈਨੇਡਾ ਵਿਹਲੇ ਹੋ ਜਾਣਗੇ।
ਪਿਛਲੇ ਦੋ ਸਾਲਾਂ ਵਿੱਚ ਹਿਨੋ ਨੇ ਨੌਰਥ ਅਮੈਰਿਕਾ ਵਿੱਚ ਆਪਣੀ ਹੋਂਦ ਕਾਫੀ ਮਜ਼ਬੂਤ ਕਰ ਲਈ ਹੈ।
ਸੱਭ ਤੋਂ ਪਹਿਲਾਂ ਹਿਨੋ ਵੱਲੋਂ 2018 ਵਿੱਚ ਕਲਾਸ 7 ਤੇ 8 ਐਕਸ ਐਲ ਸੀਰੀਜ਼ ਲਾਂਚ ਕੀਤੀ ਗਈ ਤੇ
2019 ਵਿੱਚ 2021 ਮਾਡਲ ਯੀਅਰ ਲਈ 7 ਪ੍ਰੋਡਕਟਸ ਆਫਰਿੰਗ ਰਾਹੀਂ ਆਪਣੀ ਕਲਾਸ 4 ਲਈ
2019 ਵਿੱਚ ਨਵੇਂ ਕੈਬਓਵਰ ਤੇ ਕਨਵੈਨਸ਼ਨਲ ਮਾਡਲ ਸ਼ੁਰੂ ਕੀਤੇ ਗਏ।
ਉਤਪਾਦਨ ਵਿੱਚ ਖੜੋਤ ਨਾਲ ਨਵੇਂ ਮਾਡਲ ਸਾਲ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਗੱਡੀਆਂ ਦੀ
ਵਿੱਕਰੀ ਵਿੱਚ ਵੀ ਖੜੋਤ ਆ ਗਈ। ਦੋਵਾਂ ਦੇਸ਼ਾਂ ਵਿੱਚ ਟਰੱਕਾਂ ਦੇ ਉਤਪਾਦਨ ਦਾ ਕੰਮ ਇਸ ਸਾਲ
ਅਕਤੂਬਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।